Saturday, 7 May 2022

ਮਾਵਾਂ ਨੂੰ ਸਮਰਪਣ

 



ਅੱਜ ਮਾਂ ਨੇ ਦੁਪਹਿਰ ਦੀ ਰੋਟੀ ਖਾਣ ਲਈ ਮੇਰੇ ਬੇਟੇ ਨੂੰ ਕਿਹਾ ਪੁੱਤ ਜਾ ਸਬਜ਼ੀ ਨਹੀਂ ਹੈ ਤੇ ਮੈਨੂੰ ਹਲਵਾਈ ਤੋਂ ਇੱਕ ਸਮੋਸਾ ਲਿਆ ਦੇ ਮੇਰਾ ਦਿਲ ਕਰਦਾ ਅੱਜ ਸਮੋਸਾ ਖਾਣ ਨੂੰ ,ਉਹ ਕਹਿਣ ਲੱਗਾ ਨਹੀਂ ਅਜੇ ਮੇਰਾ ਟੈਮ ਨਹੀਂ ਵਾਸ਼ਰੂਮ ਚੱਲਿਆ ਉਹ ਮਾਯੂਸ ਜਿਹੀ ਹੋ ਕਿ ਚੁੱਪ ਕਰ ਗਈ' ਮੈਂ ਅੰਦਰ ਬੈਠਾ ਦੇਖ ਰਿਹਾ ਸੀ 'ਮੈਂ ਜਲਦੀ ਨਾਲ ਉੱਠ ਕਿ ਆਇਆ ਤੇ ਬੀਜੀ ਨੂੰ ਕਿਹਾ ਅੱਜ ਕਿੰਨਾ ਕੋ ਦਿਲ ਕਰਦਾ ਸਮੋਸਾ ਖਾਣ ਨੂੰ ਤੇ ਉਹ ਕਹਿਣ ਲੱਗੀ ਨਹੀਂ ਮੈਂ ਤੇ ਵੈਸੇ ਹੀ ਕਹਿ ਰਹੀ ਆ ,ਮੈਂ ਕਿਹਾ ਚਲੋ ਠੀਕ ਆ ਬੇਬੇ ,ਬਾਹਰ ਲੱਗੇ ਮੋਟਰ ਸਾਇਕਲ ਨੂੰ ਸਾਫ ਕਰਦੇ ਨੇ ਕਿਹਾ ਚੱਲ ਮਾਤਾ ਸ਼ਹਿਰ ਚੱਲਦੇ ਇੱਕ ਕੰਮ ਆ ਆਪਾਂ ਨੂੰ, ਮਾਂ ਕਹਿਣ ਲੱਗੀ ਕੀ ਕੰਮ ਆ ਪੁੱਤ ,ਮੈਂ ਕਿਹਾ ਉਥੇ ਜਾ ਦੱਸਦਾ,ਪਿੰਡ ਤੋਂ 14 ਕੋ ਕਿਲੋਮੀਟਰ ਦੂਰ ਸ਼ਹਿਰ ਸੀ ਅਸੀਂ ਜਲਦੀ ਪਾਉਂਚ ਗਏ ਤੇ ਇੱਕ ਚੰਗੇ ਰੈਸਟੋਰੈਂਟ ਤੇ ਜਾ ਕਿ ਮੈਂ ਜਦੋਂ ਸਮੋਸੇਆ ਦਾ ਆਰਡਰ ਦਿੱਤਾ ਮਾਂ ਨਾਰਾਜ਼ ਹੋ ਕਿ ਪੁੱਛਣ ਲੱਗੀ ਕੀ ਕੰਮ ਆ ਪੁੱਤ ਪਹਿਲਾ ਉਹ ਕਰ ਆਈਏ, ਮੈਂ ਹੱਸਦੇ ਹੋਏ ਕਿਹਾ ਬੇਬੇ ਇਹੀ ਕੰਮ ਸੀ ਬਸ ਜੇ ਤੂੰ ਸਾਡੀਆਂ ਏਨੀਆਂ ਰੀਝਾਂ ਪੂਰੀਆਂ ਕੀਤੀਆਂ ਤੇ ਸਾਡੇ ਤੋਂ ਇੱਕ ਛੋਟੀ ਜਿਹੀ ਪੂਰੀ ਨਾ ਹੋਈ ਤੇ ਫਿਰ ਕੀ ਅਸੀਂ ਧਰਤੀ ਆਏ ਹੋਏ। ਮਾਂ ਤੇ ਮੈਂ ਦੋਨੋ ਭਾਵੁਕ ਜੇ ਹੋ ਗਏ ਸਮੋਸੇ ਗਲ ਤੋਂ ਮਸਾਂ ਅੰਦਰ ਲੰਘ ਰਹੇ ਸੀ ਮੇਰੇ ਨਾਲੇ ਉਹ ਬਚਪਨ ਚੇਤੇ ਆਏ ਜਦੋਂ ਸਕੂਲ ਟੈਮ ਬੇਬੇ ਬਾਪੂ ਨਾਲ ਲੜ ਕਿ ਸਾਨੂੰ ਸਮੋਸਿਆ ਲਈ ਪੈਸੇ ਦੇਂਦੀ ਸੀ, ਯਾਰੋ ਮਾਂ ਦਾ ਦੇਣ ਤੇ ਅਸੀਂ ਕਈ ਜਨਮ ਨਹੀਂ ਦੇ ਸਕਦੇ ਪਰ ਇਸ ਜਨਮ ਵਿੱਚ ਹੀ ਕੋਸ਼ਿਸ਼ ਕਰੀਏ ਕਿ ਉਹਨਾਂ ਦੇ ਬਿਨਾਂ ਮੰਗਣ ਤੋਂ ਆਪ ਸਮਝ ਜਾਈਏ ਕੀ ਮੰਗਦੇ ਉਹ ।


