Friday, 5 October 2018

ਦਹੇਜ

*ਦਹੇਜ ਦਾ ਲਾਲਚੀ ਪਰਿਵਾਰ*
ਅੱਜ ਜਦੋਂ ਮੈਂ ਬੱਸ ਵਿੱਚ ਬੈਠ ਕੇ ਅਮ੍ਰਿਤਸਰ ਕਿਸੇ ਕੰਮ ਜਾ ਰਿਹਾ ਸੀ ਤਾਂ ਮੇਰੇ ਦੋਸਤ ਕਿਰਪਾਲ ਦਾ ਫੋਨ ਆਇਆ ਕੇ ਜਗਜੀਤ ਮੇਰੀ ਗੱਲ ਸੁਣ ਅਤੇ ਮੈਨੂੰ ਪੁੱਛਣ ਲੱਗਾ ਕੇ ਕਿੱਥੇ ਹੈ ਤੂੰ ਤਾਂ ਮੇਰਾ ਜਵਾਬ ਸੀ ਕੇ ਅਮ੍ਰਿਤਸਰ ਜਾ ਰਿਹਾ ਹਾਂ, ਪਰ ਕਿਰਪਾਲ ਦੀਆਂ ਗੱਲਾਂ ਵਿੱਚ ਬਹੁਤ ਪ੍ਰੇਸ਼ਾਨੀ ਮਹਿਸੂਸ ਹੋ ਰਹੀ ਸੀ ਮੈਨੂੰ ਤਾਂ ਮੈਂ ਪੁੱਛ ਹੀ ਲਿਆ ਕੇ ਕਿਰਪਾਲ  ਕੀ ਗੱਲ ਆ, ਤਾਂ ਉਸਨੇ ਭਰੇ ਮਨ ਨਾਲ ਜੋ ਮੈਨੂੰ ਦੱਸਿਆ ਤਾਂ ,ਮੇਰਾ ਵੀ ਦਿਲ   ਕੰਬ ਗਿਆ ਅਤੇ ਪੋਹ  ਦੀ ਇੰਨੀ ਠੰਡ ਵਿੱਚ ਵੀ ਮੈਨੂੰ ਗਰਮੀ ਮਹਿਸੂਸ ਹੋਣ ਲੱਗੀ,ਜਦੋਂ ਮੈਨੂੰ ਕਿਰਪਾਲ ਨੇ ਦੱਸਿਆ ਕੇ ਤੇਰੀ ਭਤੀਜੀ  ਦਾ ਰਿਸ਼ਤਾ ਟੁੱਟਦਾ  ਨਜਰ ਆ ਰਿਹਾ, ਦਾਰਾਸਲ ਗੱਲ ਇਹ ਸੀ ਕੇ ਕਿਰਪਾਲ ਦੀਆਂ 4 ਧੀਆਂ ਸਨ, ਪਰ ਰੱਬ ਵਲੋਂ ਪੁੱਤਰ ਸੁੱਖ ਦੀ ਪ੍ਰਾਪਤੀ ਨਾ ਹੋਈ ਤਾਂ ਉਸਨੇ ਆਪਣੀਆਂ ਧੀਆਂ ਨੂੰ ਹੀ ਪੁੱਤਰ ਦਾ ਦਰਜਾ ਦਿੱਤਾ ਹੋਇਆ ਸੀ ਸਾਰੇ ਕੰਮ ਅਤੇ ਪੜ੍ਹਾਈ, ਅਤੇ ਮਹਿੰਗੇ ਕੋਰਿਸ  ਕਰਵਾਏ ,ਆਪਣੀ ਜਮੀਨ ਗਹਿਣੇ ਪਾ ਕੇ, ਹੁਣ ਸਭ ਤੋਂ ਵੱਡੀ ਕੁੜੀ ਸੀਰਤ  ਦਾ ਵਿਆਹ ਧਰਿਆ  ਸੀ, ਸਾਰੀਆਂ ਤਿਆਰੀਆਂ ਹੀ ਹੋ ਚੁਕੀਆਂ ਸੀ, ਸਾਰੇ ਸਾਕ ਸਬੰਧੀਆਂ  ਨੂੰ ਚਾਅ ਸੀ ਸੀਰਤ  ਦੇ ਵਿਆਹ ਦਾ, ਕਿਰਪਾਲ ਸਿੰਘ ਨੇ ਵੀ ਕੋਈ ਕਸਰ  ਨਹੀਂ ਛੱਡੀ ਸੀ, ਹਲਵਾਈ  ਕੀਤੇ ਮਹਿੰਗਾ ਪੈਲਸ  ਕੀਤਾ, ਜਾਨੀ ਕੇ ਸੱਭ ਕੁਛ ਤਿਆਰ ਸੀ, ਆਪਣੀ ਕੁਛ ਕੋ ਜਮੀਨ ਵੀ ਵੇਚਣੀ ਪਈ ਇਸ ਵਿਆਹ ਲਈ, ਕਿਉਂਕਿ ਕੇ ਪਹਿਲਾ ਵਿਆਹ ਸੀ ਕਿਰਪਾਲ ਸਿੰਘ ਦੇ ਘਰਦਾ, ਅਤੇ ਉਹ ਨਹੀਂ ਚਾਹੁੰਦਾ ਸੀ ਕੇ ਕੁੜੀ ਅਤੇ ਮੁੰਡੇ ਵਿੱਚ ਵਿਤਕਰਾ  ਕਰਾ ਅਤੇ ਲੋਕ ਕਹਿਣ ਕੇ ਕੁੜੀ ਹੋਣ ਕਰਕੇ ਕਿਰਪਾਲ ਸਿੰਘ ਨੇ ਗਲੋਂ  ਲਾਉਣ ਦੀ ਕੀਤੀ ਆ, ਇਹ ਸਭ ਗੱਲਾਂ ਕਿਰਪਾਲ ਸਿੰਘ ਦੀਆਂ ਮੈਨੂੰ  ਵੀ ਸੱਚੀਆਂ  ਲੱਗੀਆਂ, ਆਪਣੀਆਂ ਧੀਆਂ ਨੂੰ ਵੀ ਮੁੰਡਿਆਂ  ਦੇ ਬਰਾਬਰ ਹੀ ਸਮਜਦਾ ਸੀ, ਅਤੇ ਕਿਰਪਾਲ ਨੇ ਮੈਨੂੰ ਵਾਪਿਸ ਆਉਣ ਲਈ ਕਿਹਾ ਕੇ ਤੁਸੀਂ ਘਰ ਆਓ ਹੁਣੇ ਹੀ ਅਤੇ ਮੇਰਾ ਮਨ ਵੀ ਅਮ੍ਰਿਤਸਰ ਜਾਣ ਨੂੰ ਨਹੀਂ ਕੀਤਾ ਮੈਂ ਵੀ ਰਾਹ ਵਿਚੋਂ ਹੀ ਵਾਪਿਸ ਪਰਤ  ਆਇਆ ਤੇ ਸਿੱਧਾ ਹੀ ਕਿਰਪਾਲ ਸੋ ਦੇ ਘਰ ਆ ਗਿਆ ਜਦੋਂ ਅਸੀਂ ਬੈਠਕ  ਵਿੱਚ ਬੈਠੇ ਸੀ ਤਾਂ ਸੀਰਤ  ਵੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਫੋਨ ਤੇ, ਅਤੇ ਬਹੁਤ ਘਬਰਾਈ  ਹੋਈ ਬੋਲ ਰਹੀ ਸੀ , ਕਹਿ ਰਹੀ ਸੀ ਨਹੀਂ ਡੈਡੀ ਜੀ ਇਹ ਨਾ ਕਰੋ ਤੁਸੀਂ, ਮੇਰੇ ਪਿਤਾ ਜੀ ਅੱਗੇ ਹੀ ਬਹੁਤ ਪ੍ਰੇਸ਼ਾਨੀ ਵਿੱਚੋ ਗੁਜਰ ਰਹੇ ਆ,ਪਰ ਮੈਨੂੰ ਜਦੋਂ ਪਤਾ ਲੱਗਾ ਕੇ ਇਹ ਫੋਨ ਤਾਂ ਸੀਰਤ ਦਾ ਹੋਣ ਵਾਲਾ ਸੌਰਾ ਸਾਬ ਕਰ ਰਿਹਾ ਤਾਂ ਮੈਂ ਕਿਹਾ ਬੇਟਾ ਸੀਰਤ ਆਪਣੇ ਡੈਡੀ ਨਾਲ਼ ਗੱਲ ਕਰਵਾ ਦੋ, ਤਾਂ ਕੁੜੀ ਨੇ ਰੌਂਦੀ ਹੋਈ ਨੇ ਫੋਨ ਪਿਤਾ ਕਿਰਪਾਲ ਸਿੰਘ ਨੂੰ ਥਮਾ  ਦਿੱਤਾ, ਅਵਾਜ ਮੈਨੂੰ ਵੀ ਸਾਫ ਆ ਰਹੀ ਸੀ ਮੁੰਡੇ ਦੇ ਪਿਓ ਦੀ ਜੋ ਨਗਦ ਪੈਸੇ ਦੀ ਗੱਲ ਕਰ ਰਿਹਾ ਦਹੇਜ ਦੇ ਰੂਪ ਵਿੱਚ ਪਰ ਮੈਂ ਚੁੱਪ ਰਿਹਾ, ਅਤੇ ਸਾਰੀ ਗੱਲ ਸੁਣ ਲਈ ਜਿਸ ਵਿੱਚ ਲੜਕੇ ਦੇ ਪਿਓ ਦੀ ਮੰਗ 5 ਲੱਖ ਸੀ ਨਗਦ, ਨਹੀਂ ਤਾਂ ਬਰਾਤ  ਨਾ ਲੈ ਕੇ ਆਉਣ ਦਾ ਕਹਿ ਰਿਹਾ ਸੀ, ਨਾਲ ਹੀ ਕਹਿ ਰਿਹਾ ਸੀ ਕੇ ਭਾਈ ਸਾਬ ਮੇਰਾ ਮੁੰਡਾ ਤਾਂ ਕੈਨੇਡਾ  ਵਾਲੀ ਕੁੜੀ ਚਾਹੁੰਦਾ ਸੀ, ਪਰ ਮੈਂ ਹੀ ਤੁਹਾਡਾ  ਮਾਣ ਰੱਖਿਆ ਕੇ ਆਪਾ ਤਾਂ ਕਿਰਪਾਲ ਸਿੰਘ ਦੀ ਕੁੜੀ ਦਾ ਹੀ ਰਿਸ਼ਤਾ ਲੈਣਾ ਦੱਸੋ ਫਿਰ ਤੁਹਾਡਾ ਕੀ ਫੈਸਲਾ ਜਲਦੀ ਦੱਸੋ ਅਤੇ ਫਿਰ ਅਸੀਂ ਵੀ ਬਰਾਤ ਲੈ ਕੇ ਆਉਣ ਦੀ ਤਿਆਰੀ ਕਰੀਏ ਹੁਣ ਕਿਰਪਾਲ ਸਿੰਘ ਦੀ ਜ਼ਬਾਨ ਸਾਥ ਨਹੀਂ ਦੇ ਰਹੀ ਸੀ, ਮੂੰਹ ਵਿਚੋਂ ਬੋਲ ਨਹੀਂ ਹੋ ਰਿਹਾ ਸੀ, ਅਤੇ ਸ਼ਾਹਿਦ ਸੋਚ ਰਿਹਾ ਸੀ ਅੱਜ ਧੀ ਅਤੇ ਪੁੱਤਰ ਵਿੱਚ ਕਿੰਨਾ ਅੰਤਰ  ਆ, ਵਿਆਹ ਵਿੱਚ ਵੀ 3 ਕੋ ਦਿਨ ਬਚੇ ਸੀ ਮੇਰੇ ਤੋਂ ਕੀ ਚਾਹੁਣਾ ਕਿਰਪਾਲ ਮੈਂ ਤੇਰੀ ਕੀ ਹੈਲਪ ਕਰ ਸਕਦਾ ਦਸ ਤੂੰ ਮੈਂ ਆਪਣੇ ਵਲੋਂ ਆਪਣੇ ਦੋਸਤ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿਰਪਾਲ ਨੇ ਕਿਹਾ ਨਹੀਂ ਸਹਿਮੀ ਸਾਬ ਮੈਂ ਕਿਸੇ ਤੇ ਬੋਝ ਨਹੀਂ ਬਣ ਸਕਦਾ ਅਤੇ ਸੀਰਤ ਦਾ ਰਿਸ਼ਤਾ ਨਾ ਕਰਨ ਦਾ ਫੈਸਲਾ ਲੈਣਾ ਮੈਂ, ਪਰ ਜਦੋਂ ਮੈਂ ਇਹ ਗੱਲ ਕਿਰਪਾਲ ਦੇ ਮੂੰਹੋ ਸੁਣੀ ਤਾਂ   ਪੈਰਾਂ ਦੇ ਹੇਠਿ ਜਮੀਨ ਸਾਥ ਛੱਡ ਗਈ ਮੇਰਾ ਵੀ, ਅਤੇ ਮੈਂ ਕਿਹਾ ਕਿਰਪਾਲ ਤੂੰ ਪਾਗਲ  ਹੋ ਗਿਆ ਕੀ ਵਾਹ ਜਾਤ ਬੋਲ ਰਿਹਾ, ਉਸਨੇ ਰੋਂਦੇ ਹੋਏ ਨੇ ਆਪਣੇ ਅਥਰੂ  ਛਿਪੋਣ ਲਈ ਕਿਹਾ ਕੇ ਕੋਈ ਨਹੀਂ ਮੇਰੀ ਧੀ ਦਾ ਰਿਸ਼ਤਾ ਹੋਰ ਹੋ ਜਾਊਗਾ ਕੀਤੇ ਪਰ ਮਨ ਫਿਰ ਵੀ ਇਹ ਸਭ ਕਰਨ ਨੂੰ ਤਿਆਰ ਨਹੀਂ ਸੀ, ਇਹ ਕਰਨਾ ਸੌਖਾਲਾ  ਨਹੀਂ ਸੀ ਸ਼ਾਦੀ ਦੇ ਕਾਰਡ ਵੀ ਵੰਡ ਹੋ ਗਏ ਸੀ, ਹਲਵਾਈਆਂ  ਨੂੰ ਸਾਈਆਂ  ਤੇ ਪੈਲੇਸ  ਨੂੰ ਵੀ ਅਡਵਾਂਸ ਰਕਮ ਜਾ ਚੁੱਕੀ ਸੀ, ਚੱਲੋ ਮੈਂ ਵੀ ਉਸਨੂੰ ਆਪਣੀ ਹੈਸੀਅਤ  ਮੁਤਾਬਕ 1ਲੱਖ ਦੀ ਹਾਂ ਕਰ ਦਿੱਤੀ ਅਤੇ ਕਿਹਾ ਕੇ ਸੀਰਤ ਮੇਰੀ ਵੀ ਧੀ ਆ ਕਿਰਪਾਲ ਜਦੋਂ ਹੋਣਗੇ ਤੇਰੇ ਕੋਲ ਪੈਸੇ ਵਾਪਿਸ ਕਰ ਦੇਵੀਂ, ਤੇ ਸੀਰਤ ਦੇ ਵਿਆਹ ਵਿੱਚ ਰੁਕਾਵਟ  ਨਾ ਆਏ ਕੋਈ , ਅਤੇ ਸੀਰਤ ਵੀ ਇਸ ਦਹੇਜ ਦੇ ਲਾਲਚੀ  ਪਰਿਵਾਰ ਦੀਆਂ ਗੱਲਾਂ ਸੁਣਕੇ ਆਪਣੇ ਹੰਜੂ ਨਹੀਂ ਸੁਕਾ  ਰਹੀ ਸੀ, ਉਸ ਬਦਕਿਸਮਤ  ਬਾਪ ਨੇ ਆਪਣੀ ਅੱਧਾ  ਏਕੜ ਹੋਰ ਗਹਿਣੇ ਕਰਕੇ ਆਪਣੀ ਧੀ ਦੇ ਹੱਥ ਪੀਲੇ  ਕੀਤੇ, ਅਤੇ ਮੈਨੂੰ ਵੀ ਉਸ ਸਮਾਜ ਅਤੇ ਉਸ ਲਾਲਚੀ ਪਰਿਵਾਰ ਤੇ  ਗੁੱਸਾ ਆ ਰਿਹਾ ਸੀ ਪਰ ਮੇਰੇ ਵੱਸ ਕੁਛ ਨਹੀਂ ਸੀ, ਇਸ ਦਾ ਦਰਦ ਮੈਂ ਕਦੀ ਨਹੀਂ ਭੁੱਲ ਸਕਦਾ ਸੀ, ਇੱਕ ਧੀ ਆਪਣਾ ਸੱਭ ਕੁਛ ਛੱਡ ਜਦੋਂ ਬਾਬਲ  ਦਾ ਵੇਹੜਾ  ਖਾਲੀ ਕਰ ਤੁਰਦੀ ਜਾਂ ਉਸਦਾ ਮਾਂ ਬਾਪ ਜਾਣਦਾ ਜਾਂ ਉਹ  ਧੀ ਜਾਣਦੀ ਕਿਵੇਂ ਦਾ ਦਿਨ ਹੁੰਦਾ ਉਸਦਾ, ਮੇਰੀਆਂ ਅੱਖਾਂ ਵਿੱਚੋ ਵੀ ਇਹ ਸਭ ਦੇਖ ਹੰਜੂ ਨਹੀਂ ਰੁਕ ਰਹੇ ਸਨ!  ਕਹਾਣੀ ਲਿਖਦਿਆਂ ਵੀ ਗਲਾ ਭਰ ਆਇਆ ਕੇ ਕੌਣ ਜਿੰਮੇਵਾਰ ਹੈ ਇਹਨਾਂ ਸਮਾਜਿਕ  ਬੁਰਾਈਆਂ ਦਾ, ਅਸੀਂ ਖੁਦ ਜਾ ਕੋਈ ਹੋਰ:::;  ਦੋਸਤੋ ਕਦੇ ਵੀ ਕਿਸੇ ਦੀ ਗਰੀਬੀ ਦਾ ਅਤੇ ਉਸਦੇ ਬਦਕਿਸਮਤ ਹਾਲਾਤ ਦਾ ਫਾਇਦਾ ਨਾ ਉਠਾਓ  ::: ਕੱਲ ਨੂੰ ਸਾਡੀ ਵੀ ਵਾਰੀ ਆ ਸਕਦੀ ਹੈ:::;

ਲੇਖਕ::: ਜਗਜੀਤ ਸਿੰਘ ਸਹਿਮੀ, (ਡੱਲ ਵਾਲਾ)  ਪ੍ਰੈਸ ਮੀਡੀਆ ਲੋਕ ਭਲਾਈ ਦਾ ਸੁਨੇਹਾ ਅਖਬਾਰ 9855985137

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...