Wednesday, 25 August 2021

ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ ਵਿਖੇ ਸਤਨਾਮ ਸਰਬ ਕਲਿਆਣ ਟਰੱਸਟ ਵੱਲੋਂ ਵਿਦਿਆਰਥੀਆਂ ਦੇ ਸ਼ੁੱਧ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ

 ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ ਵਿਖੇ ਸਤਨਾਮ ਸਰਬ ਕਲਿਆਣ ਟਰੱਸਟ ਵੱਲੋਂ ਵਿਦਿਆਰਥੀਆਂ ਦੇ ਸ਼ੁੱਧ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ  




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ (ਭਿੱਖੀਵਿੰਡ) ਵਿਖੇ ਸਤਨਾਮ ਸਰਬ ਕਲਿਆਣ ਟਰੱਸਟ ਵੱਲੋਂ ਵਿਦਿਆਰਥੀਆਂ ਦੇ ਸ਼ੁੱਧ ਗੁਰਬਾਣੀ ਕੰਠ ਦੇ ਮੁਕਾਬਲੇ ਕਰਵਾਏ ਗਏ । ਗੁਰਬਾਣੀ ਕੰਠ ਦੇ ਮੁਕਾਬਲੇ ਵਿੱਚ ਟਰੱਸਟ ਵੱਲੋਂ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਸ਼ੁੱਧ ਤੇ ਬਿਨਾਂ ਰੁਕੇ ਹੋਏ  ਸੁਣਾਇਆ ਗਿਆ । ਜਿਨ੍ਹਾਂ ਵਿੱਚ ਸ਼ੁੱਧ ਪਾਠ ਉਚਾਰਨ ਕਰਨ ਵਾਲੇ ਬੱਚਿਆਂ ਨੂੰ ਸਕੂਲ ਦੇ ਐੱਮ ਡੀ ਸਾਹਿਬ ਸਿੰਘ, ਚੇਅਰਮੈਨ ਸਰਦਾਰ ਕੰਧਾਲ ਸਿੰਘ ਬਾਠ ਅਤੇ ਸਰਬ ਸਤਿਨਾਮ ਸਰਬ ਕਲਿਆਣ ਟ੍ਰਸ੍ਟ ਵੱਲੋਂ ਆਏ ਹੋਏ ਸ੍ਰ ਰਣਜੀਤ ਸਿੰਘ ਤੇ ਧਾਰਮਿਕ ਸਿੱਖਿਆ ਪੜ੍ਹਾਉਣ ਵਾਲੇ ਮੈਡਮ ਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਤ ਕੀਤਾ ਗਿਆ। ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਸ਼ੁੱਧ ਜ਼ੁਬਾਨੀ ਅਤੇ ਬਿਨਾਂ ਰੁਕੇ ਹੋਏ ਪਾਠ ਸੁਣਾਉਣ ਵਾਲੇ ਵਿਦਿਆਰਥੀਆਂ ਨੂੰ ਪੰਜ ਸੌ ਰੁਪਿਆ ਇਨਾਮ ਵਜੋਂ ਦਿੱਤਾ ਗਿਆ।  ਇਹ ਹੌਸਲਾ ਅਫ਼ਜਾਈ ਸਨਮਾਨ ਮਨਪ੍ਰੀਤ ਕੌਰ ਤੇ ਜਗਨੂਰ ਸਿੰਘ ਨੇ ਪ੍ਰਾਪਤ ਕੀਤਾ। ਸਿਰਫ਼ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਸ਼ੁੱਧ ਅਤੇ ਜ਼ੁਬਾਨੀ ਅਤੇ ਬਿਨਾਂ ਰੁਕੇ ਹੋਏ  ਸੁਣਾਉਣ ਵਾਲੇ ਵਿਦਿਆਰਥੀਆਂ ਨੂੰ ਢਾਈ ਸੌ ਰੁਪਏ ਹੌਂਸਲਾ ਅਫ਼ਜਾਈ ਵਜੋਂ ਦਿੱਤਾ ਗਿਆ, ਇਹ ਪਹਿਲਾ ਇਹ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਮਹਿਕਪ੍ਰੀਤ ਕੌਰ,  ਬਾਵਾ ਸਿੰਘ, ਰਵਨੀਤ ਕੌਰ ,ਨਵਦੀਪ ਕੌਰ ਇਹ ਰਾਸ਼ੀ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਤੇ ਵੱਧ ਤੋਂ ਵੱਧ ਗੁਰਬਾਣੀ ਨਾਲ ਜੁਡ਼ਨ ਲਈ ਦਿੱਤੀ ਗਈ  ਇਸ ਮੌਕੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀ  ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਸਾਡੇ ਸਕੂਲ ਵੱਲੋਂ  ਪੜ੍ਹਾਈ ਦੇ ਨਾਲ ਨਾਲ ਧਾਰਮਿਕ ਸਿੱਖਿਆ ਦੇਣੀ ਵੀ ਬਹੁਤ ਜ਼ਰੂਰੀ ਸਮਝੀ ਜਾਂਦੀ ਹੈ।

