Monday, 17 May 2021

ਕੁੜੀ



ਸਣਾ ਭਾਊ ਕੀ ਹਾਲ ਤੇਰਾ , ਕਿਥੇ ਰਹਿੰਦਾ ਭਾਊ ਤੂੰ ਨਜਰ ਨਹੀਂ ਪਿਆ ਕਈ ਦਿਨਾਂ ਤੋਂ, ਨਾਜਰ ਸੋ ਨੇ ਸੋਖੇ ਨੰਬਰਦਾਰ ਨੂੰ ਕਿਹਾ, ਤਾਂ ਕੁਛ ਡੂੰਘੀ ਸੋਚ ਸੋਚਣ ਤੋਂ ਬਾਅਦ ਨੰਬਰਦਾਰ ਬੋਲਿਆ ਕਿਤੇ ਨਹੀਂ ਵੱਡੇ ਭਰਾ
ਬੱਸ ਘਰੇ ਹੀ ਬਾਹਰ ਨਿਕਲਣ ਨੂੰ ਜੀਅ ਨਹੀਂ ਕੀਤਾ ਕਈ ਦਿਨ,ਨਾਜਰ ਸੋ ਨੇ ਆਪਣੇ ਮੂੰਹ ਤੇ ਥੋੜ੍ਹੀ ਜਿਹੀ ਮੁਸਕਾਨ ਜਿਹੀ ਲਿਆ ਕਿਹਾ ਕਿਉਂ ਭਾਊ ਐਵੇਂ ਦਾ ਕੀ ਹੋ ਗਿਆ ਜੋ ਬਾਹਰ ਨਿਕਲਣ ਤੋਂ ਡਰ ਲੱਗਣ ਪਿਆ ਤੈਨੂੰ, ਤਾਂ ਅੱਗੋਂ ਨੰਬਰਦਾਰ ਨੇ ਹੋਰ ਵੀ ਢਿੱਲਾ ਜਿਹਾ ਮੂੰਹ ਕਰਕੇ ਕਿਹਾ ਕਿ ਬੜਾ ਲੋਹੜਾ ਵੱਜਾ ਆ ਸਾਡੇ ਨਾਲ ਤਾਂ , ਨਾਜਰ ਨੇ ਫਿਰ ਪੁੱਛਿਆ ਭਾਊ ਗੱਲ ਕੀ ਆ ਤਾਂ ਅੱਗੋਂ ਨੰਬਰਦਾਰ ਨੇ ਜਵਾਬ ਦਿੱਤਾ ਕਿ ਵੱਡੇ ਮੁੰਡੇ ਦੇ ਕੁੜੀ ਹੋਈ ਆ, ਸਾਨੂੰ ਤਾਂ ਆਸ ਨਹੀਂ ਸੀ ਕੁੜੀ ਦੀ ਪਰ ਰੱਬ ਨੇ ਪੱਥਰ ਸੁੱਟ ਦਿੱਤਾ ਸਾਡੇ ਘਰ,ਤਾਂ ਨਾਜਰ ਨੇ ਹੱਸਦੇ ਹੋਏ ਕਿਹਾ ਫਿਰ ਕੀ ਆ ਨੰਬਰਦਾਰਾ ਧੀਆਂ ਤਾਂ ਸ਼ਿੰਗਾਰ ਆ ਘਰ ਦਾ ਨਾਲੇ ਧੀਆਂ ਮਾਪਿਆਂ ਦਾ ਦੁੱਖ ਸੁੱਖ ਵਡਾਉਂਦੀਆਂ ਨੇ ਨਾਲੇ ਧੀਆਂ ਕਿਹੜੀ ਤੇਰੀ ਜਮੀਨ ਵੰਡ ਲੈਣੀ ਤੂੰ ਐਵੇਂ ਹੀ ਸਿਰ ਸੁੱਟਿਆ ਮਰੇ ਕੁੱਤੇ ਦੀ ਤਰ੍ਹਾਂ, ਤਾਂ ਅੱਗੋਂ ਨੰਬਰਦਾਰ ਨੇ ਨਾਜਰ ਦੀਆਂ ਗੱਲਾਂ ਨੂੰ ਵਿਚੋਂ ਹੀ ਰੋਕਦੇ ਹੋਏ ਨੇ ਬੋਲਿਆ ਕੇ, ਗੱਲ ਜਮੀਨ ਵੰਡਣ ਦੀ ਨਹੀਂ ਨਾਜਰ ਸਿਆਂ ਗੱਲ ਇੱਜਤ ਦੀ ਆ, ਸੁਣ ਹੁਣ ਕੀ ਇੱਜਤ ਆ ਧੀ ਦੀ ਅੱਜ , ਇਕੱਲੀ ਉਹ ਕਿਤੇ ਜਾ ਨਹੀਂ ਸਕਦੀ, ਬੰਦਿਆਂ ਵਿੱਚ ਨੌਕਰੀ ਕਰ ਨਹੀਂ ਸਕਦੀ, ਰਾਤ ਬਰਾਤੇ ਘਰੋਂ ਨਿੱਕਲ ਨਹੀਂ ਸਕਦੀ, ਸੌਹਰੇ ਘਰ ਉਸਦੀ ਇੱਜਤ ਹੈਨੀ, ਥਾਣਿਆਂ ਵਿੱਚ ਸੁਣਵਾਈ ਹੈ ਨਹੀਂ, ਅੱਜ ਦੇ ਸਮਾਜ ਦੇ ਦਰਿੰਦੇ ਹਰ ਵਕਤ ਉਸਦਾ ਮਾਸ ਨੋਚਨ ਨੂੰ ਤਿਆਰ ਰਹਿੰਦੇ, ਥਾਂ ਥਾਂ ਧੀਆਂ ਦਾ ਬਲਾਤਕਾਰ ਹੋ ਰਿਹਾ, ਬੱਸਾਂ ਵਿੱਚ ਲੁਕਵੇਂ ਢੰਗ ਨਾਲ ਜਲੀਲ ਕੀਤਾ ਜਾਂਦਾ, ਕਾਨੂੰਨ ਕੋਈ ਲਾਗੂ ਨਹੀਂ ਕੇ ਧੀ ਆਪਣਾ ਮਾਣ ਸਤਿਕਾਰ ਬਰਕਰਾਰ ਰੱਖ ਸਕੇ, ਦਾਜ ਨਾਂ ਮਿਲਿਆ ਤੇਲ ਪਾ ਕੇ ਸਾੜ ਦੇਂਦੇ, ਹਵਸ਼ ਦੇ ਹਾਲਕਾਇ ਕੁੱਤੇ ਥਾਂ ਥਾਂ ਔਰਤਾਂ ਨੂੰ ਲੱਭਦੇ ਆ,ਇੱਕ ਇਕੱਲੀ ਔਰਤ ਨੂੰ 4/5 ਹਵਸ਼ੀ ਘੇਰ ਕੇ ਬਲਾਤਕਾਰ ਕਰਕੇ, ਉਸਦੀ ਆਬਰੂ ਨੂੰ ਤਾਂ ਮਾਰ ਹੀ ਦੇਂਦੇ, ਉਤੋਂ ਅੱਗ ਲਗਾ ਕੇ ਉਸਦੀ ਅੱਧ ਮਰ ਚੁੱਕੀ ਲਾਸ਼ ਨੂੰ ਵੀ ਰਾਖ ਕਰ ਦੇਂਦੇ, ਬੱਸ ਭਾਊ ਬੱਸ ਕਰ ਤੂੰ ਸੱਚਾ ਤੇ ਮੈਂ ਝੂਠਾ, ਅੱਖਾਂ ਵਿੱਚ ਧੀਆਂ ਦੇ ਦਰਦ ਲਈ ਸ਼ਪਾਰਸ਼ ਕਰਨ ਵਾਲੇ ਨਾਜਰ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ ਕੇ ਧੀ ਨੂੰ ਕਿਉਂ ਜੰਮਣ ਤੋਂ ਡਰਦੇ ਲੋਕ,,,,
ਮੁਆਫ ਕਰਨਾ ਧੀਆਂ ਮਾੜੀਆਂ ਨਹੀਂ ਪਰ ਸਾਡੇ ਕਨੂੰਨ ਸਾਡੇ ਸਮਾਜ ਨੇ ਲੋਕਾਂ ਨੂੰ ਮਜਬੂਰ ਕਰਤਾ ਧੀਆਂ ਨਾਂ ਜੰਮਣ ਨੂੰ
ਲੇਖਕ ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137 8646017000,,

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...