Sunday, 5 September 2021

Saturday, 4 September 2021

ਜੱਸਾ ਸਿੰਘ ਨੇ ਸਹੁਰੇ ਪਰਿਵਾਰ ਤੋਂ ਇਨਸਾਫ ਦਿਵਾਉਣ ਦੀ ਲਗਾਈ ਗੁਹਾਰ।

 

ਤਰਨ ਤਾਰਨ,( ਬਿਊਰੋ) ਬਲਾਕ ਵਲਟੋਹਾ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਦੇ ਵਸਨੀਕ ਜੱਸਾ ਸਿੰਘ ਉਰਫ ਬੂਰਾ ਪੁੱਤਰ ਸੰਪੂਰਨ ਸਿੰਘ ਵਾਸੀ ਨੇ ਤਸਦੀਕਸ਼ੁਦਾ ਹਲਫੀਆ ਬਿਆਨ ਦਿੰਦਿਆਂ ਦੱਸਿਆ ਕਿ ਉਸ ਦੇ ਸਹੁਰੇ ਰੇਸ਼ਮ ਸਿੰਘ  ਹੋਮਗਾਰਡ ਦੇ ਜਵਾਨ ਨੇ ਉਸ ਤੋਂ ਕੋਈ ਢਾਈ ਲੱਖ ਰੁਪਏ ਨਗਦ ਵੱਖ ਵੱਖ ਸਮੇਂ ਉਧਾਰੇ ਕਹਿ ਲੈ ਹਨ ਤੇ ਇੱਕ ਉਸ ਬੁੱਲਟ ਮੋਟਰਸਾਈਕਲ ਦਾਜ ਚ ਦਿੱਤਾ ਸੀ ਪਰ ਉਸ ਦੀਆਂ ਸਾਰੀਆਂ ਕਿਸਤਾਂ ਇੱਕ ਲੱਖ ਬਾਨਵੇਂ ਹਜਾਰ ਰੁਪਏ ਮੈਂ ਆਪਣੇ ਖਾਤੇ ਚੋਂ ਦਿੱਤੇ ਹਨ ਜਦੋਂ ਮੈਂ ਪੈਸੇ ਮੰਗੇ ਤਾਂ ਤੇ ਇਸ ਸਬੰਧੀ ਦਰਖਾਸਤ ਐਸ ਐਸ ਪੀ ਤਰਨ ਤਾਰਨ ਨੂੰ ਦਿੱਤੀ ਤਾਂ ਮੇਰੇ ਸਹੁਰੇ ਨੇ ਪਹਿਲਾਂ ਥਾਣ  ਵਲਟੋਹਾ ਵਿਖੇ ਦੱਸ ਹਜ਼ਾਰ ਰੁਪਏ ਤੇ ਫਿਰ ਚੌਕੀ ਅਲਗੋਂ ਵਿਖੇ ਪੰਦਰਾਂ ਹਜ਼ਾਰ ਰੁਪਏ ਮਹੀਨੇ ਦੇ ਮੋੜਨ ਦਾ ਪੰਚਾਇਤ ਦੀ ਹਾਜ਼ਰੀ ਚ ਮੰਨ ਗਿਆ ਪਰ ਉਸ ਫੈਸਲੇ ਤੋਂ ਬਾਅਦ ਇੱਕ ਵਾਰ ਮੇਰੇ ਸਹੁਰੇ ਰੇਸ਼ਮ ਸਿੰਘ ਨੇ ਇੱਕ ਕਿਸ਼ਤ ਵੀ ਨਹੀਂ ਮੋੜੀ ਸਗੋਂ ਉਲਟਾ ਮੇਰੀ ਘਰਵਾਲੀ ਨੂੰ ਤੇ ਮੇਰੇ ਬੱਚੇ ਨੂੰ ਵੀ ਆਪਣੇ ਕੋਲ ਲੈ ਗਿਆ ਹੈ ਇੱਕ ਮਹੀਨੇ ਵੀ ਮੰਨੇ ਪੈਸੇ ਮੈਨੂੰ ਨਹੀਂ ਦਿੱਤੇ । ਇਸ ਕਰਕੇ ਮੈਂ ਪੁਲਿਸ ਅਧਿਕਾਰੀਆਂ ਤੋਂ ਮੰਗ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੇ ਪੈਸੇ ਤੇ ਮੇਰੀ ਪਤਨੀ ਤੇ ਮੇਰੇ ਬੱਚੇ ਨੂੰ ਮੇਰੇ ਘਰ ਭੇਜਿਆ ਜਾਵੇ। ਇਸ ਸਬੰਧੀ ਰੇਸ਼ਮ ਸਿੰਘ ਹੋਮਗਾਰਡ ਦੇ ਜਵਾਨ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਪੰਦਰਾਂ ਹਜ਼ਾਰ ਕਿਸ਼ਤ ਹਰ ਮਹੀਨੇ ਦੇਣ ਲਈ ਤਿਆਰ ਹੈ ਪਰ ਮੇਰਾ ਜਵਾਈ ਮੇਰੀ ਧੀ ਨੂੰ ਨਹੀਂ ਰੱਖ ਰਿਹਾ ਉਸ ਨੇ ਕਿਹਾ ਕਿ ਉਸ ਦੀ ਪਤਨੀ ਤੇ ਉਸ ਨੂੰ ਹਾਦਸੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਤੇ ਮੇਰੀ ਪਤਨੀ ਦੀ ਮੌਤ ਹੋ ਗਈ ਉਸ ਦੇ ਇਲਾਜ ਮੈ ਪੈਸੇ ਲੈ ਹਨ ਤੇ ਇੱਕ ਇੱਕ ਰੁਪਿਆ ਮੈਂ ਦੇਣਦਾਰ ਮੇਰੀ ਧੀ ਅੱਜ ਘਰ ਲੈ ਜਾਵੇ ਤੇ ਪੰਦਰਾਂ ਪੰਦਰਾਂ ਹਜ਼ਾਰ ਦੀ ਕਿਸ਼ਤ ਹਰ ਮਹੀਨੇ ਦੇਵਾਂਗਾ। ਰੇਸ਼ਮ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਧੀ ਪਿੰਡ ਚੀਮਾ ਖੁਰਦ ਵਿਖੇ ਆਪ ਛੱਡ ਕੇ ਪਰ ਇਸ ਉਸ ਨੂੰ ਨਾਂਅ ਖਰਚਾ ਦਿੱਤਾ ਨਾ ਹੀ ਉਸ ਪੁਛਿਆ ਹੀ ਤਾਂ ਉਹ ਫਿਰ ਪੇਕੇ ਘਰ ਆ ਗਈ।

ਜਰੂਰਤ ਮੰਦ ਬੱਚਿਆਂ ਨਾਲ ਮਨਾਇਆ ਈਸ਼ਵਰ ਕਲਿਆਣ ਨੇ ਆਪਣਾ ਜਨਮ ਦਿਨ।

 ਜਰੂਰਤ ਮੰਦ ਬੱਚਿਆਂ ਨਾਲ ਮਨਾਇਆ ਈਸ਼ਵਰ ਕਲਿਆਣ ਨੇ ਆਪਣਾ ਜਨਮ ਦਿਨ।




ਖਾਲੜਾ (ਜਗਜੀਤ ਸਿੰਘ ਡੱਲ,ਹਰਮੀਤ ਸਿੰਘ ਭੁੱਲਰ) ਕਹਿੰਦੇ ਹਨ ਖੁਸ਼ੀਆਂ ਓਹੀ ਜੱਗ ਨੂੰ ਭਾਉਂਦੀਆਂ ਨੇ ਜੋ ਦੂਜਿਆਂ ਨੂੰ ਲਾਭ ਦੇਣ ਅਤੇ ਲੋੜਵੰਦਾਂ ਨੂੰ ਆਸਰਾ ਦੇਣ ਸੋ ਅੱਜ ਭਗਵਾਨ ਵਾਲਮੀਕਿ ਸਮਾਜ ਕਲਿਆਣ ਸੈਨਾ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਈਸ਼ਵਰ ਕਲਿਆਣ ਦਾ ਜਨਮ ਦਿਨ ਜਰੂਰਤਮੰਦ ਬਚਿਆ ਨਾਲ  ਮਿਲ ਕਿ ਮਨਾਇਆ ਇਸ ਮੌਕੇ  ਛੋਟੇ ਛੋਟੇ ਬੱਚਿਆਂ ਨਾਲ ਕੇਕ ਕੱਟਣ ਤੋਂ ਬਾਅਦ ਇਸ ਖੁਸ਼ੀ ਨੂੰ ਸਾਂਝਾ ਕੀਤਾ ਗਿਆ।ਇਸ ਮੌਕੇ ਈਸ਼ਵਰ  ਕਲਿਆਣ ਅਤੇ ਉਨ੍ਹਾਂ ਦੇ ਦੋਸਤਾਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹੋ ਜਿਹੀਆਂ ਖ਼ੁਸ਼ੀਆਂ ਹਮੇਸ਼ਾਂ ਲੋੜਵੰਦ ਅਤੇ ਗ਼ਰੀਬਾਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ  ਇਸ ਮੌਕੇ ਬੱਚਿਆਂ ਦੇ ਚਿਹਰੇ ਉੱਪਰ ਸਾਫ਼ ਖੁਸ਼ੀ ਝਲਕ ਰਹੀ ਸੀ  ਕਿ ਉਨ੍ਹਾਂ ਨੂੰ ਵੀ ਕਿਸੇ ਨੇ ਆਪਣੇ ਜਨਮਦਿਨ ਵਿਚ ਸ਼ਰੀਕ ਬਣਾਇਆ ਹੈ ।ਇਸ ਮੌਕੇ ਤੇ  ਕਮਲ ਕਲਿਆਣ, ਮਨੀਸ਼ ਗਿੱਲ,ਆਕਾਸ਼ ਥਾਪਰ, ਮੋਹਿਤ ਗਿੱਲ,ਸਾਹਿਲ ਅਟਵਾਲ,ਮਾਨਵ ਗਿੱਲ, ਰਾਹੁਲ ਗਿੱਲ, ਸਮਰ ਸ਼ੁਕਲਾ,ਯੂਸੁਫ਼ ਗਿੱਲ ਆਦਿ ਹਾਜਰ ਸਨ

