Monday, 23 August 2021

ਨੂੰਹ ਧੀ ਤੇ ਸੱਸ ਮਾਂ

 ਨੂੰਹ ਧੀ ਤੇ ਸੱਸ ਮਾਂ।


ਅਸਕਰ ਹੀ ਬਲਵੰਤ ਸੋਂ ਦੇ ਘਰ ਮਾਤਾ ਨੂੰ ਦਵਾਈ ਦੇਣ ਜਾਂਦਾ ਸੀ ,ਪੂਰੇ ਪਿੰਡ ਵਿੱਚੋਂ ਇੱਕ ਹੀ ਘਰ ਮੈਨੂੰ ਇਹੋ ਜਿਹਾ ਨਜਰ ਆਉਂਦਾ ਸੀ ਜਿੱਥੇ ਕਦੇ ਨੂੰਹ ਸੱਸ ਦੀ ਕੁੜ ਕੁੜ ਸੁਣੀ ਹੋਏ। ਪੂਰਾ ਪਰਿਵਾਰ ਅੰਮ੍ਰਿਤਧਾਰੀ ਅਤੇ ਰੱਬ ਨੂੰ ਮੰਨਣ ਵਾਲਾ ਸੀ,ਉਸ ਘਰ ਵਿੱਚ ਕਈ ਗੱਲਾਂ ਨੂੰਹ ਸੱਸ ਦੀਆਂ ਨੋਟ ਕਰਦਾ ਬੈਠਾ ਬੈਠਾ,ਉਹਨਾਂ ਦੀ ਨੂੰਹ ਕਦੇ ਵੀ ਗੁਲਾਮ ਨਜਰ ਨਹੀਂ ਆਈ ਆਥਣੇ ਜਾਣਾ ਤਾਂ ਸਬਜ਼ੀ ਬਨਾਉਣ ਦੀ ਵਿਉਂਤ ਬਣਨੀ ਤਾਂ ਨੂੰਹ ਨੇ ਸੱਸ ਦੇ ਕੰਨ ਵਿੱਚ ਹੀ ਬੋਲਣਾ ਬੀਬੀ ਅੱਜ ਕੀ ਬਣਾਉਣਾ ਸਬਜ਼ੀ ਚੋ ਤਾਂ ਸੱਸ ਨੇ ਵੀ ਬੜੀ ਮਿੱਠੀ ਅਤੇ ਧੀਮੀ ਅਵਾਜ ਚੋ ਕਹਿਣਾ ਰਾਜ ਪੁੱਤ ਜੋ ਦਿਲ ਕਰਦਾ ਤੇਰਾ ਖਾਣ ਨੂੰ ਬਣਾ ਲੈ, ਰਾਜ ਦਾ ਦਿਲ ਵੀ ਖੁਸ਼ ਹੋ ਜਾਣਾ ਤੇ ਸੱਸ ਦਾ ਵੀ ਕਿੰਨੀ ਆਗਿਆ ਕਾਰ ਨੂੰਹ ਮੇਰੀ ਜੋ ਹਰ ਕੰਮ ਮੇਰੀ ਸਲਾਹ ਨਾਲ ਕਰਦੀ,ਫਿਰ ਬੈਠੇ ਬੈਠੇ ਹੀ ਨੂੰਹ ਨੇ ਕੰਨ ਚੋ ਕਿ ਪੁਛਣਾ ਕਿ ਦਾਲ ਚੋ  ਕਿੰਨੇ ਚਮਚ ਲੂਣ ਦੇ ਬੀਬੀ ਪਾਵਾਂ,ਤੇ ਮਿਰਚ ਕਿੰਨੀ ਉਸਨੇ ਕਹਿਣਾ ਆਪਣੇ ਸਵਾਦ ਅਨੁਸਾਰ ਪਾ ਲੈ ਰਾਜ ਪੁੱਤ,ਕਦੇ ਸਵੇਰ ਵੇਲੇ ਦਵਾਈ ਦੇਣ ਜਾਣਾ ਤਾਂ ਕਦੇ ਸੱਸ ਨੇ ਨੂੰਹ ਦਾ ਸਿਰ ਕੰਗੀ ਨਾਲ ਸਵਾਰਦੀ ਨਜ਼ਰੀਂ ਪੈਣਾ ਤੇ ਕਦੇ ਨੂੰਹ ਨੇ ਸੱਸ ਦਾ, ਸੱਸ ਤਾਂ ਜਿਆਦਾ ਬਿਮਾਰ ਹੀ ਰਹਿੰਦੀ ਸੀ ਪਰ ਨੂੰਹ ਦੇ ਕਦੇ ਮੱਥੇ ਤੇ ਤ੍ਰੇਲੀ ਨਹੀਂ ਦਿਸੀ, ਸੱਸ ਦੀ ਬਿਮਾਰੀ ਨੂੰ ਲੈ ਕਿ ਸਗੋਂ ਨੂੰਹ ਨੇ ਕਦੇ ਪੈਰ ਦਬਨੇ ਤੇ ਕਦੇ ਸੱਸ ਦਾ ਸਿਰ, ਜੇ ਕਦੇ ਨੂੰਹ ਨੇ ਬਿਮਾਰ ਪੈ ਜਾਣਾ ਸੱਸ ਨੇ ਆਪਣੀ ਧੀ ਦੀ ਤਰਾਂ ਆਪਣੀ ਨੂੰਹ ਦਾ ਮੱਥਾ ਦਬਨਾ ਤੇ ਸਿਰ ਵਿੱਚ ਤੇਲ ਝੱਸਦੀ ਨੇ ਕਹਿਣਾ ਪੁੱਤ ਚੰਗੀ ਦਵਾਈ ਦੇ ਮੇਰੀ ਧੀ ਨੂੰ ਮੇਰੇ ਤੋਂ ਦੁੱਖ ਨੀ ਦੇਖਿਆ ਜਾਂਦਾ ਇਸਦਾ।