Sunday, 10 October 2021

ਸਰਹੱਦੀ ਪਿੰਡ ਡੱਲ ਵਿਖੇ ਧੰਨ ਧੰਨ ਬਾਬਾ ਅੱਲਖਰਾਮ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ।

 ਸਰਹੱਦੀ ਪਿੰਡ ਡੱਲ ਵਿਖੇ ਧੰਨ ਧੰਨ ਬਾਬਾ ਅੱਲਖਰਾਮ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ  ।


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਵਿੱਚ ਧੰਨ ਧੰਨ ਬਾਬਾ ਅੱਲਖਰਾਮ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਸੰਗਤਾਂ ਅਤੇ ਸਮੂਹ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ  ਹਾਜ਼ਰੀ ਭਰੀ ਗਈ ਅਤੇ  ਉੱਚ ਕੋਟੀ ਦੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰ ਕੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ,ਇਸ ਤੋਂ ਇਲਾਵਾ ਦੋਨੋਂ ਦਿਨ ਹੀ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਚਾਹ ਪਕੌੜਿਆਂ ਦੇ ਲੰਗਰ ਵੀ ਪੂਰੇ ਦਿਨ ਚਲਦੇ ਰਹੇ ।ਇਸ ਤੋਂ ਇਲਾਵਾ ਕਬੱਡੀ ਕੱਪ ਵੀ ਕਰਵਾਏ ਗਏ ਜਿਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕੱਬਡੀ ਦੇ  ਸ਼ੌਕੀਨ ਲੋਕਾਂ ਨੇ  ਵੱਡੇ ਪੱਧਰ ਅਤੇ ਵੱਡੀਆਂ ਟੀਮਾਂ ਦੀ ਕਬੱਡੀ ਦਾ ਆਨੰਦ ਮਾਣਿਆ ,ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਜੀ ਨੇ  ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ।

Saturday, 9 October 2021

ਜਥੇਦਾਰ ਬਲਕਾਰ ਸਿੰਘ ਜੀ ਨੂੰ ਆਪਣੇ ਦੇਸ਼ ਆਉਣ ਤੇ ਸਨਮਾਨਿਤ ਕਰਦੇ ਹੋਏ ਬਾਬਾ ਪ੍ਰਗਟ ਸਿੰਘ ।

 ਜਥੇਦਾਰ ਬਲਕਾਰ ਸਿੰਘ ਜੀ ਨੂੰ ਆਪਣੇ ਦੇਸ਼ ਆਉਣ ਤੇ ਸਨਮਾਨਿਤ ਕਰਦੇ ਹੋਏ ਬਾਬਾ ਪ੍ਰਗਟ ਸਿੰਘ ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜਥੇਦਾਰ ਬਾਬਾ ਬਲਕਾਰ ਸਿੰਘ ਜੀ ਅਮਰੀਕਾ  ਵਾਲਿਆਂ ਨੂੰ ਆਪਣੇ ਦੇਸ਼ ਆਉਣ ਤੇ ਬਾਬਾ ਪ੍ਰਗਟ ਸਿੰਘ ਜੀ ਲੂਆਂ ਸਾਹਿਬ ਵਾਲਿਆਂ ਨੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਬਾਬਾ ਬਲਕਾਰ ਸਿੰਘ ਜੀ ਅਮਰੀਕਾ ਦੀ ਧਰਤੀ ਤੋਂ ਆਪਣੇ ਪਿੰਡ ਆਏ ਹਨ ,ਪੂਰੇ ਇਲਾਕੇ ਬਾਬਾ ਜੀ ਦੇ ਸੁਨੇਹੀ ਅਤੇ ਸੱਜਣ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸਤੋਂ ਇਲਾਵਾ ਉਹਨਾਂ ਕਿਹਾ ਬਾਬਾ ਜੀ ਵਿਦੇਸ਼ ਦੀ ਧਰਤੀ ਤੇ ਰਹਿ ਕਿ ਵੀ ਪੰਜਾਬ ਵਾਸੀਆਂ ਦੀ ਲਗਾਤਾਰ ਸੇਵਾ ਕਰਦੇ ਹਨ।ਇਸ ਮੌਕੇ ਬਾਬਾ ਜਗਤਾਰ ਸਿੰਘ ਜੀ ਸ਼ਹੀਦਾਂ ਵਾਲੇ,ਗਿਆਨੀ ਬਖਸ਼ੀਸ਼ ਸਿੰਘ ਜੀ, ਗ੍ਰੰਥੀ ਜਗਤਾਰ ਸਿੰਘ ਜੀ,ਕਵੀਸ਼ਰ ਪ੍ਰਦੀਪ ਸਿੰਘ ਰਾਹਲ ਚਾਹਲ, ਕਵੀਸ਼ਰ ਯਾਦਵਿੰਦਰ ਸਿੰਘ, ਭਾਈ ਪ੍ਰਗਟ ਸਿੰਘ ਜੀ ,ਵੀਰ ਗੁਰਵਨਸ਼ ਸਿੰਘ ਅਤੇ ਇਲਾਕੇ ਦੀਆਂ ਹੋਰ ਸੰਗਤਾਂ ਹਾਜਰ ਸਨ

