Sunday, 6 June 2021

ਕੱਚ ਦਾ ਮੁੱਖ

 ਕੱਚ ਦਾ ਵੀ ਮੁੱਲ ਹੁੰਦਾ


ਮੈਂ ਲਗਾਤਾਰ 3 /4 ਮਹੀਨੇ ਤੋਂ ਦੇਖ ਰਿਹਾ ਸੀ ਇੱਕ ਬਜ਼ੁਰਗ ਫੇਰੀ ਵਾਲਾ ਬਾਬਾ ਇੱਕ ਛੋਟੇ ਜਿਹੇ ਮਾਸੂਮ ਬੱਚੇ ਨੂੰ ਕੱਚ ਤੋਂ ਹੀ ਵਟਾ ਕਿ ਪਤੀਸਾ ਦੇ ਜਾਂਦਾ ਸੀ ਤੇ ਬੱਚਾ ਬੜਾ ਖੁਸ਼ ਹੁੰਦਾ ਇਹ ਸਭ ਲੈ ਕਿ, ਪਰ ਕਦੇ ਕੱਚ ਨਾ ਵੀ ਹੋਣਾ ਤਾਂ ਉਸ ਫੇਰੀ ਵਾਲੇ ਨੇ ਉਸ ਬੱਚੇ ਨੂੰ ਕਦੇ ਖਾਲੀ ਨਹੀਂ ਮੋੜਆ ਬੱਚਾ ਬੜੀ ਬੇਸਬਰੀ ਨਾਲ ਉਸ ਫੇਰੀ ਵਾਲੇ ਦੀ ਉਡੀਕ ਕਰਦਾ ਰਹਿੰਦਾ ਸੀ, ਜਦੋਂ ਉਸਦੀ ਅਵਾਜ ਉਸਦੇ ਕੰਨੀ ਪੈਣੀ ਤਾਂ ਲਿਆਫ਼ੇ ਵਿੱਚ 2/ 3 ਹਫਤੇ ਦਾ ਜਮਾ ਕੀਤਾ ਕੱਚ ਬਾਬੇ ਨੂੰ ਦੇ ਕਿ ਪਤੀਸਾ ਲੈ ਲੈਣਾ, ਪਰ ਮੈਂ ਬਹੁਤ ਹੈਰਾਨ ਹੁੰਦਾ ਕਿ ਇਹਨਾਂ ਥੋੜ੍ਹਾ ਕੱਚ ਲੈ ਕਿ ਬਾਬਾ ਕਿਉਂ ਇਸਨੂੰ ਪਤੀਸਾ ਦੇ ਜਾਂਦਾ ਕਿਉਂਕਿ ਕੱਚ ਕੋਈ ਨਹੀਂ ਖਰੀਦਦਾ ਸੀ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਸੀ, ਪਰ ਇੱਕ ਦਿਨ ਮੈਂ ਉਸ ਬਜ਼ੁਰਗ ਫੇਰੀ ਵਾਲੇ ਤੋਂ ਪੁੱਛ ਹੀ ਲਿਆ ਕਿ ਬਾਬਾ ਤੂੰ ਇਸ ਬੱਚੇ ਨੂੰ ਕੱਚ ਤੋਂ ਪਤੀਸਾ ਦੇ ਦੇਨਾ ਇਹ ਕੱਚ ਤਾਂ ਕਿਸੇ ਕੰਮ ਨਹੀਂ ਆਉਂਦਾ ਨਾ ਇਹ ਵਿੱਕਦਾ ਹੈ ਤੁਸੀਂ ਕੀ ਕਰਦੇ ਓ ਇਸਦਾ ਤਾਂ ਬਾਬੇ ਨੇ ਧਿਆਨ ਨਾਲ ਮੇਰਾ ਸਵਾਲ ਸੁਣਿਆ ਤੇ ਮੇਰੇ ਮੋਢੇ ਤੇ ਹੱਥ ਰੱਖਦਾ ਬੋਲਿਆ ਬੇਟਾ ਜੀ ਮੇਰਾ ਸੌਦਾ ਨਹੀਂ ਕੋਈ ਕੱਚ ਦਾ ਨਾਂ ਹੀ ਵਿੱਕਦਾ ਹੈ ਸਗੋਂ ਇਸਨੂੰ ਮੈਂ ਕਿਸੇ ਸੁਰੱਖਿਅਤ ਟਿਕਾਣੇ ਤੇ ਸੁੱਟ ਦੇਨਾ ਹਾਂ, ਮੈਂ ਫਿਰ ਕਿਹਾ , ਕਿਉਂ ਲੈਣੇ ਓ ਫਿਰ ਉਹ ਬਾਬਾ ਬਹੁਤ ਸਹਿਜਤਾ ਨਾਲ ਬੋਲਿਆ ਨਹੀਂ ਪੁੱਤਰ ਇਸ ਬੱਚੇ ਦੀ ਇੱਕ ਆਸ ਹੁੰਦੀ ਮੇਰੇ ਤੋਂ, ਕਿੰਨੇ ਕਿੰਨੇ ਦਿਨ ਉਡੀਕਦਾ ਮੈਨੂੰ, ਕਿਉਂਕਿ ਇੱਕ ਆਸ ਕਰਕੇ ਮੈਨੂੰ ਉਡੀਕਦਾ ਹੋਰ ਕਿਸੇ ਨੂੰ ਕਦੇ ਉਡੀਕਿਆ ਕਦੇ ਇਸਨੇ ,ਮੈਂ ਕਿਹਾ ਨਹੀਂ , ਤਾਂ ਬਾਬੇ ਨੇ ਹੱਸਦੇ ਹੋਏ ਕਿਹਾ ਫਿਰ ਤੁਸੀਂ ਆਪ ਹੀ ਸਮਝ ਜਾਓ ਕਿ ਆਸ ਰੱਖਣ ਵਾਲੇ ਦਾ ਮੈਂ ਕਿਵੇਂ ਦਿਲ ਤੋੜਦਾ ਬੇਸ਼ੱਕ ਇਹ ਕੱਚ ਨਹੀਂ ਵਿੱਕਦਾ ਪਰ ਇਸਦੀ ਤਸੱਲੀ, ਇਸਦੀ ਆਸ਼ਾ ,ਇਸਦਾ ਭਰੋਸਾ ਜਰੂਰ ਵਿੱਕਦਾ,, ਹੁਣ ਮੇਰੇ ਸਵਾਲ ਦਾ ਜਵਾਬ ਸ਼ਾਇਦ ਮੈਨੂੰ ਮਿਲ ਗਿਆ ਸੀ ਤੇ ਬਾਬੇ ਦੇ ਇਸ ਜਜ਼ਬੇ ਨੂੰ ਸਲਾਮ ਕਰੀ ਮੈਂ ਕਿ ਵਾਹ ਬਾਬਾ ਤੁਸੀਂ ਤਾਂ ਦਿਲ ਵੀ ਪੜ੍ਹ ਲੈਂਦੇ ਓ ਤੇ ਉਸਦਾ ਮੁੱਲ ਵੀ,,ਕਈ ਦਿਨ ਉਸ ਬਾਬੇ ਦੇ ਸ਼ਬਦ ਮੇਰੇ ਕੰਨਾਂ ਵਿੱਚ ਗੂੰਜਦੇ ਰਹੇ, ਤੇ ਇੱਕ ਉਹ ਲੋਕ ਵੀ ਯਾਦ ਆਉਣ ਜੋ ਕਿਸੇ ਦੇ ਜਜ਼ਬਾਤਾਂ ਦਾ ਸਹਾਰਾ ਲੈ ਕਿ ਵੀ ਲੁੱਟ ਕਰੀ ਜਾਂਦੇ ਲੋਕਾਂ ਦੀ।।


ਲੇਖਕ:- ਜਗਜੀਤ ਸਿੰਘ ਡੱਲ,ਪ੍ਰੈਸ ਮੀਡੀਆ, 9855985137,8646017000

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...