ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਚੇਅਰਮੈਨ ਲੱਖਾ ਸਿੰਘ ਵਲਟੋਹਾ ਤਿੰਨ ਲੋਕ ਸਭਾ ਹਲਕਾ ਇੰਚਾਰਜ ਸੈਂਟਰ ਵਾਲਮੀਕ ਸਭਾ ਇੰਚਾਰਜ ਅੰਮ੍ਰਿਤਸਰ ਤਰਨਤਾਰਨ ,ਫਿਰੋਜ਼ਪੁਰ ਅਤੇ ਸੁੱਚਾ ਸਿੰਘ ਮਮਦੋਟ ਨਿੱਜੀ ਸਕੱਤਰ ਚੈਅਰਮੈਨ ਵਲਟੋਹਾ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਸ੍ਰ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਤੇ ਕਿਹਾ ਚੰਨੀ ਇੱਕ ਸੁਲਝੇ ਹੋਏ ਅਤੇ ਹਰ ਵਰਗ ਦਾ ਸਤਿਕਾਰ ਕਰਨ ਵਾਲੇ ਇਨਸਾਨ ਹਨ।ਉਨ੍ਹਾਂ ਕਿਹਾ ਕਿ ਬੇਸ਼ੱਕ ਵਿਰੋਧੀ ਪਾਰਟੀਆਂ ਉਨ੍ਹਾਂ ਲਈ ਭੰਡੀ ਪ੍ਰਚਾਰ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ ਪਰ ਮੈਂ ਚੰਨੀ ਨੂੰ ਨਿੱਜੀ ਤੌਰ ਤੇ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਉਹ ਇੱਕ ਵਧੀਆ ਇਨਸਾਨ ਹਨ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਦਾ ਹਾਜ਼ਰ ਰਹਿਣ ਵਾਲੇ ਵਿਅਕਤੀ ਹਨ ਅਤੇ ਊਚ ਨੀਚ ਤੋਂ ਰਹਿਤ ਹਨ ਤੇ ਪੰਜਾਬ ਨੂੰ ਅੱਜ ਇਹੋ ਜਿਹੇ ਮੁੱਖ ਮੰਤਰੀ ਦੀ ਬਹੁਤ ਜ਼ਿਆਦਾ ਲੋੜ ਸੀ ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਨੇ ਆਉਂਦਿਆਂ ਸਾਰ ਹੀ ਗ਼ਰੀਬਾਂ ਦੇ ਬਿਜਲੀ ਬਿੱਲ ਮੁਆਫ ,ਪਾਣੀ ਦੇ ਬਿੱਲ ਮੁਆਫ ਅਤੇ ਰੇਤ ਮਾਫੀਆ ਨੂੰ ਠੱਲ ਪਾਉਣ ਲਈ ਬੜੇ ਸਖ਼ਤ ਬਿਆਨ ਦਿੱਤੇ ਹਨ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਸਰਦਾਰ ਚੰਨੀ ਮੁੱਖ ਮੰਤਰੀ ਪੰਜਾਬ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾ ਦੇਣਗੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖਿਓ ਪੰਜਾਬ ਵਾਸੀਆਂ ਨੂੰ ਇਹੋ ਜਿਹੀਆਂ ਸਹੂਲਤਾਂ ਨਾਲ ਨਿਵਾਜਣਗੇ ਕਿ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਸਹੂਲਤਾਂ ਕਦੇ ਪੰਜਾਬ ਨੂੰ ਮਿਲ ਸਕਦੀਆਂ ਸਨ । ਇਸਤੋਂ ਇਲਾਵਾ ਉਹਨਾਂ ਕਿਹਾ ਕਿ ਮੈਂ ਜਲਦ ਹੀ ਮੁੱਖ ਮੰਤਰੀ ਨਾਲ ਬੈਠਕ ਕਰਕੇ ਹਲਕਾ ਖੇਮਕਰਨ ਦੇ ਐਸ ਸੀ ਅਤੇ ਬੀ ਸੀ ਭਾਈਚਾਰੇ ਦੇ ਮੁੱਦੇ ਉਹਨਾਂ ਕੋਲ ਰੱਖਾਂਗਾ ਤੇ ਜਲਦ ਹੱਲ ਕਰਵਾਉਣ ਲਈ ਗੱਲਬਾਤ ਕਰਾਂਗਾ।
Subscribe to:
Post Comments (Atom)
ਪਾਪੂਲਰ post
ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।
ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ। ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...
-
ਪਿੰਡ ਬੁਰਜ ਦੀਆਂ ਵਿਧਵਾ ਮਾਵਾਂ ਧੀਆਂ ਨੇ ਆਪਣੇ ਕਮਰੇ ਪਾਉਣ ਲਈ ਦਾਨੀਆਂ ਨੂੰ ਕੀਤੀ ਅਪੀਲ,ਮਿਸਤਰੀ ਵੀ ਹੋਏ ਭਾਵੁਕ ਕਿਹਾ ਸਿਰਫ ਇੱਟਾਂ ਨਾਲ ਕਮਰਾ ਨਹੀਂ ਹੋਣਾ ਤਿਆਰ
-
ਸਮਾਜਸੇਵੀ ਐਸ ਐਸ ਆਈ ਦਲਜੀਤ ਸਿੰਘ ਹੁਣ ਦਾਨੀ ਸੱਜਣਾ ਦੀ ਮਦਦ ਨਾਲ ਇਸ ਅਪਾਹਿਜ ਹੋ ਚੁੱਕੇ ਨੌਜਵਾਨ ਨੂੰ ਬਨਾਉਟੀ ਪੈਰ ਅਤੇ ਲੱਤ ਲਗਵਾ ਕਿ ਕਰਨਗੇ ਪੁੰਨ ਦਾ ਕੰਮ
-
ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਐਸ.ਐਸ.ਪੀ ਸਾਹਿਬ ਤਰਨ ਤਾਰਨ ਵੱਲੋਂ ਪਿੰਡ ਡੱਲ ਵਿਖੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮ...

No comments:
Post a Comment