Tuesday, 24 August 2021

ਦੀ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾ ਮੁਲਾਜ਼ਮ ਯੂਨੀਅਨ ਜਿਲ੍ਹਾ ਤਰਨ ਤਾਰਨ ਬਲਾਕ ਭਿੱਖੀਵਿੰਡ ਦੀ ਮੀਟਿੰਗ ਸੈਲੀਬਰੈਸ਼ਨ ਭਿੱਖੀਵਿੰਡ ਵਿਖੇ ਹੋਈ।

 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਦੀ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾ ਮੁਲਾਜ਼ਮ ਯੂਨੀਅਨ ਜਿਲ੍ਹਾ ਤਰਨ ਤਾਰਨ ਬਲਾਕ ਭਿੱਖੀਵਿੰਡ ਦੀ ਮੀਟਿੰਗ ਸੈਲੀਬਰੈਸ਼ਨ ਭਿੱਖੀਵਿੰਡ ਵਿਖੇ ਹੋਈ ਹੈ।ਜਿਸ ਵਿੱਚ ਸਾਬਕਾ ਸੂਬਾ ਪ੍ਰਧਾਨ ਪਰਗਟ ਸਿੰਘ ਮਨਿਹਾਲਾ , ਜਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕੁਲਦੀਪ ਸਿੰਘ ਬੱਠੇਭੈਣੀ , ਵੈਲਫੇਅਰ ਸੰਸਥਾ ਪੰਜਾਬ ਦੇ ਪ੍ਰਧਾਨ ਸ੍ਰੀ ਤਾਰਾ ਚੰਦ ਜੀ ਪੁੰਜ, ਸੁਖਵਿੰਦਰ ਸਿੰਘ ਮੀਤ ਪ੍ਰਧਾਨ , ਕੁਲਦੀਪ ਸਿੰਘ ਜੀਉਬਾਲਾ ਵੱਲੋਂ ਪਹੁੰਚ ਕੇ ਬਲਾਕ ਭਿੱਖੀਵਿੰਡ ਦੀ ਚੌਣ ਸਰਬਸੰਮਤੀ ਨਾਲ ਕਰਵਾਈ ਗਈ । ਜਿਸ ਵਿੱਚ ਬਲਾਕ ਭਿੱਖੀਵਿੰਡ ਦੇ ਪ੍ਰਧਾਨ ਜਸਪਾਲ ਸਿੰਘ ਪਹੂਵਿੰਡ , ਅੰਗਰੇਜ਼ ਸਿੰਘ ਮੀਤ ਪ੍ਰਧਾਨ , ਪ੍ਰਭਦਿਆਲ ਸਿੰਘ ਜਰਨਲ ਸਕੱਤਰ , ਅਮਨਜੀਤ ਸਿੰਘ ਕੈਸ਼ੀਅਰ , ਮਨਕੀਰਤ ਸਿੰਘ ਸਹਾਇਕ ਕੈਸ਼ੀਅਰ , ਬਲਵਿੰਦਰ ਸਿੰਘ ਮੁੱਖ ਸਲਾਹਕਾਰ , ਬਲਜੀਤ ਸਿੰਘ ਐਗਜੈਕਟਿਵ ਮੈਬਰ , ਸੁਖਵਿੰਦਰ ਸਿੰਘ ਐਗਜੈਕਟਿਵ ਮੈਬਰ , ਅਮਰਜੀਤ ਸਿੰਘ ਐਗਜੈਕਟਿਵ ਮੈਬਰ , ਮਲਕੀਤ ਸ਼ਿੰਘ ਡੱਲ , ਸਤਨਾਮ ਸਿੰਘ ਖਾਲੜਾ , ਬਲਜਿੰਦਰ ਸਿੰਘ ਨਾਰਲੀ ; ਸਤਨਾਮ ਸਿੰਘ ਕੰਬੋਕੇ , ਕਾਰਜ ਸਿੰਘ , ਮਾੜੀਮੇਘਾ , ਨਿਰਭੈ ਸਿੰਘ ਭਗਵਾਨ ਪੁਰਾ ; ਵਿਰਆਮ ਸਿੰਘ ਮਾੜੀ ; ਨਿਹਾਲ ਸਿੰਘ ਕਲਸੀਆ ; ਸਤਬੀਰ ਸਿੰਘ ਸੁਰਸਿੰਘ ਬਲਦੇਵ ਸਿੰਘ ਬਲੇਰ , ਤਰਸੇਮ ਸਿੰਘ ਸੂਰਵਿੰਡ , ਪਰਦੀਪ ਖਾਲੜਾ , ਜਸਵੰਤ ਸਿੰਘ ਅਲਗੋ ਹਰਪਾਲ ਸਿੰਘ ਪਹੂਵਿੰਡ , ਅਰਨ ਪਹੂਲਾ ਆਦਿ ਹਾਜਰ ਹੋਏ ਹਨ । ਸ੍ਰ : ਪ੍ਰਗਟ ਸਿੰਘ ਸੂਬਾ ਪ੍ਰਧਾਨ ਸਾਬਕਾ , ਕੁਲਦੀਪ ਸਿੰਘ ਜਿਲ੍ਹਾ ਪ੍ਰਧਾਨ , ਸ੍ਰੀ ਤਾਰਾਚੰਦ ਵੇਲਫੇਅਰ ਸੰਸਥਾ ਪ੍ਰਧਾਨ ਪੰਜਾਬ ਵਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਗਈ ਤੇ ਮਿੱਤੀ 13-09-2021 ਦਿਨ ਸੌਮਵਾਰ ਵੇਲਫੇਅਰ ਸੰਸਥਾ ਦੇ ਅਜਲਾਸ ਵਿੱਚ ਤਰਨ ਤਾਰਨ ਪਹੁੰਚਣ ਲਈ ਕਹਾ ਗਿਆ ।

ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਕਾਲਜੀਏਟ ਸ ਸ ਸਕੂਲ ਚੋਹਲਾ ਸਾਹਿਬ ਵਿਖੇ ਵਿਦਿਅਕ ਸੈਸ਼ਨ 2021-22 ਦੀ ਆਰੰਭਤਾ ਕਰਨ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਕਰਵਾਏ।

 




ਖਾਲੜਾ (ਜਗਜੀਤ ਸਿੰਘ ਡੱਲ,)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ  ਚੋਹਲਾ ਸਾਹਿਬ ਵਿਖੇ ਵਿੱਦਿਅਕ ਸ਼ੈਸ਼ਨ 2021-22 ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ‘ਆਰੰਭਤਾ ਦਿਵਸ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਿਲ ਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਵਿਦਿਆਰਥੀਆਂ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਮੋਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਕੂਲ ਵਿੱਚ ਦਾਖਲਾ ਲੈਣ ਤੇ ਜੀ ਆਇਆ ਨੂੰ ਆਖਿਆਂ। ਉਨ੍ਹਾ ਜਥੇਦਾਰ ਗੁਰਬਚਨ ਸਿੰਘ ਜੀ ਕਰਮੂੰਵਾਲ ਜੀ ਨੂੰ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨਾਲ ਰੁਬਰੂ ਕੀਤਾ ਤੇ ਉਨ੍ਹਾਂ ਨੂੰ ਵੀ ਜੀ ਆਇਆ ਆਖਿਆ । ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਜਿੱਥੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉੱਥੇ ਵਿਦਿਆਰਥੀ ਵਰਗ ਸਾਹਮਣੇ ਕਈ ਚੁਣੋਤੀਆ ਖੜੀਆਂ ਕਰ ਦਿੱਤੀਆ ਹਨ ਜਿਨਾਂ ਦਾ ਸਾਹਮਣਾ ਵਿਦਿਆਰਥੀ ਵਰਗ ਨੂੰ ਬੜੀ ਸੂਝ ਸਦਕਾ ਕਰਨਾ ਪਵੇਗਾ ਜਿਸ ਕਾਰਜ ਲਈ ਗੁਰੂ ਅਰਜਨ ਦੇਵ ਖਾਲਸਾ ਕਾਲਜ ਦੀ ਸਮੁੱਚੀ ਟੀਮ ਵਿਦਿਆਰਥੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ ।ਉਨ੍ਹਾ ਵਿਦਿਆਰਥੀਆਂ ਨੂੰ ਖ਼ੂਬ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਜੀ ਕਰਮੂੰਵਾਲਾ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਕੋਰੋਨਾ ਮਹਾਮਾਰੀ ਦੇ ਦੌਰ ਵਿੱਚ ਆਪਣੀ ਸਿਹਤ ਦਾ ਧਿਆਨ ਰੱਖਦਿਆਂ ਵਿੱਦਿਅਕ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ-ਆਪਣੇ ਧਰਮ ਵਿੱਚ ਪਰਪੱਕ ਰਹਿਣ ਅਤੇ ਜ਼ਿੰਦਗੀ ਵਿੱਚ ਅਨੁਸ਼ਾਸਨ ਦੀ ਮਹੱਤਤਾ ਸਮਝਾਉਂਦਿਆਂ ਇਸ ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਗੁਰਬਾਣੀ ਕੀਰਤਨ ਕਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ।ਇਸ ਮੌਕੇ ਸ੍ਰ ਪ੍ਰਗਟ ਸਿੰਘ ਮੈਨੇਜਰ ਗੁਰਦੁਆਰਾ ਚੋਹਲਾ ਸਾਹਿਬ, ਸਕੂਲ ਅਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।

Monday, 23 August 2021

ਨੂੰਹ ਧੀ ਤੇ ਸੱਸ ਮਾਂ

 ਨੂੰਹ ਧੀ ਤੇ ਸੱਸ ਮਾਂ।


ਅਸਕਰ ਹੀ ਬਲਵੰਤ ਸੋਂ ਦੇ ਘਰ ਮਾਤਾ ਨੂੰ ਦਵਾਈ ਦੇਣ ਜਾਂਦਾ ਸੀ ,ਪੂਰੇ ਪਿੰਡ ਵਿੱਚੋਂ ਇੱਕ ਹੀ ਘਰ ਮੈਨੂੰ ਇਹੋ ਜਿਹਾ ਨਜਰ ਆਉਂਦਾ ਸੀ ਜਿੱਥੇ ਕਦੇ ਨੂੰਹ ਸੱਸ ਦੀ ਕੁੜ ਕੁੜ ਸੁਣੀ ਹੋਏ। ਪੂਰਾ ਪਰਿਵਾਰ ਅੰਮ੍ਰਿਤਧਾਰੀ ਅਤੇ ਰੱਬ ਨੂੰ ਮੰਨਣ ਵਾਲਾ ਸੀ,ਉਸ ਘਰ ਵਿੱਚ ਕਈ ਗੱਲਾਂ ਨੂੰਹ ਸੱਸ ਦੀਆਂ ਨੋਟ ਕਰਦਾ ਬੈਠਾ ਬੈਠਾ,ਉਹਨਾਂ ਦੀ ਨੂੰਹ ਕਦੇ ਵੀ ਗੁਲਾਮ ਨਜਰ ਨਹੀਂ ਆਈ ਆਥਣੇ ਜਾਣਾ ਤਾਂ ਸਬਜ਼ੀ ਬਨਾਉਣ ਦੀ ਵਿਉਂਤ ਬਣਨੀ ਤਾਂ ਨੂੰਹ ਨੇ ਸੱਸ ਦੇ ਕੰਨ ਵਿੱਚ ਹੀ ਬੋਲਣਾ ਬੀਬੀ ਅੱਜ ਕੀ ਬਣਾਉਣਾ ਸਬਜ਼ੀ ਚੋ ਤਾਂ ਸੱਸ ਨੇ ਵੀ ਬੜੀ ਮਿੱਠੀ ਅਤੇ ਧੀਮੀ ਅਵਾਜ ਚੋ ਕਹਿਣਾ ਰਾਜ ਪੁੱਤ ਜੋ ਦਿਲ ਕਰਦਾ ਤੇਰਾ ਖਾਣ ਨੂੰ ਬਣਾ ਲੈ, ਰਾਜ ਦਾ ਦਿਲ ਵੀ ਖੁਸ਼ ਹੋ ਜਾਣਾ ਤੇ ਸੱਸ ਦਾ ਵੀ ਕਿੰਨੀ ਆਗਿਆ ਕਾਰ ਨੂੰਹ ਮੇਰੀ ਜੋ ਹਰ ਕੰਮ ਮੇਰੀ ਸਲਾਹ ਨਾਲ ਕਰਦੀ,ਫਿਰ ਬੈਠੇ ਬੈਠੇ ਹੀ ਨੂੰਹ ਨੇ ਕੰਨ ਚੋ ਕਿ ਪੁਛਣਾ ਕਿ ਦਾਲ ਚੋ  ਕਿੰਨੇ ਚਮਚ ਲੂਣ ਦੇ ਬੀਬੀ ਪਾਵਾਂ,ਤੇ ਮਿਰਚ ਕਿੰਨੀ ਉਸਨੇ ਕਹਿਣਾ ਆਪਣੇ ਸਵਾਦ ਅਨੁਸਾਰ ਪਾ ਲੈ ਰਾਜ ਪੁੱਤ,ਕਦੇ ਸਵੇਰ ਵੇਲੇ ਦਵਾਈ ਦੇਣ ਜਾਣਾ ਤਾਂ ਕਦੇ ਸੱਸ ਨੇ ਨੂੰਹ ਦਾ ਸਿਰ ਕੰਗੀ ਨਾਲ ਸਵਾਰਦੀ ਨਜ਼ਰੀਂ ਪੈਣਾ ਤੇ ਕਦੇ ਨੂੰਹ ਨੇ ਸੱਸ ਦਾ, ਸੱਸ ਤਾਂ ਜਿਆਦਾ ਬਿਮਾਰ ਹੀ ਰਹਿੰਦੀ ਸੀ ਪਰ ਨੂੰਹ ਦੇ ਕਦੇ ਮੱਥੇ ਤੇ ਤ੍ਰੇਲੀ ਨਹੀਂ ਦਿਸੀ, ਸੱਸ ਦੀ ਬਿਮਾਰੀ ਨੂੰ ਲੈ ਕਿ ਸਗੋਂ ਨੂੰਹ ਨੇ ਕਦੇ ਪੈਰ ਦਬਨੇ ਤੇ ਕਦੇ ਸੱਸ ਦਾ ਸਿਰ, ਜੇ ਕਦੇ ਨੂੰਹ ਨੇ ਬਿਮਾਰ ਪੈ ਜਾਣਾ ਸੱਸ ਨੇ ਆਪਣੀ ਧੀ ਦੀ ਤਰਾਂ ਆਪਣੀ ਨੂੰਹ ਦਾ ਮੱਥਾ ਦਬਨਾ ਤੇ ਸਿਰ ਵਿੱਚ ਤੇਲ ਝੱਸਦੀ ਨੇ ਕਹਿਣਾ ਪੁੱਤ ਚੰਗੀ ਦਵਾਈ ਦੇ ਮੇਰੀ ਧੀ ਨੂੰ ਮੇਰੇ ਤੋਂ ਦੁੱਖ ਨੀ ਦੇਖਿਆ ਜਾਂਦਾ ਇਸਦਾ।ਇੱਕ ਦਿਨ ਦਵਾਈ ਦੇਣ ਗਿਆ ਤਾਂ ਦੇਖਿਆ ਕਿ ਅੱਜ ਰਾਜ ਦੀ ਸੱਸ ਨਹੀਂ ਘਰ ਅੱਜ ਜਾਣਕਾਰੀ ਲੈਣੇ ਇਹਨਾਂ ਦੇ ਪਿਆਰ ਦੀ ਕੀ ਨੂੰਹ ਡਰਦੀ ਹੀ ਸੱਸ ਦੀ ਏਨੀ ਸੇਵਾ ਨਾ ਕਰਦੀ ਹੋਏ ਕਿਤੇ, ਡਰਦੇ ਡਰਦੇ ਨੇ ਚਾਰ ਚੁਫੇਰੇ ਨਿਗ੍ਹਾ ਘੁੰਮਾ ਕਿ ਨੂੰਹ ਨੂੰ ਪੁੱਛ ਹੀ ਲਿਆ ਕਿ ਭੈਣਾਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਗੁੱਸਾ ਨਾ ਕਰ ਲਿਓ ਕਿਤੇ, ਉਸਨੇ ਬੜੇ ਠਰੰਮੇ ਨਾਲ ਕਿਹਾ ਕੋਈ ਨੀ ਵੀਰ ਜੀ ਦੱਸੋ ਤੁਸੀਂ ਤਾਂ ਸਿੱਧਾ ਸਵਾਲ ਓਹੀ ਕੀਤਾ ਜੋ ਮੇਰੇ ਮਨ ਵਿਚ ਕਈ ਸਾਲਾਂ ਤੋਂ ਵਾਵਰੋਲਿਆਂ ਵਾਂਗ ਆ ਰਿਹਾ ਸੀ ਕਿ ਭੈਣ ਜੀ ਤੁਹਾਡੀ ਨੂੰਹ ਸੱਸ ਦੀ ਬਣਦੀ ਬਹੁਤ ਆ ਕੀ ਤੁਸੀਂ ਡਰਦੇ ਹੀ ਤਾਂ ਨਹੀਂ ਕਰਦੇ ਕਿਤੇ, ਨਾਲੇ ਮੈਂ ਸਵਾਦ ਜਿਹਾ ਲੈਣ ਦੇ ਮਾਰੇ ਨੇ ਆਪਣੇ ਘਰਦੀ ਵੀ ਗੱਲ ਛੇੜ ਦਿੱਤੀ ਕਿ ਸਾਡੇ ਤਾਂ ਲੜਦੀਆਂ ਨੂੰਹ ਸੱਸ ਕਦੇ ਬਣਦੀ ਨਹੀਂ ਉਹਨਾਂ ਦੀ ਤਾਂ ,ਅੱਗੋਂ ਉਸਨੇ ਜਵਾਬ ਬਹੁਤ ਸੋਹਣਾ ਦਿੱਤਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ , ਮੇਰਾ ਤਾਂ ਦਿਲ ਨਹੀਂ ਲੱਗਦਾ ਮੇਰੀ ਸੱਸ ਬਿਨਾਂ, ਮੈਂ ਗੱਲਾਂ ਗੱਲਾਂ ਵਿੱਚ ਬਹੁਤ ਕੋਸ਼ਿਸ਼ ਕੀਤੀ ਕਿ ਆਪਣੀ ਸੱਸ ਦੀ ਕੋਈ ਤਾਂ ਊਣਤਾਈ ਦੱਸੇ ਪਰ ਪਿਆਰ ਤੋਂ ਬਿਨਾਂ ਕੁੱਛ ਵੀ ਨਜ਼ਰ ਨਹੀਂ ਆਇਆ ਉਸ ਘਰ। ਅੱਜ 4 ਸਾਲ ਹੋ ਗਏ ਮਾਤਾ ਗੁਜਰੀ ਨੂੰ ਪਰ ਜਦੋਂ ਵੀ ਕਦੇ ਓਹਨਾ ਘਰ ਚੱਕਰ ਲੱਗਦਾ ਤਾਂ ਐਵੇਂ ਮਹਿਸੂਸ ਹੁੰਦਾ ਜਿਵੇਂ ਨੂੰਹ ਸੱਸ ਮਾਵਾਂ ਧੀਆਂ ਦੀ ਤਰਾਂ ਖੁੱਲੇ ਆਂਗਨ ਵਿੱਚ ਲੱਗੀ ਧਰੇਕ ਥੱਲੇ ਬੈਠੀਆਂ ਲੋਕਾਂ ਨੂੰ ਇੱਕ ਸੰਦੇਸ਼ ਦੇਂਦੀਆਂ ਹੋਣ ਕਿ ਅਸੀਂ ਵੀ ਨੂੰਹ ਸੱਸ ਹੀ ਹਾਂ,, ਪਰ ਪਿਆਰ ਮਾਵਾਂ ਧੀਆਂ ਤੋਂ ਵੀ ਵੱਧ ਕਿ,


ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ ,9855985137,8646017000


ਜਨਮ ਦਿਨ ਮੁਬਾਰਕਬਾਦ

 

ਜਨਮ ਦਿਨ ਮੁਬਾਰਕ

 ਅਨੁਰਾਜ ਸੋਈ

ਪਿਤਾ  ਗੁਲਸ਼ਨ ਸੋਈ

ਮਾਤਾ ਅੰਜਲੀ ਸੋਈ ,ਕਸਬਾ ਅਲਗੋਂ ਕੋਠੀ❤👲

Sunday, 22 August 2021

ਪਾਕਿਸਤਾਨ ਗੁਰੂਧਾਮਾਂ ਦੀ ਯਾਤਰਾ ਤੇ ਜਾਣ ਲਈ ਸ਼ਰਧਾਲੂ ਆਪਣੇ ਪਾਸਪੋਰਟ 15 ਸਤੰਬਰ ਤੱਕ ਜਮਾਂ ਕਰਾਉਣ _ ਖਾਲੜਾ ਮਿਸ਼ਨ ਕਮੇਟੀ।


 





ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਖਾਲੜਾ  ਮਿਸ਼ਨ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਪਾਕਿਸਤਾਨ ਜਾਣ ਵਾਲੇ ਜਥੇ ਲਈ ਸ਼ਰਧਾਲੂਆਂ ਕੋਲੋਂ ਪਾਸਪੋਰਟ ਜਮਾਂ ਕਰਾਉਣ ਦੀ ਮੰਗ ਕੀਤੀ ਗਈ ਹੈ। ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਰਧਾਲੂ ਆਪਣੇ ਪਾਸਪੋਰਟ 15 ਸਤੰਬਰ ਤੱਕ ਖਾਲੜਾ ਮਿਸ਼ਨ ਕਮੇਟੀ ਦੇ ਦਫਤਰ ਝਬਾਲ ਵਿੱਖੇ ਬਿਜਲੀ ਘਰ ਦੇ ਸਾਹਮਣੇ ਜਮਾਂ ਕਰਵਾ ਸਕਦੇ ਹਨ। ਪਾਸਪੋਰਟ ਦੇ ਨਾਲ 8 ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ ਦੀ ਕਾਪੀ, ਮੋਬਾਈਲ ਫੋਨ ਨੰਬਰ ਵੀ ਦਿੱਤੇ ਜਾਣ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਨਨਕਾਣਾ ਸਾਹਿਬ ਪਾਕਿਸਤਾਨ ਮਨਾਉਣ ਲਈ ਜਥਾ 17 ਸਤੰਬਰ 2021 ਨੂੰ ਜਾਵੇਗਾ ਅਤੇ ਗੁਰਪੁਰਬ ਮਨਾ ਕੇ ਜਥਾ ਪੰਜਾ ਸਾਹਿਬ, ਰੋੜੀ ਸਾਹਿਬ, ਸੱਚਾ ਸੌਦਾ, ਕਰਤਾਰਪੁਰ ਸਾਹਿਬ, ਲਾਹੌਰ ਵਿਖੇ ਗੁਰੂਧਾਮਾਂ ਦੀ ਯਾਤਰਾ ਕਰਕੇ 26 ਸਤੰਬਰ 2021 ਨੂੰ ਵਾਪਸ ਆਵੇਗਾ।

Saturday, 21 August 2021

ਨਰਿੰਦਰ ਸਿੰਘ ਪਿੰਡ ਦੁੱਬਲੀ ਨੂੰ ਲੜ੍ਹਿਆ ਸੱਪ।ਸਿਮਰਨ ਹਸਪਤਾਲ ਭਿੱਖੀਵਿੰਡ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਹੋਇਆ ਤੰਦਰੁਸਤ।

 ਨਰਿੰਦਰ ਸਿੰਘ ਪਿੰਡ ਦੁੱਬਲੀ ਨੂੰ ਲੜ੍ਹਿਆ ਸੱਪ।ਸਿਮਰਨ ਹਸਪਤਾਲ ਭਿੱਖੀਵਿੰਡ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਹੋਇਆ ਤੰਦਰੁਸਤ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸੱਪ ਲੜੇ ਮਰੀਜ਼ ਦਾ ਮਾਮਲਾ ਸਾਹਮਣੇ ਆਇਆ ,ਪਿੰਡ ਦੁੱਬਲੀ ਜਿਲ੍ਹਾ ਤਰਨ ਤਾਰਨ ਤੋਂ ਜਿਸ ਵਿੱਚ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਐਮ ਡੀ ਡਾ. ਗੁਰਮੇਜ ਸਿੰਘ ਵੀਰਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਦੁੱਬਲੀ  ਜਿਸ ਨੂੰ ਕਿ ਸੱਪ ਨੇ ਪਸ਼ੂਆਂ ਨੂੰ ਚਾਰਾ ਪਾਉਂਦੇ ਸਮੇਂ ਕੱਟ ਲਿਆ ਸੀ ਉਸ ਤੋਂ ਬਾਅਦ ਉਸਦੀ ਹਾਲਤ ਬਹੁਤ ਗੰਭੀਰ ਹੋ ਗਈ ਸੀ ਜਿਸ ਨੂੰ ਕਈ ਜਗ੍ਹਾ ਤਿ ਦਿਖਾਉਣ ਦੇ ਬਾਵਜੂਦ ਵੀ ਉਸ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ  ਜਿਸਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਭਿੱਖੀਵਿੰਡ ਦੇ ਸਿਮਰਨ ਹਸਪਤਾਲ ਵਿੱਚ ਲਿਆਂਦਾ ਗਿਆ  ਜਿੱਥੇ ਕਿ ਉਸਦਾ ਹੌਸਪਿਟਲ ਦੇ ਮਿਹਨਤੀ ਸਟਾਫ਼ ਵੱਲੋਂ ਟਰੀਟਮੈਂਟ ਕਰਨ ਤੋਂ ਬਾਅਦ  ਉਹ ਬਿਲਕੁਲ ਤੰਦਰੁਸਤ ਹੋ ਗਿਆ ਅਤੇ ਅੱਜ ਉਸ ਨੂੰ ਹਸਪਤਾਲ ਤੋਂ ਛੁੱਟੀ ਦੇਣ ਉਪਰੰਤ  ਮਰੀਜ਼ ਨੇ ਆਪਣੇ ਆਪ ਨੂੰ ਤੰਦਰੁਸਤ ਅਤੇ ਸਿਹਤਮੰਦ ਦੱਸਿਆ ਇਸ ਮੌਕੇ ਉਨ੍ਹਾਂ ਸਿਮਰਨ ਹਸਪਤਾਲ ਦੇ ਮਿਹਨਤੀ ਸਟਾਫ ਅਤੇ ਐੱਮ ਡੀ ਡਾ. ਗੁਰਮੇਜ ਸਿੰਘ ਵੀਰਮ ਦਾ ਵੀ ਧੰਨਵਾਦ ਕੀਤਾ  ਇਸ ਮੌਕੇ ਮਰੀਜ਼ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਸ਼ੂਆਂ ਨੂੰ ਚਾਰਾ  ਪਾ ਰਿਹਾ ਸੀ ਕਿ ਅਚਾਨਕ ਉਸ ਨੂੰ ਸੱਪ ਨੇ ਕੱਟ ਲਿਆ  ਇਸ ਮੌਕੇ ਹਸਪਤਾਲ ਦੇ ਸਟਾਫ ਵਿੱਚ ਡਾ ਅੰਗਰੇਜ਼ ਸਿੰਘ ਗਿੱਲ ਡਾ ਲਵਦੀਪ ਸਿੰਘ ਗੁਰਜੰਟ ਸਿੰਘ ਵਿਜੈ ਅਤੇ ਮੈਡਮ ਬਲਜੀਤ ਕੌਰ ਆਦਿ ਹਾਜ਼ਰ ਸਨ ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...