Saturday, 2 October 2021

ਬਾਪੂ

 ਬਾਪੂ ਕਦੇ ਗਤਲ ਨਹੀਂ ਹੁੰਦੇ


ਘਰ ਦਾ ਇੱਕਲਾ ਚਿਰਾਗ ਸੀ ਮੈਂ ਪਰ ਪਿਤਾ ਜੀ ਨੂੰ ਕਦੇ ਵੀ ਮੇਰੇ ਨਾਲ ਪਿਆਰ ਜਾਂ ਨਾਲ ਰਹਿਣ ਲਈ ਖੁਸ਼ ਨਹੀਂ ਦੇਖਿਆ ਸੀ ਮੈਂ ,ਹਮੇਸ਼ਾਂ ਆਪਣੇ ਤੋਂ ਦੂਰ ਕਰਨ ਵਾਲੀਆਂ ਗੱਲਾਂ ਕਰਕੇ ਮੇਰੇ ਦਿਲ ਵਿੱਚੋਂ ਪਿਤਾ ਦਾ ਪਿਆਰ ਹੀ ਖਤਮ ਕਰ ਦਿੱਤਾ ਲੱਗਦਾ ਸੀ,ਹੁਣ ਤਾਂ ਹੱਦ ਹੀ ਹੋ ਗਈ ਜਦੋਂ ਪਿਤਾ ਜੀ ਨੇ ਮੈਨੂੰ ਘਰ ਤੋਂ ਦੂਰ ਹੋਸਟਲ ਤੇ ਪੜਨੇ ਪਾ ਦਿੱਤਾ ਜਿੱਥੇ ਮੈਨੂੰ ਆਪ ਹੀ ਰੋਟੀ ਬਣਾਉਣੀ ਅਤੇ ਆਪਣੇ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਸੀ , ਨਾਲ ਨਾਲ ਪੜ੍ਹਾਈ ਵੀ, ਜਦੋਂ ਕੰਮ ਕਰਦਾ  ਤਾਂ ਹਮੇਸ਼ਾਂ ਪਿਤਾ ਜੀ ਨੂੰ ਹੀ ਦੋਸ਼ੀ ਮੰਨਦਾ ਇਸਦੇ ਲਈ,ਹੁਣ ਤਾਂ ਪਿਤਾ ਜੀ ਨੇ ਇਹ ਵੀ ਸੁਨੇਹਾ ਭੇਜ ਦਿੱਤਾ ਸੀ ਕਿ ਕਾਕਾ ਆਪਣੀ ਪੜ੍ਹਾਈ ਦੇ ਨਾਲ ਨਾਲ ਕੁੱਛ ਕੰਮ ਵੀ ਕਰ ਤੇ ਆਪਣੀ ਪੜ੍ਹਾਈ ਦਾ ਖਰਚਾ ਚੁੱਕ ਲੈ,ਜਦੋਂ ਆਪਣੇ ਯਾਰਾਂ ਦੋਸਤਾਂ ਨਾਲ ਬੈਠਣਾ ਤੇ ਅੰਦਰੋਂ ਅੰਦਰ ਇਸ ਗੰਮ ਨੂੰ ਪੀਣ ਦੀ ਬੜੀ ਕੋਸ਼ਿਸ਼ ਕਰਨੀ ਤੇ ਸੋਚਣਾ ਕਿ ਰੱਬਾ ਇਹੋ ਜਿਹਾ ਪਿਤਾ ਵੀ ਹੁੰਦਾ ਕਿਸੇ ਦਾ ਜੋ ਇਹਨਾਂ ਦੁੱਖੀ ਕਰੇ ਆਪਣੀ ਔਲਾਦ ਨੂੰ,ਅਜੇ ਕੁਝ ਕੋ ਹੀ ਦਿਨ ਕਾਲਜ ਚੋ ਗੁਜਰੇ ਤੇ ਘਰੋਂ ਅਚਾਨਕ ਫੋਨ ਆ ਗਿਆ ਕਿ ਬੇਟਾ ਤੇਰੇ ਬਾਪੂ ਜੀ ਠੀਕ ਨਹੀਂ ਤੁਸੀਂ ਤੁਰੰਤ ਘਰ ਵਾਪਿਸ ਆਓ, ਪਰ ਕੋਈ ਦੁੱਖ ਨਹੀਂ ਹੋਇਆ ਇਹ ਸਭ ਕੁੱਛ ਸੁਣ ਕਿ ਤੇ ਮਨ ਨੇ ਬਾਪੂ ਦਾ ਮੂੰਹ ਦੇਖਣਾ ਠੀਕ ਨਾ ਸਮਝਿਆ ਕਿਉਂਕਿ ਮੈਨੂੰ ਕੋਈ ਮੋਹ ਨਹੀਂ ਸੀ ਬਾਪੂ ਨਾਲ ਹੁਣ,ਅਗਲੇ ਦਿਨ ਫਿਰ ਫੋਨ ਆਇਆ ਤਾਂ ਘਰਦਿਆਂ ਵੱਲੋਂ ਜੋਰ ਦੇਣ ਤੇ ਪਿੰਡ ਵੱਲ ਨੂੰ ਹੋ ਤੁਰਿਆ ਜਦੋਂ ਦਰਵਾਜੇ ਅੰਦਰ ਪੈਰ ਹੀ ਰੱਖਿਆ ਸੀ ਪਿਤਾ  ਰੋਣ ਦੀ ਅਵਾਜ ਪਹਿਲਾਂ ਹੀ ਮੇਰੇ ਕੰਨਾਂ ਚੋ ਪੈ ਗਈ ਕਿ ਮੇਰੇ ਪੁੱਤ ਨੂੰ ਮਿਲਾ ਦਿਓ ਇੱਕ ਵਾਰ, ਆਪਣੀ ਉਮਰ ਖਾ ਚੁਕਿਆ ਬਾਪੂ ਜਦੋਂ ਮੇਰੇ ਕਾਲਜੇ ਨਾਲ ਲੱਗਾ ਤਾਂ ਮੈਂ ਚੁੱਪ ਚਾਪ ਉਸਦੇ ਰੋਂਦੇ ਤੇ ਤਰਲੇ ਪਾਉਂਦੇ ਦੇ ਮੂੰਹ ਵੱਲ ਹੀ ਦੇਖਦਾ ਰਿਹਾ ਮੇਰਾ ਮੂਡ ਨਹੀਂ ਬਾਪੂ ਨਾਲ ਗੱਲ ਕਰਨ ਨੂੰ, ਪਰ ਬਾਪੂ ਦੇ ਆਖਰੀ ਬੋਲ ਸੁਨ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜਰ ਆਈ ਜਦੋ ਉਹਨੇ ਕਿਹਾ ਕਿ ਪੁੱਤਰ ਕਈਆਂ ਸਾਲਾਂ ਤੋਂ ਤੈਨੂੰ ਦੂਰ ਰੱਖਿਆ ਆਪਣੇ ਕੋਲੋਂ ਤੇਰੇ ਤੋਂ ਉਹ ਕੰਮ ਵੀ ਕਰਵਾਏ ਜੋ ਪਿਤਾ ਕਦੇ ਵੀ ਨਹੀਂ ਚਾਉਂਦਾ ਕਿ ਉਸਦਾ ਮਾਸੂਮ ਪੁੱਤ ਇਹਨਾਂ ਕੰਮਾਂ ਦੀ ਪੰਡ ਆਪਣੇ ਸਿਰ ਚੁੱਕੇ ,ਪੁੱਤ ਮੇਰੀ ਮਜਬੂਰੀ ਸੀ ਮੈਂ ਤੈਨੂੰ ਆਪਣੇ ਤੋਂ ਦੂਰ ਕਰਕੇ ਇਸ ਦੁਨੀਆਂ ਚੋ ਰਹਿਣਾ ਸਿਖਾਉਣਾ ਚਾਉਂਦਾ ਸੀ ।ਇੱਕ ਦਿਨ ਮੈਂ ਤੁਰ ਜਾਣਾ ਤਿ ਮੇਰਾ ਪੁੱਤ ਮੇਰੇ ਆਸਰੇ ਕਿਤੇ ਆਪਣੀ ਜਿੰਦਗੀ ਦੇ ਅਸੂਲ ਅਤੇ ਇਸ ਬੇਲੋੜੀ ਦੁਨੀਆਂ ਵਿੱਚ ਕਿਵੇਂ ਕਾਮਯਾਬ ਹੋਊ,ਤੈਨੂੰ ਦੂਰ ਕਰਕੇ ਕਦੇ ਵੀ ਖੁਸ਼ ਨਹੀਂ ਰਿਹਾ ਤੇਰੀ ਤਸਵੀਰ ਹਮੇਸ਼ਾਂ ਮੇਰੇ ਦਿਲ ਵਿੱਚ ਰਹਿੰਦੀ ਸੀ, ਤੈਨੂੰ ਚੰਗੇ ਮਾੜੇ ਹਾਲਾਤਾਂ ਨਾਲ ਲੜਨ ਦੀ ਇੱਛਾ ਨਾਲ ਤੈਨੂੰ ਦੂਰ ਰੱਖਦਾ ਸੀ, ਕਿ ਤੂੰ ਦੂਰ ਰਹਿ ਕਿ ਆਪਣੇ ਆਪ ਜੋਗਾ ਕਾਮਯਾਬ ਹੋ ਜਾਏ, ਜਾਂਦੀ ਵਾਰ ਬਾਪੂ ਨੇ ਆਪਣੇ ਜੋੜੇ ਹੋਏ ਉਹ ਪੈਸੇ ਵੀ ਮੇਰੇ ਹੱਥ ਉੱਪਰ ਰੱਖ ਦਿੱਤੇ ਤੇ ਕਿਹਾ ਪੁੱਤ ਆਪਣਾ ਕਾਰੋਬਾਰ ਕਰਨ ਲਈ ਰੱਖ ਲੈ ਕੰਮ ਆਉਣਗੇ,ਅੱਜ ਉਹ ਪਹਿਲੇ  ਬਾਪੂ ਵਾਲੀ ਰੂਹ ਕਿਵੇਂ ਮਰ ਗਈ ਮੇਰੇ ਬਾਪੂ ਚੋ, ਸ਼ਾਇਦ ਬਾਪੂ ਨੇ ਮੇਰੇ ਭਵਿੱਖ ਲਈ ਆਪਣੇ ਜਿਗਰ ਦੇ ਟੁਕੜੇ ਨੂੰ ਦੂਰ ਰੱਖਿਆ ਜੋ ਮੇਰੇ ਨਾਲੋਂ ਵੀ ਜ਼ਿਆਦਾ ਤੜਫਦਾ ਸੀ ਮੇਰੇ ਨਾਲ ਟੈਮ ਬਿਤਾਉਣ ਨੂੰ ,ਤੇ ਮੈਂ ਕੁੱਛ ਹੋਰ ਹੀ ਸਮਝ ਬੈਠਾ ਸੀ ਅਣਜਾਣ ਪੁਣੇ ਚੋ, ਜਿਹਨਾਂ ਚਿਰ ਨੂੰ ਮੈ ਬਾਪੂ ਨੂੰ ਸੀਨੇ ਨਾਲ ਲਾਗਉਂਦਾ ਬਾਪੂ ਦੀ ਤਾਕਤ ਖਤਮ ਹੋ ਚੁੱਕੀ ਸੀ , ਜਾਂਦੀ ਵਾਰ ਇਹੀ ਕਹਿ ਗਿਆ ਪੁੱਤ ਮੈ ਤੈਨੂੰ ਇੱਕ ਕਾਬਲ ਇਨਸਾਨ ਦੇਖਣਾ ਚਾਹੁੰਦਾ ਸੀ ਜੋ ਆਪਣੇ ਬਲ ਬੂਤੇ ਤੇ ਤਰੱਕੀ ਕਰੇ, ਇਹ ਆਖਰੀ ਸ਼ਬਦ ਬਾਪੂ ਦੇ ਹਰ ਦਿਨ ਰਾਤ ਮੈਨੂੰ ਆਪਣੇ ਆਪ ਸ਼ਰਮਿੰਦਾ ਕਰਨ ਲਈ ਕਾਫੀ ਸਨ, ਜੋ ਮੇਰੇ ਤੋਂ ਗਲਤੀ ਹੋਈ, ਅੱਜ ਦੁਨੀਆ ਵਿੱਚ ਕਾਮਯਾਬ  ਤਾਂ ਹੋ ਗਿਆ ਪਰ ਬਾਪੂ ਨੇ ਕਦੇ ਕੁੱਛ ਮੰਗਿਆ ਨਹੀਂ ਮੇਰੀ ਕਾਮਯਾਬੀ ਚੋ ,।


ਲੇਖਕ:- ਜਗਜੀਤ ਸਿੰਘ ਡੱਲ, ਤਰਨ ਤਾਰਨ,ਪ੍ਰੈਸ ਮੀਡੀਆ,9855985137,8646017000


No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...