ਦਸਤੂਰ-ਇ-ਦਸਤਾਰ ਲਹਿਰ ਦਾ ਖ਼ੁਆਬ , ਹਰ ਬੱਚੇ ਦੇ ਸਿਰ ਤੇ ਹੋਵੇ ਦਸਤਾਰ :-
ਤਰਨ ਤਾਰਨ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)ਇਹ ਦਸਤਾਰ ਲਹਿਰ ਵੱਲੋਂ ਤੀਸਰਾ ਦਸਤਾਰ ਮੁਕਾਬਲਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੂੜਚੰਦ ਚੰਦ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਦੀ ਸ਼ੁਰੂਆਤ ਗੁਰੂ ਸਾਹਿਬਾਨ ਦਾ ਓਟ ਆਸਰਾ ਤੱਕਦਿਆਂ ਅਰਦਾਸ ਅਤੇ ਹੁਕਮਨਾਮਾ ਲੈ ਕੇ ਕੀਤੀ ਗਈ।ਇਸ ਮੁਕਾਬਲੇ ਵਿੱਚ ਪੰਜ ਸਾਲ ਤੋਂ ਲੈ ਕੇ 20 ਸਾਲ ਤੱਕ ਦੀ 85 ਬੱਚਿਆਂ ਨੇ ਭਾਗ ਲਿਆ। ਇਹ ਮੁਕਾਬਲਾ ਤਿੰਨ ਗਰੁੱਪਾਂ ਵਿੱਚ ਕਰਵਾਇਆ ਗਿਆ। ਹਰੇਕ ਗਰੁੱਪ ਵਿਚੋਂ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।ਬਾਕੀ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਆਂ ਗਿਆ। ਲਹਿਰ ਦੇ ਸੇਵਾਦਾਰ ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਮਨਦੀਪ ਸਿੰਘ ਘੋਲੀਆ ਕਲਾਂ, ਭਾਈ ਸੰਤੋਖ ਸਿੰਘ ਪੱਟੀ, ਭਾਈ ਦਿਲਬਾਗ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦਸਤਾਰ ਸਿੱਖ ਦੀ ਜਾਨ ਹੈ । ਜਿਵੇਂ ਸਰੀਰ ਦੀ ਖੂਨ ਤੋਂ ਬਿਨਾਂ ਮੌਤ ਹੈ , ਇਸੇ ਤਰ੍ਹਾਂ ਦਸਤਾਰ ਤੋਂ ਬਗੈਰ ਸਿੱਖ ਦੀ ਆਤਮਿਕ ਮੌਤ ਹੋ ਜਾਂਦੀ ਹੈ । ਇਸ ਗੁਰੂ ਵੱਲੋਂ ਬਖਸ਼ੇ ਤਾਜ ਨੂੰ ਹਰ ਬੱਚੇ ਦੇ ਸਿਰ ਤੇ ਸਜਾਉਣ ਦਾ ਸੁਪਨਾ ਪੂਰਾ ਕਰਨ ਲਈ ਇਸ ਲਹਿਰ ਦਾ ਹਰੇਕ ਸੇਵਾਦਾਰ ਦਿਨ ਰਾਤ ਯਤਨਸ਼ੀਲ ਹੈ।ਉਚੇਚੇ ਤੌਰ ਤੇ ਪਹੁੰਚੇ ਸ ਬੁੱਢਾ ਸਿੰਘ ਐਮ ਡੀ ਕਲਗੀਧਰ ਅਕੈਡਮੀ ਭਿੱਖੀਵਿੰਡ ਨੇ ਲਹਿਰ ਦੇ ਇਸ ਉਪਰਾਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜਾ ਕੰਮ ਸਕੂਲਾਂ ਦਾ ਸੀ , ਉਹ ਕੰਮ ਇੰਨ੍ਹਾਂ ਪ੍ਰਚਾਰਕ ਵੀਰਾਂ ਵੱਲੋਂ ਕੀਤਾ ਜਾਣਾ ਆਪਣੇ ਆਪ ਵਿੱਚ ਕਾਫਲੇ ਤਾਰੀਫ਼ ਹੈ । ਉਨ੍ਹਾਂ ਨੇ ਲਹਿਰ ਨੂੰ ਆਰਥਿਕ ਸਹਾਇਤਾ ਦਿੰਦਿਆਂ ਅਗਾਂਹ ਤੋਂ ਵੀ ਹਰ ਪੱਖ ਤੋਂ ਸਾਥ ਦੇਣ ਦਾ ਭਰੋਸਾ ਦਿੱਤਾ। ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਦੇ ਪ੍ਰਧਾਨ ਸ ਬਲਵਿੰਦਰ ਸਿੰਘ ਅਤੇ ਸ ਸੁਖਦੇਵ ਸਿੰਘ ਨੇ ਹਰ ਇੱਕ ਸੰਸਥਾ ਜਿਹੜੀ ਗੁਰੂ ਦੀ ਗੱਲ ਕਰਦੀ , ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਬੇਨਤੀਆਂ ਕੀਤੀਆਂ। ਮੁਕਾਬਲੇ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਉਤਸ਼ਾਹ ਵੇਖਣ ਯੋਗ ਸੀ। ਇਸ ਪ੍ਰੋਗਰਾਮ ਵਿੱਚ ਦਸਤੂਰ-ਇ-ਦਸਤਾਰ ਲਹਿਰ ਵੱਲੋਂ ੩੧ ਬਾਣੀਆਂ ਯਾਦ ਕਰਨ ਵਾਲੇ ਭੁਪਿੰਦਰ ਸਿੰਘ ਮੋਹਨਪੁਰਾ, ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਇਕਲ ਤੇ ਵੱਖ ਵੱਖ ਥਾਵਾਂ ਤੇ ਪੌਦੇ ਲਗਾਉਣ ਵਾਲੇ ਸ ਮੰਗਲ ਸਿੰਘ ਬੱਠੇ ਭੈਣੀ , ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜੋੜਨ ਵਾਲੀ ਕਲਗੀਧਰ ਅਕੈਡਮੀ ਦੇ ਸ ਬੁੱਢਾ ਸਿੰਘ , ਇਲਾਕੇ ਦੇ ਪਹਿਲੇ ਗ੍ਰੰਥੀ ਭਾਈ ਮੰਗਲ ਸਿੰਘ ਸਾਂਧਰਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਲਹਿਰ ਦੇ ਵੀਰਾਂ ਵੱਲੋਂ ਸੰਗਤਾਂ ਨੂੰ ਵੱਧ ਤੋਂ ਵੱਧ ਇੰਨ੍ਹਾਂ ਮੁਕਾਬਲਿਆਂ ਲਈ ਹਰ ਪੱਖ ਤੋਂ ਸਹਿਯੋਗ ਕੀਤਾ ਜਾਵੇ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜੋ ਘਰ ਘਰ ਪਹੁੰਚਾਉਣ ਦਾ ਜੋ ਬੀੜਾ ਚੁੱਕਿਆ ਹੈ , ਉਸਨੂੰ ਬੇਫਿਫਕਰੀ ਨਾਲ ਚੱਕਿਆ ਜਾ ਸਕੇ । ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਆਪਣੇ ਆਪਣੇ ਇਲਾਕਿਆਂ ਵਿੱਚ ਧਾਰਮਿਕ ਮੁਕਾਬਲੇ ਕਰਵਾਉਣ ਲਈ ਬੇਨਤੀ ਕੀਤੀ।ਇਸ ਮੋਕੇ ਤੇ ਦਸਤਾਰ ਮੁਕਾਬਲਿਆਂ ਦੀ ਜੱਜਮੈਟ ਦੀ ਡਿਊਟੀ ਭਾਈ ਤਜਿੰਦਰ ਸਿੰਘ ਦਸਤਾਰ ਕੋਚ, ਭਾਈ ਨੂਰਪ੍ਰੀਤ ਸਿੰਘ ਦਸਤਾਰ ਕੋਚ, ਭਾਈ ਹਰਪ੍ਰੀਤ ਸਿੰਘ ਦਸਤਾਰ ਕੋਚ, ਭਾਈ ਅਕਾਸਬੀਰ ਸਿੰਘ ਨੇ ਨਿਭਾਈ।ਇਸ ਮੌਕੇ ਬਲਵੀਰ ਸਿੰਘ ਖਾਲਸਾ ਮਰਗਿੰਦ ਪੁਰਾ,ਵਾਤਾਵਰਣ ਪਰੇਮੀ ਮੰਗਲ ਸਿੰਘ ਬੱਠੇ ਭੈਣੀ ਨੂੰ ਸਨਮਾਨਿਤ ਕੀਤਾ ਗਿਆ।
No comments:
Post a Comment