ਮੋਦੀ ਸਰਕਾਰ ਦਾ ਅੰਤ ਲਾਗੇ ਆ ਗਿਆ ਹੈ, ਜ਼ੁਲਮ ਦੀਆਂ ਸਾਰੀਆਂ ਹੱਦਾਂ ਯੂ ਪੀ ਵਿੱਚ ਕੀਤੀਆਂ ਪਾਰ:- ਬਾਬਾ ਪ੍ਰਗਟ ਸਿੰਘ।
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਯੂ ਪੀ ਵਿੱਚ ਨਿਹੱਥੇ ਕਿਸਾਨਾਂ ਉੱਤੇ ਗੱਡੀ ਚਾੜ੍ਹ ਕੇ ਉਨ੍ਹਾਂ ਨੂੰ ਦਰਦਨਾਕ ਮੌਤ ਦੇਣ ਵਾਲੀ ਮੋਦੀ ਸਰਕਾਰ ਦੇ ਦਿਨਾਂ ਦਾ ਅੰਤ ਹੁਣ ਨੇੜੇ ਆ ਗਏ ਹਨ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਪ੍ਰਗਟ ਸਿੰਘ ਜੀ ਲੂਆਂ ਸਾਹਿਬ ਵਾਲਿਆਂ ਨੇ ਪ੍ਰੈੱਸ ਨਾਲ ਕੀਤਾ ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੋਦੀ ਤੇਰੀ ਸਰਕਾਰ ਦਾ ਅੰਤ ਨੇੜੇ ਆ ਗਿਆ ਹੈ ਕਿਉਂਕਿ ਤੂੰ ਉਨ੍ਹਾਂ ਕਿਸਾਨਾਂ ਉੱਪਰ ਜ਼ੁਲਮ ਕਰ ਰਿਹਾ ਹੈ ਜਿਹੜੇ ਆਪ ਭੁੱਖੇ ਰਹਿ ਕੇ ਨੰਗੇ ਪਿੰਡੇ ਰਹਿ ਕੇ ਪੂਰੇ ਦੇਸ਼ ਦਾ ਢਿੱਡ ਭਰਦੇ ਹਨ ਅਤੇ ਇਤਿਹਾਸ ਗਵਾਹ ਹੈ ਜਦੋਂ ਵੀ ਕਦੇ ਕਿਸਾਨਾਂ ਉੱਤੇ ਆਫਤ ਆਉਂਦੀ ਹੈ ਤਾਂ ਕਿਸਾਨਾਂ ਨੂੰ ਪਰੇਸ਼ਾਨੀ ਦੇਣ ਵਾਲੇ ਵੱਡੇ ਵੱਡੇ ਹਾਕਮ ਸਵਾਹ ਹੋ ਜਾਂਦੇ ਹਨ ਉਨ੍ਹਾਂ ਕਿਹਾ ਕਿ ਬੀ ਜੇ ਪੀ ਸਰਕਾਰ ਲਗਾਤਾਰ ਕਿਸਾਨਾਂ ਨੂੰ ਟਾਰਗਿਟ ਕਰਦੀ ਆ ਰਹੀ ਹੈ ਅਤੇ ਕਈ ਕਿਸਾਨ ਸ਼ਹੀਦੀ ਦਾ ਜਾਮ ਪੀ ਗਏ ਹਨ ਜੋ ਸਿਰਫ ਮੋਦੀ ਸਰਕਾਰ ਦੀਆਂ ਗੰਦੀਆਂ ਚਾਲਾਂ ਹਨ। ਆਖ਼ਰ ਵਿੱਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਅੰਤ ਆ ਗਿਆ ਹੈ ਅਤੇ ਲੋਕ ਦੇਖਣਗੇ ਕਿ ਕਿਸ ਤਰ੍ਹਾਂ ਇਸ ਸਰਕਾਰ ਨੂੰ ਗੱਦੀਓਂ ਲਾਹ ਕੇ ਗੰਦੇ ਕਚਰੇ ਵਾਲੇ ਡੱਬੇ ਵਿੱਚ ਸੁੱਟਿਆ ਜਾਂਦਾ ਹੈ ਉਨ੍ਹਾਂ ਸਮੂਹ ਪੰਜਾਬੀਆਂ ਅਤੇ ਕਿਸਾਨ ਹਿਤੈਸ਼ੀ ਲੋਕਾਂ ਨੂੰ ਅਪੀਲ ਕੀਤੀ ਕਿ ਬੀਜੇਪੀ ਸਰਕਾਰ ਦੇ ਨਾਲ ਬਿਲਕੁਲ ਵੀ ਲਿੰਕ ਨਹੀਂ ਰੱਖਣੇ ਚਾਹੀਦੇ ।
No comments:
Post a Comment