ਘਰੋਂ ਭੱਜ ਕਿ ਵਿਆਹ ਕਰਵਾਉਣ ਵਾਲੀਆਂ ਧੀਆਂ।
ਅੱਜ ਜਦੋਂ ਕਿਸੇ ਨਿੱਜੀ ਚੈਨਲ ਤੇ ਇੱਕ ਵੀਡੀਓ ਦੇਖੀ ਕਿ ਇੱਕ ਕੁੜੀ ਨੇ ਭੱਜ ਕਿ ਵਿਆਹ ਕਰਵਾਉਣ ਲਈ ਅਦਾਲਤ ਦਾ ਸਹਾਰਾ ਲਿਆ ਤਾਂ ਉੱਥੇ ਹੀ ਵਿਆਹ ਹੁੰਦਿਆਂ ਹੀ ਲੜਕੀ ਦਾ ਪਿਤਾ ਵੀ ਆ ਜਾਂਦਾ ਆਪਣੀ ਧੀ ਨੂੰ ਫਿਰ ਵੀ ਧੀ ਧੀ ਕਹਿ ਕਿ ਪੁਕਾਰ ਰਿਹਾ ਸੀ ,ਸ਼ਾਇਦ ਜੋ ਧੀ ਕਹਾਉਣ ਦੇ ਕਾਬਲ ਨਹੀਂ ਸੀ ਹੁਣ, ਭਰੀ ਅਦਾਲਤ ਵਿੱਚ ਕਦੇ ਕਿਸੇ ਕਦੇ ਕਿਸੇ ਪੁਲਿਸ ਮੁਲਾਜ਼ਮ ਦੇ ਹਾੜ੍ਹੇ ਕੱਢ ਸੀ। ਮੇਰੀ ਧੀ ਨੂੰ ਇੱਕ ਗੱਲ ਪੁੱਛਣ ਦਾ ਮੈਨੂੰ ਮੌਕਾ ਦੇ ਦਿਓ ਕਿ ਇਸਦੀ ਮਾਂ ਦੇ ਦੁੱਧ ਵਿੱਚ ਕੀ ਕਮੀ ਰਹਿ ਗਈ, ਸਾਡੀ ਪਰਵਿਸ਼ ਵਿੱਚ ਕਿਥੇ ਕਮੀ ਸੀ ਉਥੇ ਦੂਜੇ ਪਾਸੇ ਕੁੜੀ ਦੀ ਮਾਂ ਕਾਨੂੰਨ ਦੇ ਰਖਵਾਲਿਆਂ ਅੱਗੇ ਝੋਲੀ ਅੱਡ ਕਿ ਮਿਨਤਾ ਕਰ ਰਹੀ ਸੀ, ਕਈ ਪੁਲਿਸ ਮੁਲਾਜ਼ਮ ਜਾਗਦੀ ਜ਼ਮੀਰ ਵਾਲੇ ਅੰਦਰੋਂ ਰੋ ਰਹੇ ਸਨ ਤੇ ਉਸ ਬੇਵਸ ਮਾਂ ਪਿਓ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਕਿ ਅਸੀਂ ਵੀ ਕਾਨੂੰਨ ਹੱਥੋਂ ਮਜਬੂਰ ਆ ਤਿ ਕੁੱਛ ਪੁਲਿਸ ਮੁਲਾਜ਼ਮ ਵਰਦੀ ਦੀ ਧੌਂਸ ਜਮਾਂ ਕਿ ਮਾਂ ਪਿਓ ਨੂੰ ਹਵਾਲਾਤ ਵਿੱਚ ਬੰਦ ਕਰਨ ਦੀਆਂ ਧਮਕੀਆਂ ਦੇ ਰਹੇ ਸਨ ਕਿ ਇਹ ਕੋਟ ਦਾ ਆਡਰ ਹੈ ਨਾਲੇ ਤੁਹਾਡੀ ਕੁੜੀ ਭੱਜ ਕਿ ਆਈ ਵਿਆਹ ਕਰਵਾਉਣ ਅਸੀਂ ਤਾਂ ਨਹੀਂ ਲੈ ਕਿ ਆਏ। ਇਸ ਪੂਰੇ ਮਾਜਰੇ ਨੂੰ ਦੇਖ ਹਰ ਧੀ ਵਾਲਾ ਆਪਣੀਆਂ ਅੱਖਾਂ ਚੋ ਨੀਰ ਵਹਾ ਰਿਹਾ ਸੀ ਤੇ ਸ਼ਾਇਦ ਧੀਆਂ ਨੂੰ ਕੋਸਦਾ ਸੀ , ਕਿ ਰੱਬਾ ਇਹੋ ਜੀ ਧੀ ਨਾਂ ਦੇਵੀਂ ਕਿਸੇ ਨੂੰ ਜੋ ਅੱਜ ਬਾਬਲ ਦੀ ਪੱਗ ਨੂੰ ਹਜਾਰਾਂ ਲੋਕਾਂ ਸਾਹਮਣੇ ਰੋਲ ਰਹੀ ਆ ,ਤੇ ਪਿਓ ਚੀਕ ਚੀਕ ਕਿ ਅਦਾਲਤ ਦੇ ਬਾਹਰ ਇਨਸਾਫ ਮੰਗ ਰਿਹਾ ਤੇ ਕਾਨੂੰਨ ਦੇ ਰਖਵਾਲੇ ਉਸਨੂੰ ਅਦਾਲਤ ਦੇ ਅੰਦਰ ਵੀ ਵੜਨ ਨਹੀਂ ਦੇ ਰਹੇ ਤੇ ਉਹ ਕਿਸ ਅਦਾਲਤ ਵਿੱਚ ਆਪਣੀ ਫਰਿਆਦ ਲੈ ਕਿ ਗੁਹਾਰ ਲਗਾਏ ਕਿ ਉਸਨੇ ਇਸ ਧੀ ਨੂੰ ਜਨਮ ਦੇ ਕਿ ਜੋ ਗਲਤੀ ਕੀਤੀ ਉਸਦਾ ਇਨਸਾਫ ਮਿਲ ਸਕੇ। ਆਖਰ ਥੱਕ ਹਾਰ ਕਿ ਸੜਕ ਤੇ ਬੇਹੋਸ਼ ਹੋ ਜਾਂਦਾ ਤੇ ਹਜਾਰਾਂ ਲੋਕ ਉਸਦੀ ਇਸ ਬੇਵਸੀ ਉੱਪਰ ਦੁੱਖ ਤਾਂ ਪ੍ਰਗਟ ਕਰ ਰਹੇ ਸੀ ਪਰ ਉਸਦੇ ਮੂੰਹ ਵਿੱਚ ਪਾਣੀ ਪਾਉਣ ਵਾਲਾ ਕੋਈ ਅੱਗੇ ਨਹੀਂ ਆ ਰਿਹਾ ਸੀ ,ਸ਼ਾਇਦ ਭੱਜੀ ਹੋਈ ਧੀ ਲਈ ਕਾਨੂੰਨ ਸੀ , ਤੇ ਇਹ ਬੇਵਸ ਪਿਓ ਮੁਲਜ਼ਮ ਸੀ। ਧੀਆਂ ਮਾੜੀਆਂ ਨਹੀਂ ਹੁੰਦੀਆਂ ਪਰ ਕੁਝ ਧੀਆਂ ਦੀਆਂ ਮਾੜੀਆਂ ਹਰਕਤਾਂ ਚੰਗੀਆਂ ਧੀਆਂ ਦਾ ਵੀ ਆਦਰ ਘਟਾ ਦਿੰਦੀਆਂ ਹਨ।
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137,8646017000
No comments:
Post a Comment