Thursday, 28 July 2022

ਸਰਹੱਦੀ ਪਿੰਡ ਡੱਲ ਵਿੱਚ ਸਕਿਨ ਦੀ ਬਿਮਾਰੀ ਨਾਲ ਗਾਵਾਂ ਪੀੜਤ:- ਮਹਿਕਮਾ ਬੇਖ਼ਬਰ:- ਗੁਰਸਾਬ ਡੱਲ।

 ਸਰਹੱਦੀ ਪਿੰਡ ਡੱਲ ਵਿੱਚ  ਸਕਿਨ ਦੀ ਬਿਮਾਰੀ ਨਾਲ ਗਾਵਾਂ ਪੀੜਤ:- ਮਹਿਕਮਾ ਬੇਖ਼ਬਰ:- ਗੁਰਸਾਬ ਡੱਲ।                    ਖਾਲੜਾ

(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ  ਪਸ਼ੂਆਂ ਸਬੰਧੀ ਇੱਕ ਲਾਇਲਾਜ ਬਿਮਾਰੀ ਬਾਰੇ ਦੱਸਿਆ ਕਿ  ਜ਼ਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਵਿੱਚ ਗਾਵਾਂ ਨੂੰ ਇਕ ਵੱਖਰੀ ਕਿਸਮ ਦੀ ਬਿਮਾਰੀ ਨਜ਼ਰ ਆ ਰਹੀ ਹੈ ਜਿਸ ਨਾਲ ਗਾਵਾਂ ਦੇ ਮਰਨ ਅਤੇ  ਚਮੜੀ ਉੱਪਰ  ਦਾਗ ਧੱਬੇ ,ਫ਼ਲੂਏ ਅਤੇ ਗਾਂਵਾਂ ਨੂੰ ਬੁਖਾਰ ਹੋ ਜਾਂਦਾ ਹੈ ਜਿਸ ਨਾਲ ਇਹ ਗਾਵਾਂ ਕਾਫੀ ਪਰੇਸ਼ਾਨ ਅਤੇ ਅਸਹਿਜ ਮਹਿਸੂਸ ਕਰਦੀਆਂ ਹਨ  ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡ ਵਿੱਚ ਇਸ ਨਾਲ ਕਾਫ਼ੀ ਗਾਂਵਾਂ ਦਾ ਨੁਕਸਾਨ ਵੀ ਹੋਇਆ ਹੈ ਅਤੇ ਕਈ ਹੋਰ ਇਸ ਬਿਮਾਰੀ ਤੋਂ ਪੀੜਤ ਹਨ  ਪਰ ਪਸ਼ੂਆਂ ਦੇ ਵਿਭਾਗ ਦਾ ਕੋਈ ਵੀ ਡਾਕਟਰ ਇੱਥੇ ਪੀਡ਼ਤ ਪਰਿਵਾਰਾਂ ਦੀ ਸਾਰ ਲੈਣ ਨਹੀਂ ਪਹੁੰਚਿਆ  ਉਨ੍ਹਾਂ ਵੈਟਰਨਰੀ ਮਹਿਕਮੇ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਸਰਹੱਦੀ ਪਿੰਡਾਂ ਵਿੱਚ ਆ ਕੇ ਇਨ੍ਹਾਂ ਗਾਂਵਾਂ ਦਾ ਚੈੱਕਅੱਪ ਕਰਕੇ ਅਤੇ ਸਰਕਾਰੀ ਦਵਾਈਆਂ ਦੇ ਕੇ  ਇਸ ਨਾਮੁਰਾਦ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਇਆ ਜਾਵੇ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਾਫੀ ਦੱਬਿਆ ਹੋਇਆ ਹੈ ਅਤੇ  ਹੁਣ ਕਿਸਾਨਾਂ ਵੱਲੋਂ ਲਈਆਂ ਮਹਿੰਗੇ ਭਾਅ ਦੀਆਂ ਗਾਵਾਂ ਇਸ ਬੀਮਾਰੀ ਦੀ ਭੇਟ ਚੜ੍ਹ ਰਹੀਆਂ ਹਨ।