ਯੂ ਪੀ ਵਿੱਚ ਭਾਜਪਾ ਦੇ ਗੁੰਡਿਆਂ ਵੱਲੋਂ ਗੱਡੀ ਨਾਲ ਕਿਸਾਨਾਂ ਨੂੰ ਕੁਚਲ ਦੇਣਾ ਲੋਕਤੰਤਰ ਦਾ ਘਾਣ:- ਚੇਅਰਮੈਨ ਲੱਖਾ ਸਿੰਘ ਵਲਟੋਹਾ

 ਯੂ ਪੀ ਵਿੱਚ  ਭਾਜਪਾ ਦੇ ਗੁੰਡਿਆਂ ਵੱਲੋਂ ਗੱਡੀ ਨਾਲ ਕਿਸਾਨਾਂ ਨੂੰ ਕੁਚਲ ਦੇਣਾ ਲੋਕਤੰਤਰ ਦਾ ਘਾਣ:- ਚੇਅਰਮੈਨ ਲੱਖਾ ਸਿੰਘ ਵਲਟੋਹਾ


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਸੈਂਟਰ ਵਾਲਮੀਕ ਸਭਾ ਪੰਜਾਬ ਚੈਅਰਮੈਨ ਲੱਖਾ ਸਿੰਘ ਵਲਟੋਹਾ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਕਿ ਮੋਦੀ, ਯੋਗੀ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ। ਵਲਟੋਹਾ ਨੇ ਕਿਹਾ ਕਿ  ਯੂ ਪੀ ਵਿੱਚ ਕਿਸਾਨ  ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ  ਬੀਜੇਪੀ ਦੇ ਲੀਡਰ ਗੁੰਡਿਆਂ ਵੱਲੋਂ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਕੁਚਲ ਦੇਣਾਂ ਲੋਕਤੰਤਰ ਦਾ ਵੱਡਾ ਘਾਣ ਹੈ ਅਤੇ ਇੱਥੋਂ ਪਤਾ ਲੱਗਦਾ ਹੈ ਕਿ ਹਿੰਦੋਸਤਾਨ ਵਿੱਚ ਕੋਈ ਵੀ ਸਰਕਾਰ ਨਾਂ ਦੀ ਚੀਜ਼ ਨਹੀਂ ਹੈ ਸਗੋਂ ਬੀਜੇਪੀ ਲਗਾਤਾਰ ਕਿਸਾਨਾਂ ਨੂੰ ਟਾਰਗੇਟ ਕਰਕੇ  ਲੁਕਵੇਂ ਢੰਗ ਨਾਲ ਕਈ ਸਜ਼ਾਵਾਂ ਦੇ ਰਹੀ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਜੇਕਰ ਬੀਜੇਪੀ ਦੇ ਗੁੰਡਿਆਂ ਉੱਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਨਾ ਸੁੱਟਿਆ ਗਿਆ ਤਾਂ ਉਹ  ਵੱਡਾ ਪ੍ਰਦਰਸ਼ਨ ਕਰਨਗੇ ਇਸ ਮੌਕੇ ਉਹਨਾਂ ਨਾਲ ਸੁੱਚਾ ਸਿੰਘ ਮਮਦੋਟ ਨਿੱਜੀ ਸਕੱਤਰ ਅਤੇ ਹੋਰ ਹਾਜਰ ਸਨ।

Tuesday, 5 October 2021

ਮੋਦੀ ਸਰਕਾਰ ਦਾ ਅੰਤ ਲਾਗੇ ਆ ਗਿਆ ਹੈ, ਜ਼ੁਲਮ ਦੀਆਂ ਸਾਰੀਆਂ ਹੱਦਾਂ ਯੂ ਪੀ ਵਿੱਚ ਕੀਤੀਆਂ ਪਾਰ:- ਬਾਬਾ ਪ੍ਰਗਟ ਸਿੰਘ।

 ਮੋਦੀ ਸਰਕਾਰ ਦਾ ਅੰਤ ਲਾਗੇ ਆ ਗਿਆ ਹੈ, ਜ਼ੁਲਮ ਦੀਆਂ ਸਾਰੀਆਂ ਹੱਦਾਂ ਯੂ ਪੀ ਵਿੱਚ ਕੀਤੀਆਂ ਪਾਰ:- ਬਾਬਾ ਪ੍ਰਗਟ ਸਿੰਘ।


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਯੂ ਪੀ ਵਿੱਚ ਨਿਹੱਥੇ ਕਿਸਾਨਾਂ ਉੱਤੇ ਗੱਡੀ ਚਾੜ੍ਹ ਕੇ ਉਨ੍ਹਾਂ ਨੂੰ ਦਰਦਨਾਕ ਮੌਤ ਦੇਣ ਵਾਲੀ ਮੋਦੀ ਸਰਕਾਰ  ਦੇ ਦਿਨਾਂ ਦਾ ਅੰਤ ਹੁਣ ਨੇੜੇ ਆ ਗਏ ਹਨ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਪ੍ਰਗਟ ਸਿੰਘ ਜੀ ਲੂਆਂ ਸਾਹਿਬ ਵਾਲਿਆਂ ਨੇ ਪ੍ਰੈੱਸ ਨਾਲ ਕੀਤਾ  ਉਨ੍ਹਾਂ  ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੋਦੀ ਤੇਰੀ ਸਰਕਾਰ ਦਾ ਅੰਤ ਨੇੜੇ ਆ ਗਿਆ ਹੈ  ਕਿਉਂਕਿ ਤੂੰ ਉਨ੍ਹਾਂ ਕਿਸਾਨਾਂ ਉੱਪਰ ਜ਼ੁਲਮ ਕਰ ਰਿਹਾ ਹੈ  ਜਿਹੜੇ ਆਪ ਭੁੱਖੇ ਰਹਿ ਕੇ ਨੰਗੇ ਪਿੰਡੇ ਰਹਿ ਕੇ ਪੂਰੇ ਦੇਸ਼ ਦਾ ਢਿੱਡ ਭਰਦੇ ਹਨ  ਅਤੇ ਇਤਿਹਾਸ ਗਵਾਹ ਹੈ ਜਦੋਂ ਵੀ ਕਦੇ ਕਿਸਾਨਾਂ ਉੱਤੇ ਆਫਤ ਆਉਂਦੀ ਹੈ  ਤਾਂ ਕਿਸਾਨਾਂ ਨੂੰ ਪਰੇਸ਼ਾਨੀ ਦੇਣ ਵਾਲੇ ਵੱਡੇ ਵੱਡੇ ਹਾਕਮ ਸਵਾਹ ਹੋ ਜਾਂਦੇ ਹਨ  ਉਨ੍ਹਾਂ ਕਿਹਾ ਕਿ ਬੀ ਜੇ ਪੀ ਸਰਕਾਰ ਲਗਾਤਾਰ ਕਿਸਾਨਾਂ ਨੂੰ ਟਾਰਗਿਟ ਕਰਦੀ ਆ ਰਹੀ ਹੈ  ਅਤੇ ਕਈ ਕਿਸਾਨ ਸ਼ਹੀਦੀ ਦਾ ਜਾਮ ਪੀ ਗਏ ਹਨ  ਜੋ ਸਿਰਫ ਮੋਦੀ ਸਰਕਾਰ ਦੀਆਂ ਗੰਦੀਆਂ ਚਾਲਾਂ ਹਨ। ਆਖ਼ਰ ਵਿੱਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਅੰਤ ਆ ਗਿਆ ਹੈ  ਅਤੇ ਲੋਕ ਦੇਖਣਗੇ ਕਿ ਕਿਸ ਤਰ੍ਹਾਂ ਇਸ ਸਰਕਾਰ ਨੂੰ  ਗੱਦੀਓਂ ਲਾਹ ਕੇ ਗੰਦੇ ਕਚਰੇ ਵਾਲੇ ਡੱਬੇ ਵਿੱਚ ਸੁੱਟਿਆ ਜਾਂਦਾ ਹੈ  ਉਨ੍ਹਾਂ ਸਮੂਹ ਪੰਜਾਬੀਆਂ ਅਤੇ ਕਿਸਾਨ ਹਿਤੈਸ਼ੀ ਲੋਕਾਂ ਨੂੰ ਅਪੀਲ ਕੀਤੀ ਕਿ ਬੀਜੇਪੀ ਸਰਕਾਰ ਦੇ ਨਾਲ ਬਿਲਕੁਲ ਵੀ ਲਿੰਕ ਨਹੀਂ ਰੱਖਣੇ ਚਾਹੀਦੇ  ।

