ਤਰਨ ਤਾਰਨ,( ਬਿਊਰੋ) ਬਲਾਕ ਵਲਟੋਹਾ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਦੇ ਵਸਨੀਕ ਜੱਸਾ ਸਿੰਘ ਉਰਫ ਬੂਰਾ ਪੁੱਤਰ ਸੰਪੂਰਨ ਸਿੰਘ ਵਾਸੀ ਨੇ ਤਸਦੀਕਸ਼ੁਦਾ ਹਲਫੀਆ ਬਿਆਨ ਦਿੰਦਿਆਂ ਦੱਸਿਆ ਕਿ ਉਸ ਦੇ ਸਹੁਰੇ ਰੇਸ਼ਮ ਸਿੰਘ ਹੋਮਗਾਰਡ ਦੇ ਜਵਾਨ ਨੇ ਉਸ ਤੋਂ ਕੋਈ ਢਾਈ ਲੱਖ ਰੁਪਏ ਨਗਦ ਵੱਖ ਵੱਖ ਸਮੇਂ ਉਧਾਰੇ ਕਹਿ ਲੈ ਹਨ ਤੇ ਇੱਕ ਉਸ ਬੁੱਲਟ ਮੋਟਰਸਾਈਕਲ ਦਾਜ ਚ ਦਿੱਤਾ ਸੀ ਪਰ ਉਸ ਦੀਆਂ ਸਾਰੀਆਂ ਕਿਸਤਾਂ ਇੱਕ ਲੱਖ ਬਾਨਵੇਂ ਹਜਾਰ ਰੁਪਏ ਮੈਂ ਆਪਣੇ ਖਾਤੇ ਚੋਂ ਦਿੱਤੇ ਹਨ ਜਦੋਂ ਮੈਂ ਪੈਸੇ ਮੰਗੇ ਤਾਂ ਤੇ ਇਸ ਸਬੰਧੀ ਦਰਖਾਸਤ ਐਸ ਐਸ ਪੀ ਤਰਨ ਤਾਰਨ ਨੂੰ ਦਿੱਤੀ ਤਾਂ ਮੇਰੇ ਸਹੁਰੇ ਨੇ ਪਹਿਲਾਂ ਥਾਣ ਵਲਟੋਹਾ ਵਿਖੇ ਦੱਸ ਹਜ਼ਾਰ ਰੁਪਏ ਤੇ ਫਿਰ ਚੌਕੀ ਅਲਗੋਂ ਵਿਖੇ ਪੰਦਰਾਂ ਹਜ਼ਾਰ ਰੁਪਏ ਮਹੀਨੇ ਦੇ ਮੋੜਨ ਦਾ ਪੰਚਾਇਤ ਦੀ ਹਾਜ਼ਰੀ ਚ ਮੰਨ ਗਿਆ ਪਰ ਉਸ ਫੈਸਲੇ ਤੋਂ ਬਾਅਦ ਇੱਕ ਵਾਰ ਮੇਰੇ ਸਹੁਰੇ ਰੇਸ਼ਮ ਸਿੰਘ ਨੇ ਇੱਕ ਕਿਸ਼ਤ ਵੀ ਨਹੀਂ ਮੋੜੀ ਸਗੋਂ ਉਲਟਾ ਮੇਰੀ ਘਰਵਾਲੀ ਨੂੰ ਤੇ ਮੇਰੇ ਬੱਚੇ ਨੂੰ ਵੀ ਆਪਣੇ ਕੋਲ ਲੈ ਗਿਆ ਹੈ ਇੱਕ ਮਹੀਨੇ ਵੀ ਮੰਨੇ ਪੈਸੇ ਮੈਨੂੰ ਨਹੀਂ ਦਿੱਤੇ । ਇਸ ਕਰਕੇ ਮੈਂ ਪੁਲਿਸ ਅਧਿਕਾਰੀਆਂ ਤੋਂ ਮੰਗ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੇ ਪੈਸੇ ਤੇ ਮੇਰੀ ਪਤਨੀ ਤੇ ਮੇਰੇ ਬੱਚੇ ਨੂੰ ਮੇਰੇ ਘਰ ਭੇਜਿਆ ਜਾਵੇ। ਇਸ ਸਬੰਧੀ ਰੇਸ਼ਮ ਸਿੰਘ ਹੋਮਗਾਰਡ ਦੇ ਜਵਾਨ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਪੰਦਰਾਂ ਹਜ਼ਾਰ ਕਿਸ਼ਤ ਹਰ ਮਹੀਨੇ ਦੇਣ ਲਈ ਤਿਆਰ ਹੈ ਪਰ ਮੇਰਾ ਜਵਾਈ ਮੇਰੀ ਧੀ ਨੂੰ ਨਹੀਂ ਰੱਖ ਰਿਹਾ ਉਸ ਨੇ ਕਿਹਾ ਕਿ ਉਸ ਦੀ ਪਤਨੀ ਤੇ ਉਸ ਨੂੰ ਹਾਦਸੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਤੇ ਮੇਰੀ ਪਤਨੀ ਦੀ ਮੌਤ ਹੋ ਗਈ ਉਸ ਦੇ ਇਲਾਜ ਮੈ ਪੈਸੇ ਲੈ ਹਨ ਤੇ ਇੱਕ ਇੱਕ ਰੁਪਿਆ ਮੈਂ ਦੇਣਦਾਰ ਮੇਰੀ ਧੀ ਅੱਜ ਘਰ ਲੈ ਜਾਵੇ ਤੇ ਪੰਦਰਾਂ ਪੰਦਰਾਂ ਹਜ਼ਾਰ ਦੀ ਕਿਸ਼ਤ ਹਰ ਮਹੀਨੇ ਦੇਵਾਂਗਾ। ਰੇਸ਼ਮ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਧੀ ਪਿੰਡ ਚੀਮਾ ਖੁਰਦ ਵਿਖੇ ਆਪ ਛੱਡ ਕੇ ਪਰ ਇਸ ਉਸ ਨੂੰ ਨਾਂਅ ਖਰਚਾ ਦਿੱਤਾ ਨਾ ਹੀ ਉਸ ਪੁਛਿਆ ਹੀ ਤਾਂ ਉਹ ਫਿਰ ਪੇਕੇ ਘਰ ਆ ਗਈ।
No comments:
Post a Comment