Monday, 2 May 2022

ਆਪ ਸਰਕਾਰ' ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ _ ਸਰਵਨ ਸਿੰਘ ਧੁੰਨ ।

 ' ਆਪ ਸਰਕਾਰ' ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ _ ਸਰਵਨ ਸਿੰਘ ਧੁੰਨ  ।



 ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਆਪਣੇ ਹਲਕੇ ਦੇ ਧੰਨਵਾਦੀ ਦੌਰੇ ਦੌਰਾਨ 'ਆਪ ' ਦੇ ਭਿੱਖੀਵਿੰਡ ਵਾਰਡ ਨੰਬਰ 13 ਦੇ ਇੰਚਾਰਜ ਗੁਰਬਿੰਦਰ ਸਿੰਘ ਭੁੱਚਰ ਦੇ ਗ੍ਰਹਿ ਵਿਖੇ ਵੀ ਆਏ। ਸ ਸਰਵਨ ਸਿੰਘ ਧੁੰਨ ਨੇ ਗੱਲਬਾਤ ਦੌਰਾਨ ਦੱਸਿਆ ਕਿ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਚਲ ਰਹੀ ਸੂਬਾ ਸਰਕਾਰ ਵੱਲੋਂ ਥੋੜੇ ਦਿਨਾਂ 'ਚ ਬਹੁਤੇ ਉਪਰਾਲੇ ਕੀਤੇ ਜਾ ਰਹੇ ਹਨ, ਉਸ ਨਾਲ ਲੋਕਾਂ 'ਚ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ। ਪਰ ਵਿਰੋਧੀ ਪਾਰਟੀਆਂ ਬਿਨਾਂ ਵਜ੍ਹਾ ਟੋਕਾ ਟਾਕੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ' ਆਪ ' ਸਰਕਾਰ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਥੋੜੇ ਦਿਨਾਂ ਵਿੱਚ ਹੀ 'ਆਪ ' ਸਰਕਾਰ ਨੇ ਬੇਰੁਜ਼ਗਾਰਾਂ ਲਈ ਨਵੀਆਂ ਆਸਾਮੀਆਂ ਕੱਢੀਆਂ ਗਈਆਂ ਹਨ, ਕਿਸਾਨਾਂ ਨੂੰ ਨਰਮੇ ਦੀ ਫਸਲ ਦਾ ਮੁਆਵਜ਼ਾ ਦੇਣਾ, ਆਟਾ ਦਾਲ ਸਕੀਮ ਤਹਿਤ ਘਰ _ ਘਰ ਰਾਸ਼ਨ ਆਦਿ ਕੰਮ ਲੋਕਾਂ ਲਈ ਪ੍ਰੇਰਨਾ ਸ੍ਰੋਤ ਹੋਣਗੇ। ਉਨ੍ਹਾਂ ਦੱਸਿਆ ਕਿ 'ਆਪ 'ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ। ਇਸ ਮੌਕੇ ਵਾਰਡ ਨੰਬਰ 13 ਇੰਚਾਰਜ ਗੁਰਬਿੰਦਰ ਸਿੰਘ ਭੁੱਚਰ ਨਾਲ ਹਰਵਿੰਦਰ ਸਿੰਘ ਬੁਰਜ, ਜਸਵਿੰਦਰ ਸਿੰਘ ਸੰਧੂ, ਰੇਸ਼ਮ ਸਿੰਘ ਧੁੰਨ, ਪ੍ਰਭ, ਹਰਵਿੰਦਰ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਮੱਲ੍ਹੀ, ਯਾਦਵਿੰਦਰ ਸਿੰਘ, ਦਲਬੀਰ ਸਿੰਘ ਰੂਪ, ਕਰਨਜੀਤ ਸਿੰਘ ਪਹਿਲਵਾਨ, ਗੁਰਬੀਰ ਸਿੰਘ, ਗੁਰਬਿੰਦਰਬੀਰ ਸਿੰਘ, ਕੰਵਲਜੀਤ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਰਾਣਾ, ਸ਼ੁਭਦੀਪ ਸਿੰਘ ਲਾਡੀ, ਸੁਖਦੇਵ ਸਿੰਘ, ਗੁਰਦੇਵ ਸਿੰਘ, ਗੁਰਪਾਲ ਸਿੰਘ ਫੌਜੀ, ਵੀਰ ਸਿੰਘ ਭਿੱਖੀਵਿੰਡ, ਗਗਨਦੀਪ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।

