Monday, 17 May 2021

**ਜਜਬਾਤਾਂ ਦਾ ਕਤਲ*** ਮਿੰਨੀ ਕਹਾਣੀ,,,,,, ਅੱਜ ਜੀਤੋ ਨੂੰ ਜਦੋਂ ਆਪਣੀ ਬੁਢਾਪਾ ਪੈਨਸ਼ਨ ਮਿਲੀ ਤਾਂ ਉਸ ਨੇ ਸੋਚਿਆ ਕੇ ਸ਼ਹਿਰ ਆਈ ਹਾਂ ਆਪਣੇ ਪੋਤਰੇ ਲਈ 1 ਦਰਜਨ ਕੇਲੇ ਹੀ ਲੈ ਜਾਵਾਂ ,ਆਪਣੇ ਪਾਟੇ ਜਿਹੇ ਪਰਸ ਵਿਚੋਂ ਕੱਢ ਕੇ 50 ਰੁਪਏ ਦੇ ਨੋਟ ਨੂੰ ਦੁਕਾਨਦਾਰ ਵੱਲ ਆਪਣਾ ਹੱਥ ਵਧਾਉਂਦੀ ਨੇ ਕਿਹਾ ਭਾਈ 50 ਦੇ ਕੇਲੇ ਪਾ ਦੇ ਵਧੀਆ ਵਧੀਆ ਹੀ ਪਾਈ ਮੇਰੇ ਪੋਤੇ ਨੇ ਖਾਣੇ ਆ, ਮਾੜੇ ਨਾਂ ਹੋਣ, ਤਾਂ ਭਾਈ ਨੇ ਚੰਗੇ ਚੰਗੇ ਕੇਲੇ ਮਾਤਾ ਨੂੰ ਦੇ ਦਿੱਤੇ! ਜੀਤੋ ਨੂੰ ਬਹੁਤ ਚਾਅ ਸੀ ਮੇਰਾ ਪੋਤਾ ਅੱਜ ਖੁਸ਼ ਹੋ ਜਾਏਗਾ! ਜਦੋਂ ਜੀਤੋ ਅਜੇ ਘਰ ਗਈ ਸੀ ਤਾਂ ਪੋਤਰੇ ਨੇ ਆਉਂਦੇ ਹੀ ਜੀਤੋ ਦਾ ਖੱਦਰ ਦਾ ਪੁਰਾਣਾ ਜਿਹਾ ਝੋਲਾ ਦੇਖਿਆ ਤਾਂ ਖੁਸ਼ ਹੋ ਗਿਆ ਕੇ ਦਾਦੀ ਨੇ ਕੁਛ ਖਾਣ ਨੂੰ ਲਿਆਦਾ ਹੈ, ਤਾਂ ਜੀਤੋ ਨੇ ਬਹੁਤ ਰੀਝ ਨਾਲ ਪੋਤੇ ਨੂੰ ਕਿਹਾ ਲੈ ਪੁੱਤ ਖਾ ਜਿੰਨੇ ਮਰਜੀ ਤੇਰੇ ਲਈ ਲੈ ਕੇ ਆਈ ਆ, ਪਰ ਜਦੋਂ ਨੂੰਹ ਨੂੰ ਪਤਾ ਲੱਗਾ ਕੇ ਉਸਦਾ ਪੁੱਤ ਆਪਣੀ ਦਾਦੀ ਤੋਂ ਕੁਛ ਖਾ ਰਿਹਾ ਤਾਂ ਭੱਜ ਕੇ ਆਈ ਅਜੇ ਕੇਲੇ ਚੰਗੀ ਤਰਾਂ ਦੇਖੇ ਵੀ ਨਹੀਂ ਕੇ ਸੱਸ ਦੇ ਹੱਥੋਂ ਖੋ ਥੈਲਾ ਦੂਰ ਵਗਾ ਕੇ ਮਾਰਿਆ ਅਤੇ ਕਹਿਣ ਲੱਗੀ , ਪਤਾ ਨਹੀਂ ਕਿਥੋਂ ਗਲੇ ਸੜ੍ਹੇ ਕੇਲੇ ਮੇਰੇ ਪੁੱਤ ਲਈ ਚੱਕ ਲਿਆਂਦੇ ਬੁੜ੍ਹੀ ਨੇ, ਅੱਗੇ ਤੋਂ ਨੂੰਹ ਨੇ ਖਬਰ ਦਾਰ ਕਰਦੀ ਨੂੰਹ ਨੇ ਕਿਹਾ ਅੱਗੇ ਤੋਂ ਇਹੋ ਜਿਹੀ ਹਰਕਤ ਕੀਤੀ ਤਾਂ ਇਹਨਾਂ ਕੇਲਿਆਂ ਵਾਂਗ ਹੀ ਤੈਨੂੰ ਵੀ ਬਾਹਰ ਸੁੱਟ ਦਿੱਤਾ ਜਾਏਗਾ ਬੁੜੀਏ ਜੀਤੋ ਦਾ ਆਪਣੇ ਪ੍ਰਤੀ ਨੂੰਹ ਦਾ ਰਵੀਆ ਵੇਖ ਲਿਆਂਦੇ ਚਾਵਾਂ ਨਾਲ ਇਹ ਕੇਲੇ ਜਹਿਰ ਲੱਗ ਰਹੇ ਸੀ ਉਸਨੂੰ, ਨੂੰਹ ਅਤੇ ਸੱਸ ਦਾ ਅਸਕਰ ਹੀ ਕਲੇਸ਼ ਚਲਦਾ ਰਹਿੰਦਾ ਸੀ ! ਪਰ ਅੱਜ ਦਾਦੀ ਦੇ ਚਾਵਾਂ ਨੂੰ ਇੰਨੀ ਕੋ ਜਿਆਦਾ ਢਾਹ ਲੱਗੀ ਕੇ ਜੀਤੋ ਬੋਲਣ ਤੋਂ ਵੀ ਅਸਮਰਥ ਲੱਗਦੀ ਸੀ ਕਦੇ ਉਸ ਦੂਰ ਸੁੱਟੇ ਥੈਲੇ ਵੱਲ ਦੇਖੇ ਕਦੇ ਆਪਣੇ ਪੋਤਰੇ ਦੇ ਮੂੰਹ ਵੱਲੇ ਅਤੇ ਕਦੇ ਆਪਣੀ ਕਿਸਮਤ ਤੇ ਰੋਏ ਜੀਤੋ, ਕੇ ਕਿਹੋ ਜਿਹੀ ਨੂੰਹ ਆ ਮੇਰੀ ਜਿਸਨੂੰ ਕੋਈ ਕਦਰ ਨਹੀਂ ਮੇਰੇ ਜਜਬਾਤਾਂ ਦੀ, ਵੇਹੜੇ ਵਿੱਚ ਬੈਠੀ ਆਪਣੀ ਕਿਸਮਤ ਨੂੰ ਕੋਸ ਰਹੀ ਜੀਤੋ ਨੇ ਚੁੱਪ ਵਿੱਚ ਹੀ ਆਪਣੀ ਭਲਾਈ ਸਮਝੀ ....!!!! ਕਿਸੇ ਵਲੋਂ ਦਿੱਤੀ ਗਈ ਸੁਗਾਤ ਨੂੰ ਉਸਦਾ ਪਿਆਰ ਸੱਮਝ ਕੇ ਰੱਖਣ ਦੀ ਆਦਤ ਪਾਓ, ਲੇਖਕ:: ਜਗਜੀਤ ਡੱਲ, ਪ੍ਰੈਸ ਮੀਡੀਆ 985

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...