***ਬਿਨਾਂ ਗੁਨਾਹ ਤੋਂ ਸਜਾ ਕਿਉਂ ਇਸ ਮਾਸੂਮ ਬੱਚੀ ਨੂੰ**
ਅੱਜ ਜਦੋਂ ਸਰਪੰਚ ਗੁਰਪਾਲ ਸਿੰਘ ਦੇ ਘਰ ਕਿਸੇ ਕੰਮ ਗਿਆ ਤਾਂ ,ਸਰਪੰਚ ਸਾਬ ਨੇ ਕਿਹਾ ਡਾਕਟਰ ਸਾਹਿਬ ਬੈਠ ਜਾਓ ਅਤੇ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ ਅਤੇ ਅਪਣੀ ਧਰਮ ਪਤਨੀ ਨੂੰ ਦੋ ਕੱਪ ਚਾਹ ਬਣਾਉਣ ਨੂੰ ਕਹਿ ਦਿੱਤਾ , ਅਤੇ ਨਾਲ ਜਲਦੀ ਬਣਾ ਕੇ ਲਿਆਉਣ ਦਾ ਫਰਮਾਨ ਵੀ ਜਾਰੀ ਕਰ ਦਿੱਤਾ, ਕੇ ਡਾਕਟਰ ਸਾਹਿਬ ਨੂੰ ਹੋਰ ਵੀ ਕੰਮ ਹਨ ਜਲਦੀ ਕਰੋ, ਮੈਂ ਬਹੁਤ ਕਿਹਾ ਕੇ ਮੈਂ ਚਾਹ ਨਹੀਂ ਪੀਣੀ ਪਰ ਸਰਪੰਚ ਸਾਹਿਬ ਚਾਹ ਪੀਤੀ ਤੋਂ ਬਿਨਾਂ ਕਿੱਥੇ ਜਾਣ ਦੇਂਦੇ ਮੈਨੂੰ , ਚਲੋ ਮੈਂ ਸਰਪੰਚ ਸਾਹਿਬ ਦੇ ਪਲੰਘ ਦੇ ਸੱਜੇ ਪਾਸੇ ਬੈਠ ਗਿਆ, ਸੋਚਿਆ ਕੇ ਚਾਹ ਤਾਂ ਪੀਣੀ ਹੀ ਪੈਣੀ ਹੁਣ, ਚਲੋ ਚਾਹ ਬਣ ਕੇ ਆ ਗਈ ਚਾਹ ਦੇ ਨਾਲ ਵੀ ਕੁਛ ਖਾਣ ਨੂੰ ਆ ਗਿਆ ਅਸੀਂ ਵੋਟਾਂ ਦੀਆਂ ਗੱਲਾਂ ਕਰਦੇ ਕਰਦੇ ਚਾਹ ਪੀ ਲਈ, ਜਦੋਂ ਮੈਂ ਉੱਠਣ ਲੱਗਾ ਤਾਂ ਸਰਪੰਚ ਸਾਹਿਬ ਦਾ ਇੱਕ ਕੰਮ ਸੀ , ਜ਼ੋ ਮੈਨੂੰ ਓਹਨਾ ਨੇ ਕਹਿ ਦਿੱਤਾ ਕੇ ਜਗਜੀਤ ਸਿੰਘ ਜੀ ਕੋਈ ਰਿਸ਼ਤਾ ਲੱਭੋ ਕੁੜੀ ਆਪਣੇ ਮਿਲਣ ਵਰਤਣ ਵਾਲਿਆਂ ਦੀ ਹੈ, ਅਤੇ ਕੋਈ ਦੂਰ ਸਾਕ ਲੱਭੋ ਕੋਈ ਚੰਗਾ ਜੋਬ ਵਾਲਾ ਮੁੰਡਾ ਹੋਏ, ਇਸ ਬਰਾਦਰੀ ਦਾ ਮੁੰਡਾ ਹੋਏ,ਅਤੇ ਵਧੀਆ ਮੈਂ ਵੀ ਬਿਨਾਂ ਸੋਚੇ ਸਮਝੇ ਹਾਂ ਕਹਿ ਦਿੱਤੀ ਕੇ ਸਾਡੀ ਰਿਸ਼ਤੇਦਾਰੀ ਵਿੱਚ ਮੁੰਡਾ ਹੈ, ਵਧੀਆ ਜੋਬ ਤੇ ਆ, ਤਾਂ ਸਰਪੰਚ ਵੀ ਖੁਛ ਹੋ ਗਿਆ ਕੇ ਜੇ ਆਪਣੇ ਹੀ ਬੰਦੇ ਆ ਤਾ ਵਧੀਆ ਫਿਰ ਤਾਂ, ਜਦੋਂ ਮੈਂ ਪੁੱਛਿਆ ਕੇ ਕੁੜੀ ਕੌਣ ਆ ਤਾਂ ਮੇਰੇ ਤੋਂ ਸਰਪੰਚ ਨੂੰ ਰਿਸ਼ਤੇ ਦਾ ਜਵਾਬ ਦੇਣਾ ਔਖਾ ਹੋ ਗਿਆ ਮਨ ਪਛੋਤਾਏ ਕਿਉਂਕਿ ਇਹ ਰਿਸ਼ਤਾ ਜਾਣ ਕੇ ਕਿਸੇ ਨੇ ਹਾਂ ਨਹੀਂ ਕਰਨੀ ਸੀ !ਇਹ ਤਾਂ ਕੁੜੀ ਦੇ ਸਿਰ ਤੇ ਪਹਿਲਾਂ ਹੀ ਬਹੁਤ ਵੱਡਾ ਕਲੰਕ ਹੈ, ਜੇ ਕਿਤੇ ਮੇਰੇ ਰਿਸ਼ਤੇਦਾਰ ਨੂੰ ਪਤਾ ਲੱਗ ਗਿਆ ਤਾਂ ਕੁੜੀ ਨੂੰ ਤਾਂ ਓਹਨਾ ਇੱਕ ਮਿੰਟ ਨਹੀਂ ਲਾਉਣਾ ਘਰੋਂ ਕੱਡਣ ਲੱਗਿਆ ਤਾਂ ਮੈਂ ਸਰਪੰਚ ਸਾਬ ਨੂੰ ਕਿਹਾ ਕੇ ਕੁੜੀ ਦੀ ਉਮਰ ਕਿੰਨੀ ਆ ਤਾਂ ਮੈਨੂੰ 18 ਕਾ ਸਾਲ ਦੱਸੀ, ਤਾਂ ਮੈਨੂੰ ਵੀ ਬਾਹਾਨਾ ਜਿਹਾ ਬਾਣੁਨ ਦਾ ਮੌਕਾ ਮਿਲ ਗਿਆ ਅਤੇ ਮੈਂ ਕਹਿ ਦਿੱਤਾ ਕੇ ਮੁੰਡੇ ਦੀ ਉਮਰ ਜਿਆਦਾ ਹੈ, ਸਰਪੰਚ ਦਾ ਸਵਾਲ ਸੀ ਕੇ ਕਿੰਨੀ ਕੋ ਹੋਏਗੀ ਤਾਂ ਝੂਠ ਜਿਹਾ ਕਹਿ ਕੇ 38 ਕ ਸਾਲ ਗਿਣਾ ਦਿੱਤੀ , ਅਤੇ ਖਹਿੜਾ ਛੁਡਾ ਲਿਆ, ਕੁੜੀ ਸੋਹਣੀ ਸੀ ਪਰਵਾਰ ਵੀ ਚੰਗਾ ਸੀ , ਪਰ ਬਹੁਤ ਵੱਡਾ ਦਾਗ ਲੱਗ ਚੁਕਿਆ ਸੀ ਉਸ ਮਾਸੂਮ ਦੀ ਜਿੰਦਗੀ ਨੂੰ ਜੋ ਕੋਈ ਵੀ ਸੁਣਦਾ ਤਾਂ ਰਿਸ਼ਤਾ ਤਾਂ ਦੂਰ ਕੋਈ ਗੱਲ ਵੀ ਕਰਕੇ ਰਾਜੀ ਨਹੀਂ ਸੀ ਕਿਉਂਕਿ ਉਸ ਮਾਸੂਮ ਜਿੰਦ ਨਾਲ਼ ਦਰਿੰਦਿਆਂ ਨੇ ਬਹੁਤ ਕੁਛ ਕੀਤਾ ਸੀ ਜੋ ਲਿਖਣ ਦੇ ਕਾਬਲ ਨਹੀਂ ਹੈ, ਅਤੇ ਹੁਣ ਮੈਂ ਸੋਚਾਂ ਕੇ ਉਸ ਮਾਸੂਮ ਕੁੜੀ ਦਾ ਕੀ ਗੁਨਾਹ ਹੈ; ਉਥੇ ਮੈਂ ਆਪਣੇ ਆਪ ਨੂੰ ਵੀ ਦੋਸ਼ੀ ਕਰਾਰ ਦੇਣ ਲੱਗਾ ਅਤੇ ਚਾਹ ਕੇ ਵੀ ਉਸ ਮਾਸੂਮ ਬਾਲੜੀ ਦੀ ਕੋਈ ਮਦਦ ਨਾ ਕਰ ਸਕਿਆ,ਉਸ ਕੁੜੀ ਦੀ ਹਾਲਤ ਇਹ ਸੀ ਕੇ ਜੋ ਆਪਣੀਆਂ ਨਜਰਾਂ ਦੁਨੀਆਂ ਤੋਂ ਬਚਾ ਕੇ ਆਪਣੇ ਘਰ ਹੀ ਰਹਿ ਰਹੀ ਹੈ ਨਾਂ ਬਾਹਰ ਜਾਂਦੀ ਨਾ ਸਕੂਲ ਸਾਰੇ ਚਾ ਹੀ ਸਮੇਂ ਦੇ ਬੁਜਦਿਲ ਲੋਕਾਂ ਨੇ ਖੋ ਲਏ ਸਨ, ਅਸਲ ਵਿੱਚ ਇਹ ਕੁੜੀ ਕਿਸੀ ਗੰਦੀ ਸੋਚ ਵਾਲੇ ਪਾਪੀ ਲੋਕਾਂ ਦੀ ਹਵਸ਼ ਦਾ ਸ਼ਿਕਾਰ ਬਣੀ ਸੀ, ਅਤੇ ਜਿਸ ਕੁੜੀ ਦਾ ਕੋਈ ਵੀ ਗੁਨਾਹ ਨਹੀਂ ਸੀ ਪਰ ਬਿਨਾਂ ਗੁਨਾਹ ਤੋਂ ਸਜਾ ਕੁੜੀ ਭੁਗਤ ਰਹੀ ਸੀ , ਮਨ ਵਿੱਚ ਬਾਰ ਬਾਰ ਇਹੋ ਸਵਾਲ ਆ ਰਹੇ ਸਨ ਕੇ ਇਹ ਸੱਬ ਕੁਛ ਕਿਓਂ ਹੋ ਰਿਹਾ ਹੈ, ਬਿਨਾਂ ਗੁਨਾਹ ਦੇ ਇਨੀ ਵੱਡੀ ਸਜਾ ਕਿਉਂ, ਕੌਣ ਕਰੂ ਰਿਸ਼ਤਾ ਇਸ ਕੁੜੀ ਨਾਲ ਸਾਰੀ ਰਾਤ ਸੋਚ ਕੇ ਹੀ ਲੰਘ ਗਈ, ਅਤੇ ਸਰਪੰਚ ਦੀ ਚਾ ਨਾ ਭੁਲਣ ਵਾਲਾ ਇੱਕ ਗ਼ਮ ਜਿਹਾ ਬਣ ਕੇ ਸਦਾ ਲਈ ਨਾਲ਼ ਘੁੰਮਣ ਲੱਗਾ!ਮਨ ਵਿੱਚ ਇੱਕ ਹੀ ਸਵਾਲ ਸੀ ਇੱਕ ਔਰਤ ਨੂੰ ਕਦੋਂ ਮਾਨ ਸਨਮਾਨ ਮਿਲੇਗੇ ਜਿਸਦੀ ਉਹ ਹੱਕਦਾਰ ਹੈ,ਅਤੇ ਕਦੋਂ ਤੱਕ ਇਸਦੀ ਇੱਜਤ ਤਾਰ ਤਾਰ ਹੁੰਦੀ ਰਹੇਗੀ !!!!!! :ਵੀਰੋ ਕਦੇ ਵੀ ਕਿਸੇ ਮਾਸੂਮ ਦੀ ਜ਼ਿੰਦਗੀ ਨਾ ਬਰਬਾਦ ਕਰਿਓ,,,,
ਲੇਖਕ: ਜਗਜੀਤ ਡੱਲ ਪ੍ਰੈੱਸਮੀਡੀਆ ਪਿੰਡ ਡੱਲ, ਜਿਲ੍ਹਾ ਤਰਨ ਤਾਰਨ: 9855985137

No comments:
Post a Comment