ਬੀ.ਜੇ.ਪੀ. ਦੀਆਂ ਫੁੱਟਪਾਊ ਕੋਝੀਆ ਚਾਲਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ--ਜਾਮਾਰਾਏ

 ਬੀ.ਜੇ.ਪੀ. ਦੀਆਂ ਫੁੱਟਪਾਊ ਕੋਝੀਆ ਚਾਲਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਸਫਲ ਨਹੀਂ ਹੋਣ ਦੇਣਗੇ--ਜਾਮਾਰਾਏ


 ਤਰਨ  ਤਾਰਨ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਫਿਰਕਾਪ੍ਰਸਤ ਤਾਕਤਾਂ ਵੱਲੋਂ ਧਰਮ ਦੇ ਨਾ ਤੇ ਖੇਡੀ ਜਾ ਰਹੀ ਖੂਨੀ ਹੋਲੀ ਦਾ ਵਿਰੋਧ ਕਰਦਿਆਂ ਮਜ਼ਦੂਰਾਂ ਦੇ ਨਿਧੱੜਕ ਆਗੂ ਸ਼ਹੀਦ ਸਾਥੀ ਦੀਪਕ ਧਵਨ , ਉਸ ਕਾਲੇ ਦੌਰ ਦੌਰਾਨ ਸ਼ਹੀਦ ਸਾਥੀਆਂ ਅਤੇ ਕੁਦਰਤੀ ਮੌਤ ਦੌਰਾਨ ਵਿਛੜ ਚੁੱਕੇ ਸਾਥੀਆਂ ਦੀ ਸਲਾਨਾ ਬਰਸੀ 29ਮਈ ਨੂੰ ਤਰਨ ਤਾਰਨ ਵਿਖੇ ਮਨਾਈ ਜਾਵੇਗੀ।ਇਹ ਫੈਸਲਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਿਲ੍ਹਾ ਸਕੱਤਰੇਤ ਦੀ ਮੀਟਿੰਗ  ਪਾਰਟੀ ਦੇ ਜਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ ਚ ਲਿਆ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਕਾਰਜਕਾਰੀ ਸਕੱਤਰ ਪਰਗਟ ਸਿੰਘ ਜਾਮਾਰਏ ਨੇ ਕਿਹਾ ਕਿ ਆਰ. ਐਸ.ਅੇੈਸ. ਅਤੇ ਏਜੰਸੀਆ ਦੇ ਇਸ਼ਾਰੇ ਤੇ ਕੁਝ ਲੋਕ ਧਰਮਾ ਦੇ ਨਾ ਤੇ ਲੜਾ ਕੇ ਦੰਗੇ ਕਰਾਉਣਾ ਚਾਹੁੰਦਾ ਹਨ। ਸਾਡੇ ਦੇਸ਼ ਦੇ ਬਹੁ ਧਰਮੀ, ਵੱਖ ਵੱਖ ਭਾਸ਼ਵਾ , ਵੱਖ ਵੱਖ ਵਿਚਾਰਾਂ ਦੇ ਲੋਕ ਬੀ.ਜੇ.ਪੀ.ਦੀਆਂ ਕੌਝੀਆਂ ਚਾਲਾਂ ਨੂੰ  ਕਦੇ ਵੀ ਸਫਲ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਲੋਕਾਂ ਦੇ ਅਸਲੀ ਮਸਲਿਆਂ ਤੋਂ ਧਿਆਨ ਪਾਸੇ ਕਰਨ ਅਤੇ ਦਿੱਲੀ ਮੋਰਚਿਆਂ ਵਿੱਚ ਸਿਰਜੀ 