ਇੱਕ ਦਿਨ ਦਵਾਈ ਦੇਣ ਗਿਆ ਤਾਂ ਦੇਖਿਆ ਕਿ ਅੱਜ ਰਾਜ ਦੀ ਸੱਸ ਨਹੀਂ ਘਰ ਅੱਜ ਜਾਣਕਾਰੀ ਲੈਣੇ ਇਹਨਾਂ ਦੇ ਪਿਆਰ ਦੀ ਕੀ ਨੂੰਹ ਡਰਦੀ ਹੀ ਸੱਸ ਦੀ ਏਨੀ ਸੇਵਾ ਨਾ ਕਰਦੀ ਹੋਏ ਕਿਤੇ, ਡਰਦੇ ਡਰਦੇ ਨੇ ਚਾਰ ਚੁਫੇਰੇ ਨਿਗ੍ਹਾ ਘੁੰਮਾ ਕਿ ਨੂੰਹ ਨੂੰ ਪੁੱਛ ਹੀ ਲਿਆ ਕਿ ਭੈਣਾਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਗੁੱਸਾ ਨਾ ਕਰ ਲਿਓ ਕਿਤੇ, ਉਸਨੇ ਬੜੇ ਠਰੰਮੇ ਨਾਲ ਕਿਹਾ ਕੋਈ ਨੀ ਵੀਰ ਜੀ ਦੱਸੋ ਤੁਸੀਂ ਤਾਂ ਸਿੱਧਾ ਸਵਾਲ ਓਹੀ ਕੀਤਾ ਜੋ ਮੇਰੇ ਮਨ ਵਿਚ ਕਈ ਸਾਲਾਂ ਤੋਂ ਵਾਵਰੋਲਿਆਂ ਵਾਂਗ ਆ ਰਿਹਾ ਸੀ ਕਿ ਭੈਣ ਜੀ ਤੁਹਾਡੀ ਨੂੰਹ ਸੱਸ ਦੀ ਬਣਦੀ ਬਹੁਤ ਆ ਕੀ ਤੁਸੀਂ ਡਰਦੇ ਹੀ ਤਾਂ ਨਹੀਂ ਕਰਦੇ ਕਿਤੇ, ਨਾਲੇ ਮੈਂ ਸਵਾਦ ਜਿਹਾ ਲੈਣ ਦੇ ਮਾਰੇ ਨੇ ਆਪਣੇ ਘਰਦੀ ਵੀ ਗੱਲ ਛੇੜ ਦਿੱਤੀ ਕਿ ਸਾਡੇ ਤਾਂ ਲੜਦੀਆਂ ਨੂੰਹ ਸੱਸ ਕਦੇ ਬਣਦੀ ਨਹੀਂ ਉਹਨਾਂ ਦੀ ਤਾਂ ,ਅੱਗੋਂ ਉਸਨੇ ਜਵਾਬ ਬਹੁਤ ਸੋਹਣਾ ਦਿੱਤਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ , ਮੇਰਾ ਤਾਂ ਦਿਲ ਨਹੀਂ ਲੱਗਦਾ ਮੇਰੀ ਸੱਸ ਬਿਨਾਂ, ਮੈਂ ਗੱਲਾਂ ਗੱਲਾਂ ਵਿੱਚ ਬਹੁਤ ਕੋਸ਼ਿਸ਼ ਕੀਤੀ ਕਿ ਆਪਣੀ ਸੱਸ ਦੀ ਕੋਈ ਤਾਂ ਊਣਤਾਈ ਦੱਸੇ ਪਰ ਪਿਆਰ ਤੋਂ ਬਿਨਾਂ ਕੁੱਛ ਵੀ ਨਜ਼ਰ ਨਹੀਂ ਆਇਆ ਉਸ ਘਰ। ਅੱਜ 4 ਸਾਲ ਹੋ ਗਏ ਮਾਤਾ ਗੁਜਰੀ ਨੂੰ ਪਰ ਜਦੋਂ ਵੀ ਕਦੇ ਓਹਨਾ ਘਰ ਚੱਕਰ ਲੱਗਦਾ ਤਾਂ ਐਵੇਂ ਮਹਿਸੂਸ ਹੁੰਦਾ ਜਿਵੇਂ ਨੂੰਹ ਸੱਸ ਮਾਵਾਂ ਧੀਆਂ ਦੀ ਤਰਾਂ ਖੁੱਲੇ ਆਂਗਨ ਵਿੱਚ ਲੱਗੀ ਧਰੇਕ ਥੱਲੇ ਬੈਠੀਆਂ ਲੋਕਾਂ ਨੂੰ ਇੱਕ ਸੰਦੇਸ਼ ਦੇਂਦੀਆਂ ਹੋਣ ਕਿ ਅਸੀਂ ਵੀ ਨੂੰਹ ਸੱਸ ਹੀ ਹਾਂ,, ਪਰ ਪਿਆਰ ਮਾਵਾਂ ਧੀਆਂ ਤੋਂ ਵੀ ਵੱਧ ਕਿ,


ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ ,9855985137,8646017000


ਜਨਮ ਦਿਨ ਮੁਬਾਰਕਬਾਦ

 

ਜਨਮ ਦਿਨ ਮੁਬਾਰਕ

 ਅਨੁਰਾਜ ਸੋਈ

ਪਿਤਾ  ਗੁਲਸ਼ਨ ਸੋਈ

ਮਾਤਾ ਅੰਜਲੀ ਸੋਈ ,ਕਸਬਾ ਅਲਗੋਂ ਕੋਠੀ❤👲

Sunday, 22 August 2021

ਪਾਕਿਸਤਾਨ ਗੁਰੂਧਾਮਾਂ ਦੀ ਯਾਤਰਾ ਤੇ ਜਾਣ ਲਈ ਸ਼ਰਧਾਲੂ ਆਪਣੇ ਪਾਸਪੋਰਟ 15 ਸਤੰਬਰ ਤੱਕ ਜਮਾਂ ਕਰਾਉਣ _ ਖਾਲੜਾ ਮਿਸ਼ਨ ਕਮੇਟੀ।


 





ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਖਾਲੜਾ  ਮਿਸ਼ਨ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼ਰਧਾਲੂਆਂ ਕੋਲੋਂ ਪਾਸਪੋਰਟ ਜਮਾਂ ਕਰਾਉਣ ਦੀ ਮੰਗ ਕੀਤੀ ਗਈ ਹੈ। ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਰਧਾਲੂ ਆਪਣੇ ਪਾਸਪੋਰਟ 15 ਸਤੰਬਰ ਤੱਕ ਖਾਲੜਾ ਮਿਸ਼ਨ ਕਮੇਟੀ ਦੇ ਦਫਤਰ ਝਬਾਲ ਵਿੱਖੇ ਬਿਜਲੀ ਘਰ ਦੇ ਸਾਹਮਣੇ ਜਮਾਂ ਕਰਵਾ ਸਕਦੇ ਹਨ। ਪਾਸਪੋਰਟ ਦੇ ਨਾਲ 8 ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ ਦੀ ਕਾਪੀ, ਮੋਬਾਈਲ ਫੋਨ ਨੰਬਰ ਵੀ ਦਿੱਤੇ ਜਾਣ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਨਨਕਾਣਾ ਸਾਹਿਬ ਪਾਕਿਸਤਾਨ ਮਨਾਉਣ ਲਈ ਜਥਾ 17 ਸਤੰਬਰ 2021 ਨੂੰ ਜਾਵੇਗਾ ਅਤੇ ਗੁਰਪੁਰਬ ਮਨਾ ਕੇ ਜਥਾ ਪੰਜਾ ਸਾਹਿਬ, ਰੋੜੀ ਸਾਹਿਬ, ਸੱਚਾ ਸੌਦਾ, ਕਰਤਾਰਪੁਰ ਸਾਹਿਬ, ਲਾਹੌਰ ਵਿਖੇ ਗੁਰੂਧਾਮਾਂ ਦੀ ਯਾਤਰਾ ਕਰਕੇ 26 ਸਤੰਬਰ 2021 ਨੂੰ ਵਾਪਸ ਆਵੇਗਾ।

Saturday, 21 August 2021

ਨਰਿੰਦਰ ਸਿੰਘ ਪਿੰਡ ਦੁੱਬਲੀ ਨੂੰ ਲੜ੍ਹਿਆ ਸੱਪ।ਸਿਮਰਨ ਹਸਪਤਾਲ ਭਿੱਖੀਵਿੰਡ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਹੋਇਆ ਤੰਦਰੁਸਤ।