Friday, 3 September 2021

ਪਿੰਡ ਦੇ ਮੁੰਡੇ ਦਾ ਇਸ਼ਕ,

 ਪਿੰਡ ਦੇ ਮੁੰਡੇ ਨਾਲ ਵਿਆਹ,



ਇੱਕ ਮੁੰਡਾ ਤੇ ਕੁੜੀ ਬੜੇ ਗੂੜ੍ਹੇ ਦੋਸਤ ਬਣ ਜਾਂਦੇ ਤੇ ਗੱਲ ਵਿਆਹ ਤੱਕ ਆ ਜਾਂਦੀ ਪਰ ਕੁੜੀ ਦੇ ਘਰ ਵਾਲੇ ਰਾਜੀ ਨਹੀਂ ਸੀ ਉਸ ਮੁੰਡੇ ਨਾਲ ਵਿਆਹ ਕਰਵਾਉਣ ਨੂੰ ਇੱਕੋ ਪਿੰਡ ਦੇ ਸੀ ਪਰ ਗੱਲ ਪਿਆਰ  ਚੋ ਵਹਿ ਕਿ ਕੀਤੇ ਵਾਧੇਆ ਤੇ ਰੁੱਕ ਜਾਂਦੀ ਸੀ , ਪਰ ਕੁੜੀ ਅਜੇ ਵਿਆਹ ਚੋ ਆਨਾ ਕਾਨੀ ਕਰਦੀ ਸੀ ਇਸ ਨਾਜਾਇਜ਼ ਵਿਆਹ ਨੂੰ ਲੈ ਕਿ, ਪਰ ਮੁੰਡਾ ਬੜਾ ਤਿਆਰ ਸੀ ਇਸ ਡੋਲੀ ਨੂੰ ਘਰ ਲਿਆਉਣ ਲਈ , ਜਦੋਂ ਗੱਲ ਵਿਆਹ ਦੀ ਫਾਈਨਲ ਹੋਣ ਤੇ ਆਈ ਤਾਂ ਕੁੜੀ ਨੇ ਜਵਾਬ ਦੇ ਦਿੱਤਾ ਕਿ ਉਹ ਵਿਆਹ ਨਹੀਂ ਕਰਵਾ ਸਕਦੀ ਪਰ ਮੁੰਡਾ ਮੰਨਣ ਨੂੰ ਤਿਆਰ ਨਹੀਂ ਸੀ  ਅਤੇ ਕੀਤੇ ਵਾਅਦੇ ਅਤੇ ਕੌਲ ਕਰਾਰ ਯਾਦ ਕਰਵਾ ਦੇਂਦਾ। ਮੁੰਡੇ ਨੇ ਇੱਕ ਦਿਨ ਕੁੜੀ ਨੂੰ ਆਖਰੀ ਫੈਸਲਾ ਲੈਣ ਲਈ ਫੋਨ ਕੀਤਾ ਤੇ ਵਿਆਹ ਤੋਂ ਨਾਂਹ ਕਰਨ ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਤੇ ਫੋਨ ਕੱਟ ਦਿੱਤਾ। ਕਈ ਦਿਨ ਇੱਕ ਦੂਜੇ ਨਾਲ ਗੱਲ ਨਾ ਹੋਈ। ਗੱਲ ਨਾ ਹੋਣ ਤੋਂ ਬਾਅਦ ਵੀ ਮੁੰਡੇ ਦੇ ਸਿਰੋਂ ਵਿਆਹ ਦਾ ਭੂਤ ਨਹੀਂ ਲੱਥਾ ਤੇ ਜਿਹੜੀ ਕੁੜੀ ਨੂੰ ਇਨ੍ਹਾਂ ਪਿਆਰ ਕਰਦਾ ਸੀ ਓਹੀ ਮੁੰਡਾ ਹੁਣ ਉਸ ਨੂੰ ਜ਼ਲੀਲ ਕਰਨ ਤੇ ਉੱਤਰ ਆਇਆ ਓਹੀ ਮੂੰਹ ਜਿਸ ਚੋ ਪਿਆਰ ਦੇ ਸ਼ਬਦ ਅਸਕਰ ਨਿਕਲਦੇ ਸੀ ਓਹੀ ਮੂੰਹ ਹੁਣ ਗਾਲੀ ਗਲੋਚ ਕਰਨ ਲੱਗਾ ਨਹੀਂ ਥੱਕਦਾ ਸੀ, ਕੁੜੀ ਬੜੀ ਤੰਗ ਹੋ ਗਈ ਤੇ ਉਸਨੇ ਹੌਸਲਾ ਜਿਹਾ ਕਰਕੇ ਮੁੰਡੇ ਨੂੰ ਵਿਆਹ ਕਰਨ ਦਾ ਕਹਿ ਕਿ ਪੁਰਾਣੇ ਮੰਦਰ ਬੁਲਾ ਲਿਆ ਤੇ ,ਮੁੰਡਾ ਬਹੁਤ ਚਾਅ ਨਾਲ ਪੂਰੀ ਤਿਆਰ ਕਰਕੇ ਆਇਆ ,ਦੋਨੋ ਮੰਦਰ ਦੇ ਬਾਹਰ ਬਣੇ ਜੋੜਾ ਘਰ ਕੋਲ ਬੈਠ ਗਏ ਤੇ ਮੁੰਡੇ ਨੇ ਕੁੜੀ ਨੂੰ ਬੜੇ ਕੰਫੀਡੈਂਸ ਨਾਲ ਕਿਹਾ ਕਿ ਆਖਰ ਮਨਾ ਲਿਆ ਨਾ ਯਾਰਾਂ ਨੇ ਅਸੀਂ ਤਾਂ ਵੱਡੇ ਵੱਡੇ ਥਮ ਹਿਲਾ ਦੇਣੇ ਆ ਤੂੰ ਕੀ ਚੀਜ ਆ ਕੁੜੀਏ ,ਕੁੜੀ ਨੂੰ ਆਪਣੀ ਗਲਤੀ ਫੀਲ ਹੋਣ ਲੱਗੀ ਕਿ ਕਦੇ ਆਪਣੇ ਮਾਂ ਪਿਓ ਤੋਂ ਬਿਨਾਂ ਪਰਾਏ ਤੇ ਵਿਸ਼ਵਾਸ ਕਰਨਾ ਕਿੰਨਾ ਭਾਰੀ ਪੈ ਸਕਦਾ। ਕੁੜੀ ਨੇ ਮੁੰਡੇ ਨੂੰ ਫਿਰ ਪੁੱਛਿਆ  ਤੁਸੀਂ ਤਿਆਰ ਹੋ ਮੇਰੇ ਨਾਲ ਵਿਆਹ ਨੂੰ ਤਾਂ ਮੁੰਡੇ ਨੇ ਕਿਹਾ ,ਤਾਂ ਹੀ ਅੱਜ ਇਥੇ ਇਕੱਠੇ ਹੋਏ ਆਪਾ , ਕੁੜੀ ਕਹਿੰਦੀ ਮੇਰੇ ਕੁੱਛ ਸਵਾਲ ਆ ਅਤੇ ਮੈਂ ਡਰਦੀ ਸੀ ਤੈਨੂੰ ਦੱਸਣ ਤੋਂ ਵੀ ,ਕਹਿੰਦਾ ਕੋਈ ਨੀ ਮੈਨੂੰ ਸਭ ਮਨਜ਼ੂਰ ਆ, ਕੁੜੀ ਨੇ ਬੜੀ ਹਿੰਮਤ ਜਿਹੀ ਕਰਕੇ ਕਿਹਾ ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਉ ਮੇਰੇ  ਭਰਾ ਨੇ ਵੀ ਤੁਹਾਡੀ ਭੈਣ ਨਾਲ ਵਿਆਹ ਕਰਵਾਉਣਾ ਅਤੇ ਉਹਨਾਂ ਦੀ ਵੀ ਆਪਸ ਚੋ ਗੱਲਬਾਤ ਚੱਲਦੀ ਆ ਉਹ ਵੀ ਡਰਦੇ ਸੀ  ਕਿਸੇ ਨੂੰ ਦੱਸਣ ਤੋਂ ਜਦੋਂ ਮੈਂ ਘਰ ਗੱਲ ਆਪਣੇ ਵਿਆਹ ਦੀ ਕੀਤੀ ਤਾਂ ਉਹਨਾਂ ਨੇ ਆਪਣੀ ਮੰਗ ਰੱਖ ਦਿੱਤੀ, ਕੁੜੀ ਨੇ ਅਗਲੇ ਬੋਲਾਂ ਚੋ ਕਿਹਾ ਕਿ ਉਹ ਰਾਤ ਬਰਾਤੇ ਮਿਲਦੇ ਵੀ ਆ ਅਤੇ ਇੱਕ ਦੂਜੇ ਦੇ ਮੋਬਾਈਲ ਚੋ ਵੀਡੀਓ ਵੀ ਬਣੀਆਂ, ਮੁੰਡੇ ਨੇ ਅਜੇ ਭੈਣ ਦੇ ਪਿਆਰ ਦੀ ਅੱਧੀ ਹੀ ਕਹਾਣੀ ਸੁਣੀ ਸੀ ਅੱਗ ਬਾਬੂਲਾ ਹੋ ਗਿਆ ਤੇ ਪਾਗਲਾਂ ਦੀ ਤਰਾਂ ਉੱਚੀ ਉੱਚੀ ਰੌਲਾ ਪਾਉਣ ਲੱਗਾ ਤਿ ਆਪਣੀ ਭੈਣ ਤੇ ਭੈਣ ਦੇ ਆਸ਼ਿਕ ਨੂੰ ਹੁਣੇ ਵਿੱਚ ਚਾਰਾਹੇ ਵੱਡਣ ਦੀਆਂ ਧਮਕੀਆਂ ਦੇਣ ਲੱਗਾ ਇਹ ਗੱਲ ਕੁੜੀ ਦੇ ਮੂੰਹੋਂ ਸੁਣ ਕਿ ਵਿਆਹ ਵਾਲੇ ਸਰੂਰ ਤੋਂ ਰੰਗ ਬਦਲ ਕਿ ਕਾਲਾ ਸ਼ਾਹ ਹੋ ਗਿਆ ਮੁੰਡੇ ਦਾ ,ਕੁੜੀ ਨੇ ਫਿਰ ਕਿਹਾ ਚਲੋ ਕੋਰਟ ਚਲਦੇ ਆ ਵਿਆਹ ਕਰਵਾਉਣ।  ਆਓ ਮੈ ਆਪਣੇ ਪੇਪਰ ਨਾਲ ਲੈ ਕਿ ਆਈ ਆ ,ਮੁੰਡੇ ਦਾ ਵਿਆਹ ਵਾਲਾ ਭੂਤ ਕਿਤੇ ਦੂਰ ਭੱਜ ਗਿਆ ਲੱਗਦਾ ਸੀ, ਹੁਣ ਕੁੜੀ ਦੀ ਵਾਰੀ ਸੀ ਮੁੰਡੇ ਨੂੰ ਕਹਿਣ ਦੀ ਉਹ ਡਰੀ ਨਹੀਂ ਕਹਿਣ ਤੋਂ ਸਾਫ ਕਹਿ ਦਿੱਤਾ ਕਿ ਮੇਰੇ ਵੀ ਭਰਾ ਹਨ ਮਾਂ ਪਿਓ ਹੈ ਜੇ ਤੈਨੂੰ ਆਪਣੀ ਭੈਣ ਦਾ ਦਰਦ ਏਨਾ ਆਇਆ ਮੇਰੇ ਪਰਿਵਾਰ ਨੂੰ ਕਿੰਨਾ ਦੁੱਖ ਹੋਏਗਾ ਮੇਰੇ ਘਰੋਂ ਭੱਜ ਕਿ ਪਿੰਡ ਵਿੱਚ ਹੀ ਵਿਆਹ ਕਰਵਾਉਣ ਦਾ ਕੀ ਇੱਜਤ ਰਹਿ ਜਾਏਗੀ ਭਰਾ ਅਤੇ ਮਾਂ ਪਿਓ ਦੀ ਲੋਕ ਸਦੀਆਂ ਤੱਕ ਤਾਹਨੇ ਨਾ ਮਾਰਨਗੇ ਉਹਨਾਂ ਨੂੰ ਕਿ ਤੁਹਾਡੀ ਕੁੜੀ ਨੇ ਕੀ ਚੰਦ ਚਾੜ੍ਹਿਆ ਸੀ। ਏਨਾ ਕੌੜਾ ਸੱਚ ਸੁਣ ਕਿ ਮੁੰਡੇ ਕੋਲ ਵਿਆਹ ਦਾ ਕੋਈ ਪ੍ਰਸਤਾਵ ਨਹੀਂ ਲੱਗਦਾ ਸੀ ਹੁਣ । ਕੁੜੀ ਨੇ ਉਸ ਮੁੰਡੇ ਤੋਂ ਮੁਆਫ਼ੀ ਮੰਗਦੀ ਨੇ ਹੱਥ ਜੋੜੇ ਤੇ ਕਿਹਾ ਮੇਰੀ ਭੁੱਲ ਸੀ ਜੋ ਪਿਆਰ ਦੇ ਵਹਿਣ ਵਿੱਚ ਵਹਿ ਕਿ ਆਪਣੇ ਮਾਂ ਪਿਓ ਦੀ ਇੱਜਤ ਨੂੰ ਦਾਗ ਲਗਾਇਆ ਤੇ ਤੇਰੇ ਵਰਗੇ ਤੇ ਵਿਸ਼ਵਾਸ ਕੀਤਾ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਸੀ ਤੈਨੂੰ ਸਮਝਾਉਣ ਲਈ ਮੁਆਫ ਕਰਨਾ। ਕੁੜੀ ਦੀਆਂ ਸੱਚੀਆਂ ਸੁਣ ਕਿ ਮੁੰਡੇ ਕੋਲ ਹੁਣ ਕੋਈ ਸ਼ਬਦ ਨਹੀਂ ਸਨ। ਦੋਨੋ ਆਪਣੇ ਆਪਣੇ ਰਾਹ  ਟੁਰ ਪਏ ।।


ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡਿਆ 9855985137,8646017000

Thursday, 2 September 2021

ਬੁਢਾਪਾ ਪੈਨਸ਼ਨ ਪੰਦਰਾਂ ਸੌ ਰੁਪਏ ਪਾ ਕੇ ਬਜ਼ੁਰਗਾਂ ਦੇ ਚਿਹਰੇ ਖਿੜੇ :- ਹਾਂਡਾ,ਸਰਪੰਚ

 ਬੁਢਾਪਾ ਪੈਨਸ਼ਨ 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਹਲਕਾ ਖੇਮਕਰਨ ਦੇ ਉੱਘੇ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ  ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਪੈਨਸ਼ਨ ਨੂੰ ਵਧਾ ਕੇ ਪੰਦਰਾਂ ਸੌ ਰੁਪਏ ਕਰ ਦਿੱਤਾ ਗਿਆ ਹੈ  ਅਤੇ ਹਲਕਾ ਵਿਧਾਇਕ ਸ ਸੁਖਪਾਲ ਸਿੰਘ ਭੁੱਲਰ ਵੱਲੋਂ ਅੱਜ ਹਲਕੇ ਦੇ ਕਈ ਪਿੰਡਾਂ ਵਿੱਚ ਪੰਦਰਾਂ ਸੌ ਰੁਪਏ ਦੇ ਚੈੱਕ ਦੇ ਕੇ  ਬਜ਼ੁਰਗਾਂ ਦੇ ਚਿਹਰੇ ਉਪਰ ਖੁਸ਼ੀ ਲਿਆ ਦਿੱਤੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਚੋਣ ਵਾਅਦੇ ਨੂੰ ਪੂਰਾ ਕਰਦੀ ਹੋਈ ਪੰਜਾਬ ਸਰਕਾਰ ਨੇ  ਬੁਢਾਪਾ ਪੈਨਸ਼ਨ ਨੂੰ ਪੰਦਰਾਂ ਸੌ ਰੁਪਏ ਕਰ ਦਿੱਤਾ ਹੈ  ਅਤੇ ਲਾਭਪਾਤਰੀਆਂ ਵੱਲੋਂ ਪੰਦਰਾਂ ਸੌ ਰੁਪਏ ਪੈਨਸ਼ਨ ਲੈ ਕੇ ਜਿੱਥੇ ਖ਼ੁਸ਼ੀ ਜ਼ਾਹਿਰ ਕੀਤੀ ਗਈ ਹੈ ਉਥੇ ਹੀ ਹਲਕਾ ਵਿਧਾਇਕ ਸ ਸੁਖਪਾਲ ਸਿੰਘ ਭੁੱਲਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ  ਇਸ ਮੌਕੇ ਉਨ੍ਹਾਂ ਨਾਲ ਸੇਵਾ ਸਿੰਘ ਸਰਪੰਚ ਅਲਗੋਂ ਕੋਠੀ ਵੀ ਮੌਜੂਦ ਸਨ  ।

