Thursday, 26 August 2021

ਨੂੰਹ ਧੀ ਤੇ ਸੱਸ ਮਾਂ..

 ਨੂੰਹ ਧੀ ਤੇ ਸੱਸ ਮਾਂ।



ਅਸਕਰ ਹੀ ਬਲਵੰਤ ਸੋਂ ਦੇ ਘਰ ਮਾਤਾ ਨੂੰ ਦਵਾਈ ਦੇਣ ਜਾਂਦਾ ਸੀ ,ਪੂਰੇ ਪਿੰਡ ਵਿੱਚੋਂ ਇੱਕ ਹੀ ਘਰ ਮੈਨੂੰ ਇਹੋ ਜਿਹਾ ਨਜਰ ਆਉਂਦਾ ਸੀ ਜਿੱਥੇ ਕਦੇ ਨੂੰਹ ਸੱਸ ਦੀ ਕੁੜ ਕੁੜ ਸੁਣੀ ਹੋਏ। ਪੂਰਾ ਪਰਿਵਾਰ ਅੰਮ੍ਰਿਤਧਾਰੀ ਅਤੇ ਰੱਬ ਨੂੰ ਮੰਨਣ ਵਾਲਾ ਸੀ,ਉਸ ਘਰ ਵਿੱਚ ਕਈ ਗੱਲਾਂ ਨੂੰਹ ਸੱਸ ਦੀਆਂ ਨੋਟ ਕਰਦਾ ਬੈਠਾ ਬੈਠਾ,ਉਹਨਾਂ ਦੀ ਨੂੰਹ ਕਦੇ ਵੀ ਗੁਲਾਮ ਨਜਰ ਨਹੀਂ ਆਈ ਆਥਣੇ ਜਾਣਾ ਤਾਂ ਸਬਜ਼ੀ ਬਨਾਉਣ ਦੀ ਵਿਉਂਤ ਬਣਨੀ ਤਾਂ ਨੂੰਹ ਨੇ ਸੱਸ ਦੇ ਕੰਨ ਵਿੱਚ ਹੀ ਬੋਲਣਾ ਬੀਬੀ ਅੱਜ ਕੀ ਬਣਾਉਣਾ ਸਬਜ਼ੀ ਚੋ ਤਾਂ ਸੱਸ ਨੇ ਵੀ ਬੜੀ ਮਿੱਠੀ ਅਤੇ ਧੀਮੀ ਅਵਾਜ ਚੋ ਕਹਿਣਾ ਰਾਜ ਪੁੱਤ ਜੋ ਦਿਲ ਕਰਦਾ ਤੇਰਾ ਖਾਣ ਨੂੰ ਬਣਾ ਲੈ, ਰਾਜ ਦਾ ਦਿਲ ਵੀ ਖੁਸ਼ ਹੋ ਜਾਣਾ ਤੇ ਸੱਸ ਦਾ ਵੀ ਕਿੰਨੀ ਆਗਿਆ ਕਾਰ ਨੂੰਹ ਮੇਰੀ ਜੋ ਹਰ ਕੰਮ ਮੇਰੀ ਸਲਾਹ ਨਾਲ ਕਰਦੀ,ਫਿਰ ਬੈਠੇ ਬੈਠੇ ਹੀ ਨੂੰਹ ਨੇ ਕੰਨ ਚੋ ਕਿ ਪੁਛਣਾ ਕਿ ਦਾਲ ਚੋ  ਕਿੰਨੇ ਚਮਚ ਲੂਣ ਦੇ ਬੀਬੀ ਪਾਵਾਂ,ਤੇ ਮਿਰਚ ਕਿੰਨੀ ਉਸਨੇ ਕਹਿਣਾ ਆਪਣੇ ਸਵਾਦ ਅਨੁਸਾਰ ਪਾ ਲੈ ਰਾਜ ਪੁੱਤ,ਕਦੇ ਸਵੇਰ ਵੇਲੇ ਦਵਾਈ ਦੇਣ ਜਾਣਾ ਤਾਂ ਕਦੇ ਸੱਸ ਨੇ ਨੂੰਹ ਦਾ ਸਿਰ ਕੰਗੀ ਨਾਲ ਸਵਾਰਦੀ ਨਜ਼ਰੀਂ ਪੈਣਾ ਤੇ ਕਦੇ ਨੂੰਹ ਨੇ ਸੱਸ ਦਾ, ਸੱਸ ਤਾਂ ਜਿਆਦਾ ਬਿਮਾਰ ਹੀ ਰਹਿੰਦੀ ਸੀ ਪਰ ਨੂੰਹ ਦੇ ਕਦੇ ਮੱਥੇ ਤੇ ਤ੍ਰੇਲੀ ਨਹੀਂ ਦਿਸੀ, ਸੱਸ ਦੀ ਬਿਮਾਰੀ ਨੂੰ ਲੈ ਕਿ ਸਗੋਂ ਨੂੰਹ ਨੇ ਕਦੇ ਪੈਰ ਦਬਨੇ ਤੇ ਕਦੇ ਸੱਸ ਦਾ ਸਿਰ, ਜੇ ਕਦੇ ਨੂੰਹ ਨੇ ਬਿਮਾਰ ਪੈ ਜਾਣਾ ਸੱਸ ਨੇ ਆਪਣੀ ਧੀ ਦੀ ਤਰਾਂ ਆਪਣੀ ਨੂੰਹ ਦਾ ਮੱਥਾ ਦਬਨਾ ਤੇ ਸਿਰ ਵਿੱਚ ਤੇਲ ਝੱਸਦੀ ਨੇ ਕਹਿਣਾ ਪੁੱਤ ਚੰਗੀ ਦਵਾਈ ਦੇ ਮੇਰੀ ਧੀ ਨੂੰ ਮੇਰੇ ਤੋਂ ਦੁੱਖ ਨੀ ਦੇਖਿਆ ਜਾਂਦਾ ਇਸਦਾ।ਇੱਕ ਦਿਨ ਦਵਾਈ ਦੇਣ ਗਿਆ ਤਾਂ ਦੇਖਿਆ ਕਿ ਅੱਜ ਰਾਜ ਦੀ ਸੱਸ ਨਹੀਂ ਘਰ ਅੱਜ ਜਾਣਕਾਰੀ ਲੈਣੇ ਇਹਨਾਂ ਦੇ ਪਿਆਰ ਦੀ ਕੀ ਨੂੰਹ ਡਰਦੀ ਹੀ ਸੱਸ ਦੀ ਏਨੀ ਸੇਵਾ ਨਾ ਕਰਦੀ ਹੋਏ ਕਿਤੇ, ਡਰਦੇ ਡਰਦੇ ਨੇ ਚਾਰ ਚੁਫੇਰੇ ਨਿਗ੍ਹਾ ਘੁੰਮਾ ਕਿ ਨੂੰਹ ਨੂੰ ਪੁੱਛ ਹੀ ਲਿਆ ਕਿ ਭੈਣਾਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਗੁੱਸਾ ਨਾ ਕਰ ਲਿਓ ਕਿਤੇ, ਉਸਨੇ ਬੜੇ ਠਰੰਮੇ ਨਾਲ ਕਿਹਾ ਕੋਈ ਨੀ ਵੀਰ ਜੀ ਦੱਸੋ ਤੁਸੀਂ ਤਾਂ ਸਿੱਧਾ ਸਵਾਲ ਓਹੀ ਕੀਤਾ ਜੋ ਮੇਰੇ ਮਨ ਵਿਚ ਕਈ ਸਾਲਾਂ ਤੋਂ ਵਾਵਰੋਲਿਆਂ ਵਾਂਗ ਆ ਰਿਹਾ ਸੀ ਕਿ ਭੈਣ ਜੀ ਤੁਹਾਡੀ ਨੂੰਹ ਸੱਸ ਦੀ ਬਣਦੀ ਬਹੁਤ ਆ ਕੀ ਤੁਸੀਂ ਡਰਦੇ ਹੀ ਤਾਂ ਨਹੀਂ ਕਰਦੇ ਕਿਤੇ, ਨਾਲੇ ਮੈਂ ਸਵਾਦ ਜਿਹਾ ਲੈਣ ਦੇ ਮਾਰੇ ਨੇ ਆਪਣੇ ਘਰਦੀ ਵੀ ਗੱਲ ਛੇੜ ਦਿੱਤੀ ਕਿ ਸਾਡੇ ਤਾਂ ਲੜਦੀਆਂ ਨੂੰਹ ਸੱਸ ਕਦੇ ਬਣਦੀ ਨਹੀਂ ਉਹਨਾਂ ਦੀ ਤਾਂ ,ਅੱਗੋਂ ਉਸਨੇ ਜਵਾਬ ਬਹੁਤ ਸੋਹਣਾ ਦਿੱਤਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ , ਮੇਰਾ ਤਾਂ ਦਿਲ ਨਹੀਂ ਲੱਗਦਾ ਮੇਰੀ ਸੱਸ ਬਿਨਾਂ, ਮੈਂ ਗੱਲਾਂ ਗੱਲਾਂ ਵਿੱਚ ਬਹੁਤ ਕੋਸ਼ਿਸ਼ ਕੀਤੀ ਕਿ ਆਪਣੀ ਸੱਸ ਦੀ ਕੋਈ ਤਾਂ ਊਣਤਾਈ ਦੱਸੇ ਪਰ ਪਿਆਰ ਤੋਂ ਬਿਨਾਂ ਕੁੱਛ ਵੀ ਨਜ਼ਰ ਨਹੀਂ ਆਇਆ ਉਸ ਘਰ। ਅੱਜ 4 ਸਾਲ ਹੋ ਗਏ ਮਾਤਾ ਗੁਜਰੀ ਨੂੰ ਪਰ ਜਦੋਂ ਵੀ ਕਦੇ ਓਹਨਾ ਘਰ ਚੱਕਰ ਲੱਗਦਾ ਤਾਂ ਐਵੇਂ ਮਹਿਸੂਸ ਹੁੰਦਾ ਜਿਵੇਂ ਨੂੰਹ ਸੱਸ ਮਾਵਾਂ ਧੀਆਂ ਦੀ ਤਰਾਂ ਖੁੱਲੇ ਆਂਗਨ ਵਿੱਚ ਲੱਗੀ ਧਰੇਕ ਥੱਲੇ ਬੈਠੀਆਂ ਲੋਕਾਂ ਨੂੰ ਇੱਕ ਸੰਦੇਸ਼ ਦੇਂਦੀਆਂ ਹੋਣ ਕਿ ਅਸੀਂ ਵੀ ਨੂੰਹ ਸੱਸ ਹੀ ਹਾਂ,, ਪਰ ਪਿਆਰ ਮਾਵਾਂ ਧੀਆਂ ਤੋਂ ਵੀ ਵੱਧ ਕਿ,


ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ ,9855985137,8646017000

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...