ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਪੁਲਿਸ ਤੇ ਕੀਤੀ ਗਲਤ ਟਿੱਪਣੀ ਨਾਲ ਆਮ ਲੋਕ ਹੋਏ ਦੁੱਖੀ:- ਗੁਲਸ਼ਨ ਅਲਗੋਂ।
ਖਾਲੜਾ (ਜਗਜੀਤ ਸਿੰਘ ਡੱਲ, ਹਰਮੀਤ ਸਿੰਘ ਭੁੱਲਰ) ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਪੁਲਿਸ ਤੇ ਕੀਤੀ ਪੈਂਟ ਗਿੱਲੀ ਵਾਲੀ ਟਿੱਪਣੀ ਬਹੁਤ ਹੀ ਗਲਤ ਅਤੇ ਨਿੰਦਣਯੋਗ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਦੇ ਸੀਨੀਅਰ ਆਗੂ ਗੁਲਸ਼ਨ ਅਲਗੋਂ ਨੇ ਕੀਤਾ ਉਹਨਾਂ ਕਿਹਾ
ਨਵਜੋਤ ਸਿੱਧੂ ਦੇ ਦੋ ਵਾਰ ਇਸ ਟਿੱਪਣੀ ਨੂੰ ਦੁਹਰਾਉਣ ਕਾਰਨ ਇਹ ਹੋਰ ਵੀ ਮੰਦ ਭਾਗਾ ਹੈ
ਭਾਵੇਂ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਸਪੱਸ਼ਟੀਕਰਨ ਨਹੀਂ ਦਿੱਤਾ ਪਰ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਮੀਡੀਆ ਨੂੰ ਦਿੱਤੇ ਪ੍ਰਤੀਕਰਮ ਵਿਚ ਕਿਹਾ, ''ਅਸੀਂ ਸਾਰੇ ਪੁਲਿਸ ਫੋਰਸ ਦਾ ਸਨਮਾਨ ਕਰਦੇ ਹਾਂ,ਅਲਗੋਂ ਨੇ ਕਿਹਾ ਇਹ ਉਹੀ ਪੁਲਿਸ ਹੈ ਜੋ ਲੋਕਡਾਉਨ ਦੌਰਾਨ ਲੋਕਾਂ ਦੇ ਘਰਾਂ ਚੋ ਰਾਸ਼ਨ ਪੁਚਾ ਕਿ ਆਪ ਭੁੱਖੀ ਹੀ ਡਿਊਟੀ ਕਰਦੀ ਰਹੀ ਅਤੇ ਆਪਣੀ ਜਾਨ ਤਲੀ ਤੇ ਧਰਕੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ। ਜੇ ਅੱਜ ਵੀ ਇਹਨਾਂ ਦੀ ਡਿਊਟੀ ਦੀ ਗੱਲ ਕਰੀਏ ਤਾਂ ਕਈ ਕਈ ਘੰਟੇ ਡਿਊਟੀ ਦੇ ਕਿ ਇਹ ਖੁਦ ਨੀਂਦ ਪੂਰੀ ਨਾ ਹੋਣ ਕਰਨ ਕਾਰਨ ਕਈ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ। ਜੋ ਇਹਨਾਂ ਦੀ ਦੇਸ਼ ਭਗਤੀ ਦਾ ਸਬੂਤ ਹੈ
No comments:
Post a Comment