ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ ਵਿਖੇ ਸਤਨਾਮ ਸਰਬ ਕਲਿਆਣ ਟਰੱਸਟ ਵੱਲੋਂ ਵਿਦਿਆਰਥੀਆਂ ਦੇ ਸ਼ੁੱਧ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ (ਭਿੱਖੀਵਿੰਡ) ਵਿਖੇ ਸਤਨਾਮ ਸਰਬ ਕਲਿਆਣ ਟਰੱਸਟ ਵੱਲੋਂ ਵਿਦਿਆਰਥੀਆਂ ਦੇ ਸ਼ੁੱਧ ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਗਏ । ਗੁਰਬਾਣੀ ਕੰਠ ਦੇ ਮੁਕਾਬਲੇ ਵਿੱਚ ਟਰੱਸਟ ਵੱਲੋਂ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਸ਼ੁੱਧ ਤੇ ਬਿਨਾਂ ਰੁਕੇ ਹੋਏ ਸੁਣਾਇਆ ਗਿਆ । ਜਿਨ੍ਹਾਂ ਵਿੱਚ ਸ਼ੁੱਧ ਪਾਠ ਉਚਾਰਨ ਕਰਨ ਵਾਲੇ ਬੱਚਿਆਂ ਨੂੰ ਸਕੂਲ ਦੇ ਐੱਮ ਡੀ ਸਾਹਿਬ ਸਿੰਘ, ਚੇਅਰਮੈਨ ਸਰਦਾਰ ਕੰਧਾਲ ਸਿੰਘ ਬਾਠ ਅਤੇ ਸਰਬ ਸਤਿਨਾਮ ਸਰਬ ਕਲਿਆਣ ਟ੍ਰਸ੍ਟ ਵੱਲੋਂ ਆਏ ਹੋਏ ਸ੍ਰ ਰਣਜੀਤ ਸਿੰਘ ਤੇ ਧਾਰਮਿਕ ਸਿੱਖਿਆ ਪੜ੍ਹਾਉਣ ਵਾਲੇ ਮੈਡਮ ਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ। ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਸ਼ੁੱਧ ਜ਼ੁਬਾਨੀ ਅਤੇ ਬਿਨਾਂ ਰੁਕੇ ਹੋਏ ਪਾਠ ਸੁਣਾਉਣ ਵਾਲੇ ਵਿਦਿਆਰਥੀਆਂ ਨੂੰ ਪੰਜ ਸੌ ਰੁਪਿਆ ਇਨਾਮ ਵਜੋਂ ਦਿੱਤਾ ਗਿਆ। ਇਹ ਹੌਸਲਾ ਅਫ਼ਜਾਈ ਸਨਮਾਨ ਮਨਪ੍ਰੀਤ ਕੌਰ ਤੇ ਜਗਨੂਰ ਸਿੰਘ ਨੇ ਪ੍ਰਾਪਤ ਕੀਤਾ। ਸਿਰਫ਼ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਸ਼ੁੱਧ ਅਤੇ ਜ਼ੁਬਾਨੀ ਅਤੇ ਬਿਨਾਂ ਰੁਕੇ ਹੋਏ ਸੁਣਾਉਣ ਵਾਲੇ ਵਿਦਿਆਰਥੀਆਂ ਨੂੰ ਢਾਈ ਸੌ ਰੁਪਏ ਹੌਂਸਲਾ ਅਫ਼ਜਾਈ ਵਜੋਂ ਦਿੱਤਾ ਗਿਆ, ਇਹ ਪਹਿਲਾ ਇਹ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਮਹਿਕਪ੍ਰੀਤ ਕੌਰ, ਬਾਵਾ ਸਿੰਘ, ਰਵਨੀਤ ਕੌਰ ,ਨਵਦੀਪ ਕੌਰ ਇਹ ਰਾਸ਼ੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਤੇ ਵੱਧ ਤੋਂ ਵੱਧ ਗੁਰਬਾਣੀ ਨਾਲ ਜੁਡ਼ਨ ਲਈ ਦਿੱਤੀ ਗਈ ਇਸ ਮੌਕੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਸਾਡੇ ਸਕੂਲ ਵੱਲੋਂ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਸਿੱਖਿਆ ਦੇਣੀ ਵੀ ਬਹੁਤ ਜ਼ਰੂਰੀ ਸਮਝੀ ਜਾਂਦੀ ਹੈ।
No comments:
Post a Comment