Monday, 11 October 2021

ਕਈ ਸਾਲਾਂ ਤੋਂ ਨਹੀਂ ਹੋਇਆ ਸੀ ਹੱਲ ਜੋ ਚੰਨੀ ਸਰਕਾਰ ਨੇ ਕੁੱਝ ਦਿਨਾਂ ਚੋ ਕਰਨ ਦਾ ਦਿੱਤਾ ਭਰੋਸਾ। ਲੱਖਾ ਸਿੰਘ ਵਲਟੋਹਾ।

 ਕਈ ਸਾਲਾਂ ਤੋਂ ਨਹੀਂ ਹੋਇਆ ਸੀ ਹੱਲ ਜੋ ਚੰਨੀ ਸਰਕਾਰ ਨੇ ਕੁੱਝ ਦਿਨਾਂ ਚੋ ਕਰਨ ਦਾ ਦਿੱਤਾ ਭਰੋਸਾ। ਲੱਖਾ ਸਿੰਘ ਵਲਟੋਹਾ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਕਿਸੇ ਤੋਂ ਵੀ ਇਹ ਕੰਮ ਨਹੀਂ ਹੋਇਆ ਸੀ ਅਤੇ ਨਾ ਹੀ ਕਿਸੇ ਨੇ ਕਦੇ ਇਸ ਬਾਰੇ ਸੋਚਿਆ ਸੀ  ਜਿਸ ਨੂੰ ਮੁੱਖ ਮੰਤਰੀ ਚੰਨੀ ਨੇ ਕੁਝ ਦਿਨਾਂ ਵਿੱਚ ਹੀ  ਹੱਲ ਕਰਨ ਦਾ ਦੇ ਦਿੱਤਾ ਭਰੋਸਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ  ਚੇਅਰਮੈਨ ਲੱਖਾ ਸਿੰਘ ਵਲਟੋਹਾ ਨੇ ਕੀਤਾ ਉਨ੍ਹਾਂ ਕਿਹਾ ਕਿ  ਜੋ ਸੀ ਐਮ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਲਾਲ ਲਕੀਰ ਦੇ ਅੰਦਰ  ਰਹਿੰਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਪ੍ਰਾਪਰਟੀ ਉਨ੍ਹਾਂ ਦੇ ਨਾਮ ਕਰ ਦਿੱਤੀ ਜਾਵੇਗੀ  ਉਹ ਵੀ ਬਿਲਕੁਲ ਫ੍ਰੀ  ਉਹ ਇਕ ਇਤਿਹਾਸਕ ਫੈਸਲਾ ਹੈ ਅਤੇ ਬਹੁਤ ਵੱਡਾ ਫ਼ੈਸਲਾ ਹੈ ਕਿਉਂਕਿ ਕਦੇ ਵੀ ਕਿਸੇ ਵੀ ਸਰਕਾਰ ਨੇ ਇਸ ਉੱਤੇ ਵਿਚਾਰ ਨਹੀਂ ਕੀਤਾ ,ਉਨ੍ਹਾਂ ਕਿਹਾ ਕਿ ਹਜ਼ਾਰਾਂ ਗ਼ਰੀਬ ਮਜ਼ਦੂਰ ਅੱਜ ਵੀ ਆਪਣੀ ਜਗ੍ਹਾ ਨੂੰ ਲੈ ਕੇ  ਮਾਣਯੋਗ ਅਦਾਲਤ ਵਿਚ ਲੜਾਈਆਂ ਲੜ ਰਹੇ ਹਨ  ਅਤੇ ਉਨ੍ਹਾਂ ਨੂੰ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੇ ਘਰ ਉਪਰ ਨਾਜਾਇਜ਼ ਕਬਜ਼ੇ ਨਾ ਹੋ ਜਾਣ ਇਸ ਕਾਨੂੰਨ ਨਾਲ ਇਨ੍ਹਾਂ ਗੱਲਾਂ ਨੂੰ ਜਿਥੇ ਠੱਲ੍ਹ ਪਏਗੀ  ਉੱਥੇ ਹੀ ਇਨ੍ਹਾਂ ਪਰਿਵਾਰਾਂ ਨੂੰ  ਆਪਣੇ ਘਰ ਆਪਣੇ ਨਾਮ ਕਰਵਾਉਣ ਦੀ ਸਹੂਲਤ ਵੀ ਮਿਲ ਜਾਏਗੀ  ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਨਿੱਜੀ ਸਕੱਤਰ  ਸੁੱਚਾ ਸਿੰਘ ਮਮਦੋਟ ਅਤੇ ਹੋਰ ਪਾਰਟੀ ਮੈਂਬਰ ਹਾਜ਼ਰ ਸਨ  ।

