ਨੈਸਨਲ ਫਰਟੀਲਾਈਜ਼ਰ ਲਿਮ:ਨੇ ਕਲਸੀਆਂ ਕਲਾਂ ਚ ਕਰਵਾਇਆ ਜੇਡ ਐਸ ਬੀ ਖੇਤੀ ਦਿਵਸ ਆਯੋਜਿਤ
ਖਾਲੜਾ /10 ਸਤੰਬਰ/ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਨੈਸਨਲ ਫਰਟੀਲਾਈਜ਼ਰ ਵੱਲੋਂ ਤਰਨ ਤਾਰਨ ਦੇ ਪਿੰਡ ਕਲਸੀਆਂ ਕਲਾਂ ਵਿਖੇ ਚੇਅਰਮੈਨ ਇੰਦਰਜੀਤ ਸਿੰਘ(ਬਾਗ ਵਾਲੇ ਪ੍ਰਵਾਰ)ਦੇ ਗ੍ਰਹਿ ਵਿਖੇ 8 ਸਤੰਬਰ ਨੂੰ ਜੇਡ ਐਸ ਬੀ ਤੇ ਖੇਤ ਦਿਵਸ ਆਯੋਜਤ ਕਰਵਾਇਆ ਗਿਆ, ਜਿਸ ਵਿਚ 35 ਕਿਸਾਨਾਂ ਨੇ ਸਿਰਕਤ ਕੀਤੀ । ਇਸ ਮੌਕੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬੀਜ ਫਾਰਮ ਉਸਮਾ ਤੋਂ ਫਸਲ ਵਿਗਿਆਨਕ ਡਾਕਟਰ ਜਤਿੰਦਰ ਮਨਨ ਜੀ ਨੇ ਮੌਜੂਦਾ ਸਮੇਂ ਜੇਡ ਐਸ ਬੀ ਦੀ ਜਰੂਰਤ ਬਾਰੇ ਵਿਸਤਾਰ ਨਾਲ ਕਿਸਾਨਾਂ ਨੂੰ ਜਾਣਕਾਰੀ ਦਿੱਤੀ ,ਇਸ ਦੇ ਨਾਲ ਹੀ ਜੇਡ ਐਸ ਬੀ ਕੀ ਫਸਲ ਲਈ ਉਪਯੋਗ ਦੀ ਮਾਤਰਾ ਅਤੇ ਗੁਣਵਤਾ ਤੋਂ ਵੀ ਜਾਣੂ ਕਰਵਾਇਆ। ਡਾਕਟਰ ਮਨਨ ਜੀ ਨੇ ਆਉਣ ਵਾਲੀ ਫਸਲਾਂ ਲਈ ਵੀ ਜੇਡ ਐਸ ਬੀ ਦੇ ਉਪਯੋਗ ਪਰ ਜੋਰ ਦਿੱਤਾ।ਇਸ ਮੌਕੇ ਤੇ ਐਨ ਐਫ ਐਲ ਦੇ ਅਮ੍ਰਿਤਸਰ ਖੇਤਰ ਪ੍ਬੰਧਕ ਸ੍ਰੀ ਭਾਰਤ ਭੂਸਣ ਬਹਿਲ ਜੀ ਨੇ ਕੰਪਨੀ ਦੇ ਉਤਪਾਦਾਂ ਦੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਐਨ ਐਫ ਐਲ ਜਿਲਾ ਤਰਨ ਤਾਰਨ ਮੁਖੀ ਸ੍ਰੀ ਸੋਭਿਤ ਕੁਮਾਰ ਜੀ ਨੇ ਇਸ ਪ੍ਰੋਗਰਾਮ ਚ ਸਮੂਲੀਅਤ ਕਰਨ ਲਈ ਕਿਸਾਨਾਂ ਦਾ ਧੰਨਵਾਦ ਕੀਤਾ । ਅੰਤ ਵਿਚ ਕਿਸਾਨ ਹਰਪਾਲ ਸਿੰਘ (ਬਾਗ ਵਾਲੇ ) ਦੇ ਜੇਡ ਐਸ ਬੀ ਦੀ ਫਸਲ ਵਾਲੇ ਪਲਾਟ ਦਾ ਦੌਰਾ ਕਰਵਾਇਆ ਅਤੇ ਜੇਡ ਐਸ ਬੀ ਵਾਲੇ ਪਲਾਟ ਅਤੇ ਦੂਜੇ ਪਲਾਟ ਦਾ ਅੰਤਰ ਵੀ ਦਿਖਾਇਆ ਗਿਆ। ਚੇਅਰਮੈਨ ਇੰਦਰਜੀਤ ਸਿੰਘ ਬਾਗ ਵਾਲੇ,ਸਹੀਦ ਬਾਬਾ ਦੀਪ ਸਿੰਘ ਜੀ ਖੇਤੀ ਸਟੋਰ
ਕਿਰਪਾਲ ਸਿੰਘ ਬਾਗ ਵਾਲੇ ਤੇ ਆੜਤੀ ਪ੍ਰਮਜੀਤ ਸਿੰਘ ਬਾਗ ਵਾਲੇ ਨੇ ਕੰਪਨੀ ਅਧਿਕਾਰੀਆਂ ਵਲੋਂ ਜੇਡ ਐੱਸ ਬੀ ਸੰਬੰਧੀ ਵਿਸਤਾਰ ਸਹਿਤ ਜਾਣਕਾਰੀ ਦੇਣ ਤੇ ਕੰਪਨੀ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
No comments:
Post a Comment