Friday, 5 November 2021

ਸਬ - ਡਵੀਜ਼ਨ ਲੈਵਲ ਤੇ ਚਾਰ ਸੈਲ ਭੰਗ ਕਰਕੇ ਜਿਲ੍ਹਾ ਲੈਵਲ ਤੇ ਇੱਕ ਵੋਮੈਨ ਸੈਲ ਤਰਨ ਤਾਰਨ ਸਥਾਪਿਤ ਕੀਤਾ ਜਾਣਾ ਮੰਦ ਭਾਗਾ:- ਗੁਲਸ਼ਨ, ਭਗਵੰਤ।

 ਸਬ - ਡਵੀਜ਼ਨ ਲੈਵਲ ਤੇ ਚਾਰ ਸੈਲ ਭੰਗ ਕਰਕੇ ਜਿਲ੍ਹਾ ਲੈਵਲ ਤੇ ਇੱਕ ਵੋਮੈਨ ਸੈਲ ਤਰਨ ਤਾਰਨ ਸਥਾਪਿਤ ਕੀਤਾ ਜਾਣਾ ਮੰਦ ਭਾਗਾ:- ਗੁਲਸ਼ਨ, ਭਗਵੰਤ।




ਖਾਲੜਾ(ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ)  ਸਬ - ਡਵੀਜ਼ਨ ਲੈਵਲ ਤੇ ਚਾਰ ਸੈਲ ਭੰਗ ਕਰਕੇ ਜਿਲ੍ਹਾ ਲੈਵਲ ਤੇ ਇੱਕ ਵੋਮੈਨ ਸੈਲ ਤਰਨ ਤਾਰਨ ਸਥਾਪਿਤ ਕੀਤਾ ਜਾਣਾ ਮੰਦ ਭਾਗਾ ਹੈ। ਇਸਦੀ ਸਖਤ ਸ਼ਬਦਾਂ ਚੋ ਆਮ ਆਦਮੀ ਦੇ ਗੁਲਸ਼ਨ ਅਲਗੋ ਸ੍ਰ ਭਗਵੰਤ ਸਿੰਘ ਚੇਅਰਮੈਨ ਨੇ ਨਖੇਧੀ ਕੀਤੀ ਹੈ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ  ਸਰਕਾਰ ਵੱਲੋਂ ਇਹ ਫ਼ੈਸਲਾ ਬਿਲਕੁਲ ਹੀ ਗ਼ਲਤ ਕੀਤਾ ਗਿਆ ਹੈ  ਉਨ੍ਹਾਂ ਕਿਹਾ ਕਿ ਵੋਮੈਨ ਸੈੱਲ ਭਿੱਖੀਵਿੰਡ ਨੂੰ ਤਰਨਤਾਰਨ ਵਿੱਚ ਤਬਦੀਲ ਕਰਨਾ ਸਰਾਸਰ  ਉਨ੍ਹਾਂ ਲੋਕਾਂ ਨੂੰ ਧੋਖਾ ਦੇਣ ਵਰਗਾ ਹੈ ਜਿਹੜਾ ਆਪਣਾ  ਭਾੜਾ ਕਿਰਾਇਆ ਲਾ ਕੇ  ਹੁਣ ਤਰਨਤਾਰਨ ਜਾਇਆ ਕਰਨਗੇ  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਮਾਰੇ ਪਏ ਹਨ ਲੜਾਈ ਝਗੜਿਆਂ ਦੇ ਪਹਿਲਾਂ ਉਨ੍ਹਾਂ ਨੂੰ ਭਿੱਖੀਵਿੰਡ ਇਨਸਾਫ਼ ਮਿਲਣ ਦੀ ਉਮੀਦ ਹੁੰਦੀ ਸੀ ਪਰ ਹੁਣ  ਉਹ ਤਰਨਤਾਰਨ ਕਿਸ ਤਰ੍ਹਾਂ ਜਾਇਆ ਕਰਨਗੇ  ਇਕ ਤਾਂ ਪੂਰਾ ਦਿਨ ਉਥੇ ਉਨ੍ਹਾਂ ਦਾ ਖ਼ਰਾਬ ਹੋਇਆ ਕਰੇਗਾ ਉਤੋਂ ਕਿਰਾਏ ਭਾੜੇ ਅਲੱਗ ਲਾਉਣੇ ਪੈਣਗੇ  ਅਤੇ ਫਿਰ ਦੂਰ ਦੀ ਮੁਸ਼ਕਲ ਉਨ੍ਹਾਂ ਨੂੰ ਸਤਾਏਗੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਵੁਮੈਨ ਸੈੱਲ ਬਣੇ ਹਨ ਉਨ੍ਹਾਂ ਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ  ਤਾਂ ਜੋ ਲੋਕ  ਦੂਰ ਜਾਣ ਨੂੰ ਨਾ ਮਜਬੂਰ ਹੋਣ ।ਇਸ ਮੌਕੇ ਗੁਰਜੀਤ ਸਿੰਘ ਕਾਲੇ ਆਦਿ ਹਾਜਰ ਸਨ।

No comments:

Post a Comment

ਪਾਪੂਲਰ post

ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।

 ਸਿਮਰਨ ਹਸਪਤਾਲ ਭਿੱਖੀਵਿੰਡ ਸੱਪ ਦੇ ਡੰਗੇ ਮਰੀਜ਼ਾਂ ਲਈ ਬਣਿਆ ਵਰਦਾਨ। ਦੂਰ ਦੂਰ ਤੋਂ ਰਹੇ ਸੱਪ ਲੜੇ ਮਰੀਜ।  ਖਾਲੜਾ (ਜਗਜੀਤ ਸਿੰਘ ਡੱਲ ਹਰਮੀਤ ਸਿੰਘ ਭੁੱਲਰ) ਕਸਬਾ ਭਿੱਖੀ...