ਲੇਖਕ:- ਜਗਜੀਤ ਸਿੰਘ ਡੱਲ, ਤਰਨ ਤਾਰਨ ,ਪ੍ਰੈਸ ਮੀਡੀਆ,9855985137,8646017000

ਝੋਨੇ ਦੀ ਕਾਸ਼ਤ ਕਰਨ ਦਾ ਸਮਾਂ ਅਨੁਕੂਲ ਨਾ ਹੋਣ ਕਾਰਨ ਜਮਹੂਰੀ ਕਿਸਾਨ ਸਭਾ ਵੱਲੋਂ ਇਸਨੂੰ ਸਿਰੇ ਤੋਂ ਕੀਤਾ ਰੱਦ।

 ਝੋਨੇ ਦੀ ਕਾਸ਼ਤ ਕਰਨ ਦਾ ਸਮਾਂ ਅਨੁਕੂਲ ਨਾ ਹੋਣ ਕਾਰਨ ਜਮਹੂਰੀ ਕਿਸਾਨ ਸਭਾ ਵੱਲੋਂ ਇਸਨੂੰ ਸਿਰੇ ਤੋਂ ਕੀਤਾ ਰੱਦ।



ਤਰਨਤਾਰਨ-(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)-ਜਮਹੂਰੀ ਕਿਸਾਨ ਸਭਾ ਪੰਜਾਬ  ਨੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਲੈਕੇ ਬਣਾਏ ਜੋਨਾ ਨੂੰ ਪੂਰੀ ਤਰ੍ਹਾਂ ਨਾਲ ਰੱਦ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ ਅਤੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਵੱਲੋਂ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਬਿਨਾਂ ਕਿਸੇ ਵਿਗਿਆਨਕ ਅਧਾਰ ਦੇ ਬਣਾਏ ਗਏ ਹਨ। ਉਹਨਾਂ ਕਿਹਾ ਕਿ 20 ਮਈ ਨੂੰ ਸਿੱਧੀ ਬਿਜਾਈ ਦਾ ਸਮਾਂ ਠੀਕ ਹੈ। ਬਾਕੀ ਸਾਰੇ ਪੰਜਾਬ ਵਿੱਚ 10 ਜੂਨ ਤੋਂ ਹੀ ਝੋਨੇ ਨੂੰ ਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।ਲੇਟ ਲਾਏ ਝੋਨੇ ਦੀ ਖਰੀਦ ਵੇਲੇ ਵੱਧ ਨਮੀ ਕਰਕੇ ਵੇਚਣ ਵਿੱਚ ਵੱਡੀ ਸਮੱਸਿਆ ਆਵੇਗੀ ‌। ਕਿਸਾਨ ਆਗੂਆਂ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਹੇਠੋਂ ਰਕਬਾ ਘਟਾਉਣ ਲਈ ਦੂਸਰੀਆ ਫਸਲਾਂ ਨੂੰ ਐਮ ਐਸ ਪੀ ਉਪਰ ਖਰੀਦ ਦੀ ਗਰੰਟੀ ਕੀਤੀ ਜਾਵੇ। ਤਾਂ ਕਿ ਕਿਸਾਨ ਝੋਨੇ ਹੇਠੋਂ ਰਕਬਾ ਘਟਾਉਣ। ਅਤੇ ਪੰਜਾਬ ਦੇ ਕਿਸਾਨਾਂ ਸਿਰ ਠੋਸੀ ਫਸਲ ਤੋਂ ਮੁਕਤੀ ਪ੍ਰਾਪਤ ਕਰ ਸਕਣ। ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ 1500 ਰੁਪਏ ਦੀ ਐਲਾਨੀ ਸਹਾਇਤਾ 5000ਰੁਪਏ ਪਰੱਤੀ ਏਕੜ ਕੀਤੀ ਜਾਵੇ। ਕਿਸਾਨ ਆਗੂਆਂ ਨੇ  ਪੰਜਾਬ ਸਰਕਾਰ ਦੇ ਉਸ ਬਿਆਨ ਦੀ ਨਿੰਦਾ ਕੀਤੀ ਹੈ ਕਿ ਮੂੰਗੀ ਦੀ ਬਿਜਾਈ ਬਾਰੇ ਦਿਤਾ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮੂੰਗੀ ਦੀ ਬਿਜਾਈ ਦਾ ਢੁਕਵਾਂ ਸਮਾਂ 20 ਮਾਰਚ ਤੋਂ 10 ਅਪਰੈਲ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਦੇਰੀ ਨਾਲ ਸਮਾਂ ਲੰਘਾ ਕੇ ਲਏ ਗਏ ਹਨ


Friday, 6 May 2022

ਸ੍ਰ ਕਸ਼ਮੀਰ ਸਿੰਘ ਵਾਹਲਾ ਆਮ ਆਦਮੀ ਪਾਰਟੀ ਵੱਲੋਂ ਰੋਜ ਦੀ ਅੱਜ ਵੀ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ।

 ਸ੍ਰ ਕਸ਼ਮੀਰ ਸਿੰਘ ਵਾਹਲਾ ਆਮ ਆਦਮੀ ਪਾਰਟੀ ਵੱਲੋਂ ਰੋਜ ਦੀ ਅੱਜ ਵੀ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ।





ਗੁਰਦਾਸਪੁਰ (ਜਗਜੀਤ ਸਿੰਘ ਡੱਲ) ਸ ਕਸ਼ਮੀਰ ਸਿੰਘ ਵਾਹਲਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਇੰਚਾਰਜ ਗੁਰਦਾਸਪੁਰ ਵੱਲੋਂ ਹਰ ਰੋਜ ਦੀ ਤਰਾਂ ਲੋਕਾਂ ਦੀਆਂ ਮੁਸ਼ਿਕਲਾਂ ਸੁਨੀਆਂ ਅਤੇ ਮੋਕੇ ਤੇ ਹੱਲ ਕੀਤਾ। ਇਸ ਮੌਕੇ ਉਹਨਾਂ ਕਿਹਾ ਆਮ ਆਦਮੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਕਿਸੇ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਏਗੀ ਹਰ ਵਿਅਕਤੀ ਬਿਨਾਂ ਝਿਜਕ ਆਪਣੇ ਮਸਲੇ ਲੈ ਕਿ ਸਾਡੇ ਨਾਲ ਸੰਪਰਕ ਕਰ ਸਕਦਾ ਹੈ।

