Friday, 17 September 2021

ਪਿੰਡ ਬਾਠ ਵਿਖੇ ਲਗਾਇਆ ਮੈਗਾ ਕਰੋਨਾ ਵੈਕਸੀਨ ਕੈਂਪ410ਵਿਅਕਤੀਆਂ ਨੂੰ ਲਗਾਈ ਵੈਕਸੀਨ

 




ਖਾਲੜਾ (ਜਗਜੀਤ ਸਿੰਘ ਡੱਲ,ਹਰਮੀਤ ਸਿੰਘ ਭੁੱਲਰ) ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ,ਸਿਵਲ ਸਰਜਨ ਡਾ.ਰੋਹਿਤ ਮਹਿਤਾ,ਜਿਲਾ ਟੀਕਾਕਰਨ ਅਫ਼ਸਰ ਡਾ.ਵਰਿੰਦਰਪਾਲ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾ.ਅੰਮਿਰਤਪਾਲ ਸਿੰਘ ਨਿੱਬਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ਼ ਸੂਰਜ ਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਬਾਠ ਵਿਖੇ ਸਥਿਤ ਗੁਰਦੁਆਰਾ ਬਾਬਾ ਦਲੇਰ ਸਿੰਘ ਵਿਖੇ 18ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਕਰੋਨਾ ਰੋਕੂ ਵੈਕਸੀਨ ਲਗਾਉਣ ਲਈ ਮੈਗਾ ਕੈਂਪ ਲਗਾਇਆ ਗਿਆ।।

ਇਸ ਮੌਕੇ ਗੁਰਵਿੰਦਰ ਸਿੰਘ ਭੋਜੀਆਂ ਹੈਲਥ   ਸੁਪਰਵਾਈਜਰ, ਸਤਿੰਦਰਜੀਤ ਕੌਰ ਬਾਗੜੀਆਂ, ਹਰਜੀਤ ਕੌਰ, ਅਮਨਦੀਪ ਕੌਰ ਸੀ ਐਚ ਓ,ਨੋਮਨਜੀਤ ਕੌਰ, ਮਿਨਾਕਸ਼ੀ ਸੀ ਐਚ ਓ, ਕੰਵਲਜੀਤ ਧਾਰੜ, ਤੇਜਿੰਦਰ ਸਿੰਘ ਤੇ ਅਧਾਰਿਤ ਟੀਮ ਨੇ ਪਿੰਡ ਬਾਠ ਤੇ ਨੇੜਲੇ ਪਿੰਡਾਂ ਦੇ 410 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਲਗਾਈ ਗਈ। ਇਸ ਮੌਕੇ ਟੀਕਾਕਰਨ ਕਰਵਾਓਣ  ਵਾਲੇ ਸਾਰੇ ਲੋਕਾਂ ਲਈ ਚਾਹ ਤੇ ਲੰਗਰ ਦਾ ਇੰਤਜ਼ਾਮ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ।।

 ਕੈਂਪ ਦਾ ਨਿਰੀਖਣ ਕਰਨ ਡਾਕਟਰ ਵਰਿੰਦਰ ਪਾਲ ਕੌਰ ਜਿਲਾ ਟੀਕਾਕਰਨ ਅਫ਼ਸਰ,ਕੰਵਲ ਬਲਰਾਜ ਸਿੰਘ ਸਹਾਇਕ ਮਲੇਰੀਆ ਅਫਸਰ, ਸ੍ਰੀ ਭਵਨੇਸ ਕੁਮਾਰ, ਰਜਵੰਤ ਸਿੰਘ ਬਾਗੜੀਆਂ ਪਹੁੰਚੇ।ਇਸ ਮੌਕੇ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰਖਿਅਤ ਹੈ ,, ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ ਅਤੇ ਸਰਕਾਰ ਤੇ ਵਿਭਾਗ ਦਾ ਟੀਚਾ ਸੌ ਫੀਸਦੀ ਲੋਕਾਂ ਨੂੰ ਲਗਾਉਣਾ ਹੈ।।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਖਾਂਸੀ ਜਾ ਸ਼ਾਹ ਲੈਣ ਵਿਚ ਤਕਲੀਫ ਹੋਵੇ ਤਾਂ ਨੇੜਲੇ ਸਿਹਤ  ਕੇਂਦਰ ਵਿਚ ਚੈਕ ਅਪ ਕਰਵਾਉਣਾ ਚਾਹੀਦਾ ਹੈ।ਕਰੋਨਾ ਤੋਂ ਬਚਾਓ ਲਈ ਮੂੰਹ ਤੇ ਮਾਸਕ ਪਾਉ, ਹੱਥਾਂ ਨੂੰ ਬਾਰ ਬਾਰ ਸਾਬਣ ਤੇ ਪਾਣੀ ਨਾਲ ਧੋਣਾ ਜਾ ਸੈਨੇਟਾਈਜਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਕਮੇਟੀ ਪ੍ਰਧਾਨ ਸੁਖਦੇਵ ਸਿੰਘ, ਸਰਬਜੀਤ ਸਿੰਘ ਜੀ ਓ ਜੀ, ਲਖਵਿੰਦਰ ਸਿੰਘ ,ਡਾ.ਮਨਜਿੰਦਰ ਸਿੰਘ, ਬਲਦੇਵ ਸਿੰਘ, ਤਰਲੋਕ ਸਿੰਘ ਗੁਰਜੀਤ ਸਿੰਘ,ਮਨਜੀਤ ਸਿੰਘ, ਕੁਲਵੰਤ ਸਿੰਘ, ਸਰਪੰਚ ਭੁਪਿੰਦਰ ਸਿੰਘ,ਆਸ਼ਾ ਵਰਕਰ ਗੁਰਪ੍ਰੀਤ ਕੌਰ, ਸੁਖਰਾਜ ਕੌਰ, ਸਤਵੰਤ ਕੌਰ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।।

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...