ਏਕਤਾ ਅਤੇ ਭਾਈਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਹਨ। ਉਹਨਾਂ ਲੋਕਾਂ ਨੂੰ ਫ਼ਿਰਕੂ ਸਦਭਾਵਨਾ ਬਣਾਈ ਰੱਖਣ ਅਤੇ ਸਾਂਝੇ ਸੰਘਰਸ਼ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਇਸ ਮੌਕੇ  ਮੀਟਿੰਗ ਵਿੱਚ ਬਲਦੇਵ ਸਿੰਘ ਪੰਡੋਰੀ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਦਲਜੀਤ ਸਿੰਘ ਦਿਆਲਪੁਰਾ ਆਦਿ ਆਗੂ ਹਾਜ਼ਰ ਸਨ।

ਆਪ ਦੇ ਆਗੂਆਂ ਦੀ ਹੋਈ ਮੀਟਿੰਗ।

 ਆਪ ਦੇ ਆਗੂਆਂ ਦੀ ਹੋਈ ਮੀਟਿੰਗ।


ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਆਪ ਪਾਰਟੀ ਨਿਰਦੇਸ਼ਾਂ ਤਹਿਤ ਹਲਕਾ ਪੱਟੀ ਦੇ ਬਲਾਕ, ਸਰਕਲ ਤੇ ਵਾਰਡ ਪ੍ਰਧਾਨ ਸਹਿਬਾਨਾਂ ਨਾਲ ਸੰਗਠਨ ਮਜਬੂਤੀ ਦੀ ਮੀਟਿੰਗ ਮੋਕੇ ਬਲਜੀਤ ਸਿੰਘ ਖਹਿਰਾ ਨੈਸ਼ਨਲ ਕੋਂਸਲ ਮੈਂਬਰ ਲੋਕਸਭਾ ਹਲਕਾ ਇੰਨ ਖਡੂਰਸਾਹਿਬ, ਜਿਲਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ, ਜਿਲਾ ਸਕੱਤਰ ਰਜਿੰਦਰ ਸਿੰਘ ਉਸਮਾ, ਮੀਡੀਆ ਇੰਨ ਹਰਪ੍ਰੀਤ ਸਿੰਘ ਧੁੱਨਾ, ਤੇ ਹਲਕੇ ਦੇ ਸੰਗਠਨ ਨਾਲ ਪਾਰਟੀ ਦੀ ਮਜਬੂਤੀ ਦੀਆਂ ਵਿਚਾਰਾਂ ਕੀਤੀਆਂ।


-

5 ਮਈ ਨੂੰ ਡੀ ਸੀ ਦਫਤਰ ਵਿਖੇ ਲੱਗੇਗਾ ਧਰਨਾ- ਮਾਣੋਚਾਹਲ

 5 ਮਈ ਨੂੰ ਡੀ ਸੀ ਦਫਤਰ ਵਿਖੇ ਲੱਗੇਗਾ ਧਰਨਾ- ਮਾਣੋਚਾਹਲ



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੇ ਭਿੱਖੀਵਿੰਡ ਜ਼ੋਨ ਦੀ ਮੀਟਿੰਗ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਪੂਹਲਾ ਵਿਖੇ ਹੋਈ । ਇਸ ਮੀਟਿੰਗ ਵਿੱਚ ਵਿਸ਼ੇਸ ਤੌਰ ਤੇ ਤਰਨਤਾਰਨ ਜਿਲ੍ਹੇ ਦੇ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਹਾਜ਼ਿਰ ਹੋਏ । ਇਸ ਮੌਕੇ ਉਹਨਾ ਕਿਸਾਨਾ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚੁੱਪ ਚਪੀਤੇ ਡੀ ਏ ਪੀ ਖਾਦ ਦੀ ਬੋਰੀ ਪਿੱਛੇ ਲਗਭਗ 150 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਜੋ ਇਸ ਮਹਿੰਗਾਈ ਦੇ ਦੌਰ ਵਿੱਚ ਕਿਸਾਨਾ ਲਈ ਮਾਰੂ ਸਾਬਿਤ ਹੋਵੇਗਾ ਜਿਸਨੂੰ ਤੁਰੰਤ ਵਾਪਿਸ ਲਿਆ ਜਾਵੇ।  ਇਸ ਮੌਕੇ ਬੋਲਦਿਆ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ ਨੇ ਦੱਸਿਆ ਕਿ ਇਸ ਵਾਰੀ ਕਣਕ ਦਾ ਝਾੜ ਘਟਣ ਨਾਲ ਕਿਸਾਨਾ ਨੂੰ 6 ਤੋ 8 ਕੁਵਿੰਟਲ ਦਾ ਨੁਕਸਾਨ ਝੱਲਣਾ ਪਿਆ ਹੈ ਜਿਸਦਾ ਬਣਦਾ ਮੁਆਵਜਾ ਲੈਣ ਸਬੰਧੀ 5 ਮਈ ਨੂੰ ਡੀ ਸੀ ਦਫਤਰ ਤਰਨਤਾਰਨ ਵਿਖੇ ਧਰਨਾ ਲਗਾਇਆ ਜਾਵੇਗਾ । ਇਸ ਧਰਨੇ ਵਿੱਚ ਬੁਰੀ ਤਰ੍ਹਾ ਪ੍ਰਭਾਵਿਤ ਬਿਜਲੀ ਸਪਲਾਈ ਸਬੰਧੀ ਤੇ ਨਹਿਰੀ ਪਾਣੀ ਦੇ ਮਸਲੇ ਸਬੰਧੀ ਵੀ ਪ੍ਰਸਾਸਾਨ ਨਾਲ ਗੱਲਬਾਤ ਕਰਕੇ ਲੋਕਾ ਨੂੰ ਆ ਰਹੀਆ ਮੁਸ਼ਕਲਾ ਨੂੰ ਹੱਲ ਕਰਵਾਇਆ ਜਾਵੇਗਾ । ਜਿਸ ਵਿੱਚ ਹਜ਼ਾਰਾ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸਾਮਿਲ ਹੋਣਗੇ। ਇਸ ਮੌਕੇ ਰਣਜੀਤ ਸਿੰਘ ਚੀਮਾ,ਪੂਰਨ ਸਿੰਘ ਮੱਦਰ, ਹੀਰਾ ਸਿੰਘ ਪਹਿਲਵਾਨ, ਮੇਹਰ ਸਿੰਘ ਮੱਦਰ,ਨਿਸ਼ਾਨ ਸਿੰਘ ਮਾੜੀਮੇਘਾ, ਮਾਨ ਸਿੰਘ ਮਾੜੀਮੇਘਾ, ਬਲਵਿੰਦਰ ਸਿੰਘ ਵਾੜਾ ਠੱਠੀ , ਬਲਵੀਰ ਸਿੰਘ ਜਥੇਦਾਰ, ਬਚਿੱਤਰ ਸਿੰਘ ਨਵਾਪਿੰਡ, ਕੰਵਲਜੀਤ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਪਹੂਵਿੰਡ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਬਾਜ ਸਿੰਘ ਖਾਲੜਾ, ਬਲਕਾਰ ਸਿੰਘ ਖਾਲੜਾ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਬਲਦੇਵ ਸਿੰਘ ਉੱਦੋਕੇ, ਰੇਸ਼ਮ ਸਿੰਘ ਉੱਦੋਕੇ,ਨਿਰਵੈਲ ਸਿੰਘ ਚੇਲਾ, ਪ੍ਰਤਾਪ ਸਿੰਘ ਚੂੰਘ, ਗੁਰਨਾਮ ਸਿੰਘ ਮੱਖੀ ਕਲ੍ਹਾ, ਜਗਜੀਤ ਸਿੰਘ ਮੱਲੀ, ਸੁਖਦੇਵ ਸਿੰਘ ਮੱਲੀ, ਹਰਭਜਨ ਸਿੰਘ ਵਾ,ਅੰਗਰੇਜ਼ ਸਿੰਘ ਵਾ,ਜਸਵੰਤ ਸਿੰਘ ਨਵਾਪਿੰਡ, ਨਿਸਾਨ ਸਿੰਘ ਮਨਾਵਾ, ਪਾਲ ਸਿੰਘ ਮਨਾਵਾ, ਜੁਗਰਾਜ ਸਿੰਘ ਸਾਧਰਾ, ਅਜਮੇਰ ਸਿੰਘ ਸਾਧਰਾ, ਹਰਭਜਨ ਸਿੰਘ ਚੱਕ ਬਾਹਬਾ, ਜਰਨੈਲ ਸਿੰਘ ਕੱਚਾਪੱਕਾ, ਅਜਮੇਰ ਸਿੰਘ ਕੱਚਾਪੱਕਾ, ਗੁਰਚਰਨ ਸਿੰਘ ਮਰਗਿੰਦਪੁਰਾ, ਰਣਜੀਤ ਸਿੰਘ ਮਰਗਿੰਦਪੁਰਾ, ਬਿੱਕਰ ਸਿੰਘ ਮੱਖੀ ਕਲ੍ਹਾ, ਜੱਸਾ ਸਿੰਘ ਮੱਖੀ ਕਲ੍ਹਾ, ਦਿਲਬਾਗ ਸਿੰਘ ਵੀਰਮ, ਸੁਰਜੀਤ ਸਿੰਘ ਵੀਰਮ , ਸੁਖਚੈਨ ਸਿੰਘ ਡਲੀਰੀ, ਗੁਰਜੰਟ ਸਿੰਘ ਡਲੀਰੀ ਆਦਿ ਕਿਸਾਨ ਹਾਜਰ ਸਨ ।

Sunday, 1 May 2022

ਸਮਾਜਸੇਵੀ ਐਸ ਐਸ ਆਈ ਦਲਜੀਤ ਸਿੰਘ ਹੁਣ ਦਾਨੀ ਸੱਜਣਾ ਦੀ ਮਦਦ ਨਾਲ ਇਸ ਅਪਾਹਿਜ ਹੋ ਚੁੱਕੇ ਨੌਜਵਾਨ ਨੂੰ ਬਨਾਉਟੀ ਪੈਰ ਅਤੇ ਲੱਤ ਲਗਵਾ ਕਿ ਕਰਨਗੇ ਪੁੰਨ ਦਾ ਕੰਮ

 ਸਮਾਜਸੇਵੀ ਐਸ ਐਸ ਆਈ ਦਲਜੀਤ ਸਿੰਘ ਹੁਣ ਦਾਨੀ ਸੱਜਣਾ ਦੀ ਮਦਦ ਨਾਲ ਇਸ ਅਪਾਹਿਜ ਹੋ ਚੁੱਕੇ ਨੌਜਵਾਨ ਨੂੰ ਬਨਾਉਟੀ ਪੈਰ ਅਤੇ ਲੱਤ ਲਗਵਾ ਕਿ ਕਰਨਗੇ ਪੁੰਨ ਦਾ ਕੰਮ


ਇਸ ਬੰਦੇ ਦੀ ਹਾਈਟ ਦੇਖ ਤੁਸੀਂ ਵੀ ਰਹਿ ਜਾਓਗੇ ਦੰਗ।

ਇਸ ਬੰਦੇ ਦੀ ਹਾਈਟ ਦੇਖ ਤੁਸੀਂ ਵੀ ਰਹਿ ਜਾਓਗੇ ਦੰਗ।

ਜਿਲ੍ਹਾ ਤਰਨ ਤਾਰਨ ਦੇ ਪਿੰਡ ਡੱਲ ਦਾ ਕਰਨਬੀਰ ਸਿੰਘ ਜੋ ਆਪਣੇ ਲੰਬੇ ਕੱਦ ਕਰਕੇ ਲੋਕਾਂ ਲਈ ਸੈਲੀਬ੍ਰਿਟੀ ਬਣਿਆ ਹੋਇਆ ਹੈ। ਅਤੇ ਸਪੈਸ਼ਲ ਬੈਡ ਉਪਰ ਲੇਟਦਾ ਹੈ ਬੂਟ, ਅਤੇ ਕਪੜੇ ਵੀ ਇਸਨੂੰ ਆਰਡਰ ਤਿ ਬਨਵਾਉਂਣੇ ਪੈਂਦੇ ਹਨ। ਕੱਦ ਲੱਗ ਭੱਗ 7 ਫੁੱਟ ਦੇ ਕਰੀਬ ਅਤੇ ਉਮਰ 18 ਸਾਲ ਦੇ ਕਰੀਬ ਹੈ।

