100 ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਖਾਣਾ ਸੀ ਬੱਕਰਾ ਪਰ ਖਾਣੀ ਪੈ ਗਈ ਥਾਣੇ ਦੀ ਦਾਲ।
ਖਾਲੜਾ (ਜਗਜੀਤ ਸਿੰਘ ਡੱਲ) ਕਹਿੰਦੇ ਨੇ ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਆ ਹੀ ਜਾਂਦਾ ਹੈ ਇਹ ਉਸ ਟੈਮ ਸੱਚ ਹੋ ਗਿਆ ਜਦੋਂ ਜ਼ਿਲਾ ਤਰਨਤਾਰਨ ਦੇ ਸਰਹੱਦੀ ਪਿੰਡ ਡੱਲ ਵਿੱਚ ਦੋ ਬੱਕਰਾ ਚੋਰ ਪਿੰਡ ਵਾਲਿਆਂ ਨੇ ਕਾਬੂ ਕਰ ਲਏ ।ਪ੍ਰਾਪਤ ਜਾਣਕਾਰੀ ਅਨੁਸਾਰ ਆਜੜੀ ਕੁਲਦੀਪ ਸਿੰਘ ਪੁੱਤਰ ਬਿੰਦਰ ਸਿੰਘ ਪਿੰਡ ਡੱਲ ਜੋ ਕੇ ਆਪਣੀਆਂ ਬੱਕਰੀਆਂ ਨੂੰ ਬਾਬਾ ਪੀਰ ਚੌਕੀ ਦੇ ਨਜ਼ਦੀਕ ਚਾਰ ਰਿਹਾ ਸੀ ਤਾਂ ਚਾਰ ਨੌਜਵਾਨ ਵਿਅਕਤੀ ਆਏ ਜਿਨ੍ਹਾਂ ਨੇ ਬੂਝਿਆਂ ਦਾ ਸਹਾਰਾ ਲੈ ਕੇ ਦੋ ਬੱਕਰੀਆਂ ਚੋਰੀ ਕਰ ਕੇ ਪਿੰਡ ਡੱਲ ਵੱਲ ਨੂੰ ਫ਼ਰਾਰ ਹੋ ਗਏ ਓਧਰੋਂ ਜਦੋਂ ਆਜੜੀ ਨੂੰ ਪਤਾ ਲੱਗਾ ਤਾਂ ਉਸ ਨੇ ਤੁਰੰਤ ਆਪਣਾ ਦਿਮਾਗ ਘੁਮਾਇਆ ਅਤੇ ਪਿੰਡ ਡੱਲ ਵਿੱਚ ਆਪਣੇ ਘਰ ਅਤੇ ਹੋਰ ਪਿੰਡ ਵਾਸੀਆਂ ਨੂੰ ਫੋਨ ਕੀਤੇ ਕਿ ਮੇਰੀਆਂ ਬੱਕਰੀਆਂ ਲੈ ਕੇ ਦੋ ਮੋਟਰਸਾਈਕਲ ਪਿੰਡ ਡੱਲ ਵੱਲ ਨੂੰ ਆ ਰਹੇ ਹਨ। ਪਿੰਡ ਨੇ ਮੁਸਤੈਦੀ ਦਿਖਾਉਂਦੇ ਹੋਏ ਪੂਰਾ ਪਿੰਡ ਇਕੱਠਾ ਕਰ ਲਿਆ ਅਤੇ ਚੋਰਾਂ ਦੇ ਮਗਰ ਮੋਟਰਸਾਈਕਲ ਲਗਾ ਕਿ ਦੋ ਚੋਰਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਅਤੇ ਇੱਕ ਬੱਕਰੀ ਨੂੰ ਵੀ ਉਨ੍ਹਾਂ ਦੀ ਗ੍ਰਿਫ਼ਤ ਵਿੱਚੋਂ ਛੁਡਾ ਲਿਆ ਉੱਥੇ ਭੜਕੀ ਹੋਈ ਭੀੜ ਨੇ ਚੋਰਾਂ ਦੀ ਥੋੜ੍ਹੀ ਬਹੁਤ ਛਤਰ ਪਰੇਡ ਵੀ ਕਰ ਦਿੱਤੀ । ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਵੀ ਜਾਣਕਾਰੀ ਦਿੱਤੀ ਕਿ ਪਿੰਡ ਦੇ ਵਿੱਚ ਕਾਫ਼ੀ ਟੈਮ ਤੋਂ ਚੋਰ ਸਰਗਰਮ ਸੀ ਜੋ ਕਿਸਾਨਾਂ ਦੀਆਂ ਮੋਟਰਾਂ ਸਟਾਟਰ ਅਤੇ ਤਾਰਾਂ ਵੱਢ ਕੇ ਲੈ ਜਾਂਦੇ ਸੀ ।ਜਦੋਂ ਇਸ ਸੰਬੰਧੀ ਥਾਣਾ ਖਾਲੜਾ ਦੇ ਮੁਖੀ ਸ੍ਰ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਨੇਂ ਪਕੜੇ ਹੋਏ ਮੁਲਜ਼ਮਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
No comments:
Post a Comment