ਇਸ ਮੌਕੇ ਗੁਰਦਾਸਪੁਰ ਦੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਵਾਹਲਾ ਨੇ ਹਾਜਰੀ ਲਵਾਈ ।

ਪਿੰਡ ਡੱਲ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਲੈ ਕਿ ਕੀਤੀ ਪਿੰਡ ਵਾਸੀਆਂ ਨਾਲ ਮੀਟਿੰਗ

 ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਐਸ.ਐਸ.ਪੀ ਸਾਹਿਬ ਤਰਨ ਤਾਰਨ ਵੱਲੋਂ ਪਿੰਡ ਡੱਲ ਵਿਖੇ  ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸੈਮੀਨਰ ਲਗਾਇਆ ਗਿਆ।


Under the anti-drug campaign SSP Tarn Taran organized a seminar at village Dall to make all the panchayats and villagers aware about the ill effects of drugs.


ਪੱਟੀ ਥਾਣਾ ਸਦਰ ਪੁਲਿਸ ਨੇ ਪਿੰਡ ਸਭਰਾ ਤੋਂ ਇੱਕ ਵਿਅਕਤੀ ਨੂੰ 18750 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਕਰ ਕੀਤਾ ਗ੍ਰਿਫਤਾਰ ।

 ਪੱਟੀ ਥਾਣਾ ਸਦਰ ਪੁਲਿਸ ਨੇ ਪਿੰਡ ਸਭਰਾ ਤੋਂ ਇੱਕ ਵਿਅਕਤੀ ਨੂੰ 18750 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਕਰ ਕੀਤਾ ਗ੍ਰਿਫਤਾਰ ।




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਪੱਟੀ ਥਾਣਾ ਸਦਰ ਪੁਲਿਸ  ਏ ਐਸ ਆਈ ਮਲਕੀਤ ਸਿੰਘ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਗਸਤ ਦੇ ਸੰਬੰਧ ਵਿੱਚ ਚੌਕੀ ਸਭਰਾ ਤੋਂ ਪਿੰਡ ਕੁੱਤੀ ਵਾਲਾ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਘੁਲੇਵਾਲਾ ਟਾਵਰ ਕੋਲ ਪੁੱਜੀ ਇਕ ਵਿਅਕਤੀ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਉਸ ਪਾਸੋਂ 18750 ਐਮ ਐਲ ਨਾਜਾਇਜ਼ ਸ਼ਰਾਬ ਬਰਾਮਦ ਹੋਈ ਉਕਤ ਵਿਅਕਤੀ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਉਰਫ ਕਾਲੀ ਪੁੱਤਰ ਜੋਗਾ ਸਿੰਘ ਵਾਸੀ ਨਵਾਂ ਕਿਲਾ ਸਭਰਾ ਹੋਈ ਜਿਸ ਤੇ ਥਾਣਾ ਸਦਰ ਪੁਲਿਸ ਨੇ ਮੁਕਦਮਾ ਦਰਜ ਕਰ ਲਿਆ ਹੈ

ਥਾਣਾ ਸਦਰ ਪੱਟੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਣੇ ਇੱਕ ਔਰਤ ਨੂੰ ਕੀਤਾ ਕਾਬੂ

 ਥਾਣਾ ਸਦਰ ਪੱਟੀ ਪੁਲਿਸ  ਨੇ ਭਾਰੀ ਮਾਤਰਾ ਵਿੱਚ  ਨਸ਼ੀਲੇ ਪਦਾਰਥਾਂ ਸਣੇ ਇੱਕ ਔਰਤ ਨੂੰ ਕੀਤਾ ਕਾਬੂ  