Sunday, 10 October 2021

ਸਰਹੱਦੀ ਪਿੰਡ ਡੱਲ ਵਿਖੇ ਧੰਨ ਧੰਨ ਬਾਬਾ ਅੱਲਖਰਾਮ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ।

 ਸਰਹੱਦੀ ਪਿੰਡ ਡੱਲ ਵਿਖੇ ਧੰਨ ਧੰਨ ਬਾਬਾ ਅੱਲਖਰਾਮ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ  ।


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਵਿੱਚ ਧੰਨ ਧੰਨ ਬਾਬਾ ਅੱਲਖਰਾਮ ਜੀ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਸੰਗਤਾਂ ਅਤੇ ਸਮੂਹ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ  ਹਾਜ਼ਰੀ ਭਰੀ ਗਈ ਅਤੇ  ਉੱਚ ਕੋਟੀ ਦੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰ ਕੇ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ,ਇਸ ਤੋਂ ਇਲਾਵਾ ਦੋਨੋਂ ਦਿਨ ਹੀ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਚਾਹ ਪਕੌੜਿਆਂ ਦੇ ਲੰਗਰ ਵੀ ਪੂਰੇ ਦਿਨ ਚਲਦੇ ਰਹੇ ।ਇਸ ਤੋਂ ਇਲਾਵਾ ਕਬੱਡੀ ਕੱਪ ਵੀ ਕਰਵਾਏ ਗਏ ਜਿਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕੱਬਡੀ ਦੇ  ਸ਼ੌਕੀਨ ਲੋਕਾਂ ਨੇ  ਵੱਡੇ ਪੱਧਰ ਅਤੇ ਵੱਡੀਆਂ ਟੀਮਾਂ ਦੀ ਕਬੱਡੀ ਦਾ ਆਨੰਦ ਮਾਣਿਆ ,ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਜੀ ਨੇ  ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ।