ਦਸਤੂਰ-ਇ-ਦਸਤਾਰ ਲਹਿਰ ਦਾ ਖ਼ੁਆਬ , ਹਰ ਬੱਚੇ ਦੇ ਸਿਰ ਤੇ ਹੋਵੇ ਦਸਤਾਰ :-

 ਦਸਤੂਰ-ਇ-ਦਸਤਾਰ ਲਹਿਰ ਦਾ ਖ਼ੁਆਬ , ਹਰ ਬੱਚੇ ਦੇ ਸਿਰ ਤੇ ਹੋਵੇ ਦਸਤਾਰ :-




ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਇਹ ਦਸਤਾਰ ਲਹਿਰ ਵੱਲੋਂ ਤੀਸਰਾ ਦਸਤਾਰ ਮੁਕਾਬਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੂੜਚੰਦ ਚੰਦ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਦੀ ਸ਼ੁਰੂਆਤ ਗੁਰੂ ਸਾਹਿਬਾਨ ਦਾ ਓਟ ਆਸਰਾ ਤੱਕਦਿਆਂ ਅਰਦਾਸ ਅਤੇ ਹੁਕਮਨਾਮਾ ਲੈ ਕੇ ਕੀਤੀ ਗਈ।ਇਸ ਮੁਕਾਬਲੇ ਵਿੱਚ ਪੰਜ ਸਾਲ ਤੋਂ ਲੈ ਕੇ 20 ਸਾਲ ਤੱਕ ਦੀ 85 ਬੱਚਿਆਂ ਨੇ ਭਾਗ ਲਿਆ। ਇਹ ਮੁਕਾਬਲਾ ਤਿੰਨ ਗਰੁੱਪਾਂ ਵਿੱਚ ਕਰਵਾਇਆ ਗਿਆ। ਹਰੇਕ ਗਰੁੱਪ ਵਿਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।ਬਾਕੀ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਆਂ ਗਿਆ। ਲਹਿਰ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਮਨਦੀਪ ਸਿੰਘ ਘੋਲੀਆ ਕਲਾਂ, ਭਾਈ ਸੰਤੋਖ ਸਿੰਘ ਪੱਟੀ, ਭਾਈ ਦਿਲਬਾਗ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦਸਤਾਰ ਸਿੱਖ ਦੀ ਜਾਨ ਹੈ । ਜਿਵੇਂ ਸਰੀਰ ਦੀ ਖੂਨ ਤੋਂ ਬਿਨਾਂ ਮੌਤ ਹੈ , ਇਸੇ ਤਰ੍ਹਾਂ ਦਸਤਾਰ ਤੋਂ ਬਗੈਰ ਸਿੱਖ ਦੀ ਆਤਮਿਕ ਮੌਤ ਹੋ ਜਾਂਦੀ ਹੈ । ਇਸ ਗੁਰੂ ਵੱਲੋਂ ਬਖਸ਼ੇ ਤਾਜ ਨੂੰ ਹਰ ਬੱਚੇ ਦੇ ਸਿਰ ਤੇ ਸਜਾਉਣ ਦਾ ਸੁਪਨਾ ਪੂਰਾ ਕਰਨ ਲਈ ਇਸ ਲਹਿਰ ਦਾ ਹਰੇਕ ਸੇਵਾਦਾਰ ਦਿਨ ਰਾਤ ਯਤਨਸ਼ੀਲ ਹੈ।ਉਚੇਚੇ ਤੌਰ ਤੇ ਪਹੁੰਚੇ ਸ ਬੁੱਢਾ ਸਿੰਘ ਐਮ ਡੀ ਕਲਗੀਧਰ ਅਕੈਡਮੀ ਭਿੱਖੀਵਿੰਡ ਨੇ ਲਹਿਰ ਦੇ  ਇਸ  ਉਪਰਾਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜਾ ਕੰਮ ਸਕੂਲਾਂ ਦਾ ਸੀ , ਉਹ ਕੰਮ ਇੰਨ੍ਹਾਂ ਪ੍ਰਚਾਰਕ ਵੀਰਾਂ ਵੱਲੋਂ ਕੀਤਾ ਜਾਣਾ ਆਪਣੇ ਆਪ ਵਿੱਚ ਕਾਫਲੇ ਤਾਰੀਫ਼ ਹੈ । ਉਨ੍ਹਾਂ ਨੇ ਲਹਿਰ ਨੂੰ ਆਰਥਿਕ ਸਹਾਇਤਾ ਦਿੰਦਿਆਂ ਅਗਾਂਹ ਤੋਂ ਵੀ ਹਰ ਪੱਖ ਤੋਂ ਸਾਥ ਦੇਣ ਦਾ ਭਰੋਸਾ ਦਿੱਤਾ। ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਅਤੇ ਸ ਸੁਖਦੇਵ ਸਿੰਘ ਨੇ ਹਰ ਇੱਕ ਸੰਸਥਾ ਜਿਹੜੀ ਗੁਰੂ ਦੀ ਗੱਲ ਕਰਦੀ , ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਬੇਨਤੀਆਂ ਕੀਤੀਆਂ। ਮੁਕਾਬਲੇ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਉਤਸ਼ਾਹ ਵੇਖਣ ਯੋਗ ਸੀ। ਇਸ ਪ੍ਰੋਗਰਾਮ ਵਿੱਚ ਦਸਤੂਰ-ਇ-ਦਸਤਾਰ ਲਹਿਰ ਵੱਲੋਂ ੩੧ ਬਾਣੀਆਂ ਯਾਦ ਕਰਨ ਵਾਲੇ ਭੁਪਿੰਦਰ ਸਿੰਘ ਮੋਹਨਪੁਰਾ, ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਇਕਲ ਤੇ ਵੱਖ ਵੱਖ ਥਾਵਾਂ ਤੇ ਪੌਦੇ ਲਗਾਉਣ ਵਾਲੇ ਸ ਮੰਗਲ ਸਿੰਘ ਬੱਠੇ ਭੈਣੀ , ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜੋੜਨ ਵਾਲੀ ਕਲਗੀਧਰ ਅਕੈਡਮੀ ਦੇ ਸ ਬੁੱਢਾ ਸਿੰਘ , ਇਲਾਕੇ ਦੇ ਪਹਿਲੇ ਗ੍ਰੰਥੀ ਭਾਈ ਮੰਗਲ ਸਿੰਘ ਸਾਂਧਰਾ ਅਤੇ  ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਲਹਿਰ ਦੇ ਵੀਰਾਂ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਇੰਨ੍ਹਾਂ ਮੁਕਾਬਲਿਆਂ ਲਈ ਹਰ ਪੱਖ ਤੋਂ ਸਹਿਯੋਗ ਕੀਤਾ ਜਾਵੇ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜੋ ਘਰ ਘਰ ਪਹੁੰਚਾਉਣ ਦਾ ਜੋ ਬੀੜਾ ਚੁੱਕਿਆ ਹੈ , ਉਸਨੂੰ ਬੇਫਿਫਕਰੀ ਨਾਲ ਚੱਕਿਆ ਜਾ ਸਕੇ । ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਆਪਣੇ ਆਪਣੇ ਇਲਾਕਿਆਂ ਵਿੱਚ ਧਾਰਮਿਕ ਮੁਕਾਬਲੇ ਕਰਵਾਉਣ ਲਈ ਬੇਨਤੀ ਕੀਤੀ।ਇਸ ਮੋਕੇ ਤੇ ਦਸਤਾਰ ਮੁਕਾਬਲਿਆਂ ਦੀ ਜੱਜਮੈਟ ਦੀ ਡਿਊਟੀ ਭਾਈ ਤਜਿੰਦਰ ਸਿੰਘ ਦਸਤਾਰ ਕੋਚ, ਭਾਈ ਨੂਰਪ੍ਰੀਤ ਸਿੰਘ ਦਸਤਾਰ ਕੋਚ, ਭਾਈ ਹਰਪ੍ਰੀਤ ਸਿੰਘ ਦਸਤਾਰ ਕੋਚ, ਭਾਈ ਅਕਾਸਬੀਰ ਸਿੰਘ ਨੇ ਨਿਭਾਈ।ਇਸ ਮੌਕੇ ਬਲਵੀਰ ਸਿੰਘ ਖਾਲਸਾ ਮਰਗਿੰਦ ਪੁਰਾ,ਵਾਤਾਵਰਣ ਪਰੇਮੀ ਮੰਗਲ ਸਿੰਘ ਬੱਠੇ ਭੈਣੀ ਨੂੰ ਸਨਮਾਨਿਤ ਕੀਤਾ ਗਿਆ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...