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਥਾਣਾ ਸਦਰ ਪੱਟੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦ ਮੁਖਬਰ ਖਾਸ ਦੀ ਇਤਲਾਹ ਤੇ ਇਕ ਔਰਤ ਦੇ ਘਰ ਛਾਪਾਮਾਰੀ ਦੌਰਾਨ ਇੱਕ ਸੌ ਪੰਜ ਗ੍ਰਾਮ ਹੈਰੋਇਨ ਅਤੇ ਤਿੱਨ ਸੌ ਦੱਸ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ  ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਪੁਲਿਸ ਚੌਕੀ ਸਭਰਾ ਦੇ ਇੰਚਾਰਜ ਐੱਸ ਆਈ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਕੋਟ ਬੁੱਢਾ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਜੀਤ  ਕੌਰ ਜੋ ਕਿ ਕੋਟ ਬੁੱਢੇ ਅਤੇ ਤੂਤਾਂ ਦੀਆਂ ਬਹਿਕਾਂ ਤੇ ਰਹਿੰਦੀ ਹੈ ਜੋ ਆਪਣੇ ਘਰ ਵਿਚ ਨਸ਼ੇ ਦਾ ਕਾਰੋਬਾਰ ਕਰਦੀ ਹੈ ਜੇ ਹੁਣੇ ਰੇਡ ਕੀਤੀ ਜਾਵੇ ਤਾਂ ਉਕਤ ਔਰਤ ਦੇ ਘਰੋਂ ਨਸ਼ੀਲੇ ਪਦਾਰਥ ਬਰਾਮਦ ਹੋ ਸਕਦੇ ਹਨ ਏ ਐੱਸ ਆਈ ਨੇ ਕਿਹਾ ਕਿ  ਮੁਖਬਰ ਖਾਸ ਦੀ ਇਤਲਾਹ ਤੇ ਮਹਿਲਾ ਪੁਲੀਸ ਦੇ ਨਾਲ ਉਕਤ ਔਰਤ ਦੇ ਘਰ ਰੇਡ ਕਰਨ ਤੇ ਇਸ ਕੋਲੋਂ ਇੱਕ ਸੌ ਪੰਜ ਗ੍ਰਾਮ ਹੈਰੋਇਨ ਅਤੇ ਤਿੱਨ ਸੌ ਦੱਸ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਤੇ ਮਾਮਲਾ ਦਰਜ ਕਰ ਲਿਆ ਗਿਆ  ਐੱਸ ਆਈ ਨੇ ਕਿਹਾ ਕਿ ਉਕਤ ਔਰਤ ਦੇ ਅੱਗੇ ਵੀ ਨਸ਼ੀਲੀਆਂ ਗੋਲੀਆਂ ਵੇਚਣ ਦੇ ਮਾਮਲੇ ਦਰਜ ਹਨ ਅਤੇ ਹੁਣ ਇਸ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਔਰਤ ਨਸ਼ੀਲੇ ਪਦਾਰਥ  ਕਿੱਥੋਂ ਲਿਆ ਕੇ ਅੱਗੇ ਵੇਚਦੀ ਹੈ।

Thursday, 5 May 2022

ਪਿਛਲੇ ਸਮੇਂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰਾਦਰੀਆਂ ਅਤੇ ਚੋਰੀ ਹੋਏ ਪਾਵਨ ਸਰੂਪਾਂ ਦਾ ਇਨਸਾਫ਼ ਲੈਣ ਲਈ 20 ਨੂੰ ਦਿੱਤਾ ਜਾਏਗਾ ਮੰਗ ਪੱਤਰ:-ਧਾਰਮਿਕ ਜਥੇਬੰਦੀਆਂ।

 ਪਿਛਲੇ ਸਮੇਂ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰਾਦਰੀਆਂ ਅਤੇ ਚੋਰੀ ਹੋਏ ਪਾਵਨ ਸਰੂਪਾਂ ਦਾ ਇਨਸਾਫ਼ ਲੈਣ ਲਈ 20 ਨੂੰ ਦਿੱਤਾ ਜਾਏਗਾ ਮੰਗ ਪੱਤਰ:-ਧਾਰਮਿਕ ਜਥੇਬੰਦੀਆਂ।