ਮੋਦੀ ਯੋਗੀ ਖਿਲਾਫ ਲਗਿਆ ਧਰਨਾ ਭਿੱਖੀਵਿੰਡ ਚੌਂਕ ਚੋ

 ਖਾਲੜਾ (ਜਗਜੀਤ ਸਿੰਘ ਡੱਲ, ਭੁੱਲਰ)

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਹੱਕੀ ਆਵਾਜ਼ ਦਬਾਉਣ ਲਈ ਅੰਨੀ-ਬੋਲੀ ਭਾਜਪਾ ਸਰਕਾਰ ਦੇ ਗੁੰਡੇ ਆਗੂਆਂ ਵੱਲੋਂ ਜਿਸ ਦਰਿੰਦਗੀ ਨਾਲ ਗੱਡੀਆਂ ਥੱਲੇ ਕੁਚਲ ਕੇ ਮਾਰਿਆ ਗਿਆ, ਉਸਦੇ ਵਿਰੁੱਧ ਅੱਜ ਭਿੱਖੀਵਿੰਡ ਵਿਖੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਨਰਿੰਦਰ ਮੋਦੀ, ਯੋਗੀ ਅਦਿਤਯਾਨਾਥ ਅਤੇ ਭਾਜਪਾ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ।ਇਸ ਮੌਕੇ ਹਰੀ ਸਿੰਘ ਵਾਂ, ਚੈਅਰਮੈਨ ਭਗਵੰਤ ‌ਸਿੰਘ ਮਾੜੀ ਕੰਬੋਕੇ, ਗੁਰਵਿੰਦਰ ਸਿੰਘ ਬਹਿੜਵਾਲ ਜ਼ਿਲ੍ਹਾ ਪ੍ਰਧਾਨ, ਬਲਜੀਤ ਸਿੰਘ ਖਹਿਰਾ ਲੋਕ ਸਭਾ ਹਲਕਾ ਇੰਚਾਰਜ ਖਡੂਰ ਸਾਹਿਬ, ਰਣਜੀਤ ਕੁਮਾਰ, ਡਾਕਟਰ ਦਲਵਿੰਦਰ ਸਿੰਘ, ਡਾਕਟਰ ਕੁਲਵਿੰਦਰ ਸਿੰਘ, ਬੱਬੂ ਬੈਂਕਾਂ, ਜੁਗਰਾਜ ਸਿੰਘ ਪਹੂਵਿੰਡ ਆਦਿ ਹਾਜਰ ਸਨ।



