ਕਿਸਾਨਾਂ ਨੂੰ ਇੱਕ ਹੋਰ ਮੁਸੀਬਤ ਪਾਉਣ ਲੱਗੀ ਸਰਕਾਰ ਅਸੀਂ ਕਰਦੇ ਹਾਂ ਇਸਦੀ ਨਿੰਦਾ।ਭੂਰਾ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਪੰਜਾਬ ਦੇ ਪਾਕਿਸਤਾਨ ਨਾਲ ਲਗਦੇ ਸਰਹੱਦੀ ਖੇਤਰ ਛੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਆਏ ਦਿਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਹੀ ਬੀ ਐੱਸ ਐੱਫ ਦਾ ਏਰੀਆ 15 ਕਿਲੋਮੀਟਰ ਸੀ ਪਰ ਹੁਣ ਵਧਾ ਕਿ ਤਕਰੀਬਨ 50 ਕਿਲੋਮੀਟਰ ਕਰ ਦਿੱਤਾ ਹੈ । ਇਹਨਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਸੀਨੀਅਰ ਆਗੂ ਸੁਰਜੀਤ ਸਿੰਘ ਭੂਰਾ ਨੇ ਕਿਹਾ ਕੰਡਾ ਤਾਰ ਤੋਂ ਪਾਰਲੇ ਕਿਸਾਨਾਂ ਨੂੰ ਪਹਿਲਾਂ ਹੀ ਖੇਤੀ ਕਰਨ ਸਾਬੰਧੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ 1990 ਤੋਂ ਜਦ ਦੀ ਕੰਡਾ ਤਾਰ ਲੱਗੀ ਹੈ BSF ਦੀ ਨਫਰੀ ਦੀ ਬਹੁਤ ਜ਼ਿਆਦਾ ਕੰਮੀ ਰਹੀ ਹੈ ।ਅਫਸਰ ਜੋ ਮਰਜ਼ੀ ਕਹਿਣ ਪਰ ਇਹਨਾਂ ਕੋਲ ਬਾਰਡਰਾ ਦੀਆਂ ਪੋਸਟਾਂ ਤੇ ਜਵਾਨਾਂ ਦੀ ਕਮੀ ਬਹੁਤ ਜ਼ਿਆਦਾ ਹੈ । ਜੋ ਸਾਨੂੰ ਖੇਤੀ ਕਰਨ ਵਿਚ ਪਹਿਲਾਂ ਹੀ ਟਾਇਮ ਬਹੁਤ ਜ਼ਿਆਦਾ ਟਾਈਮ ਘੱਟ ਮਿਲ਼ਦਾ ਹੈ
ਕਿਉਂਕਿ ਉਹੀ ਜਵਾਨ ਨਾਕੇ ਜਾਂਦਾ ਉਹੀ ਬਾਰਡਰ ਚੈਕਿੰਗ ਕਰਦਾ ਉਹੀ ਜਵਾਨ ਕਿਸਾਨਾਂ ਨਾਲ ਖੇਤੀ ਕਰਵਾਉਣ ਕਿਸਾਨ ਨਾਲ ਕਿਸਾਨ ਗਾਰਡ ਜਾਂਦਾ ਉਸ ਜਵਾਨ ਨੇ ਜਦ ਸ਼ਾਮ ਨੂੰ ਫਿਰ ਨਾਕੇ ਤੇ ਜਾਂਣਾਂ ਹੁੰਦਾ ਤਾਂ ਉਹ ਕਿਸਾਨ ਨਾਲ ਜ਼ਬਰਦਸਤੀ ਕਰਦਾ ਕਿ ਤੁਸੀਂ ਛੇਤੀ ਕੰਡਾ ਤਾਰ ਤੋਂ ਪਿੱਛੇ ਜਾਉ ਕਿਉਂਕਿ ਮੈਂ ਸ਼ਾਮ ਨੂੰ ਫਿਰ ਨਾਕੇ ਤੇ ਜਾਂਣਾਂ ਕਿਸਾਨ ਦਾ ਕੰਮ ਰਹਿਦਾ ਹੋਣ ਕਾਰਨ ਕਿਸਾਨ ਦਾ ਅਤੇ ਬੀ ਐੱਸ ਐੱਫ ਜਾਵਨ ਨਾਲ ਝਗੜਾ ਹੋਣ ਦਾ ਕਾਰਨ ਵੀ ਬਣਦਾ ਹੈ।ਇਸ ਲਈ ਬੀ ਐੱਸ ਐੱਫ ਨੇ ਜੇ ਆਪਣਾਂ ਏਰੀਆ ਵਧਾਉਣਾ ਤਾਂ ਨਫ਼ਰੀ ਵੀ ਵਧਾਉਣੀ ਚਾਹੀਦੀ ਹੈ ਕਿਉਂਕਿ ਕਿ ਕਿਸਾਨਾਂ ਨੂੰ ਪਹਿਲਾਂ ਹੀ ਖੇਤੀ ਕਰਨ ਵਿੱਚ ਬਹੁਤ ਜ਼ਿਆਦਾ ਤੰਗੀ ਆਉਂਦੀ ਹੈ ।
No comments:
Post a Comment