ਆਮ ਆਦਮੀ ਦੀ ਟਿੱਕਟ ਮਿਲਣ ਤੇ ਸਰਵੰਨ ਸਿੰਘ ਧੁੰਨ ਨੂੰ ਵਧਾਈ ਦੇਣ ਪੁਹੰਚੇ ,ਡ ਰਣਜੀਤ ਸਿੰਘ ਡੱਲ ਅਤੇ ਹੋਰ ਵਰਕਰ।
ਖਾਲੜਾ (ਜਗਜੀਤ ਸਿੰਘ ਡੱਲ, ਭੁੱਲਰ) ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਸਰਦਾਰ ਸਰਵਨ ਸਿੰਘ ਧੁੰਨ ਨੂੰ ਜਿੱਥੇ ਹਲਕਾ ਖੇਮਕਰਨ ਤੋਂ ਚਾਰੇ ਪਾਸਿਆਂ ਤੋਂ ਵਧਾਈਆਂ ਮਿਲ ਰਹੀਆਂ ਹਨ ਉਥੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ ਰਣਜੀਤ ਸਿੰਘ ਜੀਤੂ ਡੱਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਧੁੰਨ ਨੂੰ ਵਧਾਈ ਦੇ ਕੇ ਮੂੰਹ ਮਿੱਠਾ ਕਰਵਾਇਆ।ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਜੁਝਾਰੂ ਅਤੇ ਇਮਾਨਦਾਰ ਲੀਡਰ ਸ ਸਰਵਨ ਸਿੰਘ ਧੁੰਨ ਨੂੰ ਵੱਡੀ ਜਿੱਤ ਪ੍ਰਾਪਤ ਹੋਏਗੀ ਇਹ ਉਨ੍ਹਾਂ ਦਾ ਪਿਆਰ ਅਤੇ ਲੋਕਾਂ ਵਿੱਚ ਵਿਚਰਨ ਕਰਕੇ ਹੀ ਸੰਭਵ ਹੋਏਗਾ ਇਸ ਤੋਂ ਇਲਾਵਾ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਮ ਆਦਮੀ ਪਾਰਟੀ ਲੀਡਰ ਸਰਵਣ ਸਿੰਘ ਡੱਲ ਸਕੱਤਰ ਸਿੰਘ ਡੱਲ ,ਅੰਗਰੇਜ਼ ਸਿੰਘ ਡੱਲ,ਹਰਜਿੰਦਰ ਸਿੰਘ ਡੱਲ,ਲਖਵਿੰਦਰ ਸਿੰਘ ਫੌਜੀ,ਜਰਨੈਲ ਸਿੰਘ ਸਿੰਘ ਫੌਜੀ, ਪੂਰਨ ਸਿੰਘ, ਜਸਕਰਨ ਸਿੰਘ, ਗੁਰਵਿੰਦਰ ਸਿੰਘ ਬਲਵਿੰਦਰ ਸਿੰਘ, ਗੁਰਦੇਵ ਸਿੰਘ ਡੱਲ ਆਦਿ ਹਾਜਰ ਸਨ।
No comments:
Post a Comment