ਹਰਿਆਣੇ ਵਿੱਚ ਹੋਏ ਕਿਸਾਨਾਂ ਤੇ ਹਮਲੇ ਨਿੰਦਣਯੋਗ:- ਗੁਲਸ਼ਨ ਅਲਗੋਂ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਆਮ ਆਦਮੀ ਪਾਰਟੀ ਬਲਾਕ ਭਿੱਖੀਵਿੰਡ ਦੇ ਪ੍ਰਧਾਨ ਗੁਲਸ਼ਨ ਅਲਗੋਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਵਿੱਚ ਹੋਏ ਕਿਸਾਨਾਂ ਤੇ ਹਮਲੇ ਅਤਿ ਨਿੰਦਣਯੋਗ ਹਨ ਅਤੇ ਜਮਹੂਰੀਅਤ ਦਾ ਵੱਡਾ ਕਤਲ ਹਨ ।ਉਨ੍ਹਾਂ ਕਿਹਾ ਕਿ ਇਹੋ ਜਿਹੇ ਹਮਲੇ ਕਰਨੇ ਸਰਕਾਰ ਦੀਆਂ ਨਾਕਾਮੀਆਂ ਦੀ ਵੱਡੀ ਨਿਸ਼ਾਨੀ ਹੈ। ਇਸ ਤੋਂ ਇਲਾਵਾ ਗੁਲਸ਼ਨ ਨੇ ਕਿਹਾ ਕਿ ਸਮੂਹ ਦੇਸ਼ ਇਕੱਠੇ ਹੋ ਕੇ ਇਸ ਕਿਸਾਨੀ ਅੰਦੋਲਨ ਤੇ ਆਪਣੀ ਪ੍ਰਤੀਕਿਰਿਆ ਦੇਣ ਅਤੇ ਮੋਦੀ ਸਰਕਾਰ ਦੇ ਦਿਮਾਗ ਵਿੱਚ ਇਹ ਗੱਲ ਬਿਠਾ ਦੇਣ ਕਿਸਾਨਾਂ ਨੇ ਆਪਣੇ ਘਰ ਬਾਰ ਛੱਡ ਕੇ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਰਾਹ ਚੁਣਿਆ ਹੈ ਅਤੇ ਇਹ ਕਿਉਂ ਚੁਣਿਆ ਹੈ ਇਹ ਸਾਡੀਆਂ ਸਰਕਾਰਾਂ ਦੀਆਂ ਬੇਈਮਾਨੀਆਂ ਕਰਕੇ ਹੀ ਚੁਣਿਆ ਹੈ। ਅੱਜ ਹਜ਼ਾਰਾਂ ਲੱਖਾਂ ਕਿਸਾਨ ਘਰੋਂ ਬੇਘਰ ਹੋ ਕਿ ਸੜਕਾਂ ਉੱਪਰ ਰੁਲ ਰਹੇ ਹਨ ਪਰ ਬੀ ਜੇ ਪੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਰਕਾਰ ਤਾਂ ਪਹਿਲਾਂ ਹੀ ਕਿਸਾਨਾਂ ਦੇ ਵਿਰੁੱਧ ਸੀ ਅੱਜ ਉਸ ਨੇ ਫਿਰ ਲਾਠੀਚਾਰਜ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਕਦੇ ਵੀ ਦੇਸ਼ ਅਤੇ ਦੇਸ਼ ਵਾਸੀਆਂ ਦੇ ਨਾਲ ਨਹੀਂ ਹੈ। ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਹ ਪਾਰਟੀ ਪੰਜਾਬ ਸੂਬੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਵੱਡੀ ਜਿੱਤ ਪ੍ਰਾਪਤ ਕਰੇਗੀ।
No comments:
Post a Comment