Sunday, 26 September 2021

ਮੈਲਬੋਰਨ ਵਿੱਚ ਆਨਲਾਈਨ ਪੁਸਤਕ ਮੇਲਾ ਕਰਵਾਉਣ ਲਈ ਜੱਸੀ ਧਾਲੀਵਾਲ ਨੇ ਕੀਤਾ ਮੇਲੇ ਦਾ ਆਯੋਜਨ।

 



ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਬੀਤੇ ਦਿਨੀਂ ਮਿਤੀ ਉੱਨੀ ਸਤੰਬਰ 2021  ਨੂੰ ਮੈਲਬੋਰਨ ਵਿਖੇ ਆਨਲਾਈਨ ਪੁਸਤਕ ਮੇਲਾ ਕਰਾਇਆ ਗਿਆ ਜਿਸਦਾ ਆਯੋਜਨ ਆਸਟ੍ਰੇਲੀਅਨ ਪੰਜਾਬੀ ਕਹਾਣੀਕਾਰ ਜੱਸੀ ਧਾਲੀਵਾਲ ਨੇ ਕੀਤਾ ! ਇਸ  ਮੇਲੇ ਚ ਆਏ ਮਹਿਮਾਨਾਂ ਦੀ ਆਉ ਭਗਤ ਵਿਸ਼ਾਲ ਵਿਜੇ ਸਿੰਘ ਨੇ ਕੀਤੀ ! ਮੇਲੇ ਚ ਆਏ ਆਸਟ੍ਰੇਲੀਅਨ ਪੰਜਾਬੀ ਲੇਖਕਾਂ ਨੇ ਆਪਣੀਆਂ ਕਿਤਾਬਾਂ ਅਤੇ ਲੇਖਣੀ ਬਾਰੇ ਚਾਨਣਾ ਪਾਇਆ ! ਇਸ ਮੇਲੇ ਦੀ ਸ਼ੁਰੂਆਤ ਗਿਆਨੀ ਸੰਤੋਖ ਸਿੰਘ ਜੀ ਦੁਆਰਾ ਕੀਤੀ ਗਈ ਅਤੇ ਫਿਰ ਲੜੀਵਾਰ ਰਮਾ ਸੇਖੋਂ 

,ਬਿਕਰਮ ਸਿੰਘ ਸੇਖੋਂ ,ਨਵਪ੍ਰੀਤ ਕੌਰ 

ਰਿਸ਼ੀ ਗੁਲਾਟੀ ,ਹਰਕੀਰਤ ਸਿੰਘ ਸੰਧਰ,ਬਲਿਹਾਰ ਸੰਧੂ ਅਤੇ ਵਰਿੰਦਰ ਅਲੀਸ਼ੇਰ ਨੇ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਵਿਕਰਮ ਚੀਮਾ ਹਰਮਨਦੀਪ ਸਿੰਘ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ! 

ਪ੍ਰੋਗਰਾਮ ਦੀ ਸਮਾਪਤੀ ਜੱਸੀ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੂਰੇ ਵਰਡ ਵਿੱਚ ਬਹੁਤ ਵੱਡਾ ਮਾਣ ਸਨਮਾਨ ਮਿਲ ਰਿਹਾ ਹੈ। ਇਸ ਮੌਕੇ ਉਹਨਾਂ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਹੋਰ ਵੀ ਮਿਹਨਤ ਕਰਨੀ ਚਾਹੀਦੀ ਹੈ।

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...