Sunday, 8 May 2022

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਝੋਨੇ ਦੀ ਫ਼ਸਲ 10 ਜੂਨ ਤੋਂ ਲਗਾਉਣ ਤੇ ਫਸਲੀ ਵਿਭਿੰਨਤਾ ਲਿਆਉਣ ਲਈ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਸਾਰੀਆਂ ਫਸਲਾਂ ਦੀ M.S.P. ਲਾਗੂ ਕਰਨ ਦੀ ਮੰਗ,10ਜੂਨ ਤੋਂ ਬਾਅਦ ਲੱਗਾ ਝੋਨਾ ਸਰਕਾਰ ਨੂੰ ਵਾਹੁਣ ਨਹੀਂ ਦਿੱਤਾ ਜਾਵੇਗਾ।

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫ਼ਸਲ 18 ਜੂਨ ਤੋਂ ਪੰਜ ਜ਼ੋਨਾਂ ਵਿੱਚ ਵੰਡ ਕੇ ਲਗਾਉਣ ਦੇ ਕੀਤੇ ਐਲਾਨ ਦੀ ਜਥੇਬੰਦੀ ਨੇ ਸਖ਼ਤ ਨਿਖੇਧੀ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਅਕਤੂਬਰ ਵਿੱਚ ਫਸਲ ਪੱਕਣ ਵੇਲੇ ਨਮੀ ਜ਼ਿਆਦਾ ਹੋ ਜਾਣ ਦੀ ਠੋਸ ਸੱਚਾਈ ਨੂੰ ਸਾਹਮਣੇ ਰੱਖ ਕੇ ਝੋਨੇ ਦੀ ਫ਼ਸਲ 10 ਜੂਨ ਤੋਂ ਪੰਜਾਬ ਵਿੱਚ ਬੀਜਣ ਦੀ ਇਜਾਜ਼ਤ ਦਿੱਤੀ ਜਾਵੇ, ਫ਼ਸਲੀ ਵਿਭਿੰਨਤਾ ਲਾਗੂ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਸਾਰੀਆਂ ਫ਼ਸਲਾਂ ਜਿਵੇਂ ਮੱਕੀ,ਬਾਜਰਾ, ਤੇਲ ,ਬੀਜ, ਦਾਲਾਂ,ਬਾਸਮਤੀ ਤੇ ਸਬਜ਼ੀਆਂ ਆਦਿ ਦੀ ਖਰੀਦ ਲਈ ਭਗਵੰਤ ਮਾਨ ਸਰਕਾਰ  M.S.P. ਦਾ ਗਾਰੰਟੀ ਕਾਨੂੰਨ ਬਣਾਵੇ। ਇਕੱਲੀ ਮੂੰਗੀ ਦੀ M.S.P. ਦੇਣ ਨਾਲ ਮਸਲਾ ਹੱਲ ਨਹੀਂ ਹੋਵੇਗਾ, ਝੋਨੇ ਦੀ ਸਿੱਧੀ ਬਿਜਾਈ ਲਈ10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਦੁਚਿੱਤੀ ਵਿਚ ਕੱਚੇ ਪੱਕੇ ਫ਼ੈਸਲੇ ਲੈਣ ਦੀ ਥਾਂ ਕਿਸੇ ਠੋਸ ਰਣਨੀਤੀ ਤਹਿਤ ਸਾਰੇ ਪੱਖ ਵਿਚਾਰ ਕੇ ਖੇਤੀਬਾੜੀ ਦੀ ਕਿਸਾਨ ਪੱਖੀ  ਪਾਲਿਸੀ ਬਣਾਉਣ ਲਈ ਕਿਹਾ ਤੇ ਪਹਿਲੇ ਹਰੇ ਇਨਕਲਾਬ ਨਾਲ ਤਬਾਹ ਕੀਤੀ ਕਿਸਾਨੀ, ਧਰਤੀ, ਹਵਾ, ਪਾਣੀ ਨੂੰ ਜੰਗੀ ਪੱਧਰ ਉੱਤੇ ਕਾਰਜ ਕਰਕੇ ਕਾਰਪੇਟਰਾਂ ਦੇ ਚੁੰਗਲ ਵਿੱਚੋਂ ਬਾਹਰ ਕੱਢਣ ਲਈ ਅੱਗੇ ਆਉਣ ਲਈ ਕਿਹਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 10 ਜੂਨ ਤੋਂ ਬਾਅਦ ਲੱਗਣ ਵਾਲਾ ਝੋਨਾ ਪੰਜਾਬ ਸਰਕਾਰ ਨੂੰ ਜਬਰੀ ਨਹੀਂ ਵਾਹੁਣ ਦਿੱਤਾ ਜਾਵੇਗਾ, ਤੇ ਜਥੇਬੰਦਕ ਸੰਘਰਸ਼ ਕੀਤਾ ਜਾਵੇਗਾ।

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...