ਪਿੰਡਾਂ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੀ ਜਾਂਚ ਕਰਨ ਸਰਕਾਰੀ ਅਧਿਕਾਰੀ:- ਬੈੰਕਾਂ
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਸਾਢੇ ਚਾਰ ਸਾਲ ਕੋਈ ਵੀ ਪਿੰਡਾਂ ਵਿੱਚ ਵਿਕਾਸ ਕਾਰਜ ਨਹੀਂ ਕੀਤਾ ਗਿਆ ਜੇ ਹੁਣ ਕੀਤਾ ਹੀ ਜਾ ਰਿਹਾ ਤਾਂ ਉਥੇ ਕੋਈ ਵੀ ਸਰਕਾਰੀ ਅਧਿਕਾਰੀ ਜਾ ਕੇ ਨਹੀਂ ਦੇਖ ਰਿਹਾ ਕਿ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋ ਰਹੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੁਖਚੈਨ ਸਿੰਘ ਬੈਂਕਾਂ ਨੇ ਪ੍ਰੈੱਸ ਨਾਲ ਕੀਤਾ ਉਨ੍ਹਾਂ ਕਿਹਾ ਕਿ ਜੋ ਪਿੰਡਾਂ ਵਿੱਚ ਜੋ ਵਿਕਾਸ ਕਾਰਜ ਚੱਲ ਰਹੇ ਹਨ ਜਿਨ੍ਹਾਂ ਵਿੱਚ ਲਾਓਕਟੈਲ ,ਸ਼ਮਸ਼ਾਨਘਾਟ ਅਤੇ ਹੋਰ ਕੰਮ ਉਹ ਬਿਲਕੁਲ ਹੀ ਘਟੀਆ ਮਟੀਰੀਅਲ ਲਗਾ ਕੇ ਕੀਤੇ ਜਾ ਰਹੇ ਹਨ ਅਤੇ ਕੁਝ ਲੌਕਟੈਲ ਤੇ ਪਾਣੀ ਵੀ ਖੜ੍ਹਾ ਨਜ਼ਰ ਆ ਰਿਹਾ ਹੈ ਕੁਝ ਟੈਲਾਂ ਪਹਿਲਾਂ ਇੰਨੀਆਂ ਘਟੀਆ ਹਨ ਕੇ ਟੁੱਟਦੀਆਂ ਨਜ਼ਰ ਆ ਰਹੀਆਂ ਹਨ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ ਟੈਲ ਲੱਗੀ ਹੈ ਉਥੇ ਥੱਲੇ ਗੱਟਿਕਾ ਅਤੇ ਉੱਪਰ ਰੋਲਰ ਵੀ ਨਹੀਂ ਫੇਰਿਆ ਗਿਆ,ਤੇ ਕਈ ਕੰਮ ਅਧੂਰੇ ਹੀ ਪਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੋ ਠੇਕੇਦਾਰ ਇਹ ਕੰਮ ਕਰ ਰਹੇ ਹਨ ਉਨ੍ਹਾਂ ਦੀ ਜਾਂਚ ਪੜਤਾਲ ਕਰਕੇ ਜੇ ਕੋਈ ਇਹੋ ਜਿਹੀ ਕਿਸਮ ਦੀ ਸ਼ਿਕਾਇਤ ਸਾਹਮਣੇ ਆਉਂਦੀ ਤਾਂ ਉਸ ਤੇ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਉਸ ਵੱਲੋਂ ਕੀਤੇ ਕਾਰਜ ਨੂੰ ਦੁਬਾਰਾ ਉਸ ਤੋਂ ਕਰਵਾਇਆ ਜਾਵੇ।
No comments:
Post a Comment