Tuesday, 29 January 2019

****ਚੋਰ ਕੌਣ*
ਅੱਜ ਜਦੋਂ ਸਵੇਰ ਟੈਮ ਕਾਫੀ ਦਿਨਾਂ ਬਾਅਦ ਲੱਗੀ ਧੁੱਪ ਵਿੱਚ ਬੈਠਾ  ਸੀ
ਤਾਂ ਇੱਕ 5 ਕੋ ਸਾਲ ਦਾ ਸਾਡੇ ਹੀ
ਪਿੰਡ ਦਾ ਬਿਲਕੁੱਲ ਗਰੀਬ ਬੱਚਾ ਮੇਰੇ ਕੋਲ ਆ ਖੜ੍ਹ  ਗਿਆ! ਅਤੇ 10 ਕੋ ਰੁਪਏ ਦੀ ਮੰਗ ਕਰਨ ਲੱਗਾ
ਕਹਿਣ ਲੱਗਾ ਚਾਚਾ ਜੀ ਮੈਨੂੰ ਭੁੱਖ ਲੱਗੀ ਤੇ ਮੈਂ ਬਿਸਕੁਟ  ਖਾਣੇ ਆ ਮਾਂ ਘਰ ਨਹੀਂ ਕਿਸੇ ਦਾ ਕੰਮ ਕਰਨ ਗਈ ਆ ਰਾਤ ਆਉਣਾ !
ਤਾਂ ਮੈਂ ਵੀ ਸੋਚ ਵਿਚਾਰ ਕਰਨ ਤੋਂ ਬਾਅਦ ਸੋਚਿਆ 10 ਰੁਪਏ ਕਿਹੜੇ ਬਹੁਤੇ ਜਿਆਦਾ ਆ , ਹਾਲੇ ਪੈਸੇ ਕੱਢ ਕੇ ਮੁੰਡੇ ਦੇ ਹੱਥ ਤੇ ਰੱਖਣ ਹੀ ਲੱਗਾ ਸੀ ਕੇ ਸਾਡੇ ਪਿੰਡ ਦਾ ਲਾਗੇ ਖੜ੍ਹਾ ਸਰਪੰਚ ਮੈਨੂੰ ਰੋਕਦਾ  ਹੋਇਆ ਬੋਲਿਆ ਇਹ  ਕੀ ਕਰ ਰਹੇ ਡਾਕਟਰ ਸਾਹਿਬ ਇਸ ਚੋਰ ਨੂੰ ਪੈਸੇ ਕਿਉਂ ਦੇ ਰਹੇ ਹੋ,, ਪਰ ਦਿਲ ਤੇ ਵੱਜੀ  ਡੂੰਗੀ ਸਰਪੰਚ ਦੀ ਇਹ ਗੱਲ ਸੱਟ  ਤੋਂ ਘੱਟ ਨਾਂ ਲੱਗੀ ਮੈਨੂੰ ,ਫਿਰ ਦਿਲ ਨੇ ਇੱਕ ਸਵਾਲ ਕੀਤਾ ਕੇ ਇਹਨਾਂ ਦੋਨਾਂ ਵਿੱਚੋ ਚੋਰ ਕੌਣ ਆ ਇੱਕ ਗਰੀਬ 5 ਸਾਲ ਦਾ ਮੁੰਡਾ ਜਿਸਦੀ ਗਰੀਬੀ ਦੀ ਹਾਲਤ ਕਰਕੇ ਇਸਨੇ ਕਦੀ ਚੋਰੀ ਕੀਤੀ ਹੋਏ, ਜਾਂ ਇਹ ਸਰਪੰਚ ਜੋ 20 ਸਾਲ ਤੋਂ ਪਿੰਡ ਨੂੰ ਲੁੱਟ ਕੇ ਖਾ ਰਿਹਾ,  ਮੈਂ ਸਰਪੰਚ ਸਾਬ੍ਹ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਕੇ ਇਸ ਗਰੀਬ ਨੇ ਕੀ ਚੋਰੀ ਕੀਤਾ ਤੁਹਾਡਾ ਤਾਂ ਸਰਪੰਚ ਦਾ ਜਵਾਬ ਬਹੁਤ ਹਾਸੋਹੀਣਾ  ਜਿਹਾ ਲੱਗਾ ਜਦੋਂ ਉਸਨੇ ਕਿਹਾ ਕੇ ਇਸ ਮੁੰਡੇ ਨੇ ਇੱਕ ਰੇਹੜੀ ਤੋਂ ਮਰੂਦ  ਚੋਰੀ ਕੀਤਾ ਸੀ ਇੱਕ ਦਿਨ , ਫਿਰ ਇੱਕ ਹੋਰ ਸਵਾਲ ਮੇਰਾ ਸਰਪੰਚ ਜੀ ਨੂੰ ਕੇ ਤੁਹਾਡਾ ਵੀ ਕੁਛ ਚੋਰੀ ਕੀਤਾ ਕਦੇ ਇਸਨੇ ਤਾਂ ਸਰਪੰਚ ਦਾ ਸਵਾਲ ਨਾਂਹ ਵਿੱਚ ਸੀ, ਫਿਰ ਮੈਂ ਗੱਲ ਹਾਸੇ ਮਜਾਕ ਵਿੱਚ ਪਾ ਕੇ ਸਰਪੰਚ ਨੂੰ ਪੁੱਛਿਆ ਕੇ ਸਰਪੰਚ ਜੀ ਕਿੰਨੇ ਕੋ ਸਾਲ ਹੋਰ ਸਰਪੰਚੀ  ਕਰਨੀ ਆਪਾਂ ਤਾਂ ਹਸਦਾ ਹੋਇਆ ਕਹਿਣ ਲੱਗਾ ਬੱਸ ਮੁੰਡੇ ਨੂੰ ਕੈਨੇਡਾ  ਭੇਜਣਾ ਅਤੇ 50 ਕੋ ਕਿਲ੍ਹੇ ਹੋਰ ਬਣ ਜਾਏ, ਅਤੇ ਚੰਡੀਗ੍ਹੜ  ਕੋਠੀ ਮੁਕੰਮਲ ਹੋ ਜਾਏ ਬਸ ਫਿਰ ਨਹੀਂ ਕਰਨਾ ਧਿਆਨ ਸਰਪੰਚੀ ਵੱਲ, ਫਿਰ ਮੇਰੇ ਮੂੰਹੋ ਸੱਚ ਨਿਕਲ ਹੀ ਗਿਆ ਕੇ ਸਰਪੰਚ ਜੀ ਚੋਰ ਕੌਣ ਆ ਤੁਸੀਂ ਜਾ ਇਹ ਬੱਚਾ ਜਿਸਨੇ ਆਪਣੀ ਪੇਟ ਦੀ ਭੁੱਖ ਮਿਟਾਉਣ  ਲਈ ਇੱਕ ਅਮਰੂਦ  ਹੀ ਚੋਰੀ ਕੀਤਾ ਸੀ ਪਰ ਤੁਸੀਂ ਤਾਂ ਸਾਰਾ ਪਿੰਡ ਹੀ ਲੁੱਟ ਕੇ ਖਾ ਗਏ ਓ, ਗਰੀਬਾਂ ਦੀਆਂ ਪੈਨਸ਼ਨਾਂ ਸ਼ਗਨ ਸਕੀਮਾਂ ਤੇ ਪਤਾ ਨਹੀਂ ਕਿੰਨਾ ਕੁਛ ਹੋਰ ,
ਮੈਂ ਸਰਪੰਚ ਤੋਂ ਮੁਆਫੀ ਮੰਗਦੇ ਹੋਏ ਨੇ ਕਿਹਾ ਕੇ ਸਰਪੰਚ ਜੀ ਜੁਆਬ ਸੋਚ ਕੇ ਦੇ ਦੇਣਾ ਕੇ ਚੋਰ ਅਤੇ ਲੁਟੇਰਾ  ਕੌਣ ਆ ਤੁਸੀਂ ਜਾ ਇਹ ਗਰੀਬ ਬੱਚਾ, ਸਰਪੰਚ ਨੇ ਬਿਨਾਂ ਮੇਰੀਆਂ ਹੋਰ ਗੱਲਾਂ ਸੁਣੀਆਂ ਹੀ ਘਰ ਜਾਣ ਨੂੰ ਕਾਹਲਾ  ਹੋ ਗਿਆ,,,
ਕਿਸੇ ਦੀ ਨਿੱਜੀ ਜਿੰਦਗੀ ਨਾਲ ਕੋਈ ਇਸ ਕਹਾਣੀ ਨਾਲ ਕੋਈ ਮੇਲ ਨਹੀਂ , ਇਹ ਮੇਰੇ ਮਨ ਦੀ ਕਲਪਨਾ ਹੈ,
ਲੇਖਕ ::  ਜਗਜੀਤ ਡੱਲ, ਪ੍ਰੈਸ ਮੀਡੀਆ,, 9855985137, 8646017000, ਪਿੰਡ ਡੱਲ.ਜਿਲ੍ਹਾ ਤਰਨ ਤਾਰਨ ਪੰਜਾਬ

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...