Thursday, 28 July 2022

ਸਰਹੱਦੀ ਪਿੰਡ ਡੱਲ ਵਿੱਚ ਸਕਿਨ ਦੀ ਬਿਮਾਰੀ ਨਾਲ ਗਾਵਾਂ ਪੀੜਤ:- ਮਹਿਕਮਾ ਬੇਖ਼ਬਰ:- ਗੁਰਸਾਬ ਡੱਲ।

 ਸਰਹੱਦੀ ਪਿੰਡ ਡੱਲ ਵਿੱਚ  ਸਕਿਨ ਦੀ ਬਿਮਾਰੀ ਨਾਲ ਗਾਵਾਂ ਪੀੜਤ:- ਮਹਿਕਮਾ ਬੇਖ਼ਬਰ:- ਗੁਰਸਾਬ ਡੱਲ।                    ਖਾਲੜਾ

(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ  ਪਸ਼ੂਆਂ ਸਬੰਧੀ ਇੱਕ ਲਾਇਲਾਜ ਬਿਮਾਰੀ ਬਾਰੇ ਦੱਸਿਆ ਕਿ  ਜ਼ਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਵਿੱਚ ਗਾਵਾਂ ਨੂੰ ਇਕ ਵੱਖਰੀ ਕਿਸਮ ਦੀ ਬਿਮਾਰੀ ਨਜ਼ਰ ਆ ਰਹੀ ਹੈ ਜਿਸ ਨਾਲ ਗਾਵਾਂ ਦੇ ਮਰਨ ਅਤੇ  ਚਮੜੀ ਉੱਪਰ  ਦਾਗ ਧੱਬੇ ,ਫ਼ਲੂਏ ਅਤੇ ਗਾਂਵਾਂ ਨੂੰ ਬੁਖਾਰ ਹੋ ਜਾਂਦਾ ਹੈ ਜਿਸ ਨਾਲ ਇਹ ਗਾਵਾਂ ਕਾਫੀ ਪਰੇਸ਼ਾਨ ਅਤੇ ਅਸਹਿਜ ਮਹਿਸੂਸ ਕਰਦੀਆਂ ਹਨ  ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡ ਵਿੱਚ ਇਸ ਨਾਲ ਕਾਫ਼ੀ ਗਾਂਵਾਂ ਦਾ ਨੁਕਸਾਨ ਵੀ ਹੋਇਆ ਹੈ ਅਤੇ ਕਈ ਹੋਰ ਇਸ ਬਿਮਾਰੀ ਤੋਂ ਪੀੜਤ ਹਨ  ਪਰ ਪਸ਼ੂਆਂ ਦੇ ਵਿਭਾਗ ਦਾ ਕੋਈ ਵੀ ਡਾਕਟਰ ਇੱਥੇ ਪੀਡ਼ਤ ਪਰਿਵਾਰਾਂ ਦੀ ਸਾਰ ਲੈਣ ਨਹੀਂ ਪਹੁੰਚਿਆ  ਉਨ੍ਹਾਂ ਵੈਟਰਨਰੀ ਮਹਿਕਮੇ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਸਰਹੱਦੀ ਪਿੰਡਾਂ ਵਿੱਚ ਆ ਕੇ ਇਨ੍ਹਾਂ ਗਾਂਵਾਂ ਦਾ ਚੈੱਕਅੱਪ ਕਰਕੇ ਅਤੇ ਸਰਕਾਰੀ ਦਵਾਈਆਂ ਦੇ ਕੇ  ਇਸ ਨਾਮੁਰਾਦ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਇਆ ਜਾਵੇ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਾਫੀ ਦੱਬਿਆ ਹੋਇਆ ਹੈ ਅਤੇ  ਹੁਣ ਕਿਸਾਨਾਂ ਵੱਲੋਂ ਲਈਆਂ ਮਹਿੰਗੇ ਭਾਅ ਦੀਆਂ ਗਾਵਾਂ ਇਸ ਬੀਮਾਰੀ ਦੀ ਭੇਟ ਚੜ੍ਹ ਰਹੀਆਂ ਹਨ।

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...