Wednesday, 27 July 2022

ਖਾਲੜਾ ਪੁਲਿਸ ਵੱਲੋਂ ਪਿੰਡ (ਵਾਂ ਤਾਰਾ ਸਿੰਘ )ਕਤਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤੇ ਡੀ ਐਸ ਪੀ ਭਿੱਖੀਵਿੰਡ ਦਫ਼ਤਰ ਅੱਗੇ 2 ਤਰੀਕ ਨੂੰ ਦਿੱਤਾ ਜਾਏਗਾ ਧਰਨਾ :- ਬੈੰਕਾਂ

 ਖਾਲੜਾ ਪੁਲਿਸ ਵੱਲੋਂ ਪਿੰਡ (ਵਾਂ ਤਾਰਾ ਸਿੰਘ )ਕਤਲ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤੇ ਡੀ ਐਸ ਪੀ ਭਿੱਖੀਵਿੰਡ ਦਫ਼ਤਰ ਅੱਗੇ 2 ਤਰੀਕ ਨੂੰ ਦਿੱਤਾ ਜਾਏਗਾ ਧਰਨਾ :- ਬੈੰਕਾਂ

    ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੁਖਚੈਨ ਬੈੰਕਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ  ਪਿੰਡ ਵਾਂ ਤਾਰਾ ਸਿੰਘ ਜ਼ਿਲਾ ਤਰਨਤਾਰਨ ਵਿੱਚ ਪਿਛਲੇ ਦਿਨੀਂ ਅੰਗਰੇਜ਼ ਸਿੰਘ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਨੂੰ ਐਕਸੀਡੈਂਟ ਦਾ ਨਾਮ ਦੇ ਕੇ ਮਾਮਲੇ ਨੂੰ ਖਾਲੜਾ ਪੁਲਸ ਵੱਲੋਂ ਖੁਰਦ ਬੁਰਦ ਕੀਤਾ ਜਾ ਰਿਹਾ ਹੈ । ਇਸ ਦੇ ਸਬੰਧ ਵਿੱਚ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚੇ ਦੇ ਪੰਜਾਬ ਪ੍ਰਧਾਨ ਸੁਖਚੈਨ ਸਿੰਘ ਬੈਂਕਾ ਨੇ ਕਿਹਾ ਕਿ  ਪਿੱਛਲੇ ਦਿਨੀ  ਅੰਗਰੇਜ਼ ਸਿੰਘ ਕਾਲਾ ਦਾ  ਕਤਲ ਹੋਇਆ ਸੀ ਪਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ  ਬੈਂਕਾਂ ਨੇ ਕਿਹਾ ਕਿ ਮਿਰਤਕ ਦੇ ਪਿਤਾ ਗੁਲਜਾਰ ਸਿੰਘ ਪੁੱਤਰ ਇੰਦਰ ਸਿੰਘ ਪਿੰਡ ਵਾਂ ਤਾਰਾ ਸਿੰਘ ਨੂੰ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਦੋ ਤਰੀਕ ਨੂੰ ਡੀ ਐੱਸ ਪੀ ਦਫਤਰ ਅੱਗੇ ਧਰਨਾ ਲਗਾ ਕੇ ਰੋਸ  ਮੁਜ਼ਾਹਰਾ ਕਰਨਗੇ ਜਿਸ ਦੀ ਜ਼ਿੰਮੇਵਾਰੀ ਖਾਲੜਾ ਪੁਲੀਸ ਤੇ ਭਿੱਖੀਵਿੰਡ ਡੀਐੱਸਪੀ ਦੀ ਹੋਏਗੀ   ਇਸ ਮੌਕੇ ਬਲਦੇਵ ਸਿੰਘ ਮੱਲੀ ਗੁਲਜ਼ਾਰ ਸਿੰਘ ਇੰਦਰ ਸਿੰਘ ਗੋਪੀ  ਹਰਜੀਤ ਸਿੰਘ ਚਿੰਤਾ ਸਿੰਘ ਛੱਬਾ ਸਿੰਘ ਕਾਰਜ ਸਿੰਘ,ਘੁੱਲਾ ਸਿੰਘ ਬਲੇਰ,ਬਾਬਾ ਬਲਦੇਵ ਸਿੰਘ, ਮੀਤਾ ਬਲੇਰ  ਮਾੜੂ ਸਿੰਘ ਦੇ ਬਾਜੂ ਆਦਿ ਹਾਜ਼ਰ ਸਨ

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...