Saturday, 9 October 2021

ਜਥੇਦਾਰ ਬਲਕਾਰ ਸਿੰਘ ਜੀ ਨੂੰ ਆਪਣੇ ਦੇਸ਼ ਆਉਣ ਤੇ ਸਨਮਾਨਿਤ ਕਰਦੇ ਹੋਏ ਬਾਬਾ ਪ੍ਰਗਟ ਸਿੰਘ ।

 ਜਥੇਦਾਰ ਬਲਕਾਰ ਸਿੰਘ ਜੀ ਨੂੰ ਆਪਣੇ ਦੇਸ਼ ਆਉਣ ਤੇ ਸਨਮਾਨਿਤ ਕਰਦੇ ਹੋਏ ਬਾਬਾ ਪ੍ਰਗਟ ਸਿੰਘ ।



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਜਥੇਦਾਰ ਬਾਬਾ ਬਲਕਾਰ ਸਿੰਘ ਜੀ ਅਮਰੀਕਾ  ਵਾਲਿਆਂ ਨੂੰ ਆਪਣੇ ਦੇਸ਼ ਆਉਣ ਤੇ ਬਾਬਾ ਪ੍ਰਗਟ ਸਿੰਘ ਜੀ ਲੂਆਂ ਸਾਹਿਬ ਵਾਲਿਆਂ ਨੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਬਾਬਾ ਬਲਕਾਰ ਸਿੰਘ ਜੀ ਅਮਰੀਕਾ ਦੀ ਧਰਤੀ ਤੋਂ ਆਪਣੇ ਪਿੰਡ ਆਏ ਹਨ ,ਪੂਰੇ ਇਲਾਕੇ ਬਾਬਾ ਜੀ ਦੇ ਸੁਨੇਹੀ ਅਤੇ ਸੱਜਣ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸਤੋਂ ਇਲਾਵਾ ਉਹਨਾਂ ਕਿਹਾ ਬਾਬਾ ਜੀ ਵਿਦੇਸ਼ ਦੀ ਧਰਤੀ ਤੇ ਰਹਿ ਕਿ ਵੀ ਪੰਜਾਬ ਵਾਸੀਆਂ ਦੀ ਲਗਾਤਾਰ ਸੇਵਾ ਕਰਦੇ ਹਨ।ਇਸ ਮੌਕੇ ਬਾਬਾ ਜਗਤਾਰ ਸਿੰਘ ਜੀ ਸ਼ਹੀਦਾਂ ਵਾਲੇ,ਗਿਆਨੀ ਬਖਸ਼ੀਸ਼ ਸਿੰਘ ਜੀ, ਗ੍ਰੰਥੀ ਜਗਤਾਰ ਸਿੰਘ ਜੀ,ਕਵੀਸ਼ਰ ਪ੍ਰਦੀਪ ਸਿੰਘ ਰਾਹਲ ਚਾਹਲ, ਕਵੀਸ਼ਰ ਯਾਦਵਿੰਦਰ ਸਿੰਘ, ਭਾਈ ਪ੍ਰਗਟ ਸਿੰਘ ਜੀ ,ਵੀਰ ਗੁਰਵਨਸ਼ ਸਿੰਘ ਅਤੇ ਇਲਾਕੇ ਦੀਆਂ ਹੋਰ ਸੰਗਤਾਂ ਹਾਜਰ ਸਨ

ਯੂ ਪੀ ਵਿੱਚ ਭਾਜਪਾ ਦੇ ਗੁੰਡਿਆਂ ਵੱਲੋਂ ਗੱਡੀ ਨਾਲ ਕਿਸਾਨਾਂ ਨੂੰ ਕੁਚਲ ਦੇਣਾ ਲੋਕਤੰਤਰ ਦਾ ਘਾਣ:- ਚੇਅਰਮੈਨ ਲੱਖਾ ਸਿੰਘ ਵਲਟੋਹਾ

 ਯੂ ਪੀ ਵਿੱਚ  ਭਾਜਪਾ ਦੇ ਗੁੰਡਿਆਂ ਵੱਲੋਂ ਗੱਡੀ ਨਾਲ ਕਿਸਾਨਾਂ ਨੂੰ ਕੁਚਲ ਦੇਣਾ ਲੋਕਤੰਤਰ ਦਾ ਘਾਣ:- ਚੇਅਰਮੈਨ ਲੱਖਾ ਸਿੰਘ ਵਲਟੋਹਾ


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਸੈਂਟਰ ਵਾਲਮੀਕ ਸਭਾ ਪੰਜਾਬ ਚੈਅਰਮੈਨ ਲੱਖਾ ਸਿੰਘ ਵਲਟੋਹਾ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਕਿ ਮੋਦੀ, ਯੋਗੀ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ। ਵਲਟੋਹਾ ਨੇ ਕਿਹਾ ਕਿ  ਯੂ ਪੀ ਵਿੱਚ ਕਿਸਾਨ  ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ ਪਰ  ਬੀਜੇਪੀ ਦੇ ਲੀਡਰ ਗੁੰਡਿਆਂ ਵੱਲੋਂ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਕੁਚਲ ਦੇਣਾਂ ਲੋਕਤੰਤਰ ਦਾ ਵੱਡਾ ਘਾਣ ਹੈ ਅਤੇ ਇੱਥੋਂ ਪਤਾ ਲੱਗਦਾ ਹੈ ਕਿ ਹਿੰਦੋਸਤਾਨ ਵਿੱਚ ਕੋਈ ਵੀ ਸਰਕਾਰ ਨਾਂ ਦੀ ਚੀਜ਼ ਨਹੀਂ ਹੈ ਸਗੋਂ ਬੀਜੇਪੀ ਲਗਾਤਾਰ ਕਿਸਾਨਾਂ ਨੂੰ ਟਾਰਗੇਟ ਕਰਕੇ  ਲੁਕਵੇਂ ਢੰਗ ਨਾਲ ਕਈ ਸਜ਼ਾਵਾਂ ਦੇ ਰਹੀ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਜੇਕਰ ਬੀਜੇਪੀ ਦੇ ਗੁੰਡਿਆਂ ਉੱਤੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਨਾ ਸੁੱਟਿਆ ਗਿਆ ਤਾਂ ਉਹ  ਵੱਡਾ ਪ੍ਰਦਰਸ਼ਨ ਕਰਨਗੇ ਇਸ ਮੌਕੇ ਉਹਨਾਂ ਨਾਲ ਸੁੱਚਾ ਸਿੰਘ ਮਮਦੋਟ ਨਿੱਜੀ ਸਕੱਤਰ ਅਤੇ ਹੋਰ ਹਾਜਰ ਸਨ।

Tuesday, 5 October 2021

ਮੋਦੀ ਸਰਕਾਰ ਦਾ ਅੰਤ ਲਾਗੇ ਆ ਗਿਆ ਹੈ, ਜ਼ੁਲਮ ਦੀਆਂ ਸਾਰੀਆਂ ਹੱਦਾਂ ਯੂ ਪੀ ਵਿੱਚ ਕੀਤੀਆਂ ਪਾਰ:- ਬਾਬਾ ਪ੍ਰਗਟ ਸਿੰਘ।

 ਮੋਦੀ ਸਰਕਾਰ ਦਾ ਅੰਤ ਲਾਗੇ ਆ ਗਿਆ ਹੈ, ਜ਼ੁਲਮ ਦੀਆਂ ਸਾਰੀਆਂ ਹੱਦਾਂ ਯੂ ਪੀ ਵਿੱਚ ਕੀਤੀਆਂ ਪਾਰ:- ਬਾਬਾ ਪ੍ਰਗਟ ਸਿੰਘ।


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਯੂ ਪੀ ਵਿੱਚ ਨਿਹੱਥੇ ਕਿਸਾਨਾਂ ਉੱਤੇ ਗੱਡੀ ਚਾੜ੍ਹ ਕੇ ਉਨ੍ਹਾਂ ਨੂੰ ਦਰਦਨਾਕ ਮੌਤ ਦੇਣ ਵਾਲੀ ਮੋਦੀ ਸਰਕਾਰ  ਦੇ ਦਿਨਾਂ ਦਾ ਅੰਤ ਹੁਣ ਨੇੜੇ ਆ ਗਏ ਹਨ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਬਾ ਪ੍ਰਗਟ ਸਿੰਘ ਜੀ ਲੂਆਂ ਸਾਹਿਬ ਵਾਲਿਆਂ ਨੇ ਪ੍ਰੈੱਸ ਨਾਲ ਕੀਤਾ  ਉਨ੍ਹਾਂ  ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਮੋਦੀ ਤੇਰੀ ਸਰਕਾਰ ਦਾ ਅੰਤ ਨੇੜੇ ਆ ਗਿਆ ਹੈ  ਕਿਉਂਕਿ ਤੂੰ ਉਨ੍ਹਾਂ ਕਿਸਾਨਾਂ ਉੱਪਰ ਜ਼ੁਲਮ ਕਰ ਰਿਹਾ ਹੈ  ਜਿਹੜੇ ਆਪ ਭੁੱਖੇ ਰਹਿ ਕੇ ਨੰਗੇ ਪਿੰਡੇ ਰਹਿ ਕੇ ਪੂਰੇ ਦੇਸ਼ ਦਾ ਢਿੱਡ ਭਰਦੇ ਹਨ  ਅਤੇ ਇਤਿਹਾਸ ਗਵਾਹ ਹੈ ਜਦੋਂ ਵੀ ਕਦੇ ਕਿਸਾਨਾਂ ਉੱਤੇ ਆਫਤ ਆਉਂਦੀ ਹੈ  ਤਾਂ ਕਿਸਾਨਾਂ ਨੂੰ ਪਰੇਸ਼ਾਨੀ ਦੇਣ ਵਾਲੇ ਵੱਡੇ ਵੱਡੇ ਹਾਕਮ ਸਵਾਹ ਹੋ ਜਾਂਦੇ ਹਨ  ਉਨ੍ਹਾਂ ਕਿਹਾ ਕਿ ਬੀ ਜੇ ਪੀ ਸਰਕਾਰ ਲਗਾਤਾਰ ਕਿਸਾਨਾਂ ਨੂੰ ਟਾਰਗਿਟ ਕਰਦੀ ਆ ਰਹੀ ਹੈ  ਅਤੇ ਕਈ ਕਿਸਾਨ ਸ਼ਹੀਦੀ ਦਾ ਜਾਮ ਪੀ ਗਏ ਹਨ  ਜੋ ਸਿਰਫ ਮੋਦੀ ਸਰਕਾਰ ਦੀਆਂ ਗੰਦੀਆਂ ਚਾਲਾਂ ਹਨ। ਆਖ਼ਰ ਵਿੱਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਅੰਤ ਆ ਗਿਆ ਹੈ  ਅਤੇ ਲੋਕ ਦੇਖਣਗੇ ਕਿ ਕਿਸ ਤਰ੍ਹਾਂ ਇਸ ਸਰਕਾਰ ਨੂੰ  ਗੱਦੀਓਂ ਲਾਹ ਕੇ ਗੰਦੇ ਕਚਰੇ ਵਾਲੇ ਡੱਬੇ ਵਿੱਚ ਸੁੱਟਿਆ ਜਾਂਦਾ ਹੈ  ਉਨ੍ਹਾਂ ਸਮੂਹ ਪੰਜਾਬੀਆਂ ਅਤੇ ਕਿਸਾਨ ਹਿਤੈਸ਼ੀ ਲੋਕਾਂ ਨੂੰ ਅਪੀਲ ਕੀਤੀ ਕਿ ਬੀਜੇਪੀ ਸਰਕਾਰ ਦੇ ਨਾਲ ਬਿਲਕੁਲ ਵੀ ਲਿੰਕ ਨਹੀਂ ਰੱਖਣੇ ਚਾਹੀਦੇ  ।

