Wednesday, 25 August 2021

ਜੇ ਕਦੇ ਸੱਪ ਕੱਟ ਜਾਏ ਤਾਂ ਫ਼ਾਂਡਿਆਂ ਦੇ ਚੱਕਰ ਚੋ ਨਾਂ ਪਓ:- ਜਾ ਸਕਦੀ ਹੈ ਜਾਨ:- ਅਨੰਦ ਹਸਪਤਾਲ

 ਜੇ ਕਦੇ ਸੱਪ ਕੱਟ ਜਾਏ ਤਾਂ ਫ਼ਾਂਡਿਆਂ ਦੇ ਚੱਕਰ ਚੋ ਨਾਂ ਪਓ:- ਜਾ ਸਕਦੀ ਹੈ ਜਾਨ:- ਅਨੰਦ ਹਸਪਤਾਲ





ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਹਿੰਦੇ ਹਨ ਕਿ ਪਿੰਡਾਂ ਦੇ ਵਿੱਚ ਜਦੋਂ ਕਿਸੇ ਨੂੰ ਸੱਪ ਕੱਟ ਜਾਵੇ ਤਾਂ ਉਹ ਤੁਰੰਤ ਆਪਣੇ ਦੇਸੀ ਇਲਾਜ ਜਾਂ ਜੁਗਾੜ  ਲਗਾ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਹੈ  ਪਰ ਜੇ ਕਦੇ ਸੱਪ ਜ਼ਿਆਦਾ ਜ਼ਹਿਰੀਲਾ ਕੱਟ ਲਵੇ ਤਾਂ ਫਿਰ ਜ਼ਿੰਦਗੀ ਤੋਂ ਹੱਥ ਵੀ ਧੋਣੇ ਪੈ ਸਕਦੇ ਹਨ, ਸੋ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਜੰਡ ਜਿਲ੍ਹਾ ਤਰਨਤਾਰਨ ਦਾ ਜਿੱਥੋਂ ਦੀ ਮਹਿਲਾ ਮਰੀਜ਼ ਬਲਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਆਪਣੀ ਦਾਸਤਾਨ ਦੱਸਦੇ ਹੋਏ ਕਿਹਾ ਕਿ  ਉਸ ਨੂੰ ਪਿਛਲੇ ਦਿਨੀਂ ਕਿਸੇ ਜ਼ਹਿਰੀਲੇ ਸੱਪ ਨੇ ਕੱਟ ਲਿਆ  ਅਤੇ ਉਨ੍ਹਾਂ ਨੇ ਪਹਿਲਾਂ ਤਾਂ ਫਾਂਡੇ ਕਰਵਾਏ  ਉਸ ਤੋਂ ਬਾਅਦ ਕੱਟੀ ਹੋਈ ਜਗ੍ਹਾ ਤੇ ਮਣਕਾ ਵੀ ਲਗਵਾਇਆ ਪਰ ਜਦੋਂ ਸ਼ਾਮ ਪਈ ਤਾਂ ਉਸ ਨੂੰ ਅੱਖਾਂ ਤੋਂ ਦਿਸਣੋਂ ਅਤੇ ਉਸ ਦਾ ਸਰੀਰ ਨਸ਼ੇ ਵਿੱਚ ਹੋ ਗਿਆ ਭਾਵ ਕਿ ਜ਼ਹਿਰ ਨੇ ਆਪਣਾ  ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਗੰਭੀਰ ਹਾਲਤ ਵਿੱਚ ਅਨੰਦ ਹਾਰਟ ਮਲਟੀ ਸਪੈਸ਼ਲਿਸਟ ਹਸਪਤਾਲ ਭਿੱਖੀਵਿੰਡ ਵਿੱਚ ਦਾਖ਼ਲ ਹੋਈ। ਇੱਥੋਂ ਦੇ ਮਿਹਨਤੀ ਸਟਾਫ ਅਤੇ ਡਾਕਟਰਾਂ ਨੇ  ਉਸ ਦੀ ਬੜੀ ਮੁਸ਼ਕਲ ਨਾਲ ਜਾਨ ਬਚਾਈ  ਇਸ ਮੌਕੇ ਆਪਣੀ ਸਿਹਤ ਨੂੰ ਤੰਦਰੁਸਤ ਦੇਖ ਕੇ  ਬਲਵਿੰਦਰ ਕੌਰ ਅਤੇ ਉਨ੍ਹਾਂ ਦੇ ਬੇਟੇ ਨੇ ਆਨੰਦ ਹਸਪਤਾਲ ਦੇ ਡਾਕਟਰ ਨੀਰਜ ਮਲਹੋਤਰਾ ਅਤੇ ਸਟਾਫ  ਦਾ ਧੰਨਵਾਦ ਕੀਤਾ  ਉੱਥੇ ਹੀ ਆਨੰਦ ਹਸਪਤਾਲ ਦੇ ਡਾਕਟਰ ਗੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਕਦੇ ਸਾਨੂੰ ਸੱਪ ਕੱਟ ਜਾਵੇ ਤਾਂ ਦੇਸੀ ਇਲਾਜ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ  ਅਤੇ ਆਪਣੇ ਮਰੀਜ਼ ਨੂੰ ਤੁਰੰਤ ਹਸਪਤਾਲ ਲਿਆ ਕੇ ਉਸ ਦਾ  ਮੈਡੀਕਲ ਇਲਾਜ ਕਰਵਾਉਣਾ ਚਾਹੀਦਾ ਹੈ  ਅਤੇ ਸਾਡੇ ਹਸਪਤਾਲ ਵਿੱਚ ਸੱਪ ਦੇ ਕੱਟੇ ਦਾ ਇਲਾਜ ਸੰਭਵ ਹੈ

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...