Tuesday, 9 October 2018

ਭੂਆ ਦਾ ਥੈਲਾ

ਭੂਆ  ਦਾ ਥੈਲਾ
ਜਦੋਂ ਨਿਕੇ ਨਿੱਕੇ ਹੁੰਦੇ ਸੀ ਤਾਂ ਭੂਆ ਨੇ ਆਉਣਾ ਤਾਂ ਚਾਅ ਚੜ੍ਹ ਜਾਣਾ ਕੇ ਸਾਡੀ ਪਿਆਰੀ  ਭੂਆ ਆਈ ਆ, ਕਿਉਂ ਕੇ ਸਾਡੀ ਇੱਕ ਹੀ ਭੂਆ ਸੀ ਜਿਸਦਾ ਨਾਂ ਜੀਤੋ  ਸੀ, ਸਾਡੇ ਨਾਲ ਜਿਆਦਾ ਹੀ ਪਿਆਰ ਸੀ ਸਾਡੀ ਭੂਆ ਜੀ ਦਾ ਜਦੋਂ ਅਸੀਂ ਭੂਆ ਦੇ ਆਉਣ ਦਾ ਸੁਣਨਾ ਤਾਂ ਸਾਨੂੰ ਚਾਅ ਚੜ੍ਹ ਜਾਣੇ ਕੇ ਸਾਡੀ ਭੂਆ  ਆਈ ਹੈ ਅਸਲ ਵਿੱਚ ਇਸਦਾ ਕਾਰਨ ਸੀ ਸਾਨੂੰ ਭੂਆ ਦੇ ਆਉਣ ਨਾਲ ਕਾਫੀ ਕੁੱਛ ਖਾਣ ਨੂੰ ਮਿਲ ਜਾਂਦਾ ਸੀ, ਅਸੀਂ ਪਿੰਡ ਵਿੱਚ ਹੋਣ ਕਾਰਣ ਕੋਈ ਖਾਣ ਪੀਣ ਨੂੰ ਕੁੱਛ ਨਹੀਂ ਮਿਲਦਾ ਸੀ, ਅਤੇ ਜਦੋਂ ਸਾਡੀ ਭੂਆ ਨੇ ਸਾਡੇ ਕੋਲ ਆਉਣਾ ਤਾ ਬੇਮਿਸਾਲ  ਖਾਣ ਵਾਲੀਆਂ ਚੀਜਾਂ ਸ਼ਹਿਰ ਵਿਚੋਂ ਕੇ ਕੇ ਆਉਣੀਆਂ  ਅਤੇ ਅਸੀਂ ਉਸਦਾ ਦਾ ਉਹ ਥੈਲਾ ਜੋ ਪੁਰਾਣੇ ਕੱਪੜੇ ਨਾਲ ਬਣਿਆਂ ਹੋਇਆ ਸੀ ਆਪ ਹੀ ਆਪਣੀ ਕਿਲੀ  ਤੋਂ ਲਾਹ ਕੇ ਫਰੋਲਣ  ਲੱਗ ਪੈਣਾ ਅਤੇ ਆਪਣਾ ਖਾਣ ਵਾਲਾ ਸਮਾਨ ਕਢ ਕੇ ਖਾ ਲੈਣਾ ਅਤੇ , ਥੈਲੇ ਨੂੰ ਫਿਰ ਉਸੇ ਜਗ੍ਹਾ ਉਪਰ ਟੰਗ ਦੇਣਾ, ਸਾਡਾ ਪਿਆਰ ਵੀ ਭੂਆ ਜੀ ਨਾਲ ਜਿਆਦਾ ਸੀ, ਅਤੇ ਉਸਦੇ ਆਉਣ ਨਾਲ ਸਾਨੂੰ ਚਾਅ ਚੜ੍ਹ ਜਾਂਦਾ ਸੀ ਅਸੀਂ ਅੱਜ ਵੀ ਉਸ ਭੂਆ ਦਾ ਥੈਲਾ ਫਰੋਲ  ਲੈਣੇ ਆ ਜੋ ਅੱਜ 80 ਸਾਲ ਦੀ ਉਮਰ ਵਿੱਚ ਵੀ ਸਾਡੇ ਕੋਲ ਕਿਸੇ ਨਾ  ਕਿਸੇ ਤਰੀਕੇ ਸਾਡੇ ਕੋਲ ਆਉਂਦੀ ਹੈ, ਜਦੋਂ ਹੁਣ ਸਾਡੇ ਬੱਚੇ ਵੀ ਭੂਆ ਦਾ ਉਹ  ਫੁਲਾ ਵਾਲਾ ਥੈਲਾ ਫਰੋਲਦੇ  ਹਨ, ਤਾਂ ਸਾਨੂੰ ਆਪਣੇ ਓ ਪੁਰਾਣੇ ਬਚਪਨ ਦੇ ਦਿਨ ਚੇਤੇ ਆਉਂਦੇ ਹਨ, ਜਦੋਂ ਅਸੀਂ ਵੀ ਭੂਆ ਦਾ ਥੈਲਾ ਫਰੋਲਦੇ ਸੀ , ਪਰ ਉਹ ਯਾਦਾਂ ਅੱਜ ਵੀ ਸਾਨੂੰ ਯਾਦ ਆਉਂਦੀਆਂ ਹਨ, ****  ਜਗਜੀਤ ਡੱਲ ਪ੍ਰੈਸ ਮੀਡੀਆ 9855985137 ,,

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...