ਡਾ ਐਚ ਪੀ ਐਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੋਰ ਮੈਡੀਕਲ ਸੁਪਰਡੈਂਟ ਦਾ ਅਹੁਦਾ ਸੰਭਾਲਿਆ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਦਿਲ, ਸ਼ੂਗਰ, ਛਾਤੀ ,ਗੁਰਦੇ ਅਤੇ ਪੇਟ ਦੇ ਮਾਹਿਰ ਡਾ ਐਚ ਪੀ ਐਸ ਭਿੰਡਰ ਨੇ ਸਿਮਰਨ ਹਸਪਤਾਲ ਵਿਖੇ ਬਤੌਰ ਮੈਡੀਕਲ ਸੁਪਰਡੈਂਟ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਤਿੰਨ ਵਜੇ ਤੋਂ ਪੰਜ ਵਜੇ ਤੱਕ ਰੋਜ਼ਾਨਾ ਮਰੀਜ਼ਾਂ ਨੂੰ ਚੈੱਕ ਕਰਇਆ ਕਰਨਗੇ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਨਾਲ ਸਿਮਰਨ ਹਸਪਤਾਲ ਦੇ ਐਮ ਡੀ ਗੁਰਮੇਜ ਸਿੰਘ ਵੀਰਮ ਨੇ ਕੀਤਾ ਉਨ੍ਹਾਂ ਕਿਹਾ ਕਿ ਡਾ ਐਚ ਪੀ ਐਸ ਭਿੰਡਰ ਫੋਰਟਿਸ ਹੌਸਪਿਟਲ ਮੋਹਾਲੀ ਅੰਮ੍ਰਿਤਸਰ ਅਤੇ ਆਈ ਵੀ ਵਾਈ ਹਸਪਤਾਲ ਮੋਹਾਲੀ ਅਤੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਸਟ ਹਸਪਤਾਲ ਤਰਨਤਾਰਨ ਵਿਖੇ ਸੇਵਾਵਾਂ ਦੇ ਚੁੱਕੇ ਹਨ ਅੱਜ ਉਨ੍ਹਾਂ ਨੂੰ ਹਸਪਤਾਲ ਦੇ ਐਮ ਡੀ ਗੁਰਮੇਜ ਸਿੰਘ ਵੀਰਮ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਕੁਰਸੀ ਤੇ ਬਿਠਾਇਆ ਅਤੇ ਕਾਮਨਾ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਾਲ ਇਲਾਕੇ ਭਰ ਨੂੰ ਫਾਇਦਾ ਹੋਏਗਾ ।
No comments:
Post a Comment