ਮੋਦੀ ਯੋਗੀ ਖਿਲਾਫ ਲਗਿਆ ਧਰਨਾ ਭਿੱਖੀਵਿੰਡ ਚੌਂਕ ਚੋ

 ਖਾਲੜਾ (ਜਗਜੀਤ ਸਿੰਘ ਡੱਲ, ਭੁੱਲਰ)

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਹੱਕੀ ਆਵਾਜ਼ ਦਬਾਉਣ ਲਈ ਅੰਨੀ-ਬੋਲੀ ਭਾਜਪਾ ਸਰਕਾਰ ਦੇ ਗੁੰਡੇ ਆਗੂਆਂ ਵੱਲੋਂ ਜਿਸ ਦਰਿੰਦਗੀ ਨਾਲ ਗੱਡੀਆਂ ਥੱਲੇ ਕੁਚਲ ਕੇ ਮਾਰਿਆ ਗਿਆ, ਉਸਦੇ ਵਿਰੁੱਧ ਅੱਜ ਭਿੱਖੀਵਿੰਡ ਵਿਖੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਨਰਿੰਦਰ ਮੋਦੀ, ਯੋਗੀ ਅਦਿਤਯਾਨਾਥ ਅਤੇ ਭਾਜਪਾ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ।ਇਸ ਮੌਕੇ ਹਰੀ ਸਿੰਘ ਵਾਂ, ਚੈਅਰਮੈਨ ਭਗਵੰਤ ‌ਸਿੰਘ ਮਾੜੀ ਕੰਬੋਕੇ, ਗੁਰਵਿੰਦਰ ਸਿੰਘ ਬਹਿੜਵਾਲ ਜ਼ਿਲ੍ਹਾ ਪ੍ਰਧਾਨ, ਬਲਜੀਤ ਸਿੰਘ ਖਹਿਰਾ ਲੋਕ ਸਭਾ ਹਲਕਾ ਇੰਚਾਰਜ ਖਡੂਰ ਸਾਹਿਬ, ਰਣਜੀਤ ਕੁਮਾਰ, ਡਾਕਟਰ ਦਲਵਿੰਦਰ ਸਿੰਘ, ਡਾਕਟਰ ਕੁਲਵਿੰਦਰ ਸਿੰਘ, ਬੱਬੂ ਬੈਂਕਾਂ, ਜੁਗਰਾਜ ਸਿੰਘ ਪਹੂਵਿੰਡ ਆਦਿ ਹਾਜਰ ਸਨ।



ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...