Sunday, 5 September 2021

ਸੱਪ ਦੇ ਕੱਟ ਜਾਣ ਕਾਰਨ ਹਸਪਤਾਲ ਚੋ ਦਾਖਲ ਹੋਈ ਔਰਤ ਦਾ ਸਿਮਰਨ ਹਸਪਤਾਲ ਵਿੱਚ ਹੋਇਆ ਸਫਲ ਇਲਾਜ।

 




ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਸਿਮਰਨ ਹਸਪਤਾਲ ਦੇ ਐਮ ਡੀ ਸ੍ਰ ਗੁਰਮੇਜ਼ ਸਿੰਘ ਵੀਰਮ ਨੇ ਪੱਤਰਕਾਰਾਂ ਨੂੰ  ਜਾਣਕਾਰੀ ਦੇਂਦੇ ਦਸਿਆ ਕਿ ਮਨਦੀਪ ਕੌਰ ਪਤਨੀ ਅੰਗਰੇਜ ਸਿੰਘ ਜੋ ਕਿ ਪਿੰਡ ਵਾਡ਼ਾ ਤੇਲੀਆਂ ਦੇ ਰਹਿਣ ਵਾਲੇ ਹਨ  ਜੋ ਕਿ ਰਾਤ ਨੂੰ ਸੁੱਤੀ ਪਈ ਸੀ ਅਤੇ ਉਸ ਦੇ ਸੱਜੇ ਹੱਥ ਦੀ ਉਂਗਲ ਤੇ ਸੱਪ ਨੇ ਕੱਟ ਦਿੱਤਾ  ਉਸ ਦੀ ਹਾਲਤ ਵਿਗੜਨ ਤੇ ਉਸ ਨੂੰ ਸਿਮਰਨ ਹਸਪਤਾਲ ਭਿੱਖੀਵਿੰਡ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਮਾਹਿਰ  ਡਾਕਟਰਾਂ ਦੀ ਟੀਮ ਤੇ ਸਟਾਫ਼ ਨੇ ਪੰਜ ਦਿਨਾਂ ਦੀ ਸਖਤ ਮਿਹਨਤ ਤੇ  ਬਨਾਵਟੀ ਸਾਹ ਵਾਲੀ ਮਸ਼ੀਨ ਦੀ ਮਦਦ ਨਾਲ ਮਰੀਜ਼ ਦੀ ਜਾਨ ਬਚਾਈ ਅੱਜ ਉਸ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ  ਇਸ ਮੌਕੇ ਮਹਿਲਾ ਮਰੀਜ਼ ਦੇ ਪਤੀ ਤੇ ਪਰਿਵਾਰਕ ਮੈਬਰਾਂ ਨੇ ਸਿਮਰਨ ਹਸਪਤਾਲ ਭਿੱਖੀਵਿੰਡ ਦੇ ਡਾਕਟਰਾਂ ਅਤੇ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਹਸਪਤਾਲ ਦੇ ਐਮ ਡੀ ਗੁਰਮੇਜ ਸਿੰਘ ਵੀਰਮ  ਡਾ ਜਸਕਰਨ ਸਿੰਘ ਸੰਧੂ, ਡਾ ਲਵਦੀਪ ਸਿੰਘ, ਅੰਗਰੇਜ਼ ਸਿੰਘ ਗਿੱਲ, ਗੁਰਪ੍ਰੀਤ ਸਿੰਘ ,ਗੁਰਜੰਟ ਸਿੰਘ ,ਵਿਜੈ, ਅਨੂਪ੍ਰੀਤ ਕੌਰ  ਤੇ ਸੁਖਮਨ ਦੀਪ ਕੌਰ ਆਦਿ ਸਟਾਫ ਹਾਜ਼ਰ ਸਨ

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...