Wednesday, 1 September 2021

ਸ਼ਹੀਦ ਭਗਤ ਸਿੰਘ ਪਬਲਿਕ ਸੀਨੀ.ਸੈਕੰ ਸਕੂਲ ਭਿੱਖੀਵਿੰਡ ਵਿਖੇ ਧਾਰਮਿਕ ਸੈਮੀਨਾਰ ਕਰਵਾਇਆ।

 ਸ਼ਹੀਦ ਭਗਤ ਸਿੰਘ ਪਬਲਿਕ ਸੀਨੀ.ਸੈਕੰ ਸਕੂਲ ਭਿੱਖੀਵਿੰਡ ਵਿਖੇ ਧਾਰਮਿਕ ਸੈਮੀਨਾਰ ਕਰਵਾਇਆ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸ਼ਹੀਦ ਭਗਤ ਸਿੰਘ ਪਬਲਿਕ ਸੀਨੀ.ਸੈਕੰ ਸਕੂਲ ਭਿੱਖੀਵਿੰਡ ਵਿਖੇ ਕਥਾਵਾਚਕ , ਦਿਲਬਾਗ ਸਿੰਘ ਬਲੇਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸੈਮੀਨਾਰ ਕਰਵਾਇਆ ਗਿਆ ।ਸ਼ਹੀਦ ਭਗਤ ਸਿੰਘ ਪਬਲਿਕ ਸੀਨੀ.ਸੈਕੰ ਸਕੂਲ ਭਿੱਖੀਵਿੰਡ ਵਿਖੇ ਕਥਾਵਾਚਕ , ਦਿਲਬਾਗ ਸਿੰਘ ਬਲ੍ਹੇਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ  ਅਰਦਾਸ ਦੇ ਮੰਤਵ ਨੂੰ ਸਮਝਾਉਂਦਿਆ  ਧਾਰਮਿਕ ਸੈਮੀਨਾਰ ਕਰਵਾਇਆ । ਜਿਸ ਵਿੱਚ ਵਿਦਿਆਰਥੀਆਂ ਨੇ ਬੜੀ ਸ਼ਰਧਾ ਨਾਲ ਭਾਗ ਲਿਆ । ਦਿਲਬਾਗ ਸਿੰਘ ਜੀ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਨੂੰ ਅਰਦਾਸ ਦੇ ਅਸਲੀ ਮੰਤਵ ਨੂੰ ਸਮਝਾਉਂਦਿਆਂ ਅੰਤ ਵਿੱਚ ਸਵਾਲ - ਜਵਾਬ ਕੀਤੇ । ਇਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਉਨ੍ਹਾਂ ਵੱਲੋਂ ਕੀਤਾ ਗਿਆ । ਸਕੂਲ ਦੇ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਨੇ ਸਮਾਪਤੀ ਉਪਰੰਤ ਕਥਾਵਾਚਕ ਸ . ਦਿਲਬਾਗ ਸਿੰਘ ਬਲ੍ਹੇਰ ਜੀ ਦਾ ਧੰਨਵਾਦ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਤੇ ਸਕੂਲ ਦੇ ਸਟਾਫ਼ ਦਵਿੰਦਰ ਸਿੰਘ , ਸ੍ਰ ਅਮਨਦੀਪ ਸਿੰਘ ਆਦਿ ਸਮੂਹ ਸਟਾਫ਼ ਹਾਜ਼ਿਰ ਸਨ ।

ਗੁਲਸ਼ਨ ਕੁਮਾਰ ਅਲਗੋਂ ਨੂੰ ਵਧਾਈ ਦੇ ਕਿ ਮੂੰਹ ਮਿੱਠਾ ਕਰਵਾਉਂਦੇ ਹੋਏ ਪਾਰਟੀ ਵਰਕਰ

 ਗੁਲਸ਼ਨ ਕੁਮਾਰ ਅਲਗੋਂ ਨੂੰ ਜੋਇੰਟ ਸੈਕਟਰੀ ਟਰੇਡ ਵਿੰਗ ਲੱਗਣ ਦੀ ਖੁਸ਼ੀ ਵਿੱਚ ਸਨਮਾਨਿਤ ਕਰਦੇ ਹੋਏ ਬਾਜ ਸਿੰਘ ਵੀਰਮ ,ਗੁਰਜੰਟ ਕਲਸੀ, ਜੱਜੀ ਭਿੱਖੀਵਿੰਡ, ਹਰਜਿੰਦਰਪਾਲ ਸਿੰਘਪੁਰਾ,ਪਰਵੀਨ ਕੁਮਾਰ, ਦੀਨਾ ਭਿੱਖੀਵਿੰਡ, ਲਵ  ਸਿੰਘ, ਗੁਰਵਿੰਦਰ ਭਿੱਖੀਵਿੰਡ, ਆਮ ਆਦਮੀ ਪਾਰਟੀ ਭਿੱਖੀਵਿੰਡ ਦੇ ਜੋਝਾਰੂ ਵਰਕਰ।


ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...