ਤਰਨ ਤਾਰਨ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਗੁਰਦੁਆਰਾ ਸੰਤੋਖਸਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ  ਨਿਰਾਦਰੀਆਂ  ਅਤੇ ਪਾਵਨ ਸਰੂਪ ਜੋ ਕਿ ਚੋਰੀ ਕੀਤੇ ਗਏ ਸਨ ਜਿਨ੍ਹਾਂ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਚੱਲ ਰਿਹਾ ਪਿਛਲੇ ਸਮੇਂ ਦੌਰਾਨ  ਸਰਕਾਰ ਦੀ ਕਾਰਗੁਜ਼ਾਰੀ ਉਪਰ ਸਵਾਲੀਆ ਚਿੰਨ੍ਹ ਲੱਗਾ ਹੈ ਜਿਸ ਵਿੱਚ ਵੱਖ ਵੱਖ ਪਿੰਡਾਂ ਤੋਂ  ਪਿੰਡ ਬੁਰਜ ਜਵਾਹਰ ਸਿੰਘ ਵਾਲਾ ,ਕਲਿਆਣ ਅਤੇ ਸ਼੍ਰੋਮਣੀ ਕਮੇਟੀ ਇਹਨਾਂ ਤਿੰਨ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਹਨ ਜਿਨ੍ਹਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਪਰ ਸਿੱਖ ਕੌਮ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਜਿਸ ਦੇ ਰੋਸ ਵਜੋਂ ਸਮੂਹ ਜਥੇਬੰਦੀਆਂ ਵੱਲੋਂ  ਵੀਹ ਪੰਜ ਦੋ ਹਜਾਰ ਬਾਈ ਦਿਨ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਯਾਦ ਪੱਤਰ ਚੰਡੀਗੜ੍ਹ ਵਿਖੇ ਦਿੱਤਾ ਜਾਏਗਾ  ਅਤੇ ਉਨ੍ਹਾਂ ਸਾਰੀ ਹੀ ਸਿੱਖ ਸੰਗਤ ਨੂੰ ਬੇਨਤੀ ਕੀਤੀ ਕਿ ਮਿਤੀ 20 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਚਰਨਾਂ ਚੋ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਗੋਲਡਨ ਗੇਟ ਵਿਖੇ ਨੌਂ ਵਜੇ ਇਕੱਠੇ ਹੋ ਕੇ ਤੁਰਨਾ ਹੈ ਸਾਰੀ ਸੰਗਤ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਯਕੀਨੀ ਬਣਾਵੇ  ਤਾਂ ਜੋ ਨਵੀਂ ਸਰਕਾਰ ਨੂੰ ਇਕ ਯਾਦ ਪੱਤਰ ਦੇ ਕੇ ਚੇਤਾ ਕਰਵਾਇਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ  ਗੁਰੂ ਦੀਆਂ ਸੰਗਤਾਂ ਨੂੰ ਇਨਸਾਫ ਦਿਵਾਉਣ ਵਿਚ ਸਰਕਾਰ ਮਦਦ ਕਰੇ  ਇਸ ਮੌਕੇ ਭਾਈ ਅਮਰੀਕ ਸਿੰਘ ਤਰਲੋਚਨ ਸਿੰਘ ਮੇਜਰ ਸਿੰਘ ਸ਼ਮਸ਼ੇਰ ਸਿੰਘ ਪਰਮਜੀਤ ਸਿੰਘ ਅਕਾਲੀ ਰਣਜੀਤ ਸਿੰਘ ਉਧੋਕੇ ਪ੍ਰਤਾਪ ਸਿੰਘ ਭਾਈ ਪਰਮਿੰਦਰ ਸਿੰਘ ਭਾਈ ਜਸਵਿੰਦਰ ਸਿੰਘ ਬੁੱਢਾ ਸਿੰਘ ਜੀ ਪਰਮਜੀਤ ਸਿੰਘ ਕੁਲਦੀਪ ਸਿੰਘ ਅਤੇ ਹੋਰ ਭਾਈ ਸਾਹਿਬਾਨ ਹਾਜ਼ਰ ਸਨ।

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...