ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਕਤਲ ਕਰ ਭਾਜਪਾ ਨੇ ਕੀਤਾ ਲੋਕਤੰਤਰ ਦਾ ਕਤਲ = ਅਕਾਲੀ ਆਗੂ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਅੱਜ ਯੂ ਪੀ ਦੇ ਲਖੀਮਪੁਰ ਵਿੱਚ ਵਾਪਰੀ ਅਤਿਅੰਤ ਦੁੱਖਦਾਈ ਘਟਨਾ ਦੇ ਸੰਬੰਧ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਕਿਸਾਨ ਹਿਤੈਸ਼ੀ ਅਕਾਲੀ ਆਗੂਆਂ ਜਿਨ੍ਹਾਂ ਵਿੱਚ ਸ ਗੁਰਸੇਵਕ ਸਿੰਘ ਬੱਬੂ ਮਾੜੀਮੇਘਾ, ਸ ਰਣਜੋਧ ਸਿੰਘ ਚੇਲਾ, ਸ ਗੁਰਮਾਨ ਸਿੰਘ ਸਿੱਧਵਾਂ, ਸ ਰਣਜੀਤ ਸਿੰਘ ਨਾਰਲੀ ਆਦਿ ਨੇ ਕਿਹਾ ਕੇ ਅੱਜ ਭਾਰਤ ਦੇ ਇਤਹਾਸ ਦਾ ਕਾਲਾ ਦਿਨ ਚੜਿਆ ਹੈ ਜਿਸ ਦਿਨ ਆਪਣੀਆਂ ਜਮਹੂਰੀ ਮੰਗਾਂ ਜਿਨ੍ਹਾਂ ਵਿੱਚ ਦੇਸ਼ ਵਿੱਚ ਲਾਗੂ ਹੋਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਯੂ ਪੀ ਦੇ ਓਪ ਮੁਖ ਮੰਤਰੀ ਕੇਸ਼ਵ ਪ੍ਰਸ਼ਾਦ ਮੋਰੀਆ ਨੂੰ ਕਾਲੇ ਝੰਡੇ ਵਿਖਾ ਕੇ ਸ਼ਾਂਤਮਈ ਵਿਰੋਧ ਕਰ ਰਹੇ ਨਿਹੱਥੇ ਕਿਸਾਨਾਂ ਉਤੇ ਲਖੀਮਪੁਰ ਖਿਰੀ ਦੇ ਸੰਸਦ ਮੈਂਬਰ ਅਤੇ ਯੂ ਪੀ ਦੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਅਸੀਸ਼ ਉਰਫ਼ ਸੋਨੂ ਮਿਸ਼ਰਾ ਅਤੇ ਉਸਦੇ ਸਾਥੀਆਂ ਵਲੋਂ ਆਪਣੀ ਪਾਵਰ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਆਪਣੀਆਂ ਗੱਡੀਆਂ ਨਾਲ ਕੁਚਲ ਕੁਚਲ ਕੇ ਕਈ ਕਿਸਾਨ ਸ਼ਹੀਦ ਕਰ ਦਿੱਤੇ ਗਏ ਅਤੇ ਕਈ ਜ਼ਖਮੀ ਕਰ ਦਿੱਤੇ ਗਏ ਉਹਨਾਂ ਕਿਹਾ ਕੇ ਇਹ ਸੱਬ ਕੁਜ ਮੋਦੀ ਅਤੇ ਯੂ ਪੀ ਦੇ ਮੁੱਖ ਮੰਤਰੀ ਜੋਗੀ ਦੇ ਇਸ਼ਾਰੇ ਉੱਪਰ ਹੋ ਰਿਹਾ ਹੈ ਪਰ ਇਹ ਪੀੜ ਅਸਹਿ ਹੈ ਅਤੇ ਇਸ ਤਰਾਂ ਨਾਲ ਇਹ ਲੋਕ ਭਾਰਤ ਵਰਗੇ ਮੁਲਕ ਜਿਹੜਾ ਕੇ ਸਰਬ ਸਾਂਝੀ ਵਾਲਤਾ ਦੀ ਮਹਿਕ ਖਿਲਾਰਨ ਲਈ ਜਾਣਿਆ ਜਾਂਦਾ ਹੈ ਉਸਨੂੰ ਆਪਣੀ ਫ਼ਿਰਕਾਪ੍ਰਸਤੀ ਦੀ ਭਾਵਨਾ ਨਾਲ ਲੋਕਾਂ ਦੇ ਲਹੂ ਨਾਲ ਨਹੀਂ ਰੰਗ ਸਕਦੇ ਉਹਨਾਂ ਕਿਹਾ ਕੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਲੋਕਾਂ ਦੇ ਹਕ਼ ਹਲਾਲ ਦੀਆਂ ਗੱਲਾਂ ਕਰਿਆ ਕਰਦੇ ਹੁੰਦੇ ਹਨ ਨਾ ਕੇ ਆਪਣੇ ਹਕ਼ ਮੰਗਣ ਵਾਲਿਆਂ ਨੂੰ ਕੁਚਲ ਕੇ ਮਾਰਨ ਦਾ ਕੰਮ ਕਰਿਆ ਕਰਦੇ ਹਨ ਉਹਨਾਂ ਕਿਹਾ ਕੇ ਇਹਨਾਂ ਸੂਰਬੀਰਾਂ ਯੋਧਿਆਂ ਦੀਆਂ ਸ਼ਹਾਦਤਾਂ ਅਜਾਂਇ ਨਹੀਂ ਜਾਣਗੀਆਂ ਸਗੋਂ ਦੇਸ਼ ਦੇ ਇਹਨਾਂ ਬਾਬਰ ਅਤੇ ਜਾਬਰ ਲੀਡਰਾਂ ਖ਼ਿਲਾਫ਼ ਲੜਨ ਲਈ ਲੋਕਾਂ ਨੂੰ ਇੱਕ ਜੁੱਟ ਹੋਣ ਦਾ ਪੈਗਾਮ ਦੇਣਗੀਆਂ ਉਹਨਾਂ ਕਿਹਾ ਇਹਨਾਂ ਕਿਸਾਨਾਂ ਦੇ ਕਾਤਲਾਂ ਜਿਨ੍ਹਾਂ ਵਿੱਚ ਭਾਜਪਾ ਦਾ ਯੂ ਪੀ ਦਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਲੋਕਸਭਾ ਲਖੀਮਪੁਰ ਖੀਰੀ ਦਾ ਸਾਂਸਦ ਉਸਦਾ ਮੁੰਡਾ ਇਹਨਾਂ ਖ਼ਿਲਾਫ਼ ਹਤਿਆ ਦਾ ਮੁੱਕਦਮਾ ਦਰਜ ਕਰ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਖੇਤੀ ਦੇ ਤਿੰਨ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਸ਼ ਨੂੰ ਅੱਗ ਦੀ ਭੱਠੀ ਵਿੱਚ ਜਾਣ ਤੋਂਹ ਬਚਾਇਆ ਜਾ ਸਕੇ !
No comments:
Post a Comment