 ਨਰਿੰਦਰ ਸਿੰਘ ਪਿੰਡ ਦੁੱਬਲੀ ਨੂੰ ਲੜ੍ਹਿਆ ਸੱਪ।ਸਿਮਰਨ ਹਸਪਤਾਲ ਭਿੱਖੀਵਿੰਡ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਹੋਇਆ ਤੰਦਰੁਸਤ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੱਪ ਲੜੇ ਮਰੀਜ਼ ਦਾ ਮਾਮਲਾ ਸਾਹਮਣੇ ਆਇਆ ,ਪਿੰਡ ਦੁੱਬਲੀ ਜਿਲ੍ਹਾ ਤਰਨ ਤਾਰਨ ਤੋਂ ਜਿਸ ਵਿੱਚ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਐਮ ਡੀ ਡਾ. ਗੁਰਮੇਜ ਸਿੰਘ ਵੀਰਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਦੁੱਬਲੀ  ਜਿਸ ਨੂੰ ਕਿ ਸੱਪ ਨੇ ਪਸ਼ੂਆਂ ਨੂੰ ਚਾਰਾ ਪਾਉਂਦੇ ਸਮੇਂ ਕੱਟ ਲਿਆ ਸੀ ਉਸ ਤੋਂ ਬਾਅਦ ਉਸਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ ਜਿਸ ਨੂੰ ਕਈ ਜਗ੍ਹਾ ਤਿ ਦਿਖਾਉਣ ਦੇ ਬਾਵਜੂਦ ਵੀ ਉਸ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ  ਜਿਸਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਭਿੱਖੀਵਿੰਡ ਦੇ ਸਿਮਰਨ ਹਸਪਤਾਲ ਵਿੱਚ ਲਿਆਂਦਾ ਗਿਆ  ਜਿੱਥੇ ਕਿ ਉਸਦਾ ਹੌਸਪਿਟਲ ਦੇ ਮਿਹਨਤੀ ਸਟਾਫ਼ ਵੱਲੋਂ ਟਰੀਟਮੈਂਟ ਕਰਨ ਤੋਂ ਬਾਅਦ  ਉਹ ਬਿਲਕੁਲ ਤੰਦਰੁਸਤ ਹੋ ਗਿਆ ਅਤੇ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਦੇਣ ਉਪਰੰਤ  ਮਰੀਜ਼ ਨੇ ਆਪਣੇ ਆਪ ਨੂੰ ਤੰਦਰੁਸਤ ਅਤੇ ਸਿਹਤਮੰਦ ਦੱਸਿਆ ਇਸ ਮੌਕੇ ਉਨ੍ਹਾਂ ਸਿਮਰਨ ਹਸਪਤਾਲ ਦੇ ਮਿਹਨਤੀ ਸਟਾਫ ਅਤੇ ਐੱਮ ਡੀ ਡਾ. ਗੁਰਮੇਜ ਸਿੰਘ ਵੀਰਮ ਦਾ ਵੀ ਧੰਨਵਾਦ ਕੀਤਾ  ਇਸ ਮੌਕੇ ਮਰੀਜ਼ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਸ਼ੂਆਂ ਨੂੰ ਚਾਰਾ  ਪਾ ਰਿਹਾ ਸੀ ਕਿ ਅਚਾਨਕ ਉਸ ਨੂੰ ਸੱਪ ਨੇ ਕੱਟ ਲਿਆ  ਇਸ ਮੌਕੇ ਹਸਪਤਾਲ ਦੇ ਸਟਾਫ ਵਿੱਚ ਡਾ ਅੰਗਰੇਜ਼ ਸਿੰਘ ਗਿੱਲ ਡਾ ਲਵਦੀਪ ਸਿੰਘ ਗੁਰਜੰਟ ਸਿੰਘ ਵਿਜੈ ਅਤੇ ਮੈਡਮ ਬਲਜੀਤ ਕੌਰ ਆਦਿ ਹਾਜ਼ਰ ਸਨ ।

ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ (ਭਿੱਖੀਵਿੰਡ) ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ

 ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ (ਭਿੱਖੀਵਿੰਡ) ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ (ਭਿੱਖੀਵਿੰਡ) ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ  ਇਸ ਤੋਂ ਇਲਾਵਾ ਸਰਬਕਲਿਆਣ ਸਤਿਨਾਮ ਟਰੱਸਟ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਅਤੇ  ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਐਮ ਡੀ ਸ੍ਰ ਸਾਹਿਬ ਸਿੰਘ ਅਤੇ ਚੇਅਰਮੈਨ ਸ੍ਰ ਕੰਧਾਲ ਸਿੰਘ ਬਾਠ ਅਤੇ ਧਾਰਮਿਕ ਸਿੱਖਿਆ ਦੀ ਮੈਡਮ ਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਧਾਰਮਿਕ ਵਿੱਦਿਆ ਵਿੱਚੋਂ ਪਹਿਲਾ ਅਸਥਾਨ ਹਰਨੂਰ ਸਿੰਘ, ਤੇਜਬੀਰ ਸਿੰਘ, ਸ਼ੁਭਨੂਰ ਸਿੰਘ  ਮੁਸਕਾਨਦੀਪ ਕੌਰ ਰਵਿੰਦਰ ਸਿੰਘ ਅਵਤਾਰ ਸਿੰਘ ਦੂਸਰਾ ਸਥਾਨ ਸੁਖਬੀਰ ਕੌਰ ਯੁਵਰਾਜ ਸਿੰਘ ਸੁਦਿਕਸ਼ਾ ਵੋਹਰਾ, ਹਿਤਾਸ਼ੀ ਸ਼ਰਮਾ  ਰਣਵੀਰ ਸਿੰਘ ਗੁਰਬਖ਼ਸੀਸ ਸਿੰਘ  ਮਹਾਂਬੀਰ ਸਿੰਘ ਤੇ ਤੀਸਰਾ ਅਸਥਾਨ  ਤਨਵੀਰ ਕੌਰ, ਸਮਰਦੀਪ ਸਿੰਘ ਜੈਸਮੀਨ ਕੌਰ ਖੁਸ਼ਬੂ ਵੋਹਰਾ ਰੁਪਿੰਦਰ ਵੋਹਰਾ ਅਨਮੋਲਪ੍ਰੀਤ ਕੌਰ ਪ੍ਰਭਜੋਤ ਕੌਰ  ਨੇ ਪ੍ਰਾਪਤ ਕੀਤਾ ਇਸ ਮੌਕੇ ਸ੍ਰ  ਕੰਧਾਲ ਸਿੰਘ ਬਾਠ ਵੱਲੋਂ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਮਹਾਨਤਾ ਦੇ ਨਾਲ ਨਾਲ ਵਿੱਦਿਆ ਦੀ ਮਹੱਤਤਾ ਬਾਰੇ ਦੱਸਿਆ ਗਿਆ  ਤੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਤੇ ਜ਼ੋਰ ਦਿੱਤਾ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਮੈਡਮ ਲਖਬੀਰ ਕੌਰ  ਸਰਪ੍ਰੀਤ ਸਿੰਘ ਹਰਦੀਪ ਸਿੰਘ ਰਾਜਬੀਰ ਕੌਰ ਸੁਰਿੰਦਰ ਕੌਰ ਲਵਦੀਪ ਕੌਰ ਰਮਨ ਕੌਰ ਮਨਪ੍ਰੀਤ ਸ਼ਰਮਾ ਸੁਰਿੰਦਰ  ਡੋਲੀ ਭਾਰਦਵਾਜ ਸਤਿੰਦਰ ਕੌਰ ਬਲਵਿੰਦਰ ਕੌਰ ਪਲਵਿੰਦਰ ਕੌਰ ਨਵਨੀਤ ਕੌਰ ਜਸਪ੍ਰੀਤ ਕੌਰ ਹਰਪ੍ਰੀਤ ਕੌਰ ਅਮਨਦੀਪ ਕੌਰ ਮਨਪ੍ਰੀਤ ਪੁਰੀ  ਰਾਜਪ੍ਰੀਤ ਕੌਰ ਅਤੇ ਪ੍ਰਿਆ ਰਾਣੀ ਅਤੇ ਹੋਰ ਸਟਾਫ ਹਾਜ਼ਰ ਸੀ।

