Sunday, 6 June 2021

ਧੀਆਂ

 ਧੀਆਂ  ਦੇ ਸਹੁਰੇ


ਅੱਜ ਆਪਣੇ ਦੋਸਤ ਨਾਲ ਉਸਦੀ ਭੈਣ ਦੇ ਸੌਹੁਰੇ ਘਰ ਦੀਵਾਲੀ ਦਾ ਸ਼ਗਨ ਦੇਣ ਗਏ, ਇਕੱਲਾ ਹੋਣ ਕਰਕੇ ਮੈਨੂੰ ਵੀ ਨਾਲ ਲੈ ਗਿਆ, ਬਹੁਤ ਚਾਅ ਨਾਲ ਅਸੀਂ ਬਜਾਰੋ ਵਧੀਆ ਅਤੇ ਚੰਗੀ ਕੁਆਲਟੀ ਦੀ ਮਠਿਆਈ ਖਰੀਦੀ, ਮੇਰੇ ਦੋਸਤ ਨੂੰ ਬਹੁਤ ਚਾਅ ਸੀ ਆਪਣੀ ਭੈਣ ਨੂੰ ਮਿਲਣ ਦਾ ਅਤੇ ਮੈਨੂੰ ਵਧੀਆ ਲੱਗ ਰਿਹਾ ਸੀ ਕਿ ਦੋਸਤ ਦੀ ਭੈਣ ਦਾ ਘਰ ਅਤੇ ਪਰਿਵਾਰ ਕਿਵੇਂ ਦਾ ਹੋਵੇਗਾ, ਮਨ ਵਿੱਚ ਤਾਂ ਲੱਗਾ ਕਿ ਵਧੀਆ ਹੀ ਹੋਏਗਾ, ਜਦੋਂ ਅਸੀਂ ਗੱਡੀ ਘਰ ਦੇ ਬਾਹਰ ਖੜੀ ਕਰਕੇ, ਘਰ ਗਏ ਤਾਂ ਭੈਣ ਨੇ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਪਰਿਵਾਰ ਬਾਰੇ ਸੁੱਖ ਸਾਂਦ ਪੁੱਛੀ, ਅਸੀਂ ਅੰਦਰ ਲੱਗੇ ਸੋਫੇਆ ਤੇ ਬੈਠ ਗਏ, ਅਜੇ ਚਾਅ ਬਣ ਕੇ ਆਈ ਸੀ ਪੀਣ ਹੀ ਲੱਗੇ ਸੀ ਨਾਲ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਸੀ,ਬਾਹਰੋਂ ਭੱਜੀ ਆਈ ਦੋਸਤ ਦੀ  ਭੈਣ ਦੀ ਜੇਠਾਣੀ ਨੇ ਆਉਂਦਿਆਂ ਹੀ ਆਪਣੀ ਸ਼ਕਾਇਤਾਂ ਦੀ ਪਿਟਾਰੀ ਖੋਲ ਦਿੱਤੀ ਕਿ, ਅਸਲ ਵਿੱਚ ਦੋਸਤ ਦੀ ਭੈਣ ਭਲਾ ਮਾਨਸ ਅਤੇ ਥੋੜੀ ਜਿਹੀ ਮਾਨਸਿਕ ਪ੍ਰੇਸ਼ਾਨੀ ਵਿੱਚ ਰਹਿੰਦੀ ਸੀ, ਪਰ ਸਾਹੁਰੇ ਪਰਿਵਾਰ ਨੂੰ ਇਹ ਬੜੀ ਗੱਲ ਚੁਭਦੀ ਸੀ, ਬੱਸ ਫਿਰ ਜੋ ਸ਼ਰਾਰਟ ਹੋਈ ਜੇਠਾਣੀ, ਵੇ ਵੀਰ ਇਹ ਤਾਂ ਕੱਖ ਭੰਨ ਕੇ ਦੂਰਾ ਨਹੀਂ ਕਰਦੀ, ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਜਿਵੇਂ ਨਵਾਬ ਦੀ ਧੀ ਹੋਏ, ਸਾਡਾ ਤਾਂ ਮੁੰਡਾ ਰੋਲਤਾ ਇਸ ਨੇ, ਪਤਾ ਨਹੀਂ ਕੇਹੜੇ ਮਾੜੇ ਕਰਮਾ ਨੂੰ ਆ ਗਈ, ਖਾਣ ਪੀਣ ਨੂੰ ਚੰਗੀ ਭਲੀ ਪਰ ਕੰਮ ਕਰਨ ਨੂੰ ਬਿਮਾਰ ਦਸਦੀ ਆ, ਹੁਣ ਤਾਂ ਮੇਰੇ ਸਾਹੁਰੇ ਵੀ ਕਹਿ ਦਿੱਤਾ ਕਿ ਜੇ ਹੁਣ ਕੋਈ ਬਹਾਨਾ ਲਗਾਇਆ ਤਾਂ ਡੰਡੇ ਅੱਗੇ ਲਾ ਕੇ ਪੇਕੇ ਇਹਦੇ ਪਿਓ ਦੇ ਘਰ ਵਾੜ ਆਊ ਇਸਨੂੰ ਇਸਦਾ ਇਲਾਜ ਕਰਵਾ ਕੇ ਭੇਜਣ ਸਹੁਰੇ, ਦੋਸਤ ਵਿਚਾਰਾ ਚਾਅ ਤਾਂ ਕੀ ਪੀਣੀ ਸੀ ਉਸ ਖੁੱਦਦਾਰ ਔਰਤ ਦੀਆਂ ਗੱਲਾਂ ਸੁਣ ਸੁਣ ਕੇ ਸ਼ਾਇਦ ਆਪਣੇ ਆਪ ਨੂੰ ਕੋਸ ਰਿਹਾ ਸੀ, ਕਿ ਕਿਉਂ ਆ ਗਏ ਇੱਥੇ ਦੀਵਾਲੀ ਦਾ ਡੱਬਾ ਲੈ ਕੇ ਇੰਨੀ ਜ਼ਲੀਲਤਾ, ਕੇ ਅੱਖਾਂ ਵਿੱਚੋਂ ਅੱਥਰੂ ਸਾਫ ਦਿਖਾਈ ਦੇ ਰਹੇ ਸੀ, ਪਤਾ ਨਹੀਂ ਹੋਰ ਕਿੰਨਾ ਕੋ ਜਲੀਲ ਕਰਦੀ ਉਹ ਔਰਤ ਕੋਈ ਥਾਂ ਨਹੀਂ ਛੱਡੀ ਉਸਨੇ ਮੇਰੇ ਦੋਸਤ ਨੂੰ ਜਲੀਲ ਕਰਨ ਵੱਲੋਂ, ਪਰ ਉਹ ਸਭਿ ਪਤਾ ਨਹੀਂ ਕਿਵੇਂ ਸੁਣਦਾ ਰਿਹਾ, ਨਾਲ ਹੀ ਸ਼ਾਇਦ ਸੋਚ ਰਿਹਾ ਸੀ ਜੇ ਕੋਈ ਧੀ ਅਚਾਨਕ ਬਿਮਾਰ ਹੋ ਜਾਏ ਤਾਂ ਇਲਾਜ ਉਸਦੇ ਮਾਂ ਬਾਪ ਨੂੰ ਹੀ ਕਿਉਂ ਕਰਵਉਣਾ ਪੈਂਦਾ, ਇਸ ਵਿਸ਼ੇ ਤੇ ਮੇਰੇ ਮਨ ਵਿੱਚ ਬਹੁਤ ਵਿੱਚਾਰ ਆ ਰਹੇ ਸੀ ਪਰ ਉਸ ਔਰਤ ਸਾਹਮਣੇ ਮੈਂ ਵੀ ਬੇਬੱਸ ਹੋ ਗਿਆ ਸੀ,ਪਰ ਇਸ ਅਨਪੜ੍ਹ ਔਰਤ ਨਾਲ ਮੱਥਾ ਕਿਵੇਂ ਲਗਾਇਆ ਜਾਵੇ, ਇੱਕ ਔਰਤ ਹੀ ਔਰਤ ਦੀ ਇੰਨੀ ਵੱਡੀ ਦੁਸ਼ਮਣ ਤੌਬਾ ਰੱਬਾ ਸੁਮੱਤ ਬਖਸ਼ ਇਹਨਾਂ ਨੂੰ, ਸਾਡੀ ਚਾਹ ਅਤੇ ਸਾਡੇ ਵੱਲੋਂ ਖੜੀ ਬਰਫੀ ਪਲੇਟਾਂ ਵਿੱਚ ਹੀ ਰਹਿ ਗਈ ਅਤੇ ਆਪਣੀ ਭੈਣ ਦੇ ਗਲੇ ਲੱਗਿਆ ਤੋਂ ਬਿਨਾਂ ਹੀ ਉੱਠ ਕੇ ਬਾਹਰ ਆ ਗਏ,  ਇਹਨਾਂ ਧੀਆਂ ਨੂੰ ਲੋਕਾਂ ਲਈ ਸ਼ਰਾਫ ਸਮਜਦੇ ਹੋਏ ਆਪਣੀ ਗੱਡੀ ਵਿੱਚ ਆ ਬੈਠੇ, ਤੇ ਸਾਡੇ ਦੋਸਤ ਦੀ ਭੈਣ ਆਪਣੇ ਕਮਰੇ ਵਿੱਚ ਰੋਂਦੀ ਰਹੀ,,, ਇਸ ਅੱਤ ਦੀ ਦੁੱਖਦਾਈ ਘਟਨਾ ਨੇ ਅੱਜ ਵੀ ਹੰਜੂ ਲਿਆ ਦਿੱਤੇ ਇਸ ਸਟੋਰੀ ਨੂੰ ਲਿਖਦੇ ਹੋਏ,, ਧੀ ਸਦਾ ਮਾਪਿਆਂ ਲਈ ਸ਼ਰਾਪ ਕਿਉਂ 

ਜਗਜੀਤ ਡੱਲ ਪ੍ਰੈਸ ਮੀਡੀਆ 

9855985137

8646017000:::👍

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...