ਬਾਪੂ ਦਾ ਚਿੱਟਾ ਕੁੜਤਾ
ਅੱਜ ਬਾਪੂ ਬਜ਼ੁਰਗ ਅਵਸਥਾ ਚੋ ਹੋ ਗਿਆ ਤਾਂ ਕਈ ਵਾਰ ਖਾਣ ਪੀਣ ਲਗਿਆ ਕਈ ਮੁਸ਼ਕਲਾਂ ਆਉਣੀਆਂ, ਜਾਂ ਪਜਾਮੇ ਦਾ ਨਾਲਾ ਜਿਆਦਾ ਕਸਿਆ ਹੋਣ ਕਰਕੇ ਬਾਥਰੂਮ ਵਿੱਚ ਹੀ ਨਿੱਕਲ ਜਾਣਾ, ਕਦੇ ਕਦੇ ਹੱਥ ਵਿੱਚ ਫੜੀ ਰੋਟੀ ਹੱਥੋਂ ਡਿੱਗ ਪੈਣੀ ,ਤਾਂ ਪੂਰੇ ਪਰਿਵਾਰ ਨੇ ਕੁੱਦ ਕੁੱਦ ਪੈਣਾ ਬਾਪੂ ਨੂੰ, ਉਸਨੇ ਅਣਸੁਣਾ ਜਿਹਾ ਕਰਕੇ ਫਿਰ ਆਪਣੇ ਕਾਰਜ ਵਿੱਚ ਰੁਝ ਜਾਣਾ, ਇੱਕ ਦਿਨ ਬਾਪੂ ਜਿਦ ਕਰਨ ਲੱਗਾ ਕਿ ਮੈਂ ਲਾਗਲੇ ਪਿੰਡ ਮੇਲੇ ਜਾਣਾ ਸਾਰੇ ਜਾਣੇ ਬਾਪੂ ਨੂੰ ਸਮਝਾ ਰਹੇ ਸੀ ਵਾਰੀ ਵਾਰੀ ,ਕਿ ਬਾਪੂ ਨਾ ਜਾ ਤੂੰ ਕੀ ਕਰਨਾ ਮੇਲੇ ਚੋ ਪਰ ਬਾਪੂ ਜਿਆਦਾ ਹੀ ਜ਼ਿਦ ਕਰ ਬੈਠਾ, ਮੈਂ ਵੀ ਅੱਕੇ ਸੜੇ ਨੇ ਕਿਹਾ ਚੱਲ ਬਾਪੂ, ਅਸੀਂ ਗੱਡੀ ਕੀਤੀ ਸਟਾਰਟ ਤਿ ਜਾ ਵੜੇ ਲਾਗਲੇ ਪਿੰਡ ਮੇਲੇ ਜਦੋਂ ਬਾਪੂ ਨੇ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਿਆ ਤਾਂ ਪਰਿਵਾਰ ਦਾ ਤਿ ਸਰਬੱਤ ਦਾ ਭਲਾ ਮੰਗਿਆ। ਚਲੋ ਅਸੀਂ ਲੰਗਰ ਹਾਲ ਚੋ ਆ ਗਏ ਜਦੋਂ ਬਾਪੂ ਪ੍ਰਸ਼ਾਦਾ ਸ਼ੱਕਣ ਲੱਗਾ ਤਾਂ ਲੰਗਰ ਦੀ ਦਾਲ ਬਾਪੂ ਦੇ ਕਪੜ੍ਹਿਆ ਤੇ ਡੁੱਲ ਗਈ ਭੀੜ ਜਿਆਦਾ ਸੀ , ਤਾਂ ਮੈਨੂੰ ਵੀ ਗੁੱਸਾ ਆ ਗਿਆ ਤੇ ਬਾਪੂ ਨੂੰ ਕਹਿਣ ਲੱਗਾ ਤੂੰ ਘਰੇ ਨਹੀਂ ਰਹਿ ਸਕਦਾ ਤੁਰਿਆ ਤੇਰੇ ਤੋਂ ਜਾਂਦਾ ਨਹੀਂ , ਆਪਣਾ ਆਪ ਸੰਭਾਲ ਨਹੀਂ ਹੁੰਦਾ ਤੁਰ ਪੈਂਦਾ ਮੇਲੇ , ਤਾਂ ਬਾਪੂ ਨੇ ਗੁੱਸਾ ਨਹੀਂ ਕੀਤਾ ਮੇਰੀ ਕਿਸੇ ਵੀ ਗੱਲ ਦਾ ਮੇਰੇ ਵੱਲ ਉਂਗਲ ਕਰਕੇ ਕਹਿਣ ਲੱਗਾ ਸੁਣ ਓਏ ਕਾਕਾ , ਪਤਾ ਤੈਨੂੰ ਜਦੋਂ ਤੂੰ ਛੋਟਾ ਜਿਹਾ ਹੁੰਦਾ ਸੀ ਤਾਂ ਤੇਰੀ ਮਾਂ ਨੇ ਮੇਲੇ ਜਾਣ ਲਗਿਆ ਕੁਟਿਆ ਸੀ ਤੈਂਨੂੰ, ਤੂੰ ਬੜੀ ਜਿੱਦ ਕੀਤੀ ਸੀ ਇਸ ਮੇਲੇ ਆਉਣ ਦੀ, ਮੈਂ ਇਸੇ ਮੇਲੇ ਤੇ ਲੈ ਕਿ ਆਇਆ ਸੀ ਤੈਨੂੰ, ਤੂੰ ਚਿੱਟੇ ਪਾਏ ਮੇਰੇ ਕੁੜਤੇ ਤੇ ਹੀ ਬਾਥਰੂਮ ਕਰ ਦਿੱਤਾ ਸੀ , ਤੇ ਤੇਰੇ ਵਲੋਂ ਜਿੱਦ ਕਰਨ ਤੇ ਤੈਨੂੰ ਲੈ ਕਿ ਦਿੱਤੀ ਪਾਪੜ੍ਹਾ ਵਾਲੀ ਚਟਨੀ ਵੀ ਮੇਰੇ ਤੇ ਡੋਲ ਦਿੱਤੀ ਸੀ , ਤੇ ਮੈਂ ਤੈਨੂੰ ਭਰੀ ਡੱਲ ਵਾਲੀ ਬੱਸ ਵਿੱਚ ਨਰਕ ਵਰਗੇ ਕਪੜ੍ਹਿਆ ਨਾਲ ਹੀ ਘਰ ਲੈ ਕਿ ਗਿਆ ਸੀ, ਜਿਥੇ ਤੇਰੀ ਮਾਂ ਵੱਲੋਂ ਤੈਨੂੰ ਤੇ ਮੈਨੂੰ ਵੀ ਫਿਟਕਾਰਾਂ ਪਾਈਆਂ ਸੀ, ਏਨੀ ਸੰਗਤ ਵਿੱਚ ਬਾਪੂ ਤੋਂ ਸੁਣੇ ਆਪਣੇ ਛੋਟੇ ਹੁੰਦਿਆਂ ਦੇ ਕਾਰਨਾਮੇ ਤੇ ਸ਼ਾਇਦ ਮੇਰੇ ਕੋਲ ਜਵਾਬ ਨਹੀਂ ਸੀ, ਆਪਣੇ ਪਾਏ ਗਲ ਵਿੱਚ ਚਿੱਟੇ ਪਰਨੇ ਨਾਲ ਬਾਪੂ ਨੂੰ ਸਾਫ ਕੀਤਾ ਤੇ ਬਾਪੂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਦਾ ਕੀਤਾ ਤੇ ਬਾਪੂ ਨੂੰ ਬੜੇ ਮਾਣ ਸਤਿਕਾਰ ਨਾਲ ਮੋਢੇ ਨਾਲ ਲਗਾ ਕਿ ਘਰ ਲਿਆਂਦਾ।ਫਿਰ ਕਦੇ ਵੀ ਬਾਪੂ ਦਾ ਪਾਇਆ ਨਰਕ ਮੈਨੂੰ ਕਦੇ ਨਰਕ ਨਹੀਂ ਲਗਿਆ ਸਗੋਂ ਮੈਂ ਆਪ ਉਸਦੀ ਸਾਫ ਸਫਾਈ ਨੂੰ ਪਹਿਲ ਦੇਣ ਲਗਿਆ।
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ, ਤਰਨ ਤਾਰਨ,9855985137,8646017000
No comments:
Post a Comment