** ਨਸ਼ਈ ਪੁੱਤ **
ਅੱਜ ਜਦੋ ਸਵੇਰਾ ਸਵੇਰ ਸੀ ਤਾਂ ਮੂਡ ਬਹੁਤ ਵਧੀਆ ਸੀ ਪਰ ਜਦੋਂ ਗੁਰਦੇਵ ਦੀ ਅਚਾਨਕ ਮੌਤ ਸੁਣੀ ਤਾਂ ਸਾਰਾ ਮੂਡ ਹੀ ਖ਼ਰਾਬ ਹੋ ਗਿਆ, ਗੱਲ ਵੀ ਇਸੇ ਤਰਾਂ ਦੀ ਸੀ ਗੁਰਦੇਵ ਸੱਤ ਭੈਣਾਂ ਦਾ ਇਕੱਲਾ ਭਰਾ ਸੀ, ਜੋ ਨਾਜਰ ਸਿੰਘ ਦੇ ਘਰ ਬੁਢਾਪੇ ਦੀ ਉਮਰੇ ਜੰਮਿਆ ਸੀ, ਸਾਰੇ ਪਾਸਿਆਂ ਤੋਂ ਹਾਰ ਚੁੱਕੇ ਨਾਜਰ ਸਿੰਘ ਨੂੰ ਬਹੁਤ ਮੁਸ਼ਕਲ ਨਾਲ ਗੁਰਦੇਵ ਸਿੰਘ ਮਿਲਿਆ, 7 ਭੈਣਾਂ ਦਾ ਇੱਕਲਾ ਭਰਾ ਹੋਣ ਕਾਰਨ ਵੀ ਲਾਡਲਾ ਸੀ, ਅਤੇ ਬਹੁਤ ਸਾਊ ਵੀ ਸੀ, ਗਲਤ ਸੰਗਤ ਵਿੱਚ ਪੈਣ ਕਾਰਨ ਨਸ਼ੇ ਦਾ ਕੁੱਛ ਜਿਆਦਾ ਹੀ ਆਧੀ ਹੋ ਗਿਆ ਸੀ , ਮੇਰੇ ਨਾਲ ਵੀ ਚੰਗਾ ਰਿਸ਼ਤਾ ਰੱਖਦਾ ਸੀ, ਜਦੋਂ ਕਦੇ ਬੁੱਢੇ ਬਾਪ ਦੇ ਨਾਲ ਕੋਈ ਦਵਾ ਦਾਰੂ ਲੈਣ ਆਉਣਾ ਤਾਂ ਮੈਂ ਵੀ ਬਹੁਤ ਸਮਜਾਉਣਾ ਕੇ ਗੁਰਦੇਵ ਨਸ਼ੇ ਤੋਂ ਬੱਚ ਜਾ ਪਰ ਉਸਦੇ ਵਲੋਂ ਕੋਈ ਸੰਤੁਸ਼ਟ ਜਵਾਬ ਨਾਂ ਆਉਣਾ, ਬੁੱਢੇ ਨੇ ਹੱਡ ਭਨ ਕੇ ਕੀਤੀ ਕਮਾਈ ਗੁਰਦੇਵ ਨਸ਼ੇ ਵਿੱਚ ਹੀ ਉਡਾਈ ਜਾ ਰਿਹਾ ਸੀ, ਰਾਤ ਰਾਤ ਭਰ ਬਾਹਰ ਰਹਿਣਾ ਭੈਣਾਂ ਅਤੇ ਨਾਜਰ ਸੌ ਨੇ ਵੀ ਸੋਣਾ ਨਾ ਜਿਨ੍ਹਾਂ ਚਿਰ ਘਰ ਨਾ ਆ ਜਾਣਾ ਗੁਰਦੇਵ ਨੇ ਭੈਣਾਂ ਨੇ ਵੱਖ ਵਾਸਤੇ ਪਾਉਣੇ ਕੇ ਵੀਰਾ ਛੱਡ ਦੇ ਸਭ ਕੁਛ ਅਤੇ ਸਾਡੇ ਵੱਲ ਵੇਖ ਕਿਵੇਂ ਤੇਰਾ ਮੂੰਹ ਵੇਖਣ ਨੂੰ ਤਰਸਦੀਆਂ ਜਦੋਂ ਤੂੰ ਘਰ ਨਹੀਂ ਆਉਂਦਾ ! ਪਰ ਗੁਰਦੇਵ ਇਨ੍ਹਾਂ ਕੋ ਜਿਆਦਾ ਨਸ਼ਈ ਹੋ ਚੁਕਿਆ ਸੀ ਕੇ ਹੁਣ ਆਪਣਾ ਭਲਾ ਬੁਰਾ ਸੋਚਣ ਦੀ ਸ਼ਕਤੀ ਵੀ ਗੁਆ ਬੈਠਾ ਸੀ, ਨਿਤ ਦਿਨ ਮਰਦੇ ਨਾਜਰ ਸਿੰਘ ਦੇ ਚਾਅ ਅਤੇ ਪੁੱਤ ਨੂੰ ਘੋੜੀ ਚੜ੍ਹਦੇ ਵੇਖਣ ਦੇ ਸੁਪਨੇ ਸੱਚ ਨਹੀਂ ਹੁੰਦੇ ਲਗਦੇ ਸੀ, ਇੱਕ ਦਿਨ ਐਸਾ ਕਾਲ ਬਣ ਕੇ ਆਇਆ ਜਿਸਦਾ ਸਾਰਿਆਂ ਨੂੰ ਡਰ ਸੀ, ਗੁਰਦੇਵ ਦੀ ਲਾਸ਼ ਡੱਲ ਦੀ ਨਹਿਰ ਤੋਂ ਮਿਲੀ ਜੋ ਕੇ ਘਰੋਂ ਦੋ ਦਿਨ ਤੋਂ ਗੁੰਮ ਸੀ, ਜਦੋਂ ਪਿੰਡ ਵਿੱਚ ਹੋਣੀ ਦਾ ਪਤਾ ਲੱਗਾ ਤਾਂ ਨਾਜਰ ਸਿੰਘ ਅਤੇ ਉਸਦੀਆਂ ਸੱਤ ਧੀਆਂ ਵੱਲ ਵੇਖ ਕੋਈ ਵੀ ਐਸੀ ਅੱਖ ਨਾ ਹੋਏ ਜਿਸਦੇ ਅਥਰੂ ਨੂੰ ਨਾ ਗਿਰੇ ਹੋਣ, ਜਦੋਂ ਲੋਥ ਨੂੰ ਪਿੰਡ ਦੇ ਲੋਕ ਚੁੱਕਣ ਗਏ ਤਾਂ ਇੱਕ ਸੂਈ ਗੁਰਦੇਵ ਦੀ ਨਾੜ ਵਿੱਚ ਹੀ ਲੱਗੀ ਸੀ, ਜਿਸਤੋਂ ਸਾਫ ਜਾਹਰ ਹੁੰਦਾ ਸੀ ਕੇ ਗੁਰਦੇਵ ਨੇ ਚਿਟੇ ਦਾ ਟੀਕਾ ਲਾਇਆ ਹੈ, ਜਦੋਂ ਆਪਣੇ ਘਰ ਲੈ ਕੇ ਆਏ ਤਾਂ ਨਾਜਰ ਸਿੰਘ ਪੁੱਤ ਦੀ 6 ਫੁਟ ਦੀ ਲਾਸ਼ ਵੇਖ ਹੀ ਰੱਬ ਨੂੰ ਪਿਆਰਾ ਹੋ ਗਿਆ ਅਤੇ ਮਾਂ ਵੀ ਆਪਣੇ ਹੋਸ਼ੋ ਹਾਵਾਸ਼ ਖੋ ਬੈਠੀ ਜਦੋਂ ਪੁੱਤ ਦੀ ਲਾਸ਼ ਵੇਖੀ ਅਤੇ ਪੁੱਤ ਨੂੰ ਕਹਿੰਦੀ ਪਾਗਲਾਂ ਵਾਂਗ ਕੇ ਉੱਠ ਪੁੱਤ ਚਾਅ ਪੀ ਅੱਜ ਤੇਰੇ ਲਈ ਆਪਣੀ ਨੂੰਹ ਨੂੰ ਵੇਖਣ ਜਾਣਾ ਅੱਜ, ਸ਼ਾਇਦ ਮਾਂ ਨੂੰ ਕੋਈ ਪਤਾ ਨਹੀਂ ਸੀ ਕੇ ਕੀ ਕਹਿ ਰਹੀ ਆ ਉਹ ਜੋ ਵੀ ਸੁਣਦਾ ਸੁਨ ਹੋ ਜਾਂਦਾ, ਇਸ ਅਣਹੋਣੀ ਨੇ ਪੂਰਾ ਘਰ ਦਾ ਮਾਹੌਲ ਬਦਲ ਦਿੱਤਾ , ਜਦੋਂ ਲੋਕਾਂ ਕਿਹਾ ਸੰਤੋ ਤੇਰਾ ਪੁੱਤ ਤਾਂ ਮਰ ਗਿਆ ਤੂੰ ਕਿਸਨੂੰ ਘੋੜੀ ਚੜ੍ਹਾ ਰਹੀ ਤਾਂ ਇੱਕ ਦਮ ਹੌਸ਼ ਵਿੱਚ ਆਈ ਮਾਂ ਦੇ ਵੀ ਸਵਾਸ ਗੁਰਦੇਵ ਦੀ ਹਿਕ ਉਪਰ ਪਈ ਦੇ ਨਿਕਲ ਗਏ, ਇੱਕ ਨਸ਼ੇ ਨੇ 3 ਜੀਆ ਦੀ ਜਾਣ ਕੱਢ ਲਈ, ਅਤੇ ਭੈਣਾਂ ਕਮਲੇਆ ਵਾਂਗ ਕੰਧਾ ਨਾਲ ਸਿਰ ਮਾਰ ਰਹੀਆਂ ਸਨ, ਉਸ ਟੈਮ ਹੀ ਇੱਕ ਚਿਟੇ ਕੱਪੜੇ ਪਾਈ ਇੱਕ ਲੀਡਰ ਵੀ ਪਹੁੰਚ ਚੁੱਕਾ ਸੀ ਪਰਵਾਰ ਨਾਲ ਦੁੱਖ ਸਾਂਝਾ ਕਰਨ ਜੋ ਕਹਿ ਰਿਹਾ ਸੀ ਕੇ ਕੁਦਰਤ ਦਾ ਭਾਣਾ ਹੈ ਜੋ ਵਰਤ ਗਿਆ ,ਪਰ. ਅਸਲ ਵਿੱਚ ਜਿਨ੍ਹਾਂ ਵੀ ਚਿੱਟਾ ਸਪਲਾਈ ਹੁੰਦਾ ਸੀ ਉਸ ਲੀਡਰ ਦਾ ਹੀ ਹੁੰਦਾ ਸੀ, ਪਰ ਉਸਨੂੰ ਨਹੀਂ ਦਿਸ ਰਹੀਆਂ ਸੀ ਇਹ ਤਿੰਨ ਲਾਸ਼ਾ ਸ਼ਾਹਿਦ ਆਪਣਾ ਕਮ ਪੂਰਾ ਕਰਦਾ ਤੁਰਦਾ ਬਣਿਆ, ਅਤੇ ਇੱਕ ਹਸਦਾ ਵਸਦਾ ਪਰਿਵਾਰ ਨਸ਼ੇ ਦੇ ਕਹਿਰ ਨੇ ਆਪਣੇ ਮੂੰਹ ਵਿੱਚ ਪਾ ਲਿਆ!
ਸੱਜਣੋ ਨਸ਼ੇ ਦੇ ਦੈਂਤ ਤੋਂ ਬਚੋ, ਜ਼ਿੰਦਗੀ ਬਹੁਤ ਅਨਮੋਲ ਹੈ,ਇਸ ਨੂੰ ਚੰਗੇ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕਰੋ, ਨਸ਼ਈ ਬੰਦੇ ਦੀ ਸਮਾਜ ਵਿੱਚ ਇੱਜਤ ਨਹੀਂ ਰਹਿ ਜਾਂਦੀ:::::
**ਇਹ ਕਹਾਣੀ ਕਾਲਪਨਿਕ ਹੈ ਕਿਸੇ ਦੀ ਜਿੰਦਗੀ ਨਾਲ ਕੋਈ ਮੇਲ ਨਹੀਂ,,,
ਲੇਖਕ ਜਗਜੀਤ ਡੱਲ, ਲੋਕ ਭਲਾਈ ਦਾ ਸੁਨੇਹਾ ਅਖਬਾਰ ਅਤੇ ਟੀ.ਵੀ ਚੈਨਲ:::: 9855985137
No comments:
Post a Comment