Monday, 4 October 2021

ਪੱਤਰਕਾਰ ਸਵਿੰਦਰ ਬਲੇਰ ਨੂੰ ਸਦਮਾ ਮਾਤਾ ਦਾ ਦਿਹਾਂਤ ਭੋਗ 12 ਅਕਤੂਬਰ ਨੂੰ


 ਭਿੱਖੀਵਿੰਡ 4 ਅਕਤੂਬਰ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ )- ਸੀਨੀਅਰ ਪੱਤਰਕਾਰ ਸਵਿੰਦਰ ਸਿੰਘ ਬਲੇਰ ਨੂੰ ਅੱਜ ਉਸ ਵਕਤ ਗਹਿਰਾ ਸਦਮਾ ਪੁੱਜਾ ਜਦ ਉਹਨਾਂ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਜਗਤਾਰ ਕੌਰ ਢਿੱਲੋਂ ਜੋ ਪ੍ਰਮਾਤਮਾ ਵੱਲੋ ਬਖਸ਼ੇ ਸਵਾਸਾ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਹ ਕਾਫੀ ਪਿੱਛਲੇ ਸਮੇਂ ਤੋਂ ਬੀਮਾਰ ਚਲਦੇ ਆ ਰਹੇ ਸਨ, ਜਿਸ ਕਾਰਨ ਉਹ ਦੁੱਖਾ ਦੀ ਤਾਬ ਨਾ ਝੱਲਦੇ ਹੋਏ ਉਹ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਵਰਗਵਾਸ ਹੋ ਗਏ। ਜਿਨ੍ਹਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਲੇਹਰ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ । ਉਹਨਾਂ ਦੀ ਆਤਮਿਕ ਸ਼ਾਂਤੀ ਲਈ 10 ਅਕਤੂਬਰ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣਗੇ ਜਿਸ ਦੇ ਭੋਗ 12 ਅਕਤੂਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਬਾਬਾ ਸ਼ਹੀਦ ਸਿੰਘ ਪਿੰਡ ਬਲੇਹਰ ਵਿਖੇ ਦੁਪਹਿਰ 1 ਵੱਜੇ ਤੋਂ 2 ਵੱਜੇ ਤੱਕ ਪਾਏ ਜਾਣਗੇ। ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਹਲਕਾ ਪੱਟੀ ਦੇ ਵਿਧਾਇਕ ਸ੍ਰ ਹਰਮਿੰਦਰ ਸਿੰਘ ਗਿੱਲ,ਸੁਖਵਿੰਦਰ ਸਿੰਘ ਸਿੱਧੂ,ਮੌਜੂਦਾ ਕੌਸ਼ਲਰ ਸੁਖਪਾਲ ਸਿੰਘ ਗਾਬੜੀਆ,ਪ੍ਰਧਾਨ ਨਰਿੰਦਰ ਕੁਮਾਰ ਧਵਨ,ਸਾਬਕਾ ਸਰਪੰਚ ਪ੍ਰਤਾਪ ਸਿੰਘ ਬਲੇਰ,ਸਾਬਕਾ ਸਰਪੰਚ ਦਰਸ਼ਨ ਸਿੰਘ ਬਲੇਰ,ਸਰਪੰਚ ਗੁਰਪ੍ਰੀਤ ਸਿੰਘ ਸੇਰਾ ਬਲੇਰ,ਸਰਪੰਚ ਗੁਰਮੁੱਖ ਸਿੰਘ ਸਾਂਡਪੁਰਾ,ਸਾਬਕਾ ਸਰਪੰਚ ਇਕਬਾਲ ਸਿੰਘ ਦਿਆਲਪੁਰਾ,ਭੁਪਿੰਦਰ ਸਿੰਘ,ਕਲਰਕ ਜਰਮੈਲ ਸਿੰਘ,ਡਾਕਟਰ ਹਰਪਾਲ ਸਿੰਘ,ਡਾਕਟਰ ਖੁਸ਼ਵੰਤ ਸਿੰਘ,ਡਾਕਟਰ ਸੁਖਵੰਤ ਸਿੰਘ ਸਿੱਧੂ,ਗੁਰਦੇਵ ਸਿੰਘ ਬੱਬੂ, ਡਾਕਟਰ ਆਗਿਆਪਾਲ ਸਿੰਘ ਪੂਹਲਾ,ਸਤਿਗੁਰੂ ਮੈਡੀਕਲ ਸਟੋਰ ਸੋਨੂ,ਵਰਿੰਦਰ ਸਿੰਘ,ਬਾਬਾ ਹਰੀ ਸਿੰਘ ਬੈਕਾਂ,ਸਾਬਕਾ ਸਰਪੰਚ ਗੁਰਦੇਵ ਸਿੰਘ ਬਲੇਰ,ਮੱਦਰ ਮੈਡੀਕਲ ਸਟੋਰ,ਹਰਪਾਲ ਸਿੰਘ ਆੜ੍ਹਤੀ ਕਾਲੇ,ਗੁਰਦਿਆਲ ਸਿੰਘ ਕਾਲੇ,ਗੁਰਲਾਲ ਸਿੰਘ,ਡਾਕਟਰ ਦਵਿੰਦਰ ਸਿੰਘ ਏਕਮ ਡੈਂਟਲ ਕਲੀਨਿਕ,ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਪ੍ਰਧਾਨ ਸੁਰਜੀਤ ਕੁਮਾਰ ਬੋਬੀ,ਪੱਤਰਕਾਰ ਜਗਜੀਤ ਸਿੰਘ ਡੱਲ,ਪੱਤਰਕਾਰ ਦਾਰਾ ਸਿੰਘ ਡੱਲ,ਪੱਤਰਕਾਰ ਜਗਦੇਵ ਸਮਰਾ,ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ,ਪੱਤਰਕਾਰ ਰਾਜਨ ਚੋਪੜਾ,ਪੱਤਰਕਾਰ ਰਾਜੇਸ਼ ਸ਼ਰਮਾ ਖਾਲੜਾ,ਪੱਤਰਕਾਰ ਮਨਜੀਤ ਸਿੰਘ,ਪੱਤਰਕਾਰ    ਪੱਤਰਕਾਰ ਅਮਨ ਸ਼ਰਮਾ ਖਾਲੜਾ,ਪੱਤਰਕਾਰ    ਗੋਲਡੀ ਡਲੀਰੀ ਸੰਧੂ ਬੱਸ ਸਰਵਿਸ,ਮੇਜਰ ਸਿੰਘ ਕਾਮਰੇਡ,ਪੱਤਰਕਾਰ ਸੁਖਬੀਰ ਸਿੰਘ ਮਨਿਆਲਾ ,ਪੱਤਰਕਾਰ ਲਖਬੀਰ ਸਿੰਘ ਸਿੱਧੂ ਦਿਆਲਪੁਰਾ,ਪੱਤਰਕਾਰ ਬਲਰਾਜ ਸਿੰਘ ਬੁੱਟਰ,ਪੱਤਰਕਾਰ ਸਰਬਜੀਤ ਸਿੰਘ ਖਾਲੜਾ,ਪੱਤਰਕਾਰ ਹਰਮੀਤ ਸਿੰਘ,ਪੱਤਰਕਾਰ ਨੀਟੂ ਖਾਲੜਾ,ਪੱਤਰਕਾਰ ਅਮਰਗੌਰ ਸਿੰਘ,ਪੱਤਰਕਾਰ ਗੁਰਪ੍ਰੀਤ ਸਿੰਘ ਸੈਂਡੀ ਖਾਲੜਾ,ਪੱਤਰਕਾਰ ਗੁਰਕੀਰਤ ਸਿੰਘ ਸਕਤਰਾਂ, ਪੱਤਰਕਾਰ ਰਣਯੋਧ ਸਿੰਘ ਚੇਲਾ, ਚੇਅਰਮੈਨ ਰੇਸ਼ਮ ਸਿੰਘ ਨਵਾਦਾ,ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ,ਆਸ ਪੰਜਾਬ ਪਾਰਟੀ ਅਜੇ ਕੁਮਾਰ ਚੀਨੂ, ਭਿੱਖੀਵਿੰਡ,ਰਾਜਾ ਜਿਊਲਰਜ਼ ਭਿੱਖੀਵਿੰਡ,ਰਾਜੇਸ਼ ਕੁਮਾਰ ਬਰਤਨ ਸਟੋਰ,ਕਾਮਰੇਡ ਬਲਦੇਵ ਸਿੰਘ ਪੰਡੋਰੀ ਸਮੇਤ ਰਾਜਨੀਤਕ ਧਾਰਮਿਕ ਪਾਰਟੀਆਂ ਅਤੇ ਹੋਰ ਲੋਕਾਂ ਨੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਹਿਗੂਰੁ ਅੱਗੇ ਅਰਦਾਸ ਕੀਤੀ ਕਿ ਮਾਤਾ ਜਗਤਾਰ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...