ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਥੇਬੰਦਕ ਚੋਣਾਂ ਦੇ ਚੱਲਦੇ ਵੱਖ ਵੱਖ ਪਿੰਡਾ ਵਿੱਚ ਪਿੰਡ ਪੱਧਰੀ ਕਮੇਟੀਆਂ ਦਾ ਕੀਤਾ ਗਠਨ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਫਤਿਹ ਸਿੰਘ ਪਿੱਦੀ ਦੀ ਅਗਵਾਹੀ ਵਿਚ ਜਿਲ੍ਹਾ ਤਰਨਤਾਰਨ ਦੇ ਜੋਨ ਭਿੱਖੀਵਿੰਡ ਦੇ ਪਿੰਡਾ ਵੀਰਮ, ਮਾੜੀਮੇਘਾ, ਡਲੀਰੀ, ਕਲਸੀਆ ਖੁਰਦ , ਦੋਦੇ ,ਖਾਲੜਾ,ਅਮੀਸ਼ਾਹ ਆਦਿ ਵਿੱਚ ਹਰ ਤਿੰਨ ਸਾਲ ਬਾਅਦ ਹੋਣ ਵਾਲੀਆਂ ਜਥੇਬੰਦਕ ਚੋਣਾਂ ਦੇ ਚਲਦੇ, ਪਿੰਡ ਪੱਧਰੀ ਕੋਰ ਕਮੇਟੀਆਂ ਦਾ ਗਠਨ ਕੀਤਾ ਗਿਆ I ਇਸ ਮੌਕੇ ਫਤਿਹ ਸਿੰਘ ਪਿੰਦੀ, ਹਰਜਿੰਦਰ ਸਿੰਘ ਕਲਸੀਆ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇ ਵਿਚ ਹੱਕੀ ਮੰਗਾ ਲੈਣ ਲਈ ਵੱਡੇ ਸੰਘਰਸ਼ਾਂ ਦੀ ਲੋੜ ਪਵੇਗੀ ਸੋ ਹਰ ਪਿੰਡ ਨੂੰ ਚਾਹੀਦਾ ਕਿ ਵੱਡੀਆਂ ਲਾਮਬੰਦੀਆਂ ਕੀਤੀਆਂ ਜਾਣ ਤਾਂ ਜੋ ਦੇਸ਼ ਅਤੇ ਪੰਜਾਬ ਦੀ ਦਿਨ-ਬ-ਦਿਨ ਵਿਗੜ ਰਹੇ ਹਾਲਾਤਾਂ ਤੇ ਕਾਬੂ ਪਾਇਆ ਜਾ ਸਕੇ I ਆਗੂਆਂ ਨੇ ਅੱਗੇ ਬੋਲਦੇ ਕਿਹਾ ਕਿ ਮਾਝਾ ਖੇਤਰ ਵਿਚ ਝੋਨੇ ਦੀ ਬਿਜਾਈ ਲਈ 26 ਜੂਨ ਤੋਂ ਝੋਨਾ ਲਾਉਣ ਦੇ, ਕਿਸਾਨਾਂ ਨਾਲ ਵਿਚਾਰ ਕੀਤੇ ਬਿਨਾ ਲਏ ਫੈਸਲੇ ਤੇ ਦੋਬਾਰਾ ਤੋਂ ਵਿਚਾਰ ਕਰੇ I ਆਗੂਆਂ ਨੇ ਕਿਹਾ ਕਿ ਸਰਕਾਰ ਪਾਣੀ ਬਚਾਉਣ ਲਈ ਫ਼ਸਲੀ ਚੱਕਰ ਬਦਲਣ ਦੇ ਨਾਲ ਨਾਲ ਧਰਤੀ ਹੇਠਲਾ ਪਾਣੀ ਰਿਚਾਰਜ ਕਰਨ ਲਈ ਕੋਈ ਠੋਸ ਨੀਤੀ ਲੈ ਕੇ ਆਵੇ I ਓਹਨਾ ਕਿਹਾ ਕਿ ਕਿਸਾਨ ਝੋਨੇ ਦੀ ਫਸਲ ਮਜਬੂਰੀ ਵੱਸ ਹੀ ਉਗਾ ਰਿਹਾ ਹੈ, ਸਰਕਾਰ ਵੱਖ ਵੱਖ ਤੇਲ ਬੀਜਾਂ, ਦਾਲਾਂ ਆਦਿ ਤੇ ਸਰਕਾਰ MSP ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨਾਂ ਨੂੰ ਕਣਕ-ਝੋਨੇ ਦੇ ਚੱਕਰ ਵਿੱਚੋ ਕੱਢਿਆ ਜਾ ਸਕੇ I ਓਹਨਾ ਸਰਕਾਰ ਨੂੰ ਝੋਨੇ ਦੀ ਲਵਾਈ ਸਮੇੰ ਨਹਿਰੀ ਪਾਣੀ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਕਿਹਾ I ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ 1500 ਦੀ ਜਗ੍ਹਾ 10000 ਰੁਪਏ ਪ੍ਰਤੀ ਏਕੜ ਆਰਥਿਕ ਮਦਦ ਦਿਤੀ ਜਾਵੇ I ਮਨਰੇਗਾ ਵਰਗੀਆਂ ਸਕੀਮਾਂ ਵਿਚ ਮਜਦੂਰਾਂ ਨੂੰ ਸਾਲ ਵਿਚ 365 ਦਿਨ ਰੁਜਗਾਰ ਦਿੱਤਾ ਜਾਵੇ I ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਮਜਦੂਰਾਂ ਦੇ ਪੂਰੇ ਕਰਜ਼ੇ ਮਾਫ ਕੀਤੇ ਜਾਣੇ ਚਾਹੀਦੇ ਹਨ I ਇਸ ਮੌਕੇ ਸੁੱਚਾ ਸਿੰਘ ਵੀਰਮ ਤੇ ਮਾਨ ਸਿੰਘ ਮਾੜੀਮੇਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਪੰਜਾਬ ਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਹਵੇ ਕਰਕੇ, ਦੂਜਿਆਂ ਸੂਬਿਆਂ ਵਿਚ ਝੂਠਾ ਪ੍ਰਚਾਰ ਕਰ ਰਹੀ ਹੈ ਜਦਕਿ ਗਰਾਉਂਡ ਦੇ ਭ੍ਰਿਸ਼ਟਾਚਾਰ ਓਵੇਂ ਹੀ ਹੈ, ਰੇਤ ਮਾਫੀਆ ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ, ਟਰਾਂਸਪੋਰਟ ਮਾਫੀਆ ਪਹਿਲੀਆਂ ਸਰਕਾਰਾਂ ਵਾਂਙ ਹੀ ਕੰਮ ਕਰ ਰਿਹਾ I ਆਗੂਆਂ ਨੇ ਕਿਹਾ ਕੇ ਇਹਨਾਂ ਸਾਰੇ ਕੰਮਾਂ ਤੇ ਸਰਕਾਰ ਦਾ ਕੋਈ ਪੈਸਾ ਖਰਚ ਨਹੀਂ ਆਓਂਦਾ ਸੋ ਸਰਕਾਰ ਦਾ ਐਕਸ਼ਨ ਨਾ ਲੈਣਾ, ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ਦਿਖਾਉਂਦਾ ਹੈ I ਇਸ ਮੌਕੇ ਹਰਦੀਪ ਸਿੰਘ ਵੀਰਮ, ਦਿਲਬਾਗ ਸਿੰਘ ਵੀਰਮ, ਅੰਗਰੇਜ਼ ਸਿੰਘ ਵੀਰਮ, ਨਿਸਾਨ ਸਿੰਘ ਮਾੜੀਮੇਘਾ, ਪਿਆਰਾ ਸਿੰਘ ਮਾੜੀਮੇਘਾ, ਬਿੱਕਰ ਸਿੰਘ ਮਾੜੀਮੇਘਾ, ਗੁਰਸਾਬ ਸਿੰਘ ਮਾੜੀਮੇਘਾ, ਜਗਰੂਪ ਸਿੰਘ ਮਾੜੀਮੇਘਾ, ਅਵਤਾਰ ਸਿੰਘ ਮਾੜੀਮੇਘਾ, ਹਰੀ ਸਿੰਘ ਕਲਸੀਆ, ਬਲਵਿੰਦਰ ਸਿੰਘ ਪਹਿਲਵਾਨ, ਹਰਪਾਲ ਸਿੰਘ ਫੌਜੀ, ਮਨਜਿੰਦਰ ਸਿੰਘ ਕਲਸੀਆ, ਕੁਲਵੰਤ ਸਿੰਘ ਥਾਣੇਦਾਰ, ਮੇਜਰ ਸਿੰਘ ਕਲਸੀਆ, ਬਲਜਿੰਦਰ ਸਿੰਘ ਕਲਸੀਆ, ਸੁਖਚੈਨ ਸਿੰਘ ਡਲੀਰੀ, ਬਿਕਰਮਜੀਤ ਸਿੰਘ ਡਲੀਰੀ, ਜੁਗਰਾਜ ਸਿੰਘ ਡਲੀਰੀ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਕਾਬਲ ਸਿੰਘ ਦੋਦੇ, ਅਜਮੇਰ ਸਿੰਘ ਅਮੀਸ਼ਾਹ,ਮਨਜੀਤ ਸਿੰਘ ਅਮੀਸ਼ਾਹ, ਕਾਰਜ ਸਿੰਘ ਅਮੀਸ਼ਾਹ, ਸੁਬੇਗ ਸਿੰਘ ਅਮੀਸ਼ਾਹ, ਮੂਲਾ ਸਿੰਘ ਅਮੀਸ਼ਾਹ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਸਿੰਦਾ ਸਿੰਘ ਖਾਲੜਾ ਆਦਿ ਆਗੂ ਸਹਿਬਾਨ ਹਾਜ਼ਿਰ ਰਹੇ ।
No comments:
Post a Comment