Wednesday, 10 August 2022

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।




 ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀਵਿੰਡ ਵਿਖੇ ਸੱਪ ਦੇ ਡੰਗੇ ਮਰੀਜਾਂ ਦੇ ਇਲਾਜ ਲਈ ਮਸ਼ਹੂਰ ਸਿਮਰਨ ਹਸਪਤਾਲ ਨੇ  ਇੱਕ ਹੋਰ ਸੱਪ ਨਾਲ ਡੰਗੇ ਮਰੀਜ਼ ਦੀ ਜਾਨ ਬਚਾਈ'ਇਸ ਕਰਕੇ ਦੂਰ ਦੂਰ ਤੋਂ ਸੱਪ ਲੜੇ ਮਰੀਜ ਆ ਰਹੇ ਹਨ। ਜਾਣਕਾਰੀ ਮੁਤਾਬਿਕ ਵੀਰਪਾਲ ਕੌਰ ਪਤਨੀ ਰਣਜੀਤ ਸਿੰਘ ਪਿੰਡ ਬੁਰਜ ਤਹਿਸੀਲ ਜਿਲ੍ਹਾ ਤਰਨ ਤਾਰਨ ਜਿਸ ਨੂੰ ਕਿ ਰਾਤ ਸੁੱਤੀ ਪਈ ਨੂੰ ਜ਼ਹਿਰੀਲੇ  ਸੱਪ ਨੇ ਡੰਗ ਮਾਰ ਦਿੱਤਾ। ਜਿਸ ਤੇ ਮਰੀਜ਼ ਨੂੰ ਉਸ ਦੇ ਵਾਰਸਾਂ ਨੇ ਆਲੇ ਦੁਆਲੇ ਦੇ ਸਿਆਣਿਆਂ ਨੂੰ ਦਿਖਾਇਆ ਪਰ ਜਦੋਂ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਨਜ਼ਰ ਆਈ ਤਾਂ ਉਸਨੂੰ ਸਿਮਰਨ ਹਸਪਤਾਲ ਭਿੱਖੀਵਿੰਡ ਵਿਖੇ ਦਾਖਲ ਕਰਵਾਇਆ ਗਿਆ l ਜਿੱਥੇ ਡਾਕਟਰਾਂ ਦੀ ਟੀਮ ਅਤੇ ਸਮੂਹ ਸਟਾਫ ਨੇ ਤਿੰਨ ਦਿਨ ਦੀ ਸਖਤ ਮਿਹਨਤ ਕਰਕੇ ਵੈਂਟੀਲੇਟਰ ਦੀ ਮਦਦ ਨਾਲ ਮਰੀਜ ਦੀ ਜਾਨ ਬਚਾਈ। ਹਸਪਤਾਲ ਤੋਂ ਛੁੱਟੀ ਮਿਲਣ ਸਮੇਂ ਪਰਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਹਸਪਤਾਲ ਦੇ ਮੈਨਿਜਿੰਗ ਡਾਇਰੈਕਟਰ ਗੁਰਮੇਜ ਸਿੰਘ ਸੰਧੂ, ਹਰਚੰਦ ਸਿੰਘ, ਸਾਜਨ ਸੰਧੂ , ਸੰਦੀਪ ਕੁਮਾਰ, ਬਬਨਦੀਪ ਸਿੰਘ, ਹਰਪ੍ਰੀਤ ਕੌਰ, ਪਰਮਜੀਤ ਕੌਰ ਅਤੇ ਮਰੀਜ਼ ਦਾ ਸਮੁੱਚਾ ਪ੍ਰਵਾਰ ਹਾਜ਼ਰ ਸੀ।

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...