ਗਾਇਕ ਬਲਬੀਰ ਸ਼ੇਰਪੁਰੀ ਦਾ ਗੀਤ' ਵਿੱਦਿਆ ਦਾ ਗਿਆਨ' ਦਾ ਪੋਸਟਰ ਰਲੀਜ਼ ਕੀਤਾ ਗਿਆ ।
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਕਸਬੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਖੁੱਲੇ ਵਿਹੜੇ ’ਚ ਲਿਖਾਰੀ ਸਾਹਿਤ ਸਭਾ ਹਰੀਕੇ ਦੇ ਪੁਨਰਗਠਨ ਮਗਰੋਂ ਪਲੇਠੀ ਦੀ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਬਦ ਗਿਆਨ ਅਤੇ ਸ਼ਬਦ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਦੀ ਲੋੜ ਤੇ ਜੋਰ ਦਿੱਤਾ ਗਿਆ। ਸਭਾ ਦੇ ਸਮੂਹ ਅਹੁਦੇਦਾਰਾਂ ਵੱਲੋ ਸਰਬਸੰਮਤੀ ਨਾਲ ਡਾ:ਗੁਰਜੰਟ ਸਿੰਘ ਨੂੰ ਪ੍ਰਧਾਨ ਥਾਪਿਆ ਗਿਆ ਜਦੋ ਕਿ ਸੀਨੀਅਰ ਮੀਤ ਪ੍ਰਧਾਨ ਵਜੋਂੱ ਉੱਘੇ ਲਿਖਾਰੀ ਸੁਖਬੀਰ ਮਹੱਬਤ ਹਰੀਕੇ ਦੀ ਚੋਣ ਕੀਤੀ ਗਈ। ਸਾਹਿਤਕ ਮਿਲਣੀ ਦੌਰਾਨ ਕੁਲਵੰਤ ਸਿੰਘ ਕੋਮਲ, ਗੁਰਮੀਤ ਭੁੱਲਰ ਪੀਰ ਮੁਹੰਮਦ, ਨਸੀਬ ਦੀਵਾਨਾ, ਸਰਬਜੀਤ ਸਿੰਘ ਕੋਟ ਈਸੇ ਖਾਂ, ਪਵਨ ਸਰੋਤਾ, ਮਨਜਿੰਦਰ ਸਿੰਘ ਕਾਲਾ, ਵਿੰਨੀ ਕਪੂਰ ਤਰਨਤਾਰਨ, ਜਸਮੀਤ ਸਿੰਘ ਮਰਹਾਣਾ, ਸੰਦੀਪ ਸ਼ੇਖਮਾਂਗਾਂ, ਰਾਜ ਹਰੀਕੇ, ਗੁਰਲਾਲ ਸਿੰਘ ਹਰੀਕੇ, ਰਮਨ ਸਰਹਾਲੀ ਆਦਿ ਨੇ ਕਵਿਤਾ, ਗਜ਼ਲ ਅਤੇ ਪੰਜਾਬੀ ਗੀਤਾਂ ਰਾਹੀ ਹਾਜਰੀਨ ਦੀ ਵਾਹ ਵਾਹ ਖੱਟੀ। ਇਸ ਤੋ ਇਲਾਵਾ ਪੱਤਰਕਾਰ ਹਰਜੀਤ ਸਿੰਘ ਲੱਧੜ, ਜਸਵੰਤ ਸਿੰਘ ਪੱਟੀ, ਵੀਰ ਜਤਿੰਦਰ ਹਰੀਕੇ, ਦਵਿੰਦਰ ਸਿੰਘ ਲਾਇਬ੍ਰੇਰੀਅਨ, ਹੀਰਾ ਸਿੰਘ ਹਰੀਕੇ ਆਦਿ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਦੀ ਗੱਲ ਕੀਤੀ। ਸਾਹਿਤਕਾਰਾਂ ਨੂੰ ਸੰਬੋਧਨ ਕਰਦਿਆਂ ਨਵਨਿਯੁਕਤ ਪ੍ਰਧਾਨ ਡਾਕਟਰ ਗੁਰਜੰਟ ਸਿੰਘ ਨੇ ਜਿਥੇ ਪੰਜਾਬੀ ਮਾਂ ਬੋਲੀ ਦੀ ਕਲਮ ਨਾਲ ਸੇਵਾ ਕਰਨ ਦੀ ਭਾਵਨਾ ਰੱਖਣ ਵਾਲੇ ਲੋਕਾਂ ਦੀ ਸਲਾਂਘਾ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਧਰਤੀ ਤੇ ਹਰ ਸਮਾਜਿਕ ਅਤੇ ਜਹਿਨੀ ਕੁਰੀਤੀ ਦਾ ਮੂਲ ਆਧਾਰ ਆਪਣੀ ਗਿਆਨ ਪ੍ਰੰਪਰਾਵਾਂ ਨਾਲੋ ਟੁੱਟਣਾ ਹੈ ਅਤੇ ਇਸ ਪਾੜੇ ਨੂੰ ਖਤਮ ਕਰਨ ਲਈ ਅਜੋਕੀ ਪੀੜ੍ਹੀ ਨੂੰ ਕਿਤਾਬਾਂ ਪ੍ਰਤੀ ਸ਼ੌਕ ਪੈਦਾ ਕਰਨਾ ਬਣਦਾ ਹੈ। ਇਸ ਮੌਕੇ ਬਲਬੀਰ ਸਿੰਘ ਸ਼ੇਰਪੁਰੀ ਦੇ ਗੀਤ ‘ ਵਿੱਦਿਆ ਦਾ ਗਿਆਨ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਸੁਖਬੀਰ ਮੁਹੱਬਤ ਨੇ ਬਾਖੂਬੀ ਨਿਭਾਈ।
No comments:
Post a Comment