Sunday, 15 August 2021

ਕੈਪਟਨ ਸਰਕਾਰ ਵੱਲੋਂ ਐਸ ਸੀ ਭਾਈਚਾਰੇ ਲਈ ਵੱਡੇ ਐਲਾਨ। ਲੱਖਾ ਸਿੰਘ ਵਲਟੋਹਾ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਚੈਅਰਮੈਨ ਸ੍ਰ ਲੱਖਾ ਸਿੰਘ   ਵਲਟੋਹਾ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਿੱਥੇ ਕੈਪਟਨ ਦੀ ਸ਼ਲਾਘਾ ਕੀਤੀ ਉੱਥੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ 

ਸਾਡੇ 75ਵੇਂ ਸੁਤੰਤਰਤਾ ਦਿਵਸ ਦੇ ਮੌਕੇ ਐਸ ਸੀ ਭਲਾਈ ਪ੍ਰੋਗਰਾਮਾਂ ਲਈ ਕਈ ਕੋਸ਼ਿਸ਼ਾਂ ਦੇ ਨਾਲ ਪੇਂਡੂ ਲਿੰਕ ਸੜਕਾਂ ਲਈ 1200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਦਰਮਿਆਨੇ ਅਤੇ ਛੋਟੇ ਉਦਯੋਗਾਂ (ਐਮਐਸਐਮਈ) ਲਈ 1150 ਸੁਧਾਰਾਂ ਬਾਰੇ ਵੀ ਜਲਦੀ ਐਲਾਣ ਕੀਤਾ ਜਾਵੇਗਾ। 


ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਹੀਨਾਵਾਰ ਮਾਣ ਭੱਤੇ ਵਿੱਚ ਕ੍ਰਮਵਾਰ 600 ਰੁਪਏ, 500 ਰੁਪਏ ਅਤੇ 300 ਰੁਪਏ ਦੇ ਵਾਧੇ ਦਾ ਵੀ ਐਲਾਨ ਕੀਤਾ ਹੈ। ਵਲਟੋਹਾ ਨੇ ਕਿਹਾ ਕਿ ਇਸ ਨਾਲ ਕਈ ਲੋਕਾਂ ਨੂੰ ਸਹੂਲਤ ਹੋਏਗੀ।ਇਸ ਮੌਕੇ ਉਹਨਾਂ ਦੇ ਨਿੱਜੀ ਸਕੱਤਰ ਸੁੱਚਾ ਸਿੰਘ ਮਮਦੋਟ ਵੀ ਮਜੂਦ ਸਨ।

