ਸਿੱਖ ਭਰਾਵਾਂ ਅਤੇ ਹਿੰਦੂ ਭਾਈਚਾਰੇ ਨੂੰ ਆਪਸੀ ਸਾਂਝ ਬਣਾ ਕਿ ਰੱਖਣੀ ਚਾਹੀਦੀ ਹੈ,ਗਲਤ ਅਨਸਰਾਂ ਤੋਂ ਸੁਚੇਤ ਰਹਿਣ:- ਗੁਲਸ਼ਨ ਅਲਗੋਂ:-
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਪਟਿਆਲਾ ਦੀ ਕੱਲ੍ਹ ਦੀ ਘਟਨਾ ਨੂੰ ਲੈ ਕੇ ਗੁਲਸ਼ਨ ਕੁਮਾਰ ਅਲਗੋਂ ਰੰਗਲਾ ਫਰੈਂਡਜ਼ ਕਲੱਬ ਭਿੱਖੀਵਿੰਡ ਦੇ ਸਮੂਹ ਮੈਂਬਰ ਸਹਿਬਾਨਾਂ ਵੱਲੋਂ ਸਿੱਖ ਭਾਈਚਾਰੇ ਅਤੇ ਹਿੰਦੂ ਭਾਈਚਾਰੇ ਨੂੰ ਆਪਸੀ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣ ਵਾਲੀਆਂ ਤਾਕਤਾਂ ਤੋਂ ਸਚੇਤ ਰਹਿਣ ਨੂੰ ਕਿਹਾ ਇਸ ਮੌਕੇ ਗੁਲਸ਼ਨ ਕੁਮਾਰ ਅਲਗੋਂ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਟਿਆਲੇ ਵਿਚ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈ ਜਿਸ ਨਾਲ ਸਾਡੇ ਸਮਾਜ ਵਿੱਚ ਸਾਡੇ ਭਾਈਚਾਰੇ ਵਿੱਚ ਬਹੁਤ ਵੱਡਾ ਫਰਕ ਪੈ ਜਾਣਾ ਸੀ ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸਾਨੂੰ ਲੜਾ ਕੇ ਆਪਣਾ ਮਤਲਬ ਕੱਢਣਾ ਚਾਹੁੰਦੇ ਹਨ ਸੋ ਸਾਨੂੰ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਇਸ ਨਾਲ ਸਾਡੇ ਪੰਜਾਬ ਵਿੱਚ ਸ਼ਾਂਤੀ ਬਣੀ ਰਹੇਗੀ ਅਤੇ ਅਸੀਂ ਇਸ ਭਾਈਚਾਰਕ ਸਾਂਝ ਨੂੰ ਸਦਾ ਕਾਇਮ ਰੱਖਣ ਲਈ ਉਪਰਾਲੇ ਕਰੀਏ ਇਸ ਮੌਕੇ ਗੁਲਸ਼ਨ ਕੁਮਾਰ ਅਲਗੋਂ , ਗੁਰਜੰਟ ਕਲਸੀ,ਸੁਖਚੈਨ ਭਿੱਖੀਵਿੰਡ,ਡਿਪਟੀ ਭਿੱਖੀਵਿੰਡ, ਬਿੱਟੂ ਦਿਆਲਪੁਰ,ਹਰਜਿੰਦਰ ਭਿੱਖੀਵਿੰਡ, ਹਰਦੀਪ ਭਿੱਖੀਵਿੰਡ ਆਦਿ ਹਾਜਰ ਸਨ।
No comments:
Post a Comment