ਅੱਜ ਮਾਂ ਨੇ ਦੁਪਹਿਰ ਦੀ ਰੋਟੀ ਖਾਣ ਲਈ ਮੇਰੇ ਬੇਟੇ ਨੂੰ ਕਿਹਾ ਪੁੱਤ ਜਾ ਸਬਜ਼ੀ ਨਹੀਂ ਹੈ ਤੇ ਮੈਨੂੰ ਹਲਵਾਈ ਤੋਂ ਇੱਕ ਸਮੋਸਾ ਲਿਆ ਦੇ ਮੇਰਾ ਦਿਲ ਕਰਦਾ ਅੱਜ ਸਮੋਸਾ ਖਾਣ ਨੂੰ ,ਉਹ ਕਹਿਣ ਲੱਗਾ ਨਹੀਂ ਅਜੇ ਮੇਰਾ ਟੈਮ ਨਹੀਂ ਵਾਸ਼ਰੂਮ ਚੱਲਿਆ ਉਹ ਮਾਯੂਸ ਜਿਹੀ ਹੋ ਕਿ ਚੁੱਪ ਕਰ ਗਈ' ਮੈਂ ਅੰਦਰ ਬੈਠਾ ਦੇਖ ਰਿਹਾ ਸੀ 'ਮੈਂ ਜਲਦੀ ਨਾਲ ਉੱਠ ਕਿ ਆਇਆ ਤੇ ਬੀਜੀ ਨੂੰ ਕਿਹਾ ਅੱਜ ਕਿੰਨਾ ਕੋ ਦਿਲ ਕਰਦਾ ਸਮੋਸਾ ਖਾਣ ਨੂੰ ਤੇ ਉਹ ਕਹਿਣ ਲੱਗੀ ਨਹੀਂ ਮੈਂ ਤੇ ਵੈਸੇ ਹੀ ਕਹਿ ਰਹੀ ਆ ,ਮੈਂ ਕਿਹਾ ਚਲੋ ਠੀਕ ਆ ਬੇਬੇ ,ਬਾਹਰ ਲੱਗੇ ਮੋਟਰ ਸਾਇਕਲ ਨੂੰ ਸਾਫ ਕਰਦੇ ਨੇ ਕਿਹਾ ਚੱਲ ਮਾਤਾ ਸ਼ਹਿਰ ਚੱਲਦੇ ਇੱਕ ਕੰਮ ਆ ਆਪਾਂ ਨੂੰ, ਮਾਂ ਕਹਿਣ ਲੱਗੀ ਕੀ ਕੰਮ ਆ ਪੁੱਤ ,ਮੈਂ ਕਿਹਾ ਉਥੇ ਜਾ ਦੱਸਦਾ,ਪਿੰਡ ਤੋਂ 14 ਕੋ ਕਿਲੋਮੀਟਰ ਦੂਰ ਸ਼ਹਿਰ ਸੀ ਅਸੀਂ ਜਲਦੀ ਪਾਉਂਚ ਗਏ ਤੇ ਇੱਕ ਚੰਗੇ ਰੈਸਟੋਰੈਂਟ ਤੇ ਜਾ ਕਿ ਮੈਂ ਜਦੋਂ ਸਮੋਸੇਆ ਦਾ ਆਰਡਰ ਦਿੱਤਾ ਮਾਂ ਨਾਰਾਜ਼ ਹੋ ਕਿ ਪੁੱਛਣ ਲੱਗੀ ਕੀ ਕੰਮ ਆ ਪੁੱਤ ਪਹਿਲਾ ਉਹ ਕਰ ਆਈਏ, ਮੈਂ ਹੱਸਦੇ ਹੋਏ ਕਿਹਾ ਬੇਬੇ ਇਹੀ ਕੰਮ ਸੀ ਬਸ ਜੇ ਤੂੰ ਸਾਡੀਆਂ ਏਨੀਆਂ ਰੀਝਾਂ ਪੂਰੀਆਂ ਕੀਤੀਆਂ ਤੇ ਸਾਡੇ ਤੋਂ ਇੱਕ ਛੋਟੀ ਜਿਹੀ ਪੂਰੀ ਨਾ ਹੋਈ ਤੇ ਫਿਰ ਕੀ ਅਸੀਂ ਧਰਤੀ ਆਏ ਹੋਏ। ਮਾਂ ਤੇ ਮੈਂ ਦੋਨੋ ਭਾਵੁਕ ਜੇ ਹੋ ਗਏ ਸਮੋਸੇ ਗਲ ਤੋਂ ਮਸਾਂ ਅੰਦਰ ਲੰਘ ਰਹੇ ਸੀ ਮੇਰੇ ਨਾਲੇ ਉਹ ਬਚਪਨ ਚੇਤੇ ਆਏ ਜਦੋਂ ਸਕੂਲ ਟੈਮ ਬੇਬੇ ਬਾਪੂ ਨਾਲ ਲੜ ਕਿ ਸਾਨੂੰ ਸਮੋਸਿਆ ਲਈ ਪੈਸੇ ਦੇਂਦੀ ਸੀ, ਯਾਰੋ ਮਾਂ ਦਾ ਦੇਣ ਤੇ ਅਸੀਂ ਕਈ ਜਨਮ ਨਹੀਂ ਦੇ ਸਕਦੇ ਪਰ ਇਸ ਜਨਮ ਵਿੱਚ ਹੀ ਕੋਸ਼ਿਸ਼ ਕਰੀਏ ਕਿ ਉਹਨਾਂ ਦੇ ਬਿਨਾਂ ਮੰਗਣ ਤੋਂ ਆਪ ਸਮਝ ਜਾਈਏ ਕੀ ਮੰਗਦੇ ਉਹ ।
ਲੇਖਕ:- ਜਗਜੀਤ ਸਿੰਘ ਡੱਲ, ਤਰਨ ਤਾਰਨ ,ਪ੍ਰੈਸ ਮੀਡੀਆ,9855985137,8646017000
No comments:
Post a Comment