Wednesday, 25 August 2021

ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ ਅੱਜ ਮਿਸ਼ਨ ਦੀਪ ਸਕੂਲ ਵਿੱਚ ਪੌਦੇ ਲਗਾਏ ।

 ਸੂਫੀ ਗਾਇਕ ਲਖਵਿੰਦਰ ਵਡਾਲੀ ਵੱਲੋਂ  ਅੱਜ  ਮਿਸ਼ਨ ਦੀਪ ਸਕੂਲ ਵਿੱਚ ਪੌਦੇ ਲਗਾਏ ।





ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਮਿਸ਼ਨ ਦੀਪ ਪਬਲਿਕ ਸਕੂਲ ਨੇੜੇ ਗੁਰਦੁਆਰਾ ਪਲਾਹ ਸਾਹਿਬ  ਵਿਖੇ ਲਾਈਫ ਕੇਅਰ ਐਜੂਕੇਸ਼ਨ ਵੈਲਫ਼ੇਅਰ ਸੁਸਾਇਟੀ ਅਤੇ ਸੂਫੀ ਗਾਇਕ ਲਖਵਿੰਦਰ ਵਡਾਲੀ  200 ਪੌਦੇ ਤੇ ਬਚਿਆ ਨੂੰ ਫ੍ਰੀ ਵਰਦੀਆਂ ਵੀ ਵੰਡੀਆਂ ।ਲਖਵਿੰਦਰ ਵਡਾਲੀ ਨੇ  ਮਿਸ਼ਨ ਦੀਪ ਸਕੂਲ ਵਿੱਚ ਕਿਹਾ ਕਿ ਉਹ ਹਰ ਸਾਲ ਮਿਸ਼ਨਦੀਪ ਸਕੂਲ ਨੂੰ  51000 ਹਾਜਰ ਰੁਪਏ ਦੇਵੇਗਾ। ਇਸਤੋਂ ਇਲਾਵਾ ਲਖਵਿੰਦਰ ਵਡਾਲੀ ਨੇ ਬਚਿਆ ਤੋਂ ਗੀਤ ਵੀ ਸੁਣਿਆ ਅਤੇ ਬਚਿਆ ਨੂੰ ਮੇਹਨਤ ਕਰ ਕੇ ਕਰਨ ਲਈ ਕਿਹਾ ਕਿ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਜਾਵੇ ਅਤੇ ਧੀਆਂ ਬਾਰੇ ਵੀ ਲਖਵਿੰਦਰ ਵਡਾਲੀ ਨੇ ਕਿਹਾ ਕਿ ਧੀਆਂ ਨੂੰ ਕਦੇ ਵੀ ਕੁੱਖ ਵਿਚ ਨਹੀਂ ਮਾਰਨਾ ਚਾਹੀਦਾ ਧੀਆਂ ਸਾਡੇ ਦੇਸ਼ ਦੀਆਂ ਭੱਵਿਖ ਹਨ ਅਤੇ ਮੁੰਡੇ ਕੁੜੀ ਵਿਚ ਕੋਈ ਅੰਤਰ ਨਹੀਂ ਹੈ ਧੀਆਂ ਦੋਵੇ ਘਰਾਂ ਦਾ ਨਾਮ ਰੋਸ਼ਨ ਕਰਦੀਆਂ ਹੈ ਧੀਆਂ ਨੂੰ ਵੱਧ ਤੋਂ ਵੱਧ ਵਿੱਦਿਆ ਦੇਣੀ ਚਾਹੀਦਾ  ਇਸ ਮੌਕੇ ਲਖਵਿੰਦਰ ਵਡਾਲੀ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਲਖਵਿੰਦਰ ਵਡਾਲੀ ਨੇ ਮਿਸ਼ਨਦੀਪ ਸਕੂਲ ਦਾ ਧੰਨਵਾਦ ਕੀਤਾ ਗਿਆ ਮਿਸ਼ਨਦੀਪ ਸਕੂਲ ਦੇ ਚੇਅਰਮੈਨ ਕਮਲਪ੍ਰੀਤ ਸਿੰਘ ਅਤੇ ਪ੍ਰੀਤੀ ਕੌਰ ਨੇ ਮਿਸ਼ਨਦੀਪ ਦਾ ਬੂਟਾ ਲਾਇਆ ਕਿ 17ਬਚਿਆ ਨਾਲ ਸਕੂਲ ਸ਼ੁਰੂ ਕੀਤਾ ਸੀ ਜੋ ਕਿ ਅੱਜ 500 ਬਚਿਆ ਵਾਲਾ ਸਕੂਲ ਹੋ ਗਿਆ ਹੈ ਜਿਸ ਵਿੱਚ ਮੁੰਡੇ ਕੁੜੀਆਂ ਹਨ ਬਚਿਆ ਲਈ ਰਹਿਣ ਵਾਸਤੇ ਫ੍ਰੀ ਹੋਸਟਲ ਸੁਵਿਧਾ ਹਨ ਕੁੜੀਆਂ ਵਾਸਤੇ ਵਖਰੀ ਹੈ ਆਉਣ ਜਾਣ ਲਈ ਬੱਸ ਦੀ ਸੁਵਿਧਾਵਾਂ ਹਨ ਹੋਸਟਲ ਵਿਚ ਰਹਿਣ ਵਾਲੇ ਮੁੰਡੇ ਕੁੜੀਆਂ ਲਈ ਖਾਣਾ ਫ੍ਰੀ ਦਿੱਤਾ ਜਾਣਦਾ ਹੈ ਰਿਹਾਇਸ਼ ਵੀ ਫ੍ਰੀ ਹੈ ਸਕੂਲ ਵਿੱਚ ਬਚਿਆ ਨੂੰ ਸਿੱਖੀ ਨਾਲ ਜੋੜਆ ਜਾਦਾ ਹੈ ਉਣਾ ਨੂੰ ਏਥੇ ਫ੍ਰੀ ਤਬਲਾ ,ਹਾਰਮੁਨੀਅਮ  ਗਤਕਾ ਵੀ ਸਿਖਿਆ ਜਾਂਦਾ ਹੈ ਬਚਿਆ ਨੂੰ ਕੰਪਿਊਟਰ ਦੇ ਨਾਲ ਨਾਲ ਇੰਗਲਿਸ਼ ਦੀਆਂ ਕਲਾਸਾਂ ਵੀ ਲੰਘਵੀਆਂ ਹਨ ਸਕੂਲ ਦਾ ਸਟਾਫ ਵੀ  ਪੜ੍ਹਿਆ ਲਿਖਿਆ ਹੈ ਸਕੂਲ ਵਿੱਚ ਇਕ ਡੈਂਟਲ ਕਲੀਨਿਕ ਵੀ ਖੋਲੀ ਗਈ ਹੈ ਜਿਸ ਵਿੱਚ ਚੰਗੇ ਡਾਕਟਰ ਹਨ ਬਚਿਆ ਤੋਂ ਲੈ ਕੇ ਸਟਾਫ ਕਿਸੇ ਕੋਈ ਮੁਸ਼ਕਲ ਹੁੰਦੀ ਹੈ ਇਸ ਕਲੀਨਿਕ ਦ ਫਾਇਦਾ ਲੈਂਦੇ ਹਨ ਅਤੇ ਇਸੇ ਤਰਾਂ ਹਰ ਮਹੀਨੇ ਦੀ ਤਰਾਂ 300 ਲੋੜ ਵੱਧ ਪਰਿਵਾਰ ਨੂੰ ਰਾਸ਼ਨ ਤੱਕ ਦੀ ਸੁਵਿਧਾਵਾਂ ਦਿੱਤੀ ਜਾਂਦੀ ਹੈ ਕਿਸੇ ਤਰਾਂ ਦੀ ਕੋਈ ਫੀਸ ਨਹੀਂ ਜਾ ਕੋਈ ਪੈਸਾ ਨਹੀਂ ਲਿਆ ਜਾਂਦਾ ਹੈ ਸਬ ਕੁਸ਼ ਫ੍ਰੀ ਹੈ  ਇਹ ਸਾਰਾ ਸਹਿਜੋਗ ਮਿਸ਼ਨਦੀਪ ਪਬਲਿਕ ਸਕੂਲ ਸਟਾਫ ਵਲੋਂ ਕੀਤਾ ਜਾਂਦਾ ਹੈ ਸਕੂਲ ਪ੍ਰਬੰਧਕ  ਚੇਅਰਮੈਨ ਕਮਲਪ੍ਰੀਤ ਸਿੰਘ ,  ਪ੍ਰੀਤੀ ਕੌਰ ,ਗੁਰਸੀਮਾ ਕੌਰ ,ਸਤਿਨਾਮ ਕੌਰ , ਗਗਨਦੀਪ ਕੌਰ , ਜਸਪਾਲ ਸਿੰਘ, ਰਣਜੀਤ ਕੌਰ ,ਮਨਜਿੰਦਰ ਕੌਰ , ਹਰਪ੍ਰੀਤ ਕੌਰ,ਗੁਰਵਿੰਦਰ ਕੌਰ।

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...