ਪੰਜਾਬ ਸਰਕਾਰ ਕੋਲ ਵਿਕਾਸ ਲਈ ਗਰਾਂਟ ਨਹੀਂ ਹੈ ਤਾਂ ਪਿੰਡ ਨੂੰ ਬੇੜੀ ਹੀ ਲੈ ਕੇ ਦੇ ਦਿੱਤੀ ਜਾਵੇ ।ਪਿੰਡ ਵਾਸੀ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਇਹ ਤਸਵੀਰਾਂ ਹਨ ਹਲਕਾ ਖੇਮਕਰਨ ਦੇ ਪਿੰਡ ਡੱਲ ਦੀਆਂ ਜਿਥੇ ਕਿ ਗਲੀਆਂ ਦੇ ਵਿੱਚ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਕਈ ਕਈ ਫੁੱਟ ਜਮਾਂ ਹੋ ਜਾਂਦਾ ਹੈ । ਅੱਧੀ ਗਲੀ ਨੂੰ ਛੱਡ ਕੇ ਅਗਲੇ ਪਾਸੇ ਤੋਂ ਲੱਗੀ ਲੋਕ ਟਾਇਲ ਜਿਸ ਨੂੰ ਕਿ ਅਧੂਰੀ ਲੋਕ ਟਾਈਲ ਕਹਿ ਸਕਦੇ ਹਾਂ ਜਿੱਥੇ ਪਿਛਲੇ ਘਰਾਂ ਲਈ ਮੁਸੀਬਤ ਬਣੀ ਹੋਈ ਹੈ ਉਥੇ ਹੀ ਇਸ ਗਲੀ ਵਿਚ ਮੀਂਹ ਪੈਣ ਨਾਲ ਕਈ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ ਤੇ ਲੋਕਾਂ ਨੂੰ ਆਉਣ ਜਾਣ ਵਿੱਚ ਭਾਰੀ ਮੁਸ਼ਕਲ ਆਉਂਦੀ ਹੈ ਉੱਥੇ ਪਿੰਡ ਵਾਸੀਆਂ ਨੇ ਹਲਕਾ ਖੇਮਕਰਨ ਦੇ ਐਮ ਐਲ ਏ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਇਸ ਪਿੰਡ ਲਈ ਗਲੀਆਂ ਦੀ ਗਰਾਂਟ ਨਹੀਂ ਹੈਗੀ ਤਾਂ ਇੱਕ ਬੇੜੀ ਦਾ ਇੰਤਜ਼ਾਮ ਕਰਕੇ ਹੀ ਦਿੱਤਾ ਜਾਵੇ ਤਾਂ ਜੋ ਕਿ ਇਸ ਮੀਂਹ ਦੇ ਮੌਸਮ ਵਿੱਚ ਲੋਕ ਆਪਣੀ ਆਵਾਜਾਈ ਨੂੰ ਬਰਕਰਾਰ ਰੱਖ ਸਕਣ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਾਏ ਕਿ ਇਸ ਪਿੰਡ ਵਿੱਚ ਕੋਈ ਵੀ ਪੂਰਾ ਕੰਮ ਨੇਪਰੇ ਨਹੀਂ ਚੜ੍ਹਿਆ ਪਿੰਡ ਦੇ ਵਿੱਚ ਦੋ ਤਿੰਨ ਗਲੀਆਂ ਵਿੱਚ ਲੌਂਕ ਟਾਇਲ ਲੱਗੀ ਹੈ ਉਹ ਵੀ ਅਧੂਰੀ । ਪਿੰਡ ਵਾਸੀਆਂ ਨੇ ਵੀ ਕਿਹਾ ਕਿ ਬਹੁਤ ਜਲਦ ਚੋਣਾਂ ਸਿਰ ਉਪਰ ਆਉਣ ਵਾਲੀਆਂ ਹਨ ਅਤੇ ਲੋਕਾਂ ਨੂੰ ਚੋਣ ਜ਼ਾਬਤੇ ਦਾ ਡਰ ਸਿਤਾ ਰਿਹਾ ਹੈ ਕਿ ਪਿਛਲੇ ਸਾਢੇ ਚਾਰ ਸਰਕਾਰ ਵੱਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ ਤੇ ਜੇ ਹੁਣ ਵੀ ਗਲੀਆਂ ਨਾਲੀਆਂ ਦਾ ਸੁਧਾਰ ਨਾ ਹੋਇਆ ਤਾਂ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਗੇ ।ਜਦ ਇਸ ਸਬੰਧੀ ਹਲਕਾ ਖੇਮਕਰਨ ਦੇ ਐਮ ਐਲ ਏ ਸ੍ਰ ਸੁੱਖਪਾਲ ਸਿੰਘ ਦੇ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਦੇ ਪੀ ਏ ਵੱਲੋਂ ਕਿਹਾ ਗਿਆ ਕਿ ਐਮ ਐਲ ਏ ਸਾਹਿਬ ਦੂਜੀ ਕਾਲ ਤੇ ਬਿਜ਼ੀ ਹਨ।ਜਦੋਂ ਦੁਬਾਰਾ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਪੰਰਕ ਨਹੀਂ ਹੋ ਸਕਿਆ।