Friday, 9 July 2021

ਬਾਪੂ

 ਬਾਪੂ ਦਾ ਚਿੱਟਾ ਕੁੜਤਾ


ਅੱਜ  ਬਾਪੂ ਬਜ਼ੁਰਗ ਅਵਸਥਾ ਚੋ ਹੋ ਗਿਆ ਤਾਂ ਕਈ ਵਾਰ ਖਾਣ ਪੀਣ ਲਗਿਆ ਕਈ ਮੁਸ਼ਕਲਾਂ ਆਉਣੀਆਂ, ਜਾਂ ਪਜਾਮੇ ਦਾ ਨਾਲਾ ਜਿਆਦਾ ਕਸਿਆ ਹੋਣ ਕਰਕੇ ਬਾਥਰੂਮ ਵਿੱਚ ਹੀ ਨਿੱਕਲ ਜਾਣਾ, ਕਦੇ ਕਦੇ ਹੱਥ ਵਿੱਚ ਫੜੀ ਰੋਟੀ ਹੱਥੋਂ ਡਿੱਗ ਪੈਣੀ ,ਤਾਂ ਪੂਰੇ ਪਰਿਵਾਰ ਨੇ ਕੁੱਦ ਕੁੱਦ ਪੈਣਾ ਬਾਪੂ ਨੂੰ, ਉਸਨੇ ਅਣਸੁਣਾ ਜਿਹਾ ਕਰਕੇ ਫਿਰ ਆਪਣੇ ਕਾਰਜ ਵਿੱਚ ਰੁਝ ਜਾਣਾ, ਇੱਕ ਦਿਨ ਬਾਪੂ ਜਿਦ ਕਰਨ ਲੱਗਾ ਕਿ ਮੈਂ ਲਾਗਲੇ ਪਿੰਡ ਮੇਲੇ ਜਾਣਾ ਸਾਰੇ ਜਾਣੇ ਬਾਪੂ ਨੂੰ ਸਮਝਾ ਰਹੇ ਸੀ ਵਾਰੀ ਵਾਰੀ ,ਕਿ ਬਾਪੂ ਨਾ ਜਾ ਤੂੰ ਕੀ ਕਰਨਾ ਮੇਲੇ ਚੋ ਪਰ ਬਾਪੂ ਜਿਆਦਾ ਹੀ ਜ਼ਿਦ ਕਰ ਬੈਠਾ, ਮੈਂ ਵੀ ਅੱਕੇ ਸੜੇ ਨੇ ਕਿਹਾ ਚੱਲ ਬਾਪੂ,  ਅਸੀਂ ਗੱਡੀ ਕੀਤੀ ਸਟਾਰਟ ਤਿ ਜਾ ਵੜੇ ਲਾਗਲੇ ਪਿੰਡ ਮੇਲੇ ਜਦੋਂ ਬਾਪੂ ਨੇ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਿਆ ਤਾਂ ਪਰਿਵਾਰ ਦਾ ਤਿ ਸਰਬੱਤ ਦਾ ਭਲਾ ਮੰਗਿਆ। ਚਲੋ ਅਸੀਂ ਲੰਗਰ ਹਾਲ ਚੋ ਆ ਗਏ ਜਦੋਂ ਬਾਪੂ  ਪ੍ਰਸ਼ਾਦਾ ਸ਼ੱਕਣ ਲੱਗਾ ਤਾਂ ਲੰਗਰ ਦੀ ਦਾਲ ਬਾਪੂ ਦੇ ਕਪੜ੍ਹਿਆ ਤੇ ਡੁੱਲ ਗਈ ਭੀੜ ਜਿਆਦਾ ਸੀ , ਤਾਂ ਮੈਨੂੰ ਵੀ ਗੁੱਸਾ ਆ ਗਿਆ ਤੇ ਬਾਪੂ ਨੂੰ ਕਹਿਣ ਲੱਗਾ ਤੂੰ ਘਰੇ ਨਹੀਂ ਰਹਿ ਸਕਦਾ ਤੁਰਿਆ ਤੇਰੇ ਤੋਂ ਜਾਂਦਾ ਨਹੀਂ , ਆਪਣਾ ਆਪ ਸੰਭਾਲ ਨਹੀਂ ਹੁੰਦਾ ਤੁਰ ਪੈਂਦਾ ਮੇਲੇ , ਤਾਂ ਬਾਪੂ ਨੇ ਗੁੱਸਾ ਨਹੀਂ ਕੀਤਾ ਮੇਰੀ ਕਿਸੇ ਵੀ ਗੱਲ ਦਾ ਮੇਰੇ ਵੱਲ ਉਂਗਲ ਕਰਕੇ ਕਹਿਣ ਲੱਗਾ ਸੁਣ ਓਏ ਕਾਕਾ , ਪਤਾ ਤੈਨੂੰ ਜਦੋਂ ਤੂੰ ਛੋਟਾ ਜਿਹਾ ਹੁੰਦਾ ਸੀ ਤਾਂ ਤੇਰੀ ਮਾਂ ਨੇ ਮੇਲੇ ਜਾਣ ਲਗਿਆ ਕੁਟਿਆ ਸੀ ਤੈਂਨੂੰ, ਤੂੰ ਬੜੀ ਜਿੱਦ ਕੀਤੀ ਸੀ ਇਸ ਮੇਲੇ ਆਉਣ ਦੀ, ਮੈਂ ਇਸੇ ਮੇਲੇ ਤੇ ਲੈ ਕਿ ਆਇਆ ਸੀ ਤੈਨੂੰ, ਤੂੰ ਚਿੱਟੇ ਪਾਏ ਮੇਰੇ ਕੁੜਤੇ ਤੇ ਹੀ ਬਾਥਰੂਮ ਕਰ ਦਿੱਤਾ ਸੀ , ਤੇ ਤੇਰੇ ਵਲੋਂ ਜਿੱਦ ਕਰਨ ਤੇ ਤੈਨੂੰ ਲੈ ਕਿ ਦਿੱਤੀ ਪਾਪੜ੍ਹਾ ਵਾਲੀ ਚਟਨੀ ਵੀ ਮੇਰੇ ਤੇ ਡੋਲ ਦਿੱਤੀ ਸੀ , ਤੇ ਮੈਂ ਤੈਨੂੰ ਭਰੀ  ਡੱਲ ਵਾਲੀ ਬੱਸ ਵਿੱਚ ਨਰਕ ਵਰਗੇ ਕਪੜ੍ਹਿਆ ਨਾਲ ਹੀ ਘਰ ਲੈ ਕਿ ਗਿਆ ਸੀ, ਜਿਥੇ ਤੇਰੀ ਮਾਂ ਵੱਲੋਂ ਤੈਨੂੰ ਤੇ ਮੈਨੂੰ ਵੀ ਫਿਟਕਾਰਾਂ ਪਾਈਆਂ ਸੀ, ਏਨੀ ਸੰਗਤ ਵਿੱਚ ਬਾਪੂ ਤੋਂ ਸੁਣੇ ਆਪਣੇ ਛੋਟੇ ਹੁੰਦਿਆਂ ਦੇ ਕਾਰਨਾਮੇ ਤੇ ਸ਼ਾਇਦ ਮੇਰੇ ਕੋਲ ਜਵਾਬ ਨਹੀਂ ਸੀ, ਆਪਣੇ ਪਾਏ ਗਲ ਵਿੱਚ ਚਿੱਟੇ ਪਰਨੇ ਨਾਲ ਬਾਪੂ ਨੂੰ ਸਾਫ ਕੀਤਾ ਤੇ ਬਾਪੂ ਦੀਆਂ ਕੁਰਬਾਨੀਆਂ ਅੱਗੇ ਸਿਰ ਝੁਕਦਾ ਕੀਤਾ ਤੇ ਬਾਪੂ ਨੂੰ ਬੜੇ ਮਾਣ ਸਤਿਕਾਰ ਨਾਲ ਮੋਢੇ ਨਾਲ ਲਗਾ ਕਿ ਘਰ ਲਿਆਂਦਾ।ਫਿਰ ਕਦੇ ਵੀ ਬਾਪੂ ਦਾ ਪਾਇਆ ਨਰਕ ਮੈਨੂੰ ਕਦੇ ਨਰਕ ਨਹੀਂ ਲਗਿਆ ਸਗੋਂ ਮੈਂ ਆਪ ਉਸਦੀ ਸਾਫ ਸਫਾਈ ਨੂੰ ਪਹਿਲ ਦੇਣ ਲਗਿਆ।



ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ, ਤਰਨ ਤਾਰਨ,9855985137,8646017000

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...