ਲਵ ਮੈਰਿਜ
, ਇਹ ਕਹਾਣੀ ਹੈ ਮੇਰੀ ਜਾਣ ਪੱਛਾਣ ਵਾਲੀ ਉਸ ਕੁੜੀ ਦੀ ਜਿਸਦਾ ਨਾਂ ਵੀਰਪਾਲ ਕੌਰ ਸੀ , ਆਪਣੇ ਮਾਪਿਆਂ ਦੀ ਇਕ ਲੌਤੀ ਧੀ , ਮਾਂ ਘਰਦਾ ਕੰਮ ਕਾਜ ਕਰਦੀ ਸੀ ,ਪਿਓ ਫੋਜ ਵਿਚੋਂ ਸੂਬੇਦਾਰ ਪੈਨਸ਼ਨ ਆਇਆ ਸੀ , ਸੂਬੇਦਾਰ ਦੀ ਇਕ ਹੀ ਧੀ ਹੋਣ ਕਾਰਨ ਵੀਰਪਾਲ ਘਰ ਵਿਚ ਸਬ ਨੂੰ ਬਹੁਤ ਪਿਆਰੀ ਸੀ, ਅਸੀਂ ਪਛੜੇ ਪਿੰਡਾਂ ਵਿਚ ਹੋਣ ਕਾਰਨ ਸਾਨੂੰ ਬਹੁਤੀ ਸਮਜ਼ ਨਹੀਂ ਸੀ , ਸਾਡੇ ਪਿੰਡਾਂ ਵਿੱਚ ਪੁਰਾਣੇ ਖਿਆਲ ਹੀ ਅੱਜ ਵੀ ਲਾਗੂ ਹਨ, ਜਿਥੋਂ ਤੱਕ ਮੈਂ ਵੀਰਪਾਲ ਨੂੰ ਜਾਣਦਾ ਸੀ ਇਕ ਸਾਊ ਅਤੇ ਚੰਗੇ ਨੇਚਰ ਦੀ ਕੁੜੀ ਸੀ ਬਹੁਤ ਬਾਹਰ ਆਉਣ ਜਾਣ ਨਹੀਂ ਸੀ, 12 ਕੋ ਕਲਾਸਾਂ ਕਰਕੇ ਘਰ ਦਾ ਕੰਮ ਹੀ ਕਰਨ ਲੱਗ ਪਈ, ਸਕੂਲ ਵੇਲੇ ਇਕ ਮੋਬਾਈਲ ਫੋਨ ਲੈ ਲਿਆ ਅਤੇ ਸਹੇਲੀਆਂ ਦੇ ਕਹਿਣ ਉਤੇ ਘਰਦਿਆਂ ਤੋਂ ਡਰਦੀ ਡਰਦੀ ਨੇ ਆਈ ਡੀ ਵੀ ਬਣਾ ਲਈ ਪਰ ਫੇਸਬੁੱਕ ਦੀ ਬਹੁਤੀ ਸਮਝ ਨਹੀਂ ਸੀ ,ਕੇ ਸੋਸ਼ਲ ਮੀਡੀਆ ਤੇ ਸਾਰੇ ਚੰਗੇ ਲੋਕ ਨਹੀਂ ,ਨਾ ਹੀ ਬੁਰੇ , ਪਹਿਲਾ ਤਾਂ ਸਹੇਲੀਆਂ ਨਾਲ ਗੱਲਾਂ ਹੋਣੀਆਂ ਮਨ ਬਹੁਤ ਖੁਸ਼ ਹੋਣਾ ਕੇ ਮੋਬਾਈਲ ਤੇ ਗਲਬਾਤ ਹੋ ਜਾਂਦੀ, ਫਿਰ ਇਕ ਦਿਨ ਕਿਸੇ ਲੜਕੇ ਦੀ ਪੋਸਟ ਪੜ੍ਹ ਕੇ ਕਾਮੈਂਟ ਕਰ ਦਿੱਤਾ ਬਸ ਕਾਮੈਂਟ ਕੀ ਕਰ ਬੈਠੀ ਮੁੰਡਾ ਤਾਂ ਪਿਛੇ ਹੀ ਪੈ ਗਿਆ , ਉਸਨੇ ਫਰਿੰਡ ਬਣਨ ਦੀ ਬੇਨਤੀ ਭੇਜੀ ਤਾ ਵੀਰਪਾਲ ਨੇ ਵੀ ਉਸਨੂੰ ਆਪਣੀ ਫਰਿੰਡ ਲਿਸਟ ਵਿੱਚ ਜੋੜ੍ਹ ਲਿਆ , ਚੱਲੋ ਜੀ ਪਿੰਡ ਦੀ ਜਾਣ ਪਹਿਚਾਣ ਅਤੇ ਕੀ ਕਰਦੇ ਓ ਤੁਸੀਂ ਸਾਰੀ ਗਲਬਾਤ ਹੋ ਗਈ, ਮੁੰਡਾ ਵੀ ਲਾਗਲੇ ਪਿੰਡ ਦਾ ਹੀ ਸੀ, ਸਾਰਾ ਸਾਰਾ ਦਿਨ ਚਾਟ ਤੇ ਲੰਘਣ ਲੱਗਿਆ, ਪਿਆਰ ਹੋਰ ਗੂੜ੍ਹਾ ਹੁੰਦਾ ਗਿਆ, ਗੱਲ ਵਿਆਹ ਤਕ ਪੁੱਜ ਗਈ ਪਰ ਮੁੰਡੇ ਦਾ ਦਿਲ ਬਹੁਤਾ ਰਾਜੀ ਨਹੀਂ ਸੀ ਵਿਆਹ ਨੂੰ ,ਵੀਰਪਾਲ ਦੇ ਜੋਰ ਪਾਉਣ ਤੇ ਮੁੰਡਾ ਵੀ ਮਨ ਗਿਆ, ਪਰ ਹੁਣ ਘਰਦਿਆਂ ਦੀ ਰਾਇ ਮਰਜੀ ਤੋਂ ਬਿਨਾ ਵਿਆਹ ਕਿਵੇਂ ਸੰਭਵ ਹੁੰਦਾ, ਮੁੰਡੇ ਤੇ ਆਪਣੇ ਘਰਦੇ ਜੋਰ ਜਬਰਦਸਤੀ ਮਨਾਂ ਲਏ ਪਰ ਸੂਬੇਦਾਰ ਸਾਹਿਬ ਨੂੰ ਕੌਣ ਮਨਾਵੇ , ਇਕ ਦਿਨ ਵੀਰਪਾਲ ਨੇ ਆਪਣੀ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ ਤਾਂ ਮਾਂ ਵੀ ਪੇਂਡੂ ਖਿਆਲਾਂ ਦੀ ਅਤੇ ਸ਼ਰੀਕੇ ਤੋਂ ਡਰਦੀ ਨੇ ਬਹੁਤਾ ਹੁੰਗਾਰਾ ਨਾ ਭਰਿਆ ਅਤੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕੇ ਧੀਏ ਤੇਰਾ ਰਿਸ਼ਤਾ ਅਸੀਂ ਕਿਸੇ ਚੰਗੇ ਘਰ ਕਰਨਾ ਹੈ ਤੂੰ ਸਾਡੀ ਇਕ ਹੀ ਧੀ ਆ ਕਿਹੜੀਆਂ ਜਿਆਦਾ ਨੇ ਪਰ ਵੀਰਪਾਲ ਦੇ ਸਿਰ ਤੇ ਵੀ ਲਵ ਮੈਰਿਜ ਦਾ ਭੂਤ ਸਵਾਰ ਸੀ , ਅਤੇ ਕੀਤੇ ਹੋਏ ਵਾਧੇ ਆਪਣੇ ਦੋਸਤ ਨੂੰ ,ਅਤੇ ਜੋ ਕਸਮਾਂ ਪਾ ਰੱਖੀਆਂ ਸਨ ਇਕਠੇ ਮਰਨ ਜਿਉਣ ਦੀਆਂ, ਵੀਰਪਾਲ ਮਾਂ ਦੀ ਗੱਲ ਤੇ ਬਹੁਤ ਗੌਰ ਨਾ ਕੀਤਾ ਅਤੇ ਜਿਦ ਤੇ ਅੜ੍ਹੀ ਰਹੀ , ਮਾਂ ਨੇ ਆਪਣੀ ਧੀ ਦੀ ਜਿੱਦ ਅੱਗੇ ਗੋਡੇ ਟੇਕਦੀ ਹੋਈ ਨੇ ਸੂਬੇਦਾਰ ਸਾਹਿਬ ਨਾਲ ਗੱਲ ਕਰਨ ਦਾ ਕਹਿ ਦਿਤਾ, ਵੀਰਪਾਲ ਵੀ ਖੁਸ਼ ਹੋ ਗਈ ਕੇ ਮਾਂ ਮਨ ਗਈ, ਰਾਤ ਨੂੰ ਸਾਰੇ ਰੋਟੀ ਪਾਣੀ ਕਰਕੇ ਅਤੇ ਖਾਣਾ ਖਾਣ ਤੋਂ ਬਾਅਦ ਸੋਂ ਗਏ, ਅਗਲਾ ਦਿਨ ਹੋਇਆ ਤਾ ਵੀਰਪਾਲ ਦੀ ਮਾਂ ਨੇ ਵਧੀਆ ਜਿਹਾ ਮਾਹੌਲ ਵੇਖ ਕੇ ਵੀਰਪਾਲ ਦੇ ਰਿਸ਼ਤੇ ਬਾਰੇ ਸੂਬੇਦਾਰ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੱਲ ਮੂੰਹੋ ਨਿਕਲ ਨਹੀਂ ਰਹੀ ਸੀ, ਕਿਉਂਕਿ ਵੀਰਪਾਲ ਦਾ ਪਿਤਾ ਸੂਬੇਦਾਰ ਵੀ ਗਰਮ ਸੂਬਾਅ ਦਾ ਸੀ, ਚਲੋ ਮਾਂ ਨੇ ਗੱਲ ਨੂੰ ਘੁਮਾ ਫਿਰਾ ਕਿਹਾ ਸੂਬੇਦਾਰ ਨੂੰ ਕਿਹਾ ਕੇ ਆਪਣੀ ਧੀ ਵੀਰਪਾਲ ਹੁਣ ਵਿਆਉਣ ਦੇ ਕਾਬਲ ਹੋ ਗਈ ਸਾਨੂੰ ਕੁਛ ਸੋਚਣਾ ਚਾਹੀਦਾ ਹੈ , ਤਾ ਸੂਬੇਦਾਰ ਦਾ ਜਵਾਬ ਵੀ ਪਹਿਲਾਂ ਹੀ ਮੂੰਹ ਤੇ ਸੀ , ਉਸਨੇ ਵੀ ਕਹਿ ਦਿੱਤਾ ਮੈਨੂੰ ਵੀ ਬਹੁਤ ਫਿਕਰ ਆਪਣੀ ਲਾਡਲੀ ਧੀ ਦਾ ਅਤੇ ਫਿਰ ਵੀਰਪਾਲ ਦੇ ਮੂੰਹ ਵਲੇ ਵੇਖ ਸੂਬੇਦਾਰ ਨੇ ਮਜਾਕ ਵਿੱਚ ਸਿਰ ਹਿਲਾਉਂਦਿਆਂ ਅਤੇ ਛੋਟੇ ਜਿਹੇ ਹਾਸੇ ਵਿਚ ਗੱਲ ਪਾਉਂਦਿਆ ਕਿਹਾ ਕੇ ਮੈਂ ਆਪਣੀ ਧੀ ਦਾ ਵਿਆਹ ਹੀ ਨਹੀਂ ਕਰਨਾ ਮੇਰੀ ਇਕ ਧੀ ਜੇ ਇਹ ਵੀ ਵਿਆਹ ਦਿੱਤੀ ਫਿਰ ਸਾਨੂੰ ਰੋਟੀ ਪਾਣੀ ਕੌਣ ਪੁੱਛੂ ਚੱਲੋ ਜੀ ਗੱਲ ਹਾਸੇ ਮਜਾਕ ਵਿਚ ਚਲੇ ਗਈ, ਸੂਬੇਦਾਰ ਨੇ ਬਹੁਤ ਗੌਰ ਨਾ ਕੀਤਾ ਗੱਲ ਤੇ ਪਰ ਵੀਰਪਾਲ ਨੂੰ ਬਹੁਤ ਆਸ ਸੀ ਡੈਡੀ ਦੇ ਫੈਸਲੇ ਦੀ ਪਰ ਸਾਰੀਆਂ ਹੀ ਮਨ ਦੀਆਂ ਮਨ ਵਿਚ ਰਹਿ ਗਈਆਂ ,ਇਸ ਲਈ ਹੁਣ ਵੀਰਪਾਲ ਨੂੰ ਹੋਰ ਇੰਤਜਾਰ ਕਰਨਾ ਪੈਣਾ ਸੀ ਫੈਸਲੇ ਦਾ, ਦੋ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਫਿਰ ਇਕ ਕੋਸ਼ਿਸ਼ ਹੋਈ ਵੀਰਪਾਲ ਦੇ ਰਿਸ਼ਤੇ , ਸੂਬੇਦਾਰ ਸਾਬ ਨਾਲ ਦੁਪਹਿਰ ਦਾ ਟੈਮ ਗਰਮੀਂ ਵੀ ਬਹੁਤ ਸੀ ਜਦੋਂ ਮਾਂ ਨੇ ਗੱਲ ਸਹੇੜੀ ਤਾਂ ਵੀਰਪਾਲ ਵੀ ਲਾਗੇ ਹੀ ਖੜ੍ਹੀ ਸੀ, ਜਦੋਂ ਰਿਸ਼ਤੇ ਬਾਰੇ ਗੱਲ ਹੋਈ ਤਾਂ ਸੂਬੇਦਾਰ ਦਾ ਜਵਾਬ ਵੀ ਆ ਗਿਆ ਕੇ ਮੇਰੇ ਇਕ ਦੋਸਤ ਦਾ ਲੜਕਾ ਹੈ , ਜੋ ਹੁਣ ਨੇਵੀ ਵਿਚ ਓਫਸਰ ਬਣਨ ਵਾਲਾ ਹੈ , ਅਤੇ ਉਸਨੂੰ ਆਪਣੀ ਵੀਰਪਾਲ ਬਹੁਤ ਪਸੰਦ ਹੈ ,ਅਤੇ ਗੱਲ ਰਿਸ਼ਤੇ ਦੀ ਚੱਲ ਰਹੀ ਆ ਮੁੰਡਾ ਵੀ ਵੈਸ਼ਨੋ ਆ ਅਤੇ ਸੋਹਣਾ ਵੀ ਚੰਗੀ ਜੋਬ ਵੀ ਆਪਣੀ ਧੀ ਬਹੁਤ ਸੁਖ ਲਊਗੀ ਉਸ ਘਰ ਛੋਟਾ ਪਰਵਾਰ ਆ, ਜਦੋਂ ਇੰਨੀ ਗੱਲ ਵੀਰਪਾਲ ਨੇ ਸੁਣੀ ਤਾਂ ਉਸਦੇ ਪੈਰਾਂ ਥਲਾਓ ਤਾਂ ਜਮੀਨ ਹੀ ਨਿਕਲ ਗਈ, ਅਤੇ ਭੱਜ ਕੇ ਆਪਣੇ ਕਮਰੇ ਵਿੱਚ ਜਾ ਕੇ ਉੱਚੀ ਉੱਚੀ ਰੋਣ ਲਗੀ, ਜਦੋਂ ਸੂਬੇਦਾਰ ਨੇ ਕਾਰਨ ਪੁੱਛਿਆ ਤਾਂ ਦੋਹਾਂ ਹੀ ਮਾਵਾਂ ਧੀਆਂ ਨੂੰ ਜਵਾਬ ਨਹੀਂ ਆ ਰਿਹਾ ਸੀ , ਜਿਆਦਾ ਹੀ ਜ਼ੋਰ ਪਾਉਣ ਤੇ ਮਾਂ ਦੀ ਜ਼ਬਾਨ ਸੱਚ ਬੋਲਣ ਲਈ ਖੁਲੀ ਹੀ ਸੀ ਕੇ ਦੋ ਹੀ ਸ਼ਬਦ ਜ਼ਬਾਨ ਤੋਂ ਬਾਹਰ ਆਏ ਸਨ ਜਿਸ ਵਿਚ ਸਿਰਫ ਦੱਸਿਆ ਕੇ ਵੀਰਪਾਲ ਕਿਸੇ ਮੁੰਡੇ ਨੂੰ ਚਾਹੁੰਦੀ ਆ ਬਸ ਬਾਕੀ ਗੱਲ ਤਾਂ ਸੂਬੇਦਾਰ ਨੇ ਸੁਣੀ ਨਹੀਂ ਕੇ ਲਾਗੇ ਪਿਆ ਚਾ ਦਾ ਕਪ ਸੀ ਜਿਸਨੂੰ ਉਸਨੇ ਇਹਨੇ ਜੋਰ ਨਾਲ ਠੁੱਡ ਮਾਰਿਆ ਕੇ ਉਪਰ ਲਗੈ ਦੋ ਸੀਸੇ ਵੀ ਟੁੱਟ ਗਏ ,ਜੋ ਸ਼ਾਹਿਦ ਇਸ ਅਨਬਨੇ ਰਿਸ਼ਤੇ ਦਾ ਬਲਿਸ਼ਨ ਸੀ, ਉਸਤੋਂ ਬਾਅਦ ਕਿਸੇ ਦੇ ਵੀਂ ਜਬਾਨ ਵਿੱਚੋ ਰਿਸ਼ਤੇ ਦੀ ਗੱਲ ਨਹੀਂ ਹੋਈ ਕਾਫੀ ਦਿਨ ਪਰ ਵੀਰਪਾਲ ਆਪਣਾ ਉਹ ਬਾਪੂ ਨਜਰ ਨਹੀਂ ਆ ਰਿਹਾ ਸੀ ਜੋ ਉਸਦੀ ਹਰ ਜਿਦ ਪੂਰੀ ਕਰਦਾ ਸੀ , ਮਨ ਦੇ ਵਿੱਚ ਬਾਪੂ ਕੋਈ ਬਹੁਤ ਵੱਡਾ ਦੁਸ਼ਮਣ ਲੱਗ ਰਿਹਾ ਸੀ , ਮਨ ਦੇ ਆ ਰਹੇ ਵਾਵਰੋਲੇ ਵੀਰਪਾਲ ਦੀ ਬੇਚੈਨੀ ਬਣ ਗਏ, ਕੁੱਛ ਦਿਨਾਂ ਬਾਅਦ ਜਦ ਜਦੋਂ ਉਸ ਲੜਕੇ ਦਾ ਫਿਰ ਫੋਨ ਵਜਿਆ ਤਾਂ ਵੀਰਪਾਲ ਨੇ ਚੁੱਕਣਾ ਮੁਨਾਸਬ ਨਾ ਸਮਜੇਆ ਕੇ ਕਿ ਜਵਾਬ ਦੇਵੇਗੀ ਉਹ ਉਸਨੂੰ ਰਿਸ਼ਤੇ ਬਾਰੇ , ਉਸਨੂੰ ਲਗਿਆ ਕੇ ਮੇਰੇ ਆਪਣੇ ਹੀ ਕੀਤੇ ਵਾਧੇ ਪੂਰੇ ਨਹੀਂ ਹੋਣੇ ਲਗਦੇ, ਜਦੋਂ 6ਤੋਂ 7 ਘੰਟੀਆਂ ਫੋਨ ਦੀਆਂ ਵਜੀਆਂ ਤਾਂ ਕਮਬਦੇ ਹੋਏ ਹੱਥਾਂ ਨਾਲ ਕਾਲ ਚੁੱਕੀ ਅਤੇ ਰੋਂਦੀ ਹੋਈ ਨੇ ਸਾਰੀ ਘਟਨਾ ਦੱਸ ਦਿੱਤੀ ,ਪਿਆਰ ਵੀ ਇਹਨਾਂ ਜਿਆਦਾ ਗੂੜ੍ਹਾ ਹੋ ਗਿਆ ਕੇ ਇਕ ਦੂਸਰੇ ਤੋਂ ਬਿਨਾ ਰਹਿਣਾ ਮੁਸ਼ਕਲ ਹੋ ਗਿਆ ਲਗਦਾ ਸੀ , ਜਦੋਂ ਸਾਰੀ ਗੱਲ ਬਾਤ ਸੁਣੀ ਤਾ ਲੜਕੇ ਨੇ ਨਿੱਕਾ ਜਿਹਾ ਹਸਦੇ ਹੋਏ ਕਿਹਾ ਕੇ ਵੀਰਪਾਲ ਇਹ ਕੇਹੜੀ ਕੋਈ ਵੱਡੀ ਗੱਲ ਆ , ਘਰ ਵਾਲੇ ਐਵੇਂ ਹੀ ਰੋੜ੍ਹੇ ਸਿੱਟਦੇ ਹੁੰਦੇ ਰਾਹ ਵਿੱਚ, ਤੂੰ ਚੁੱਪ ਕਰ ਮੈਂ ਆਪੇ ਇਸਦਾ ਹੱਲ ਕਢ ਲੈਣਾ ਕੋਈ , ਉਸਤੋਂ ਬਾਅਦ ਸੋਮਵਾਰ ਦਾ ਦਿਨ ਸ਼ਾਮ ਨੂੰ ਫਿਰ ਲੜਕੇ ਦਾ ਫੋਨ ਆ ਗਿਆ ਜਿਸ ਵਿਚ ਉਸਨੇ ਮੈਨੂੰ ਪੁਰਾਣੇ ਇਕ ਹੋਸਟਲ ਵਿੱਚ ਬੁਲਾਇਆ ਅਤੇ ਪੈਸੇ ਦਾ ਅਤੇ ਕੁੱਛ ਗਹਿਣੇ ਦਾ ਵੀ ਨਾਲ ਲੈ ਕੇ ਆਉਣ ਨੂੰ ਕਹਿ ਦਿੱਤਾ, ਪਰ ਮੈਨੂੰ ਉਸਦੇ ਇਰਦਾਦਿਆਂ ਦਾ ਪਤਾ ਲੱਗ ਗਿਆ ਸੀ ,ਕਿ ਕੀ ਕਰਨਾ ਉਸਨੇ ਮੈਂ ਵੀ ਕੁੱਛ ਨਹੀਂ ਸੋਚਿਆ ਅਤੇ ਜੋ ਮੈਨੂੰ ਠੀਕ ਲੱਗਾ ਮੈਂ ਵੀ ਉਹੋ ਕੀਤਾ ਉਸਦੇ ਦੱਸੇ ਮੁਤਾਬਕ ਸਾਰਾ ਗਹਿਣਾ ਅਤੇ ਦੋ ਚਾਰ ਸੂਟ ਅਤੇ ਕੁਛ ਪੈਸੇ ਜੋ ਮੇਰੇ ਹੱਥ ਆਇਆ ਚੋਰਾਂ ਵਾਂਗ ਲੈ ਕੇ ਅਗਲੇ ਸਹੇਲੀ ਨੂੰ ਮਿਲਣ ਦਾ ਬਹਾਨਾ ਬਣਾ ਕੇ ਉਸਦੇ ਦਸੇ ਟਿਕਾਣੇ ਤੇ ਪੌਂਚ ਗਈ, ਮੈਂ ਸੱਬ ਕੁੱਛ ਭੁੱਲ ਗਈ ਸੀ ਉਸ ਟੈਮ ਮਾਂ ਦਾ ਪਿਆਰ ਮੇਰੇ ਪਿਓ ਦੇ ਇਹਸਾਨ ਅਤੇ ਰਿਸ਼ਤੇਦਾਰ ਅਤੇ ਉਹ ਪਿੰਡ ਦੇ ਲੋਕ ਜੋ ਕਿਸੇ ਦੀ ਕੁੜੀ ਬਾਹਰ ਜਾਣ ਤੇ ਹੀ ਸੋ ਸੋ ਮੇਹਣੇ ਮਾਰਦੇ ਆ ਲੋਕਾਂ ਨੂੰ ਮੇਨੂ ਉਸ ਵਕਤ ਮੇਰਾ ਪਿਆਰ ਹੀ ਸਬ ਕੁੱਛ ਨਜਰ ਆ ਰਿਹਾ ਸੀ, ਉਸਤੋਂ ਬਾਅਦ ਉਹ ਵੀ ਆ ਗਿਆ ਅਤੇ ਮੈਨੂੰ ਕੋਟ ਲੈ ਗਿਆ ਜਿੱਥੇ ਸਾਡੀ ਸ਼ਾਦੀ ਹੋ ਗਈ ਤੇ ਅਸੀਂ ਦੋਵੇਂ ਕਾਨੂਨੀ ਤੋਰ ਤੇ ਪਤੀ ਪਤਨੀ ਦਾ ਹੱਕ ਪਾ ਲਿਆ, ਮਨ ਉਦਾਸ ਸੀ ,ਪਰ ਫਿਰ ਵੀ ਹਿੰਮਤ ਜਿਹੀ ਕਰਕੇ ,ਨਾਲ ਤੁਰ ਪਈ , ਜਦੋਂ ਇਸ ਸੰਬੰਧੀ ਪਿੰਡ ਵਿੱਚ ਪਤਾ ਲੱਗਾ ਕੇ ਸੂਬੇਦਾਰ ਦੀ ਕੁੜੀ ਨੇ ਭੱਜ ਕੇ ਵਿਆਹ ਕਰਵਾ ਥਾਂ ਸਾਰੇ ਪਿੰਡ ਵਿਚ ਮੇਰੀ ਅਤੇ ਮਾਪਿਆਂ ਦੀ ਥੂ ਥੂ ਹੋਈ, ਪਰ ਮੇਰੇ ਮਾਂ ਬਾਪ ਨੇ ਕਹਿ ਦਿੱਤਾ ਕੇ ਸਾਡੀ ਵੀਰਪਾਲ ਸਾਡੇ ਲਈ ਅੱਜ ਤੋਂ ਮਰ ਗਈ ,ਕੁਛ ਸਮਾਂ ਬੀਤਿਆ ਵਧੀਆ ਫਿਰ ਘਰ ਸਾਡੀ ਨਿਕੀ ਗੱਲ ਨੂੰ ਲੈ ਲੜਾਈ ਹੋਣ ਲੱਗੀ, ਹੱਦ ਤਾ ਉਸ ਦਿਨ ਹੋ ਗਈ ਜਦੋਂ ਮੇਰਾ ਪਤੀ ਘਰ ਰੱਜ ਕੇ ਸ਼ਰਾਬ ਨਾਲ ਆਇਆ ਤਾ ਮੈਂ ਸਿਰਫ਼ ਇਹਨਾਂ ਹੀ ਪੁੱਛਿਆ ਕੇ ਕਿਉਂ ਪੀਤੀ ਬਸ ਮੇਰੇ ਤਾਂ ਉਹਨੇ ਉਹ ਗੱਲਾਂ ਕੀਤੀਆਂ ਜੋ ਕਰਨ ਵਾਲੀਆ ਨਹੀਂ ਸਨ ,ਜਿਸਦੇ ਵਿਚ ਉਹਨਾਂ ਹੀ ਗੁਨਾਹ ਦਾਰ ਉਹ ਵੀ ਸੀ ਅਤੇ ਬਹੁਤ ਮੇਹਣੇ ਦਿੱਤੇ ਕੇ ਤੇਰੀ ਕੋਈ ਇੱਜਤ ਨਹੀਂ ਵੀਰਪਾਲ ਤੂੰ ਤਾਂ ਘਰੋਂ ਭੱਜ ਕੇ ਸ਼ਾਦੀ ਕੀਤੀ ਆ , ਬਹੁਤ ਗਾਲ੍ਹਾਂ ਵੀ ਦਿੱਤੀਆਂ , ਚੱਲੋ ਰਾਤ ਸੋਚਾਂ ਸੋਚ ਕੇ ਕੱਟ ਲਈ ਅਗਲੇ ਦਿਨ ਜਿਆਦਾ ਨਾ ਬੋਲੇ ਅਸੀਂ ਇਕ ਦੂਸਰੇ ਨਾਲ , ਉਹਦਾ ਵੀ ਮੂੰਹ ਫੁਲਿਆ ਸੀ ਅਤੇ ਮੈਨੂੰ ਵੀ ਰਾਤ ਵਾਲੀ ਘਟਨਾ ਦਾ ਰੋਸ ਸੀ,ਦਿਨ ਵੀ ਕੱਟ ਹੋ ਗਿਆ ਰਾਤ 10 ਕੋ ਵਜੇ ਫਿਰ ਦਾਰੂ ਨਾਲ ਰੱਜ ਕੇ ਘਰ ਆ ਗਿਆ ਮੈਂ ਨਹੀਂ ਬੋਲੀ ਅਤੇ ਓ ਵੀ ਭੁੱਖਾ ਹੀ ਸੋ ਗਿਆ ਅਤੇ ਮੈਂ ਵੀ ਜ਼ਰੂਰਤ ਨਹੀਂ ਸਮਜੀ ਰੋਟੀ ਦੇਣ ਦੀ, ਰਾਤ ਕਿਸੇ ਤਰਾਂ ਗੁਜਰ ਗਈ ਅਤੇ ਹੁਣ ਚੜ੍ਹਦੇ ਸੂਰਜ ਦੀ ਉਡੀਕ ਸੀ ਕੇ ਕੁੱਛ ਸਮਾਂ ਬਦਲ ਜਾਏ ਪਰ ਸ਼ਾਹਿਦ ਮੈਨੂੰ ਮੇਰੇ ਫੈਸਲੇ ਗ਼ਲਤ ਸਾਬਤ ਹੋ ਰਹੇ ਸਨ,ਹੁਣ ਤਾਂ ਨਿਤ ਦਾ ਕਲੇਸ਼ ਰਹਿਣ ਲੱਗ ਪਿਆ ਜਦੋਂ ਲੜਦਾ ਤਾਂ ਘਰੋਂ ਜਾਣ ਨੂੰ ਕਹਿ ਦੇੰਦਾ ਪਰ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਆਪਣੇ ਉਸ ਪਿਓ ਦੇ ਘਰ ਜਿਸਦੀ ਮੈਂ ਇੱਜਤ ਪਤ ਰੋਲ ਕੇ ਆਈ ਮਨ ਬਹੁਤ ਪ੍ਰੇਸ਼ਾਨ ਰਹਿਣ ਲੱਗਾ ਅਤੇ ਮੈਨੂੰ ਵੀ ਆਪਣੀ ਇਸ ਲਵ ਮੈਰਿਜ ਵਾਲੀ ਜ਼ਿੰਦਗੀ ਦਾ ਸੱਚ ਸਾਹਮਣੇ ਦਿਸਣ ਲੱਗਾ ਅਤੇ ਹੁਣ ਓ ਮਾਂ ਪਿਓ ਦੀਆਂ ਗੱਲਾਂ ਯਾਦ ਆਉਣ ਲਗੀਆਂ ਜੋ ਮੈਨੂੰ ਉਸ ਟੈਮ ਜਹਿਰ ਤੋਂ ਵੀ ਜਿਆਦਾ ਕੌੜੀਆਂ ਲਗਦੀਆਂ ਸੀ, ਚੱਲੋ ਦਿਨ ਹੋਰ ਮਾੜੇ ਹੁੰਦੇ ਗਏ ਅਤੇ ਹੁਣ ਤਾਂ ਮੈਨੂੰ ਆਂਢ ਗੁਆਂਢ ਵਾਲੇ ਇਹ ਵੀ ਕਹਿਣ ਲੱਗ ਪਏ ਕੇ ਤੇਰਾ ਘਰ ਵਾਲਾ ਤਾਂ ਸਮੈਕ ਦਾ ਵੀ ਆਦੀ ਹੋ ਗਿਆ ਪਰ ਮਨ ਨਹੀਂ ਸੀ ਮੰਨਦਾ , ਉਹ ਹੁਣ ਕਿਸੇ ਦੀ ਗੱਲ ਨਹੀਂ ਮਨਦਾ ਸੀ ਘਰੋਂ ਵੀ ਉਸਨੂੰ ਉਸਦੇ ਹਿਸੇ ਦੀ ਅਉਂਦੀ ਜ਼ਮੀਨ ਦੇ ਕੇ ਵੱਖ ਕਰਤਾ 3 ਕੋ ਕਿਲੇ ਜਮੀਨ ਸਾਨੂੰ ਹਿਸੇ ਆ ਗਈ, ਹੁਣ ਰੋਜ ਮੇਰੀ ਕੁੱਟਮਾਰ ਕਰਦਾ ਅਤੇ ਨਿੱਤ ਸਮੈਕ ਪੀਣ ਲਈ ਪੈਸੇ ਵੀ ਮੰਗਦਾ ਨਾਂ ਦੇਂਦੀ ਤਾ ਮੇਹਣੇ ਮਾਰਦਾ ਕੇ ਦਾਜ ਵਿਚ ਕੀ ਲੈ ਆਈ ਆ, ਪਰ ਹੁਣ ਮੇਨੂ ਕੁੱਟ ਵੀ ਖਾਣ ਜੋਗੀ ਜਾਨ ਨਹੀਂ
ਬਚੀ ਸੀ ਲਗਦੀ ਅਤੇ ਮੈਂ ਜਿਆਦਾ ਲਾਗੇ ਕਿਸੇ ਘਰ ਵਿਚ ਲੁਕ ਕੇ ਆਪਣੀ ਜਾਨ ਦੀ ਸਲਾਮਨਤੀ ਮੰਗਦੀ , ਫ਼ਿਰ ਕਹਿਣ ਲੱਗਾ ਮੈਂ ਬਾਹਰ ਜਾਣਾ ਅਪਣੀ ਜਮੀਨ ਵੇਚ ਕੇ ਸਾਡੇ ਵਿਚ ਫਿਰ ਕਲੇਸ਼ ਅਤੇ ਮੈਂ ਬਹੁਤ ਤਰਲੇ ਪਾਏ ਕੇ ਜਮੀਨ ਨਾਂ ਵੇਚੋ ਪਰ ਜਮੀਨ ਵੇਚਣ ਦੀ ਗੱਲ ਤਾਂ ਮੂੰਹੋ ਹੀ ਨਿਕਲੀ ਸੀ ਤਾਂ ਗਾਹਕ ਵੀ ਆ ਗਏ ,ਉਹ ਵੀ ਮੇਰੇ ਗੁਆਂਢ ਵਿਚ ਰਹਿੰਦੇ ਸਨ ਓਹਨਾ ਨਾਲ ਜਮੀਨ ਦਾ ਸੌਦਾ ਹੋ ਗਿਆ ਅਤੇ ਉਹ ਵੀ ਵਿਕ ਗਈ , ਪੈਸੈ ਵੀ ਸਮੈਕ ਵਿਚ ਰੁੜ੍ਹ ਗਏ ਹੁਣ ਤਾਂ ਦੋ ਟੈਮ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਨਿਤ ਰੋਵਾਂ ਆਪਣੇ ਰੱਬ ਵਰਗੇ ਮਾਂ ਪਿਓ ਨੂੰ ਜਿਹਨਾਂ ਦੇ ਸਿਰ ਤੇ ਮੌਜਾਂ ਲਈਆਂ ਸਨ , ਅਤੇ ਸਿਰਫ ਰੋਟੀ ਖਾਣ ਦਾ ਹੀ ਪਤਾ ਸੀ ਇਹ ਨਹੀਂ ਪਤਾ ਸੀ ਇਹ ਕਿਵੇਂ ਬਣਦੀ ਅਤੇ ਕਿਥੋਂ ਆਉਂਦੀ , ਇਕ ਦਿਨ ਮੇਨੂ ਸਾਰੀ ਰਾਤ ਘਰੋਂ ਬਾਹਰ ਕਢ ਛੱਡਿਆ , ਹੁਣ ਮਾਂ ਦਾ ਘਰ ਯਾਦ ਆਏ ਪਰ ਜਾਵਾਂ ਕਿਵੇਂ ,ਅਤੇ ਓ ਪਿੰਡ ਦੇ ਲੋਕਾਂ ਦੇ ਤਾਅਨੇ ਜੋ ਆਪਣੇ ਰੱਬ ਵਰਗੇ ਮਾਂ ਪਿਓ ਨੂੰ ਦੇ ਕੇ ਆਈ ਸਾ , ਫਿਰ ਮੈਂ ਕਿਸੇ ਘਰ ਵਿਚ ਨੌਕਰੀ ਕਰ ਲਈ ਅਤੇ ਅਦਾਲਤ ਵਿੱਚ ਆਪਣਾ ਤਲਾਕ ਲੈਣ ਦੀ ਅਰਜੀ ਦੇ ਦਿਤੀ , ਅਤੇ ਤਰੀਕਾ ਪੈਣ ਲਗ ਪਈਆਂ , ਇਹ ਕਹਾਣੀ ਸੀ ਵੀਰਪਾਲ ਦੀ ਜਿਸਨੇ 20 ਸਾਲ ਦਾ ਮਾਂ ਪਿਓ ਦਾ ਪਿਆਰ ਪੈਰਾਂ ਵਿਚ ਰੋਲ ਕੇ ਇਕ ਐਸੇ ਨੌਜਵਾਨ ਤੇ ਭਰੋਸਾ ਕੀਤਾ ਜੋ ਸਿਰਫ ਇੱਕ ਮਹੀਨੇ ਤੋਂ ਹੀ ਜਾਣਨ ਲੱਗਾ ਸੀ, ਜਦੋਂ ਮੈਂ ਵੀ ਕਿਸੇ ਕੰਮ ਤਰਨ ਤਾਰਨ ਦੀ ਅਦਾਲਤ ਗਿਆ ਤਾਂ ਉਥੇ ਮਿਲੀ ਮੇਰੀ ਬਚਪਨ ਦੀ ਦੋਸਤ ਵੀਰਪਾਲ ਨੇ ਮੇਨੂ ਇਹ ਕਹਾਣੀ ਦੱਸੀ , ਮੈਂ ਚਾਹੁੰਦਾ ਹੋਇਆ ਵੀ ਉਸਦੀ ਕੋਈ ਮੱਦਦ ਨਾ ਕਰ ਸਕਿਆ, ਮੇਨੂ ਵੀ ਯਕੀਨ ਨਹੀਂ ਸੀ ਆ ਰਿਹਾ ਕੇ ਓ ਹੀ ਵੀਰਪਾਲ ਹੈ ਜੋ ਇੰਨੀ ਸੋਹਣੀ ਅਤੇ ਸਿਆਣੀ ਹੁੰਦੀ ਸੀ , ਸਾਰੀ ਕਹਾਣੀ ਸੁਨ ਕੇ ਮੇਰਾ ਮਨ ਵੀ ਸ਼ਹਿਦ ਵੀਰਪਾਲ ਨੂੰ ਕਸੂਰਵਾਰ ਹੀ ਮਨ ਰਿਹਾ ਸੀ , ਪਰ ਕਸੂਰ ਤਾਂ ਕਿਸਮਤ ਦਾ ਵੀ ਜਾਂਦਾ ਕਦੀ , ਇਹ ਆਪਣੇ ਮਨ ਨੂੰ ਸਮਝਾ ਕੇ ਫਿਰ ਮਿਲਣ ਦਾ ਝੂਠਾ ਜਿਹਾ ਵਾਧਾ ਕਰਕੇ ਆਪਣਾ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੇ ਅਤੇ ਆਪਣਾ ਕਮ ਅਦਾਲਤ ਤੋਂ ਕਰਵਾ ਕੇ ਘਰ ਮੁੜ ਆਇਆ,... ਇਹ ਕਹਾਣੀ ਮੇਰੀ ਕਲਪਨਾ ਹੈ , ਲਵ ਮੈਰਿਜ ਨੂੰ ਸਾਰੇ ਪਿੰਡਾਂ ਵਾਲੇ ਬੁਰਾ ਹੀ ਸਮਜਦੇ ਹਨ , ਪਰ ਕੁਛ ਜੋੜ੍ਹੇ ਬਹੁਤ ਖੁਸ਼ ਵੀ ਹਨ ਆਪਣੀ ਲਵ ਮੈਰਿਜ ਤੋਂ... ਰੱਬ ਅਗੇ ਅਰਦਾਸ ਹੈ ਕੇ ਕਿਸੇ ਨੂੰ ਵੀਰਪਾਲ ਜਿਨ੍ਹਾਂ ਦੁੱਖ ਨਾ ਦਿਖਾਵੇ ,,
ਲਿਖਤ:- ਜਗਜੀਤ ਸਿੰਘ ਸਹਿਮੀ ਡੱਲ, ਪ੍ਰੈਸ ਮੀਡੀਆ,9855985137